Monday 16 April 2018

Uchi Suth-than. Punjabi Short Story


ਉੱਚੀ ਸੁਥੱਣ
ਲੇਖਕ
ਟੀਪੂ ਸਲਮਾਨ ਮਖ਼ਦੂਮ


ਟੀ  ਵੀ ੲਚੱ ਡਰਾਮਾ ਵੇਖਦਿਆਂ ਉਹਨੇ ਵੋਹਟੀ ਨੂੰ ਆਖਿਆ ਬਈ ਓ ਏਸ ਹੀਰੋੲਨ  ਵੰਗਰਾ ਸੂਟ ਕਿਉਂ ਨਹੀਂ ਪਾਂਦੀ?  ਏਸ ਤਰ੍ਹਾਂ ਦਾ? ਵੋਹਟੀ  ਨੇ ਹਰੀਆਨ ਹੋ ਕਿ ਪੁੱਛਿਆ? ਹਾਂ ਬਈ, ਚੰਗਾ ਸੋਹਣਾ ਡਜ਼ਾੲਨ ਏ ਤੇ ਤੇਰੇ ਤੇ ਚੋਖਾ ਫਬੇਗਾ। ਪਰ ਏ ਤੇ ਬਾਂਹਵਾਂ ਬਗ਼ੈਰ ਦੀ ਕਮੀਜ਼ ਏ। ਵੋਹਟੀ ਨੇ ਜ਼ਰਾ ਕ ਝਕਦੇ ਕਿਹਾ। ਹਾਂ ਤੇ ਕੋਈ ਗੱਲ ਨਹੀਂ, ਤੁੰ ਬਾਂਹਵਾਂ ਨਾਲ਼ ਸਿਲਵਾ ਲਈਂ। ਉਹਨੇ ਅਰਮਾਨ ਨਾਲ਼ ਕੈਹ ਦਿੱਤਾ। ਏ ਸੁਣਦੇ ਈ ਵੋਹਟੀ  ਨੂੰ ਤੇ ਜਿਵੇਂ  ਸੱਪ ਲੜ ਗਿਆ। ਬਾਂਹਵਾਂ ਨਾਲ਼? ਲਓ, ਬਾਂਹਵਾਂ ਨਾਲ਼ ਤੇ ਐਸ ਸੂਟ ਦਾ ਸਤਿਆਨਾਸ ਨਈ ਮਾਰਿਆ ਜਾਣਾ? ਇਹਦੀ ਤੇ ਸ਼ੋ ਈ ਕਾਈ ਨਹੀਂ ਰਹਣੀ। ਫ਼ਿਰ ਫ਼ਾਇਦਾ ਕੀ ਈਨੂੰ ਸਵਾਣ ਦਾ।  ਰਹਿਣ ਦਿਓ ਤੁਸੀ। ਉਹ ਮਾੜਾ  ਜਿਆ ਮੁਸਕਾਇਆ।  ਏ ਬਾਂਹਵਾਂ ਬਗ਼ੈਰ ਕਮੀਜ਼ ਦੀ ਗੱਲ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਸੀ।  ਤੇ ਓਨ੍ਹੋਂ  ਚੰਗਾ ਅੰਦਾਜ਼ਾ ਸੀ ਕੇ ਕੀ ਹੋਵੇਗਾ। ਲੈ ਤੂੰ ਕਮੀਜ਼ ਸਵਾਂਣਿ ਏਂ ਕੇ ਨਾਇਟੀ

