ਅਜ਼ ਦਿੱਲੀ ਤਾ ਪਾਲਮ
ਲੇਖਕ
ਟੀਪੂ ਸਲਮਾਨ ਮਖ਼ਦੂਮ
1803
1803 ਵੀ ਦੁਨੀਆ
ਦੀ
ਤਾਰੀਖ਼ ਦਾ ਅਜੀਬ
ਵਰ੍ਹਾ
ਸੀ। ਯੌਰਪ
ਵਿੱਚ
ਨਪੋਲੀਅਨ ਅੰਗਰੇਜ਼ਾਂ ਨਾਲ
ਜੰਗਾਂ
ਪਿਆ
ਕਰਦਾ
ਸੀ
ਤੇ
ਦੁਨੀਆ
ਦੀ
ਦੂਜੀ
ਨੁੱਕਰ
'ਤੇ
ਅਮਰੀਕਾ ਦੀ ਸੁਪਰੀਮ ਕੋਰਟ ਨੇ
ਮਾਰਬਰੀ ਬਨਾਮ ਮੈਡੀਸਨ ਦੇ ਮੁਕੱਦਮੇ ਵਿੱਚ ਫ਼ੈਸਲਾ ਦਿੱਤਾ ਕਿ
ਜੇ
ਹਕੂਮਤ
ਆਈਨ
ਦੇ
ਖਿਲਾਫ
ਕੋਈ
ਕਾਨੂੰਨ ਬਣਾਏ ਤੇ
ਅਦਾਲਤਾਂ ਏਸ ਕਾਨੂੰਨ ਨੂੰ ਰੱਦ
ਕਰ
ਸਕਦੀਆਂ ਨੇਂ।
ਇਹੀ ਵਰ੍ਹਾ ਸੀ ਜਿਹਦੇ ਵਿੱਚ ਦਿੱਲੀ ਦਾ ਲਾਲ ਕਿਲ੍ਹਾ ਉਦਾਸ ਜਾਪਦਾ ਸੀ। ਕਮਜ਼ੋਰ ਤੇ ਲਾਚਾਰ, ਨਾਲੇ ਬੁੱਢਾ। ਓਹਦੀਆਂ ਅਜ਼ੀਮੁਲ ਸ਼ਾਨ ਕੰਧਾਂ ਤੇ ਆਲੀਸ਼ਾਨ ਮੀਨਾਰ ਭਾਦੋਂ ਦੀ ਨਿਖਰੀ ਧੁੱਪ ਵਿੱਚ ਵੀ ਫਿੱਕੇ ਪਏ ਸਨ। ਮਰਹੱਟਿਆਂ ਨੇ ਅੰਗਰੇਜ਼ਾਂ ਤੋਂ ਜੰਗ ਹਾਰ ਕੇ ਸ਼ਹਿਨਸ਼ਾਹੇ ਹਿੰਦੁਸਤਾਨ ਕੰਪਨੀ ਬਹਾਦਰ ਦੀ ਪਨਾਹੀ ਵਿੱਚ ਦੇ ਦਿੱਤਾ ਸੀ ਤੇ ਹੁਣ ਸ਼ਹਿਨਸ਼ਾਹੇ ਹਿੰਦੁਸਤਾਨ ਦਾ ਵਜ਼ੀਫ਼ਾ ਕੰਪਨੀ ਬਹਾਦਰ ਨੇ ਦੇਣਾ ਸੀ। ਏਹ ਖ਼ਬਰ ਮਿਲਣ 'ਤੇ ਸ਼ਾਹ ਆਲਮ ਨੇ ਜ਼ਮੁਰਦ ਨੂੰ ਆਖਿਆ ਸੀ ਕਿ ਸਲਜੂਕ ਵਜ਼ੀਰੇ ਆਜ਼ਮ ਨਿਜ਼ਾਮੁਲ ਮੁਲਕ ਤੂਸੀ ਦੀ ਅਜ਼ੀਮ ਕਿਤਾਬ "ਸਿਆਸਤ ਨਾਮਾ" ਵਿੱਚੋਂ ਬਾਦਸ਼ਾਹ ਨੂੰ ਓਹ ਵਾਕਿਆ ਸੁਣਾਏ ਜਿਹਦੇ ਵਿੱਚ ਜੰਗੇ ਬਲਖ਼ ਹਾਰ ਕੇ ਉਮਰ ਬਿਨ ਲੇਥ ਨੇ ਏਨਾ ਈ ਕਿਹਾ ਸੀ ਕਿ ਸਵੇਰੇ ਮੈਂ ਅਮੀਰ ਸਾਂ, ਤੇ ਸ਼ਾਮ ਨੂੰ ਅਸੀਰ।
ਪਿਛੱਤਰ ਵਰ੍ਹਿਆਂ ਦੇ
ਸ਼ਾਹ
ਆਲਮ
ਸਾਨੀ
ਨੇ
ਬਟੇਰੇ
ਦੀ
ਬੋਟੀ
ਨਾਲ
ਉਂਗਲਾਂ ਵੀ ਚੂਪ
ਲਈਆਂ। ਚੌਵੀ
ਵਰ੍ਹਿਆਂ ਦੀ ਗੁੱਲ
ਬਦਨ
ਦੀਆਂ
ਉਂਗਲਾਂ ਛੇ ਘੰਟੇ
ਦਮ
'ਤੇ
ਪਈਆਂ
ਬਟੇਰੇ
ਦੀਆਂ
ਬੋਟੀਆਂ ਤੋਂ ਵੱਧ
ਮੁਲਾਇਮ ਸਨ। ਇੱਕ ਹੱਥ
ਨਾਲ
ਓਹਦਾ
ਰੇਸ਼ਮੀ ਗੁੱਟ ਫੜ
ਕੇ
ਗੁੱਲ
ਬਦਨ
ਦੀਆਂ
ਉਂਗਲਾਂ ਚੂਪਦੇ ਮੁਗ਼ਲ
ਬਾਦਸ਼ਾਹ ਦਾ ਦੂਜਾ
ਹੱਥ
ਕਨੀਜ਼
ਦੀ
ਨੰਗੀ
ਵੱਖੀ
'ਤੇ
ਸੀ। ਸ਼ਰਮ
ਤੇ
ਸ਼ਰਾਰਤ ਨਾਲ ਜਦੋਂ
ਲਚਕਦੀ
ਤੇ
ਸ਼ਹਿਨਸ਼ਾਹੇ ਹਿੰਦੁਸਤਾਨ ਦੇ
ਢਿੱਡ
ਥੱਲੇ
ਕੁਤਕੁਤਾਰੀ ਜਿਹੀ ਹੁੰਦੀ।
ਸ਼ਾਹ
ਆਲਮ
ਸਾਨੀ। ਕੀ
ਸ਼ਾਨਦਾਰ ਲਕਬ ਸੀ। ਰੋਅਬ
ਤੇ
ਦਾਬ
ਵਾਲਾ। ਸ਼ਾਨ
ਤੇ
ਸ਼ੌਕਤ
ਵਾਲਾ। ਅੰਗਰੇਜ਼ ਓਹਦੇ ਲੰਮੇ
ਚੌੜੇ
ਖ਼ਿਤਾਬਾਤ ਸੁਣ ਕੇ
ਹੱਸਦੇ, ਤੇ ਹਾਸਿਦ ਕਹਿੰਦੇ "ਸਲਤਨਤੇ ਸ਼ਾਹ ਆਲਮ, ਅਜ਼ ਦਿੱਲੀ
ਤਾ
ਪਾਲਮ"।
ਪਾਲਮ
ਦਿੱਲੀ
ਦੇ
ਨਾਲ
ਈ
ਸੀ।
ਭਾਰੀ
ਲਫ਼ਜ਼ਾਂ ਥੱਲੇ ਫ਼ੇਹੀ
ਜਾਂਦੀ
ਮੁਗ਼ਲੀਆ ਸਲਤਨਤ ਦੀ
ਜ਼ਵਾਲ
ਦੀ
ਤਿੰਨ
ਪੌੜੀਆਂ ਵਿੱਚੋਂ ਸ਼ਾਹ
ਆਲਮ
ਸਾਨੀ
ਵਿਚਕਾਰਲੀ ਪੌੜੀ ਸੀ।
ਔਰੰਗਜ਼ੇਬ ਆਲਮਗੀਰ, ਮਰਨ
ਦਿਹਾੜ
ਤੀਕਰ
ਮੈਦਾਨੇ ਜੰਗ ਵਿੱਚ
ਈ
ਰਿਹਾ। ਮਰਹੱਟਿਆਂ ਨੂੰ ਓਹਨੇ
ਅਸਲੋਂ
ਪਹਾੜੀ
ਚੂਹੇ
ਬਣਾ
ਛੱਡਿਆ
ਸੀ। ਮੁਗ਼ਲ
ਫ਼ੌਜ
ਜਿੱਥੇ
ਵੀ
ਪੜਾਅ
ਪਾਉਂਦੀ, ਇੱਕ
ਸ਼ਹਿਰ
ਵੱਸ
ਜਾਂਦਾ। ਲੱਖਾਂ
ਦੀ
ਫ਼ੌਜ
ਜਿਹੜੀ
ਵਰ੍ਹਿਆਂ ਤੋਂ ਲਗਾਤਾਰ ਜੰਗਾਂ ਪਈ
ਲੜਦੀ
ਸੀ, ਓਹਦੀ ਹਰ
ਲੋੜ
ਲਸ਼ਕਰ
ਵਿੱਚ
ਈ
ਪੂਰੀ
ਹੁੰਦੀ। ਪੜਾਅ
ਪੈਂਦਾ
ਤੇ
ਕਈ
ਕਿਸਮ
ਦੀਆਂ
ਮੰਡੀਆਂ ਸੱਜ ਜਾਂਦੀਆਂ।
ਸਬਜ਼ੀ
ਮੰਡੀ, ਗੋਸ਼ਤ ਮੰਡੀ, ਤੇ ਹੀਰਾ
ਮੰਡੀ
ਵੀ। ਸ਼ਾਮ
ਨੂੰ
ਹਜ਼ਾਰ
ਹਾ
ਦੇਗਾਂ
ਚੜ੍ਹ
ਜਾਂਦੀਆਂ, ਟਿੱਲਾ
ਚੜ੍ਹ
ਕੇ
ਵੇਖੋ
ਤਾਂ
ਹੱਦਿ
ਨਿਗਾਹ
ਖ਼ੈਮੇ
ਈ
ਖ਼ੈਮੇ। ਕੂਚ
ਹੁੰਦਾ
ਨੇ
ਕਈ
ਕਈ
ਮੀਲ
ਫ਼ੌਜ
ਦੇ
ਹਾਥੀ, ਘੋੜੇ, ਖੱਚਰ ਤੇ
ਸਿਪਾਹੀ ਤੁਰਦੇ ਦਿੱਸਦੇ।
ਵਿਚਕਾਰ ਸ਼ਾਹੀ ਹਾਥੀ
ਉੱਤੇ
ਮੁਗ਼ਲ
ਸ਼ਹਿਨਸ਼ਾਹੇ ਹਿੰਦੁਸਤਾਨ। ਚਿੱਟੇ
ਵਾਲ, ਹੱਥ ਵਿੱਚ ਤਸਬੀਹ, ਕੱਛ ਵਿੱਚ ਕੁਰਆਨ, ਆਪਣੀ ਫ਼ੌਜ
ਨਾਲ
ਜੰਗ
ਵਿੱਚ। ਜਿੱਥੇ
ਜਾਂਦਾ
ਸਲਤਨਤ
ਦੀ
ਸ਼ਾਨ
ਦਿਸਦੀ।
ਔਰੰਗਜ਼ੇਬ ਆਲਮਗੀਰ ਦਾ
ਪੁੱਤਰ
ਮੁਗ਼ਲੀਆ ਸਲਤਨਤ ਦੇ
ਜ਼ਵਾਲ
ਦੀ
ਪਹਿਲੀ
ਪੌੜੀ
ਸੀ। 1707 ਵਿੱਚ
ਸ਼ਹਿਨਸ਼ਾਹੇ ਹਿੰਦੁਸਤਾਨ ਬਣਿਆ
ਤੇ
ਓਹਦੇ
ਦੋ
ਲਕਬ
ਸਨ, ਸ਼ਾਹ ਆਲਮ
ਤੇ
ਬਹਾਦਰ
ਸ਼ਾਹ। ਦੋਵੇਂ
ਮਨਹੂਸ
ਸਾਬਿਤ
ਹੋਏ। ਸ਼ਾਹ
ਆਲਮ
ਸਾਨੀ
ਨੇ
ਅੰਗਰੇਜ਼ ਤੋਂ ਵਜ਼ੀਫ਼ਾ ਲਵਾ ਲਿਆ
ਤੇ
ਓਹਦੇ
ਪੋਤਰੇ
ਬਹਾਦਰ
ਸ਼ਾਹ
ਸਾਨੀ
ਉਰਫ਼
ਬਹਾਦਰ
ਸ਼ਾਹ
ਜ਼ਫ਼ਰ
ਨੇ
ਤੇ
ਮੁਗ਼ਲੀਆ ਸਲਤਨਤ ਦਾ
ਬੇੜਾ
ਈ
ਡੋਬ
ਦਿੱਤਾ। ਏਹ
ਅਗਲੀਆਂ ਦੋ ਪੌੜੀਆਂ ਸਨ।
ਬਟੇਰੇ ਨਾਲ ਹਿਰਨ ਦੇ ਕਬਾਬ, ਬਤਖ਼ ਦਾ ਸਾਲਨ, ਦੁੰਬਾ ਪਲਾਅ, ਬਾਦਾਮ
ਅਖ਼ਰੋਟ ਦਾ ਹਲਵਾ
ਤੇ
ਅਨਾਰ
ਦਾ
ਸ਼ਰਬਤ
ਖੁਆ
ਪਿਆ
ਕੇ
ਗੁੱਲ
ਬਦਨ
ਨੇ
ਬਾਦਸ਼ਾਹ ਦੀਆਂ ਉਂਗਲਾਂ ਦੀਆਂ ਪੋਰਾਂ
ਜਵਾਹਿਰਾਤ ਜੜੇ ਸੋਨੇ
ਦੇ
ਪਿਆਲੇ
ਵਿੱਚ
ਭਰੇ
ਅਰਕੇ
ਗੁਲਾਬ
ਵਿੱਚ
ਡੋਬੀਆਂ ਤੇ ਆਪਣੇ
ਮਲਮਲੀ
ਪੱਲੂ
ਦਾ
ਸਿਰਾ
ਅਰਕ
ਵਿੱਚ
ਡੋਬ
ਕੇ
ਬਾਦਸ਼ਾਹ ਦੇ ਬੁੱਲ੍ਹ ਪੂੰਜੇ।
ਨਾਲੇ ਬੈਠੀ ਖ਼ਵਾਜਾ ਸਰਾਅ ਜ਼ਮੁਰਦ ਦੀ ਅੱਖ ਦੇ ਇਸ਼ਾਰੇ 'ਤੇ ਹੱਥ ਬੰਨ੍ਹੇ ਤਿੰਨ ਹਬਸ਼ੀ ਗ਼ੁਲਾਮ ਬਰਤਨ ਚੁੱਕ ਕੇ ਸ਼ਾਹੀ ਬਾਵਰਚੀ ਖ਼ਾਨੇ ਵੱਲ ਲੈ ਗਏ ਤੇ ਜ਼ਮੁਰਦ ਦੇ ਇਸ਼ਾਰੇ 'ਤੇ
ਇੱਕ
ਕਨੀਜ਼
ਨੇ