ਉਹਨੇ ਝੂਟ ਮੂਠ ਦੇ ਗ਼ੁੱਸੇ ਨਾਲ਼ ਕਿਹਾ। ਗ਼ੁੱਸਾ ਵੇਖਦੇ ਈ ਵੋਹਟੀ ਜ਼ਰਾ ਕੁ ਠਿੰਲਿ ਪੇ ਗਈ। ਕੀ ਫ਼ਜ਼ੂਲ ਗੱਲਾਂ ਕਰਦੇ ਓ। ਏਸ ਵਾਰੀ ਉਹ ਜ਼ਰਾ ਕੁ ਲੱਜ ਕੇ ਬੋਲੀ। ਮੇਰੀ ਉਮਰ ਤੇ ਵੇਖੋ, ਚਾਹਲਿਆਂ ਦੇ ਨੇੜੇ ਆਂ, ਐਸ ਉਮਰੇ ਮੈਂ ਲੋਕਾਂ ਨੂੰ ਆਪਣਿਆਂ ਨੰਗੀਆਂ ਬਾਂਹਵਾਂ ਵਿਖਾਣੀਆਂ ਨੇ? ਉਹਨੂੰ ਸ਼ਰਮਾਂਦਾ ਵੇਖ ਕਿ ਉਹ ਖਿਲ ਉਠਿਆ ਤੇ ਸ਼ਰਾਰਤ ਨਾਲ਼ ਦੰਦ ਕਢਦੇ ਬੋਲਿਆ, ਕਿਉਂ ਜੀ, ਯੂਨੀਵਰਸਿਟੀ ੲਚੱ ਵਿਖਾ ਸਕਦਿ ਐਂ ਤੇ ਹੁਣ ਕੀ ਏ, ਹੁਨ ਤੇ ਤੋਂ ਹੋਰ ਵੀ ਸੋਹਣੀ ਹੋ ਗਈ ਏਂ? ਐਸ  ਲਾਡ ਨੇ ਤੇ ਵੋਹਟੀ ਨੂੰ ਬਿਲਕੁਲ  ਪਿਘਲਾ ਈ ਛੱਡਿਆ। ਰਹਿਣ ਵੀ ਦਿਓ ਹੁਨ, ਉਹ ਬਾਛਾਂ ਚੀਰਦੇ ਬੋਲੀ। ਤੁਹਾਡੇ ਮਨਾ ਕਰਨ ਦੇ ਬਾਦ ਤੇ ਕਦੀ ਸਲੀਵਲੈੱਸ ਸ਼ਰਟ ਨਹੀਂ ਨਾ ਪਾਈ? ਵੋਹਟੀ ਦੇ ਸ਼ਰਮਾਨ ਦਾ ਉਹਨੂੰ ਰੱਜ ਕਿ ਸੁਆਦ ਆ ਰਿਹਾ ਸੀ। ਗੱਲ ਤੇ ਤੇਰੀ ਠੀਕ ਏ, ਤੇ ਮੈਂ ਤੇ ਹੁਣ ਵੀ ਮਨਾ ਕਰ ਰਿਹਾ ਹਾਂ। ਹੁਣ  ਫ਼ਿਰ ਮਨਾ ਹੋ ਜਾਓ ਨਾ ਜਨਾਬ। ਖ਼ੋੰਦ ਦਾ ਰੁਮਾਨਵੀ ਮੂਡ ਵੇਖਦਿਆਂ ਵੋਹਟੀ ਤਗੜੀ ਹੋ ਗਈ ਤੇ ਕਹਿਣ ਲੱਗੀ। ਚਲੋ ਦੇ ਦਿਓ ਨਾ ਇਜਾਜ਼ਤ। ਤੁਸੀ ਆਪ ਈ ਤੇ ਕਿਹਾ ਏ ਮੈਨੂੰ ਏਸ ਡਜ਼ੇਨ ਦਾ। ਖ਼ੋੰਦ ਹੁਣ ਜ਼ਰਾ ਕੁ ਨਰਮ ਪੇ ਗਿਆ। ਹਾਂ।।।।।। ਕਿਹਾ ਤੇ ਸੀ ।।।। ਪਰ ।।।।। ਵੋਹਟੀ ਹਾਲਾਤ ਆਪਣੇ ਹੱਕ ੲਚੱ ਤੱਕਦਿਆਂ ਜ਼ਰਾ ਖਿਸਕ ਕਿ ਖ਼ੋੰਦ ਦੇ ਨਾਲ਼ ਜੁੜ ਗਈ ਤੇ ਸਿਰ ਉਸਦੇ ਮੋਢੇ ਤੇ ਰੱਖ ਕੇ ਕਹਿਣ ਲੱਗੀ ਕਿ ਉਹਨੇ ਸੁੱਥਣ ਵੀ ਉਸੀ ਡਜ਼ੇਨ ਆਲੀ ਬਣਵਾਨੀ ਏ, ਗਿੱਟਿਓਂ ਉੱਚੀ। ਹੈਂ? ਉੱਚੀ ਸੁਥੱਣ, ਏਸ ਵਾਰੀ ਖ਼ੋੰਦ ਦੀ ਧੋਣ ਕੋੜ੍ਹ ਕਿਰਲੇ ਵਾਂਗ ਆਕੜ ਗਈ। ਕੀ ਕੇਹ ਰਹੀ ਐਂ? ਏ ਨਹੀਂ ਹੋ ਸਕਦਾ। ਵੋਹਟੀ ਇਹੋ ਜਿਆ ਈ ਜਵਾਬ ਐਕਸਪੇਕਟ ਕਰ ਰਹੀ ਸੀ। ਉਹਨੇ ਹਿੱਲੇ ਜੁੱਲੇ ਬਗ਼ੈਰ ਖ਼ੋੰਦ ਦਾ ਪੱਟ ਤੇ ਪਿਆ ਹੱਥ ਫੜ ਕੇ ਹੌਲੀ ਜਈ ਕਿਹਾ, ਬਾਹਰ ਜਾ ਕਿ ਤੇ ਤੁਸੀ ਬਿਲਕੁਲ ਈ ਬਦਲ ਜਾਂਦੇ ਓ। ਗਿੱਟਿਆਂ ਉੱਚੀ ਸੁੱਥਣ ਦਾ  ਕੀ ਏ, ਏਨੀ ਉੱਚੀ ਤੇ ਸਾਡੇ ਮੌਲਵੀ ਵੀ ਪਾ ਲੈਂਦੇ ਨੇਂ। ਫ਼ੈਸ਼ਨੀ ਉੱਚੀ ਸੁੱਥਣ ਦੇ ਮੁਕੱਦਮੇ ਦੀ ਦਲੀਲ ਦੇ ਤੌਰ ਤੇ ਮੌਲਵੀਆਂ ਦੀ ਗਿੱਟਿਆਂ ਉੱਚੀ ਸੁੱਥਣ ਸੁਨ ਕੇ ਉਹਨੂੰ ਹਾਸਾ ਆ ਗਿਆ। ਕੀ ਪਈ ਕੇਹਨਿ ਏਂ? ਉਹਨੇ ਹੱਸਦਿਆਂ ਕਿਹਾ। ਠੀਕ ਈ ਤੇ ਕੇਹ ਰਹੀ ਆਂ। ਵੋਹਟੀ ਨੇ  ਲਾਡ ਨਾਲ਼ ਕਿਹਾ, ਬਾਹਰ ਤੇ ਬੀਚ ਤੇ ਤੁਸੀ ਮੈਨੂੰ ਕੇਹੱ ਕੇ ਨਿੱਕਰ ਟੀ ਸ਼ਰਟ ਪਵਾਂਦੇ ਓ ਤੇ ਉਂਜ ਵੀ ਮੈਂ ਓਥੇ ਜੀਨਜ਼ ਬਿਲਾਓਜ਼ ਪਾਈ ਫਿਰਨੀ ਆਂ ਤੇ ਤੁਸੀ ਮੈਨੂੰ ਵੇਖ ਵੇਖ ਕਿ  ਖ਼ੁਸ਼ ਹੁੰਦੇ  ਰਹਿੰਦੇ ਓ। ਤੇ ਇਥੇ ਆਂਦੇ ਈ ਤੁਹਾਨੂੰ ਮੇਰਾ ਹਰ ਲੀੜਾ ਭੈੜਾ ਲੱਗਣ ਲੱਗ ਪੈਂਦਾ ਏ। ਖ਼ੋੰਦ ਨੇ ਉਹਦੇ ਲੱਕ ੲਚੱ ਬਾਂਹ  ਪਾ ਕੇ ਉਹਨੂੰ ਹੌਲੀ ਜਈ ਆਪਣੇ ਨਾਲ਼ ਘੁਟੀਆ  ਤੇ ਕਹਿਣ ਲੱਗਾ। ਓ ਨਈ ਪਾਗਲੇ, ਏ ਗੱਲ ਨਈ। ਬਾਹਰ ਤੇ ਤੈਨੂੰ ਕੋਈ ਗੰਦੀਆਂ ਨਜ਼ਰਾਂ ਨਾਲ਼ ਨਈ ਵੇਖਦਾ ਪਰ ਉਥੇ ਤੇ ਤੈਨੂੰ ਪਤਾ ਏ ਲੋਕੀ ਕਿਹੋ ਜਏ ਨੇ। ਪਰ ਵੋਹਟੀ ਅੱਜ ਪੱਕੀ ਹੋਈ ਖਲੋਤੀ ਸੀ। ਪੋਲੇ ਜਏ ਮੁਹੰ ਨਾਲ਼  ਕਹਿਣ ਲੱਗੀ, ਛੱਡੋ ਵੀ, ਐਵਈਂ ਕਰਦੇ ਓ ਤੁਸੀ, ਤੁਹਾਨੂੰ ਮੇਰੇ ਤੇ ਇਤਬਾਰ ਈ ਨਹੀਂ ਰਿਹਾ ਹੁਨ। ਵੋਹਟੀ ਨੂੰ ਪਤਾ ਸੀ ਉਹਨੇ ਪਿਆਰ ਦੀ ਬਲੈਕਮੇਲਿੰਗ ਦਾ ਖੇਡ ਕਿਵੇਂ ਖੇਡਣਾ ਏ ਤੇ ਉਹਦਾ ਏ ਤੀਰ ਨਿਸ਼ਾਨੇ ਤੇ ਵੱਜਿਆ। ਖ਼ੋੰਦ ਨੇ ਤੜਪ ਕਿ ਕਿਹਾ, ਕੀ ਫ਼ਜ਼ੂਲ ਬਕਵਾਸ ਕਰ ਰਹੀ ਐਂ? ਤੈਨੂੰ ਪਤਾ ਏ ਮੈਂ ਆਪਣੇ ਤੋਂ ਵੀ ਵੱਧ ਕੇ ਤੇਰੇ ਤੇ ਇਤਬਾਰ ਕਰਨਾ ਆਂ। ਤੇ ਫ਼ਿਰ ਮੈਨੂੰ ਏ ਸੂਟ ਪਾਣ  ਦੇਓ ਨਾ, ਵੋਹਟੀ ਨੇ ਉਹਦਾ ਹੱਥ ਪਿਆਰ ਨਾਲ਼ ਮਲਦੀਆਂ ਕਿਹਾ। ਖ਼ੋੰਦ ਨੂੰ ਚੁੱਪ ਲੱਗ ਗਈ। ਉਹ ਦਿਲੋਂ ਚਾਹੁੰਦਾ ਸੀ ਕਿ ਉਹਦੀ ਵੋਹਟੀ ਸੋਹਣੀ ਲੱਗੇ। ਤੇ ਏਸ ਤਰ੍ਹਾਂ ਦੇ ਫ਼ੈਸ਼ਨ ਉਹਨੂੰ ਬੜੇ ਚੰਗੇ ਲਗਦੇ ਸਨ। ਪਰ ਜਦੋਂ ਵੀ ਉਹਦੀ ਵੋਹਟੀ ਉਹਨੂੰ ਕਿਸੀ ਇਹੋ ਜਏ ਫ਼ੈਸ਼ਨ ਦੀ ਫ਼ਰਮਾਇਸ਼ ਕਰਦੀ ਉਹਦੇ ਕੰਨਾਂ ਵਿਚ ਉਹਦੇ ਦੋਸਤਾਂ ਦੀਆਂ ਗੱਲਾਂ ਗੂੰਜ ਜਾਂਦੀਆਂ। ਜਦੋਂ ਵੀ ਅਖ਼ਬਾਰ ਯਾਂ ਟੀ ਵੀ ਤੇ ਕਿਸੇ ਮਾਡਲ ਨੂੰ ਇਹੋ ਜਿਆ ਲਿਬਾਸ ਪਾਏ ਵੇਖਦੇ ਤੇ ਮੁੰਹ ਫਾੜ ਕਿ ਕਹਿੰਦੇ ਕੇ ਕੰਜਰੀਆਂ ਦਾ ਨਿਸ਼ਾਨ ਘਰ ਤੋਂ ਲਿਬਾਸ ਹੋ ਗਿਆ ਏ। ਪਹਿਲੇ ਕੰਜਰੀ ਕੋਠੇ ਤੇ ਬਹਿੰਦੀ ਸੀ ਤਾਂ ਪਤਾ ਲੱਗੇ ਕੇ ਉਹ ਕੰਜਰੀ ਏ ਤੇ ਗਾਹਕ ਆਵੇ। ਤੇ ਹੁਣ ਕੰਜਰੀਆਂ  ਇਹੋ ਜਏ ਨੰਗੇ ਲਿਬਾਸ ਪਾਂਦੀਆਂ ਨੇ ਤਾ ਕੇ ਗਾਹਕਾਂ ਨੂੰ ਪਤਾ ਚਲੇ ਬਈ ਉਹ ਬਿਕਾਓ ਮਾਲ ਨੇਂ। ਏ ਗੱਲਾਂ ਸੁਣਦਿਆਂ ਈ ਉਹਨੂੰ  ਇੰਜ ਮਸੂਸ ਹੁੰਦਾ ਜਿਵੇਂ ਏ ਗੱਲਾਂ ਦੋਸਤ ਉਹਦੇ ਬਾਰੇ ਈ ਕਰ ਰਹੇ ਨੇਂ ਤੇ ਉਹ ਚੋਰ ਜਿਆ ਬਣ ਜਾਂਦਾ। ਉਹਦੀ ਕਦੀ ਹਿੰਮਤ ਨਹੀਂ ਸੀ ਪਈ ਕਿ ਉਹ ਕਹ ਸਕੇ ਕੇ ਦੁਨੀਆ ਬਦਲ ਗਈ ਏ। ਹੁਣ ਏ ਲੀੜੇ ਔਰਤ ਦੇ ਕਿਰਦਾਰ ਨੂੰ ਨਹੀਂ ਖੋਲਦੇ ਪਰ ਇਹ ਗੱਲਾਂ ਮਰਦ ਦੀ ਗੰਦੀ ਜ਼ਹਨਿਅਤ ਨੂੰ ਜ਼ਰੂਰ ਖੋਲਦਿਆਂ ਨੇਂ। ਉਹ ਦੋਸਤਾਂ ਵਿਚ ਵੀ ਚੁੱਪ ਕਰ ਜਾਂਦਾ ਤੇ ਹੁਣ ਵੋਹਟੀ ਅੱਗੇ ਵੀ ਚੁੱਪ ਈ ਕਰ ਗਿਆ। ਨਹੀਂ ਯਾਰ, ਆਖ਼ਰਕਾਰ  ਉਹਨੇ ਠੰਡੀ ਆਹ ਭਰ ਕੇ ਕਿਹਾ, ਸੁਥੱਣ ਤੇ ਤੋਂ ਰਹਿਣ ਦੇ ਚੱਲ ਕਮੀਜ਼ ਸਲੀਵਲੈੱਸ ਬਣਵਾ ਲੈ। ਪਰ ਦੁਪੱਟਾ   ਫ਼ਿਰ ਵੱਡਾ ਸਾਰਾ ਲਈਂ। ਵੋਹਟੀ ਖ਼ੁਸ਼ ਹੋ ਗਈ ਤੇ ਓਚੱਕ ਕੇ ਸਿੱਧੀ ਹੋ ਕੇ ਬੇਹ ਗਈ। ਵਾਕਈ?  ਥੈਂਕ ਯੂ, ਹਾਏ ਕਿੰਨਾ ਮਜ਼ਾ ਆਵੇਗਾ, ਵੋਹਟੀ ਨੇ ਧੀ ਨੂੰ ਵਾਜ ਮਾਰ ਕੇ ਸੱਦ ਲਿਆ ਤੇ ਉਹਨੂੰ ਦੱਸਣ ਲੱਗ ਪਈ ਕੇ ਉਹ ਕਿਹੜਾ ਸੂਟ ਸਵਾਨ ਲੱਗੀ ਏ। ਧੀ ਓ ਲੈਵਲ ਕਰ ਰਹੀ ਸੀ। ਉਹਨੇ ਵੀ ਪਿਓ ਨਾਲ਼ ਜ਼ਿੱਦ ਸ਼ੁਰੂ ਕਰ ਦਿੱਤੀ ਕਿ ਉਹਨੇ ਵੀ ਇਹੋ ਸੂਟ ਸਿਵਾਣਾ ਏ। ਪਿਓ ਨੇ ਜ਼ਰਾ ਚੋਂ ਚਿਰਾਂ ਕੀਤੀ ਪਰ ਮਾਂ ਨੇ ਗ਼ੁੱਸੇ ਨਾਲ਼ ਧੀ ਨੂੰ ਝਾੜਿਆ, ਕੀ ਬਕਵਾਸ ਪਈ ਕਰਨੀ ਐਂ? ਕੁੜਿਆਂ ਨਹੀਂ ਕਰ ਦੀਆਂ ਇਹੋ ਜਏ ਫ਼ੈਸ਼ਨ, ਵਿਆਹੀ ਜਾਵੇਂਗੀ ਤੇ ਖ਼ੋੰਦ ਨੂੰ ਪੁੱਛ ਕੇ ਜੋ ਮਰਜ਼ੀ ਕਰੀਂ। ਪਰ ਧੀ ਨੇ ਰੌਣਾ ਸ਼ੁਰੂ ਕਰ ਦਿੱਤਾ। ਤੇ ਨਾਲ਼ ਈ ਪਿਓ ਪਸੀਜ ਗਿਆ। ਚੱਲ ਰੋ ਨਾ, ਅੱਛਾ ਬਣਵਾ ਲੈ ਤੋਂ ਵੀ। ਐਸ ਤੋਂ ਪਹਿਲਾਂ ਕਿ ਮਾਂ ਕੁਝ ਕਹਿੰਦੀ, ਧੀ ਨੇ ਛਾਲ ਮਾਰੀ ਤੇ ਪਿਓ ਦੀ ਗੋਦ ੲਚੱ ਚੜ੍ਹ ਗਈ। ਬਾਬਾ ਬਾਬਾ, ਤੇ ਮੈਂ ਸੁਥੱਣ ਵੀ ਉੱਚੀ ਸਵਾਣੀ ਏ। ਉਹਨੇ ਪਿਓ ਦੇ ਗਲ ਲੱਗ ਕਿ ਉਛਲਣਾ ਸ਼ੁਰੂ ਕਰ ਦਿੱਤਾ। ਅੱਛਾ ਬਈ ਅੱਛਾ, ਓ ਵੀ ਬਣਵਾ ਲੈ। ਪਿਓ ਨੇ ਹੱਸਦੇ ਹੋਏ ਕਿਹਾ। ਤੇ ਨਾਲ਼ ਈ ਧੀ ਛਾਲ ਮਾਰ ਕਿ ਕਮਰੇ ਵੱਲ ਪੱਝਿ ਕਿ ਆਪਣੀ ਸਹੇਲੀ ਨੂੰ ਏ ਖ਼ਬਰ ਸੁਣਾਏ। ਤੁਸੀ ਉਹਨੂੰ ਕਿਓਂ ਇਜਾਜ਼ਤ ਦਿੱਤੀ ਏ? ਵੋਹਟੀ ਪ੍ਰੇਸ਼ਾਨ ਹੋ ਕਿ ਖ਼ੋੰਦ ਨੂੰ ਪੁੱਛਿਆ, ਤੁਹਾਨੂੰ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਗੰਦੇ ਲੋਕੀ ਹੁੰਦੇ ਨੇਂ? ਤੇ ਰਿਸ਼ਤੇਦਾਰ ਈ ਕੀ ਕੀ ਗੱਲਾਂ ਨਹੀਂ ਬਣਾਵਣ ਗੇ। ਖ਼ੋੰਦ ਦੇ ਪੱਠੇ ਖਿੱਚੇ ਗਏ, ਮੈਂ ਮੁੰਹ ਤੋੜ ਦਿਆਂਗਾ ਜਿਹੜਾ ਕੋਈ ਐਸੀ ਵੈਸੀ ਗੱਲ ਕਰੇਗਾ

No comments:

Post a Comment