ਸੋਨੇ
ਦਾ
ਜੜਾਓ
ਪਾਨਦਾਨ ਬਾਦਸ਼ਾਹ ਅੱਗੇ
ਰੱਖ
ਦਿੱਤਾ। ਜ਼ਮੁਰਦ ਨੇ ਉਂਗਲ
ਦਾ
ਇਸ਼ਾਰਾ ਕੀਤਾ ਤੇ
ਇੱਕ
ਹਬਸ਼ੀ
ਗ਼ੁਲਾਮ ਨੇ ਤਾਜ਼ਾ
ਹੁੱਕਾ
ਬਾਦਸ਼ਾਹ ਕੋਲ ਰੱਖ
ਦਿੱਤਾ। ਮਖ਼ਮਲੀ ਪਰਦੇ ਪਿੱਛੋਂ ਇੱਕ ਹੋਰ
ਸੋਹਣੀ
ਕਨੀਜ਼
ਨੇ
ਝਾਤੀ
ਮਾਰੀ, ਜ਼ਮੁਰਦ ਦੀ
ਕਿਸੇ
ਵੀ
ਹਰਕਤ
ਬਿਨਾ
ਈ
ਓਹ
ਹੁਕਮ
ਸਮਝ
ਗਈ
ਤੇ
ਝਾਂਜਰਾਂ ਛਣਕਾਂਦੀ ਅੰਦਰ
ਆ
ਵੜੀ। ਆਦਾਬ
ਕੀਤਾ, "ਕਨੀਜ਼ ਸ਼ੀਰੀਂ ਲਬ ਆਦਾਬ
ਕਰਦੀ
ਏ
ਬਾਦਸ਼ਾਹ ਸਲਾਮਤ"।
ਗੁੱਲ ਬਦਨ ਨੇ ਨਰਮੀ ਨਾਲ ਬਾਦਸ਼ਾਹ ਦਾ ਹੱਥ ਆਪਣੇ ਲੱਕ ਤੋਂ ਕੱਢ ਕੇ ਓਹਦੀ ਰਾਨ 'ਤੇ ਰੱਖਿਆ, ਗਾਓ ਤਕੀਏ ਸਿੱਧੇ ਕੀਤੇ ਤੇ ਬਾਦਸ਼ਾਹ ਦੀ ਕੋਹਣੀ ਇੱਕ ਤਕੀਏ 'ਤੇ
ਟਿਕਾ
ਦਿੱਤੀ। ਬਾਦਸ਼ਾਹ ਖਿਸਕ ਕੇ
ਤਕੀਆਂ
ਨਾਲ
ਟੇਕ
ਲਾ
ਕੇ
ਬਹਿ
ਗਿਆ। ਮੋਰਛਲ
ਨਾਲ
ਹਵਾ
ਦਿੰਦੀਆਂ ਦੋਵੇਂ ਕਨੀਜ਼ਾਂ ਅਤਰਾਫ਼ ਤੋਂ
ਹਟ
ਕੇ
ਬਾਦਸ਼ਾਹ ਦੇ ਪਿੱਛੇ
ਜਾ
ਖਲੋਈਆਂ।
ਗੁੱਲ
ਬਦਨ
ਨੇ
ਹੁੱਕੇ
ਦੇ
ਤਿੰਨ
ਚਾਰ
ਕਸ਼
ਲੈ
ਕੇ
ਓਹਨੂੰ
ਗਰਮ
ਕੀਤਾ
ਨਾਲੇ
ਤਸੱਲੀ
ਕੀਤੀ
ਕਿ
ਤੰਬਾਕੂ ਠੀਕ ਏ। ਫ਼ੇਰ
ਓਹ
ਬਾਦਸ਼ਾਹ ਨਾਲ ਜੁੜ
ਕੇ
ਬਹਿ
ਗਈ
ਤੇ
ਆਪਣੇ
ਹੱਥ
ਨਾਲ
ਬਾਦਸ਼ਾਹ ਨੂੰ ਕਸ਼
ਦੇਣ
ਲੱਗ
ਪਈ। ਹਰ
ਕਸ਼
ਦੇਣ
ਤੋਂ
ਪਹਿਲਾਂ ਓਹ ਆਪ
ਕਸ਼
ਖਿੱਚਦੀ ਤੇ ਨਾਲ
ਈ
ਗੁੜਗੁੜਾਂਦੇ ਹੁੱਕੇ ਦਾ
ਕਸ਼
ਬਾਦਸ਼ਾਹ ਨੂੰ ਦਿੰਦੀ। ਏਨੇ
ਚਿਰ
ਵਿੱਚ
ਸ਼ੀਰੀਂ ਲਬ ਬਾਦਸ਼ਾਹ ਦੇ ਸਾਹਮਣੇ ਬਹਿ ਗਈ
ਸੀ
ਤੇ
ਹਕੀਮ
ਸਾਹਿਬ
ਦੀ
ਹਦਾਇਆਤ ਬਜਾ ਕਾਬਲੀ
ਚਣੇ
ਜਿੰਨੀ
ਅਫ਼ੀਮ
ਦੀ
ਗੋਲੀ
ਮਰੋੜ
ਕੇ
ਖ਼ੁਸ਼ਬੂਦਾਰ ਪਾਨ ਬਣਾਂਦੀ ਪਈ ਸੀ।
ਪਾਨ
ਬਣਾ
ਕੇ
ਓਹ
ਬਾਦਸ਼ਾਹ ਦੀ ਗੋਦ
ਵਿੱਚ
ਆ
ਗਈ। ਗੁੱਲ
ਬਦਨ
ਬਾਦਸ਼ਾਹ ਦੇ ਕੰਨ
ਵਿੱਚ
ਪਾਨ
ਦੀ
ਦਾਸਤਾਨ ਦੱਸ ਰਹੀ
ਸੀ। ਬਾਦਸ਼ਾਹ ਨੇ ਮੂੰਹ
ਖੋਲ੍ਹਿਆ ਤੇ ਸ਼ੀਰੀਂ ਲਬ ਨੇ
ਪਾਨ
ਬਾਦਸ਼ਾਹ ਦੇ ਮੂੰਹ
ਵਿੱਚ
ਰੱਖ
ਦਿੱਤਾ। ਪਾਨ
ਰਖਵਾਉਂਦੀਆਂ ਬਾਦਸ਼ਾਹ ਨੇ
ਸ਼ੀਰੀਂ ਲਬ ਦੀ
ਜ਼ੁਬਾਨ ਤੇ ਬੁੱਲ੍ਹ ਚੂਪੇ। ਦੋਵੇਂ
ਕਨੀਜ਼ਾਂ ਖਿੜ ਖਿੜ
ਹੱਸਿਆਂ ਤੇ ਬਾਦਸ਼ਾਹ ਦੇ ਚਿਹਰੇ
'ਤੇ
ਵੀ
ਮੁਸਕਾਨ ਖਿੱਲਰ ਗਈ।
1739
1639। ਉਸਤਾਦ ਅਹਿਮਦ ਲਾਹੌਰੀ, ਸ਼ਾਹ ਜਹਾਂ ਦਾ "ਨਾਦਿਰੁਲ ਅਸਰ", ਇੱਕ ਪਾਸੇ ਮਲਕਾ ਮੁਮਤਾਜ਼ ਮਹਿਲ ਦੀ ਕਬਰ ਉੱਤੇ ਤਾਜ ਮਹਿਲ ਪਿਆ ਉਸਾਰਦਾ ਸੀ ਤੇ ਦੂਜੇ ਪਾਸੇ ਲਾਲ ਕਿਲ੍ਹੇ ਦੀਆਂ ਨੀਹਾਂ ਪਿਆ ਚੁੱਕਦਾ ਸੀ। ਖ਼ੌਰੇ ਓਦੋਂ ਈ ਨਹੁਸਤ ਦੀ ਕੋਈ ਇੱਟ ਏਹਦੀਆਂ ਨੀਹਾਂ ਵਿੱਚ ਗੁੱਥੀ ਗਈ ਸੀ। ਸ਼ਾਹ ਜਹਾਂ ਨੇ ਆਪਣੀ ਖ਼ਵਾਹਿਸ਼ ਦਾ ਬੀ ਮੈਮਾਰ ਦੇ ਤਸੱਵੁਰ ਵਿੱਚ ਪਾਇਆ, ਜਿੱਥੇ ਹੁਕਮੇ ਹਾਕਮ ਨਾਲ ਲਾਲ ਕਿਲ੍ਹੇ ਦਾ ਨੁਤਫ਼ਾ ਠਹਿਰ ਗਿਆ। ਕਿੱਥੋਂ ਕਿੱਥੋਂ ਕਾਰੀਗਰ ਨਹੀਂ ਆਏ, ਤੇ ਕਿੱਥੋਂ ਕਿੱਥੋਂ ਏਹਦੀ ਤਅਮੀਰ ਤੇ ਸਜਾਵਟ ਲਈ ਸਾਮਾਨ ਨਹੀਂ ਆਇਆ। ਪੂਰੀ ਦਹਾਈ ਮੁਗ਼ਲੀਆ ਸਲਤਨਤ ਏਹਦੀਆਂ ਦਾਸਤਾਨਾਂ ਨਾਲ ਗੱਜਦੀ ਰਹੀ। ਕਿਹਨੂੰ ਪਤਾ ਸੀ ਏਹ ਸ਼ਾਨਾਂ ਨਿਰੇ ਇੱਕੋ ਸਦੀ ਦੀਆਂ ਨੇਂ।
1739, ਯਾਰਾਂ
ਵਰ੍ਹਿਆਂ ਦੇ ਸ਼ਾਹ
ਆਲਮ
ਸਾਨੀ
ਦੀਆਂ
ਦੋ
ਅੱਖਾਂ
ਨੇ
ਦੋ
ਮਨਜ਼ਰ
ਵੇਖੇ। ਇਹੀ
ਦਿੱਲੀ
ਤੇ
ਏਹਦਾ
ਇਹੀ
ਲਾਲ
ਕਿਲ੍ਹਾ।
ਕਿਲ੍ਹੇ ਦੇ ਅੰਦਰ
ਮੁਗ਼ਲ
ਬਾਦਸ਼ਾਹ ਮੁਹੰਮਦ ਸ਼ਾਹ
ਰੰਗੀਲਾ ਪੈਰੀ ਘੁੰਗਰੂ ਬੰਨ੍ਹ ਕਨੀਜ਼ਾਂ ਨਾਲ ਨੱਚਦਾ
ਪਿਆ
ਤੇ
ਬਾਹਰ
ਨਾਦਿਰ
ਸ਼ਾਹ
ਦੁਰਾਨੀ ਦੀ ਈਰਾਨੀ
ਫ਼ੌਜਾਂ ਦਿੱਲੀ ਦੀਆਂ
ਗਲੀਆਂ
ਵਿੱਚ
ਕਤਲੇ
ਆਮ
ਪਈਆਂ
ਕਰਦੀਆਂ।
ਫ਼ੇਰ
ਏਹਨਾਂ
ਈ
ਅੱਖਾਂ
ਨੇ
ਤਖ਼ਤਿ
ਤਾਊਸ
ਤੇ
ਕੋਹੇ
ਨੂਰ
ਹੀਰਾ
ਵੀ
ਨਾਦਿਰ
ਸ਼ਾਹ
ਦੇ
ਈਰਾਨੀ
ਟੱਟੂਆਂ 'ਤੇ ਲੱਦੇ
ਕਿਲ੍ਹਾ ਛੱਡਦੇ ਵੇਖੇ।
1803
ਬਾਦਸ਼ਾਹ ਦੀ ਦੋਵੇਂ
ਲਾਡਲੀ
ਕਨੀਜ਼ਾਂ ਅਠਖੇਲੀਆਂ ਕਰਦੀਆਂ ਰਹੀਆਂ। ਕਦੀ
ਓਹਦੇ
ਪੱਟ
ਘੁੱਟਣ
ਦੇ
ਬਹਾਨੇ
ਹੱਥ
ਫ਼ੇਰਦੀਆਂ ਤੇ ਕਦੀ
ਵਾਲ
ਠੀਕ
ਕਰਨ
ਦੇ
ਬਹਾਨੇ
ਓਹਦਾ
ਮੂੰਹ
ਚੋਲੀ
ਦੇ
ਵਿੱਚ
ਵਾੜ
ਲੈਂਦੀਆਂ।
ਆਲੇ
ਦੁਆਲੇ
ਬਾਦਸ਼ਾਹ ਦੇ ਖ਼ਾਸ
ਖ਼ਵਾਜਾ ਸਰਾਅ, ਕਨੀਜ਼ਾਂ ਤੇ ਗੱਵਿਏ ਵੀ ਹੁਣ ਆ
ਬੈਠੇ ਸਨ, ਹਾਸਾ
ਮਜ਼ਾਕ
ਚਲਦਾ
ਰਿਹਾ। ਵਿੱਚ
ਕੋਈ
ਚੁਟਕੁਲਾ ਸੁਣਾਂਦਾ, ਕੋਈ ਗ਼ਜ਼ਲ
ਤੇ
ਕਦੀ
ਗੱਵਿਏ
ਰਾਗ। ਰਕਸ
ਲਈ
ਕੋਈ
ਨਾ
ਉਠਿਆ।
ਦਰਬਾਨ
ਨੇ
ਬਾਦਸ਼ਾਹ ਦੇ ਕਮਰੇ
ਬਾਹਰ
ਖਲੋਤੇ
ਹਥਿਆਰ
ਬੰਦ
ਖ਼ਵਾਜਾ ਸਰਾਅ ਦੇ
ਕੰਨ
ਵਿੱਚ
ਇੱਤਲਾਅ ਦਿੱਤੀ। ਓਹਨੇ
ਬੂਹੇ
ਦੇ
ਅੰਦਰ
ਵਾਲੇ
ਨੂੰ
ਦੱਸਿਆ। ਅੰਦਰ
ਵਾਲੇ
ਨੇ
ਨਾਲ
ਵਾਲੇ
ਨੂੰ। ਨਾਲ
ਵਾਲੇ
ਖ਼ਵਾਜਾ ਸਰਾਅ ਨੇ
ਇੱਕ
ਮੈਹਫ਼ਿਲ ਵਾਲੇ ਨੂੰ
ਤੇ
ਮੈਹਫ਼ਿਲ ਵਾਲੇ ਨੇ
ਬਾਦਸ਼ਾਹ ਦੇ ਕੋਲ
ਬੈਠੀ
ਜ਼ਮੁਰਦ ਦੇ ਕੰਨੀਂ
ਖ਼ਬਰ
ਪਾਈ। ਜ਼ਮੁਰਦ ਨੇ ਸਿਰ
ਏਨਾ
ਕੁ
ਹਿਲਾਇਆ ਜਿੰਨੀ ਪਲਕ
ਝਪਕੀ
ਦੀ
ਏ। ਮਹਫ਼ਿਲ ਵਾਲਾ ਆਪਣੀ
ਥਾਂ
'ਤੇ
ਜਾ
ਬੈਠਿਆ
ਤੇ
ਮੈਹਫ਼ਿਲ ਓਸੇ ਤਰ੍ਹਾਂ ਈ ਚਲਦੀ
ਰਹੀ।
ਦੋ
ਕੁ
ਘੰਟੇ
ਹੋਰ
ਲੰਘ
ਗਏ
ਤਾਂ
ਮੈਹਫ਼ਿਲ ਮੱਠੀ ਪੈਣ
ਲੱਗ
ਪਈ। ਹੁਣ
ਜ਼ਮੁਰਦ ਖਲੋ ਗਈ, ਤੇ ਨਾਲ
ਈ
ਗੁੱਲ
ਬਦਨ
ਤੇ
ਸ਼ੀਰੀਂ ਲਬ ਛੁਈ
ਮੁਈ
ਵਾਂਗ
ਸੁੱਕੜ
ਗਈਆਂ। ਖ਼ਵਾਜਾ ਸਰਾਅ ਬਾਦਸ਼ਾਹ ਦੇ ਨਾਲ
ਜੁੜ
ਕੇ
ਬਹਿ
ਗਈ
ਤੇ
ਬੋਲੀ, "ਆਦਾਬ ਸ਼ਹਿਨਸ਼ਾਹ ਆਲਮ, ਬੰਦੀ
ਜ਼ਮੁਰਦ ਆਦਾਬ ਕਰਦੀ
ਏ।"
ਬਾਦਸ਼ਾਹ ਨੇ ਮਾੜਾ ਜਿਹਾ ਓਹਦੇ ਵੱਲ ਮੂੰਹ ਕੀਤਾ, ਏਹ
ਜਵਾਬ
ਵੀ
ਸੀ
ਤੇ
ਸਵਾਲ
ਵੀ।
ਜ਼ਮੁਰਦ ਨੇ ਮੂੰਹ
ਬਾਦਸ਼ਾਹ ਦੇ ਕੰਨ
ਨਾਲ
ਲਾ
ਦਿੱਤਾ।
ਜ਼ਮੁਰਦ ਜਿਸ ਤਰ੍ਹਾਂ ਪਾਣੀ 'ਤੇ
ਚਲਦੀ
ਹੋਈ
ਬਾਦਸ਼ਾਹ ਦੇ ਕੋਲ
ਆਈ
ਸੀ। ਫ਼ੇਰ
ਨਜ਼ਾਕਤ ਨਾਲ ਆਪਣਾ
ਨਰਮ
ਹੱਥ
ਬਾਦਸ਼ਾਹ ਦੀ ਹਿੱਕ
'ਤੇ ਰੱਖ ਕੇ ਕੰਨ ਵਿੱਚ ਗੱਲ ਦੱਸੀ, ਤੇ ਜਦੋਂ ਤੀਕਰ ਬਾਦਸ਼ਾਹ ਨੇ ਕੁੱਝ ਕਿਹਾ ਨਾ, ਬੁੱਤ
ਬਣੀ
ਰਹੀ। ਨਾਲ
ਬੈਠੀਆਂ ਦੋਵੇਂ ਕਨੀਜ਼ਾਂ ਜ਼ਮੁਰਦ ਦੀ
ਇੱਕ
ਇੱਕ
ਹਰਕਤ
ਅੱਖਾਂ
ਨਾਲ
ਚੂਪਦੀਆਂ ਰਹੀਆਂ। ਢਿੱਡ
ਥੱਲੋਂ
ਸਵਾਣੀਆਂ ਤੇ ਉਮਰ
ਵਿੱਚ
ਛੋਟੀਆਂ ਹੋਣ ਭਾਰੋਂ
ਓਹ
ਇੱਕ
ਦੂਜੇ
ਨੂੰ
ਕਹਿੰਦੀਆਂ ਰਹਿੰਦੀਆਂ ਕਿ
ਓਹ
ਜ਼ਮੁਰਦ ਤੋਂ ਵਧਿਆ
ਬਾਂਦੀਆਂ ਨੇਂ। ਪਰ
ਅੰਦਰੋਂ ਓਹਨਾਂ ਵੀ
ਪਤਾ
ਸੀ
ਕਿ
ਓਹ
ਜ਼ਮੁਰਦ ਦਾ ਜੋੜ
ਨਹੀਂ
ਸਨ। ਹਸੀਨ
ਤੇ
ਜ਼ਮੁਰਦ ਓਹਨਾਂ ਤੋਂ
ਵੱਧ
ਹੇਗੀ
ਈ
ਸੀ, ਪਰ ਅਦਾਵਾਂ ਓਹਦੀਆਂ ਹੋਰ
ਵੀ
ਆਫ਼ਤ
ਸਨ। ਏਵੇਂ
ਤੇ
ਬਾਦਸ਼ਾਹ ਓਸ 'ਤੇ
ਫ਼ਿਦਾ
ਨਹੀਂ
ਸੀ।
ਜ਼ਮੁਰਦ ਦਾ ਹੱਥ ਬਾਦਸ਼ਾਹ ਦੀ ਹਿੱਕ ਤੋਂ ਹੌਲੇ ਹੌਲੇ ਤਿਲਕਦਾ ਢਿੱਡ ਦੇ ਥੱਲੇ ਨੂੰ ਆਣ ਲੱਗਾ ਤੇ ਬਾਦਸ਼ਾਹ ਦਾ ਹੱਥ ਓਹਦੇ ਲੱਕ 'ਤੇ। ਸ਼ਾਹ
ਆਲਮ
ਬੈਠੇ
ਬੈਠੇ
ਪਿਘਲਣ
ਲੱਗ
ਪਿਆ। ਫ਼ੇਰ
ਜ਼ਮੁਰਦ ਨੇ ਹੌਲੀ
ਨਾਲ
ਹੱਥ
ਖਿੱਚ
ਲਿਆ। ਬਾਦਸ਼ਾਹ ਨੇ ਓਹਦੇ
ਵੱਲ
ਮੂੰਹ
ਕੀਤਾ, ਤੇ ਇਸ਼ਾਰਾ ਸਮਝ ਕੇ
ਜ਼ਮੁਰਦ ਖਲੋ ਗਈ। ਐਲਾਨ
ਕੀਤਾ।
"ਵਾਲੀਏ ਸਰਧਨਾ ਤੇ ਸਿਪਾਹ ਸਾਲਾਰ ਜਰੀ ਅਫ਼ਵਾਜ ਸਰਧਨਾ, ਮੂੰਹ
ਬੋਲੀ
ਦੁਖ਼ਤਰ ਸ਼ਹਿਨਸ਼ਾਹ ਜ਼ੇਬੁਨ ਨਿਸਾਅ ਬੇਗਮ
ਸੁਮਰੋ
ਕਦਮ
ਬੋਸੀ
ਦੀ
ਇਜਾਜ਼ਤ ਚਾਹੁੰਦੀਆਂ ਨੇਂ।"
"ਇਜਾਜ਼ਤ ਏ", ਸ਼ਾਹ
ਆਲਮ
ਨੇ
ਕਿਹਾ।
ਸਾਰਿਆਂ ਨੇ ਸੁਣ ਲਿਆ ਪਰ ਕੋਈ ਕੁੱਝ ਨਾ ਬੋਲਿਆ, ਜਦੋਂ
ਤੀਕਰ
ਜ਼ਮੁਰਦ ਦੀ ਅੱਖ
ਨੇ
ਇਸ਼ਾਰਾ ਨਾ ਦਿੱਤਾ। ਨਾਲ
ਈ
ਨਵਾਬ
ਸਰਧਨਾ, ਜ਼ੇਬੁਨ ਨਿਸਾਅ, ਬੇਗਮ
ਸੁਮਰੋ
ਦੀਆਂ
ਵਾਜਾਂ
ਪੈਣ
ਲੱਗ
ਪਈਆਂ। ਪਹਿਲੇ
ਮੈਹਫ਼ਿਲ ਵਾਲੇ, ਫ਼ੇਰ ਅੰਦਰ
ਵਾਲੇ
ਤੇ
ਫ਼ੇਰ
ਬਾਹਰ
ਵਾਲੇ
ਖ਼ਵਾਜਾ ਸਰਾਅ ਤੇ
ਅੱਗੋਂ
ਦਰਬਾਨਾਂ ਤੋਂ।
ਬੇਗਮ
ਸੁਮਰੋ
ਦੇ
ਵਾਲ
ਖੁੱਲ੍ਹੇ ਤੇ ਹਿੱਕ
ਪਾਟਦੀ
ਨਾ
ਹੁੰਦੀ
ਤੇ
ਲੱਗਦਾ
ਕੋਈ
ਮਰਦ
ਜਰਨੈਲ
ਪਿਆ
ਆਉਂਦਾ
ਏ।
ਅਮਨ
ਦੇ
ਮਾਹੌਲ
ਵਿੱਚ
ਏਹ
ਪਹਿਲੀ
ਵਾਰ
ਸੀ
ਕਿ
ਓਹ
ਫ਼ੌਜੀ
ਲਿਬਾਸ
ਵਿੱਚ
ਆਈ
ਸੀ। ਬਾਦਸ਼ਾਹ ਕੋਲ ਅੱਪੜ
ਕੇ
ਸੁਮਰੋ
ਨੇ
ਤਿੰਨ
ਵਾਰੀ
ਆਦਾਬ
ਕੀਤਾ
ਤੇ
ਅੱਗੇ
ਵੱਧ
ਕੇ
ਸ਼ਾਹੀ
ਕਦਮਾਂ
ਵਿੱਚ
ਬਹਿ
ਕੇ
ਸ਼ਾਹ
ਦੇ
ਗੋਡਿਆਂ 'ਤੇ ਹੱਥ
ਰੱਖ
ਦਿੱਤੇ। ਬਾਦਸ਼ਾਹ ਨੇ ਜ਼ੇਬੁਨ ਨਿਸਾਅ ਆਖ
ਕੇ
ਓਹਨੂੰ
ਘੁੱਟ
ਕੇ
ਹਿੱਕ
ਨਾਲ
ਲਾ
ਲਿਆ।
1757
ਏਹ
ਵੀ
ਕਮਾਲ
ਈ
ਸੀ
ਕਿ
ਸ਼ਾਹ
ਆਲਮ
ਦੇ
ਪਿਉ
ਦਾ
ਲਕਬ
ਆਲਮਗੀਰ ਸਾਨੀ ਸੀ। ਕਿੱਥੇ
ਆਲਮਗੀਰ ਅੱਵਲ, ਔਰੰਗਜ਼ੇਬ ਆਲਮਗੀਰ ਜਿਹਦੀ ਇਜਾਜ਼ਤ ਬਿਨਾ ਸਾਰੇ
ਹਿੰਦੁਸਤਾਨ ਵਿੱਚ ਪਰਿੰਦਾ ਵੀ ਪਰ
ਨਹੀਂ
ਸੀ
ਮਾਰ
ਸਕਦਾ
ਤੇ
ਕਿੱਥੇ
ਆਲਮਗੀਰ ਸਾਨੀ। ਆਪਣੇ
ਵਜ਼ੀਰ
ਇਮਾਦੁਲ ਮੁਲਕ ਦੀ
ਕੱਠਪੁਤਲੀ ਜਿਹਦੇ ਹੱਥਾਂ
ਏਹ
ਬਾਦਸ਼ਾਹ ਕਤਲ ਵੀ
ਹੋਇਆ।
1757 ਓਹ ਜ਼ਮਾਨਾ ਸੀ ਜਦੋਂ
ਅਮਰੀਕਾ ਵਿੱਚ ਅੰਗਰੇਜ਼ ਸਰਕਾਰ ਤੋਂ
ਆਜ਼ਾਦੀ ਦੀਆਂ ਗੱਲਾਂ
ਹੋਣ
ਲੱਗ
ਪਈਆਂ
ਸਨ। ਫ਼ਰਾਂਸ ਵਿੱਚ ਇਨਕਲਾਬ ਦਾ ਹੁੱਮ
ਬਣਨ
ਲੱਗ
ਪਿਆ
ਸੀ। ਬੰਗਾਲ
ਵਿੱਚ
ਨਵਾਬ
ਸਿਰਾਜੁੱਦੌਲਾ ਨੂੰ ਮਾਰ
ਕੇ
ਮੀਰ
ਜਾਫ਼ਰ
ਨਵਾਬ
ਬਣ
ਗਿਆ
ਸੀ
ਤੇ
ਓਥੇ
ਕੰਪਨੀ
ਬਹਾਦਰ
ਚੋਪੜੀਆਂ ਪਈ ਖਾਂਦੀ
ਸੀ
ਓਹ
ਵੀ
ਦੋ
ਦੋ। ਤੇ
ਏਸੇ
ਵਰ੍ਹੇ
ਅਹਿਮਦ
ਸ਼ਾਹ
ਅਬਦਾਲੀ ਦਿੱਲੀ ਆ
ਵੜਿਆ।
ਪਹਿਲਾਂ ਵੀ ਕਈ ਵਾਰੀ ਆਇਆ ਸੀ ਹਿੰਦੁਸਤਾਨ, ਲੁੱਟ ਮਾਰ ਕਰਦਾ, ਤੁਰ
ਜਾਂਦਾ। ਜੋ
ਏਹਨਾਂ
ਅਫ਼ਗਾਨੀਆਂ ਦਾ ਕੰਮ
ਸੀ। ਰਾਹ
ਵਿੱਚ
ਪੰਜਾਬ
ਆਉਂਦਾ
ਸੀ, ਸੋ ਜਦੋਂ ਵੀ ਆਉਂਦਾ, ਪਹਿਲਾਂ ਪੰਜਾਬ
ਲੁੱਟਦਾ।
ਪੰਜਾਬ
ਦਾ
ਗਵਰਨਰ
ਤੇ
ਓਹਦੀ
ਮੁਗ਼ਲ
ਫ਼ੌਜ
ਆਪਣੀ
ਸਿਆਸਤਾਂ ਵਿੱਚ ਲੱਗੀ
ਰਹਿੰਦੀ, ਕਦੀ ਲੜੇ ਬਿਨਾ ਈ ਹਥਿਆਰ ਸੁੱਟ ਦਿੰਦੇ, ਕਦੀ
ਬੇਦਿਲੀ ਨਾਲ ਲੜ
ਕੇ
ਭੱਜ
ਜਾਂਦੇ। ਜੋ
ਵੀ
ਹੁੰਦਾ, ਪੰਜਾਬ ਲੁੱਟਿਆ ਜਾਂਦਾ। ਪੰਜਾਬੀਆਂ ਨੇ ਤੇ
ਆਖਣ
ਘੜ
ਲਿਆ
ਸੀ
ਬਈ
"ਖਾਦਾ ਪੀਤਾ ਲਾਹੇ
ਦਾ, ਬਾਕੀ ਅਹਿਮਦ
ਸ਼ਾਹੇ
ਦਾ।"
ਪੰਜਾਬ
ਨੂੰ
ਦੋ
ਵਾਰੀ
ਲੁੱਟ
ਕੇ
ਤੀਜੀ
ਵਾਰੀ
ਲੁੱਟਣ
ਦਾ
ਸਵਾਦ
ਨਾ
ਆਇਆ। ਪੰਜਾਬੀਆਂ ਕੋਲ ਕੁੱਝ
ਬਚਿਆ
ਈ
ਨਹੀਂ
ਸੀ, ਲੁਟਾਂਦੇ ਕੀਹ? ਸੋ
ਹੁਣ
ਅਬਦਾਲੀ ਦਿੱਲੀ ਆ
ਵੜਿਆ। ਉਂਝ
ਪਹਿਲੀ
ਵਾਰੀ
ਨਹੀਂ
ਸੀ
ਆਇਆ। 1739 ਵਿੱਚ
ਵੀ, ਨਾਦਿਰ ਸ਼ਾਹ ਈਰਾਨੀ ਦੇ ਫ਼ੌਜੀ ਦੇ ਤੌਰ 'ਤੇ ਦਿੱਲੀ
ਲੁੱਟ
ਚੁੱਕਿਆ ਸੀ। ਹੁਣ ਅਠਾਰਾਂ ਵਰ੍ਹੇ ਪਿੱਛੋਂ ਫ਼ੇਰ ਆ
ਵੜਿਆ
ਸੀ, ਇੱਕ ਵਾਰੀ
ਫ਼ੇਰ
ਲੁੱਟਣ
ਦਿੱਲੀ।
ਏਸ
ਵਾਰੀ
ਵੀ
ਮੁਗ਼ਲ
ਸ਼ਹਿਨਸ਼ਾਹ ਵਿੱਚ ਲੜਨ
ਦੀ
ਸੱਕਤ
ਕੋਈ
ਨਹੀਂ
ਸੀ। ਓਹ
ਆਪਣੇ
ਕਾਤਿਲ
ਵਜ਼ੀਰ
ਇਮਾਦੁਲ ਮੁਲਕ ਨਾਲ
ਲੁਟੇਰੇ ਨੂੰ ਜੀ
ਆਇਆਂ
ਨੂੰ
ਆਖਣ
ਲਾਲ
ਕਿਲ੍ਹੇ ਦੇ ਬੂਹੇ
'ਤੇ
ਆਣ
ਖਲੋਤਾ।
ਕੀਹ
ਮਨਜ਼ਰ
ਸੀ। ਰੰਗੀਲੇ ਸ਼ਹਿਨਸ਼ਾਹ ਨੇ
ਨਾਦਿਰ
ਸ਼ਾਹ
ਈਰਾਨੀ
ਨੂੰ
ਲਾਲ
ਕਿਲ੍ਹੇ ਵਿੱਚ ਜੀ
ਆਇਆਂ
ਨੂੰ
ਆਖ
ਕੇ
ਦਿੱਲੀ
ਲੁਟਵਾਈ ਸੀ ਤੇ
ਹੁਣ
ਸ਼ਾਹ
ਆਲਮ
ਦਾ
ਪਿਉ
ਅਹਿਮਦ
ਸ਼ਾਹ
ਅਫ਼ਗਾਨੀ ਨੂੰ ਜੀ
ਆਇਆਂ
ਨੂੰ
ਆਖ
ਰਿਹਾ
ਸੀ
ਕਿ
ਆਏ
ਤੇ
ਫ਼ੇਰ
ਦਿੱਲੀ
ਨੂੰ
ਲੁੱਟ
ਲਵੇ। ਸ਼ਾਹ
ਆਲਮ
ਦਾ
ਪਿਉ
ਆਲਮਗੀਰ ਸਾਨੀ ਅਫ਼ਗਾਨ ਫ਼ੌਜ ਨਾਲ
ਲੜਨ
ਦੀ
ਹਿੰਮਤ
ਈ
ਨਹੀਂ
ਕਰ
ਸਕਿਆ। ਸ਼ਹਿਨਸ਼ਾਹ ਔਰੰਗਜ਼ੇਬ, ਆਲਮਗੀਰ ਅੱਵਲ
ਦੀ
ਤੇ
ਰੂਹ
ਵੀ
ਕਬਰ
ਵਿੱਚ
ਤੜਫ਼
ਗਈ
ਹੋਣੀ। ਕਿੱਥੇ
ਆਲਮਗੀਰ ਅੱਵਲ ਅਫ਼ਗਾਨਿਸਤਾਨ ਦਾ ਹੁਕਮਰਾਨ ਸੀ ਤੇ
ਕਿਸੇ
ਅਫ਼ਗਾਨੀ ਦੀ ਜੁਰਅਤ
ਨਹੀਂ
ਸੀ
ਕਿ
ਫੜਕ
ਵੀ
ਸਕੇ। ਤੇ
ਕਿੱਥੇ
ਹੁਣ
ਆਲਮਗੀਰ ਸਾਨੀ ਅਫ਼ਗਾਨਾਂ ਕੋਲੋਂ ਛਿੱਤਰ
ਖਾਣ
ਬਾਹਰ
ਖਲੋਤਾ
ਸੀ।
ਅਬਦਾਲੀ ਨੂੰ ਦਿੱਲੀ
ਵਿੱਚ
ਕਤਲੇ
ਆਮ
ਕਰਨ
ਦੀ
ਲੋੜ
ਈ
ਨਾ
ਪਈ। ਕੋਈ
ਕੁਸਕਿਆ ਈ ਨਾ। ਅਮਨ
ਨਾਲ
ਲੁੱਟੀ
ਗਈ
ਸਾਰੀ
ਦਿੱਲੀ। ਪਰ
ਅਮੀਰਾਂ, ਵਜ਼ੀਰਾਂ ਤੇ ਸ਼ਾਹੀ
ਖ਼ਾਨਦਾਨ ਦੀ ਸ਼ਾਮਤ
ਆ
ਗਈ। ਅਫ਼ਗਾਨ ਅਫ਼ਸਰਾਂ ਨੇ
ਅਮੀਰਾਂ ਤੇ ਵਜ਼ੀਰਾਂ ਦੇ ਘਰ
ਵੰਡ
ਲਏ। ਪਹਿਲਾਂ ਘਰਾਂ ਨੂੰ
ਲੁੱਟਿਆ।
ਫ਼ੇਰ
ਮਰਦਾਂ
ਨੂੰ
ਯਰਕਾਹ
ਕੇ
ਲੁਕਾਈਆਂ ਸ਼ੈਵਾਂ ਲੁੱਟੀਆਂ।
ਫ਼ੇਰ
ਘਰ
ਦੀਆਂ
ਧੀਆਂ
ਨੂਹਾਂ
ਦੇ
ਗਹਿਣੇ
ਲੁੱਟੇ। ਫ਼ੇਰ
ਬੰਦਿਆਂ ਦੀਆਂ ਲੱਤਾਂ
ਬਾਹਵਾਂ ਭੰਨੀਆਂ ਤੇ
ਸੋਹਣੀਆਂ ਸਵਾਣੀਆਂ, ਭਾਵੇਂ ਨੂਹਾਂ ਧੀਆਂ ਸਨ ਯਾਂ ਬਾਂਦੀਆਂ, ਮੁਸਲਮਾਨ ਸਨ ਯਾਂ ਹਿੰਦੂ, ਚੁੱਕ
ਕੇ
ਲੈ
ਗਏ।
ਅਬਦਾਲੀ ਨੇ ਪਹਿਲਾਂ ਨਾਦਿਰ ਸ਼ਾਹ ਵਾਂਗ ਖ਼ਜ਼ਾਨਾ ਲੁੱਟਿਆ, ਫ਼ੇਰ
ਇੱਕ
ਇੱਕ
ਕਰ
ਕੇ
ਸ਼ਹਿਜ਼ਾਦੇ ਫੰਡੇ। ਜਿਨ੍ਹਾਂ ਕੋਲ ਕੁੱਝ
ਹੈਗਾ
ਸੀ
ਓਹਨਾਂ
ਦੇ
ਦਿਲਾ
ਕੇ
ਜਾਨ
ਛੁਡਾਈ, ਜਿਨ੍ਹਾਂ ਦਾ ਪਹਿਲਾਂ ਈ ਲੁਟੇਰੇ ਸਭ ਕੁੱਝ ਲੱਭ ਕੇ ਲੁੱਟ ਚੁੱਕੇ ਸਨ, ਓਹ
ਮਾਰ
ਖਾਂਦੇ
ਖਾਂਦੇ
ਮਾਰੇ
ਗਏ। ਖ਼ਜ਼ਾਨੇ ਦੇ ਨਾਲ
ਸਾਰੀਆਂ ਸੋਹਣੀਆਂ ਸ਼ਹਿਜ਼ਾਦੀਆਂ, ਕਨੀਜ਼ਾਂ ਤੇ ਖ਼ੁਸਰੇ ਵੀ ਲੁੱਟ
ਕੇ
ਅਬਦਾਲੀ ਅਫ਼ਗਾਨਿਸਤਾਨ ਤੁਰ
ਗਿਆ। ਜਾਨ
ਤੋਂ
ਪਹਿਲਾਂ ਆਪਣਾ ਅਫ਼ਸਰ, ਨਜੀਬੁੱਦੌਲਾ ਆਲਮਗੀਰ ਸਾਨੀ ਦਾ
ਵਜ਼ੀਰ
ਲਾ
ਗਿਆ। ਕਿਹਦੀ
ਮਜਾਲ
ਸੀ
ਕਿ
ਨਾ
ਕਰਦਾ। ਪੂਰਾ
ਵਰ੍ਹਾ
ਲਾਲ
ਕਿਲ੍ਹੇ ਵਿੱਚ ਨਜੀਬ
ਰੋਹੇਲਾ ਦਾ ਈ
ਹੁਕਮ
ਚਲਦਾ
ਰਿਹਾ।
1757 ਵਿੱਚ, ਓਧਰ ਅੰਗਰੇਜ਼ ਦੀ ਕੰਪਨੀ ਬਹਾਦਰ ਪਲਾਸੀ ਦੀ ਜੰਗ ਵਿੱਚ ਨਵਾਬ ਸਿਰਾਜੁੱਦੌਲਾ ਨੂੰ ਹਰਾ ਕੇ ਬੰਗਾਲ 'ਤੇ
ਕਬਜ਼ਾ
ਕਰਦੀ
ਪਈ
ਸੀ
ਤੇ
ਏਥੇ
ਅਹਿਮਦ
ਸ਼ਾਹ
ਅਫ਼ਗਾਨੀ ਆਲਮਗੀਰ ਸਾਨੀ
ਦੀ
ਦਿੱਲੀ
ਦੀ
ਨਾਸ
ਪਿਆ
ਪੱਟਦਾ
ਸੀ।
ਓਧਰ
ਅੰਗਰੇਜ਼ ਨੇ ਬੰਗਾਲ
ਵਿੱਚ
ਮੀਰ
ਜਾਫ਼ਰ
ਨੂੰ
ਨਵਾਬ
ਲਾਇਆ
ਤੇ
ਦਿੱਲੀ
ਵਿੱਚ
ਅਬਦਾਲੀ ਨੇ ਨਜੀਬ
ਰੋਹੇਲਾ ਨੂੰ ਵਜ਼ੀਰ। ਦੋਵੇਂ
ਈ
ਆਪਣੇ
ਲਾਉਣ
ਵਾਲਿਆਂ ਦੇ ਪਿੱਠੂ
ਸਨ।
ਨਜੀਬ
ਦੇ
ਹੱਥ
ਜਿਹੜੀ
ਬਾਦਸ਼ਾਹੀ ਲੱਗੀ ਸੀ
ਓਹ
ਆਲਮਗੀਰ ਤੋਂ ਵੱਧ
ਇਮਾਦੁਲ ਮੁਲਕ ਦੀ
ਸੀ। ਸਾਜ਼ਿਸ਼ ਘੜਨ ਵਿੱਚ
ਇਮਾਦ
ਅੱਵਲ
ਸੀ
ਤੇ
ਓਹਦਾ
ਕੋਈ
ਸਾਨੀ
ਨਹੀਂ
ਸੀ। ਨਜੀਬ
ਦੇ
ਵਜ਼ੀਰ
ਲੱਗਣ
ਦੇ
ਦੂਜੇ
ਦਿਨ
ਈ
ਇਮਾਦ
ਨੇ
ਓਹਦੇ
ਖ਼ਿਲਾਫ਼ ਸਾਜ਼ਿਸ਼ਾਂ ਸ਼ੁਰੂ
ਕਰ
ਦਿੱਤੀਆਂ।
ਵਰ੍ਹਾ
ਲਾ
ਕੇ
ਓਹਨੇ
ਮਰਹੱਟਿਆਂ ਨਾਲ ਸੁਰ
ਰਲਾਈ
ਤੇ
ਮਰਹੱਟਾ ਫ਼ੌਜ ਦੇ
ਸਿਰ
'ਤੇ
ਨਜੀਬ
ਨੂੰ
ਦਿੱਲੀ
ਤੋਂ
ਨਸਾ
ਦਿੱਤਾ। ਇੱਕ
ਵਾਰੀ
ਫ਼ੇਰ
ਲਾਲ
ਕਿਲ੍ਹੇ ਵਿੱਚ ਇਮਾਦ
ਦਾ
ਈ
ਡੰਕਾ
ਵੱਜਣ
ਲੱਗ
ਪਿਆ।
ਪਰ
ਏਸ
ਇੱਕ
ਵਰ੍ਹੇ
ਵਿੱਚ
ਨਜੀਬ
ਨੇ
ਪੂਰਾ
ਲਾਲ
ਕਿਲ੍ਹਾ ਇਮਾਦ ਦੇ
ਖ਼ਿਲਾਫ਼ ਕਰ ਛੱਡਿਆ
ਸੀ। ਓਹਦਾ
ਹਰ
ਬੰਦਾ
ਯਾਂ
ਮਾਰ
ਦਿੱਤਾ
ਸੀ
ਯਾਂ
ਨਸਾ
ਦਿੱਤਾ
ਸੀ। ਇਮਾਦ
ਵਾਪਸ
ਤੇ
ਆ
ਗਿਆ
ਸੀ, ਪਰ ਏਸ
ਵਾਰੀ
ਓਹ
ਕੱਲਾ
ਸੀ। ਉੱਤੇ
ਇਮਾਦ
ਕੱਲਾ
ਰਹਿ
ਗਿਆ
ਸੀ
ਤੇ
ਥੱਲੇ
ਨਜੀਬ
ਦੇ
ਬੰਦੇ
ਕੱਲੇ
ਰਹਿ
ਗਏ
ਸਨ। ਏਸੇ
ਹਾਲਾਤ
ਬਣ
ਗਏ
ਸਨ
ਕਿ
ਆਲਮਗੀਰ ਸਾਨੀ ਦੀ
ਚੱਲਣ
ਲੱਗ
ਪਈ
ਸੀ। ਪੂਰਾ
ਵਰ੍ਹਾ
ਹੋਰ
ਇਮਾਦ
ਲੱਗਿਆ
ਰਿਹਾ
ਪਰ
ਪਹਿਲਾਂ ਵਾਲੀ ਗੱਲ
ਨਾ
ਬਣੀ। ਹੁਣ
ਆਲਮਗੀਰ ਸਾਨੀ ਵੀ
ਦਲੇਰ
ਹੋ
ਕੇ
ਬਾਦਸ਼ਾਹ ਵਾਂਗ ਬਰਤਾਅ
ਕਰਨ
ਲੱਗ
ਪਿਆ
ਸੀ। ਤੰਗ
ਆ
ਕੇ
ਇਮਾਦ
ਨੇ
1759 ਵਿੱਚ ਬਾਦਸ਼ਾਹ ਈ
ਕੋਹ
ਛੱਡਿਆ।
ਪਿਉ
ਦੇ
ਬਾਦ
ਸ਼ਾਹ
ਆਲਮ
ਸਾਨੀ
ਦੀ
ਵਾਰੀ
ਸੀ
ਬਾਦਸ਼ਾਹਤ ਦੀ। ਪਰ ਇਮਾਦ
ਤੇ
ਮਰਹੱਟੇ ਦੋਵੇਂ ਈ
ਸ਼ਾਹ
ਆਲਮ
ਕੋਲੋਂ
ਡਰਦੇ
ਸਨ। ਓਹਨਾਂ
ਸ਼ਾਹ
ਜਹਾਂ
ਸੋਮ
ਦੀ
ਬਾਦਸ਼ਾਹਤ ਦਾ ਐਲਾਨ
ਕਰ
ਦਿੱਤਾ।
ਸ਼ਾਹ ਆਲਮ ਜਾਨ ਬਚਾ ਕੇ ਅਵਧ ਨੱਸ ਗਿਆ, ਨਵਾਬ
ਸ਼ੁਜਾਉੱਦੌਲਾ ਕੋਲ। ਕੁੱਝ
ਅਰਸੇ
ਪਿੱਛੋਂ ਸ਼ਾਹ ਆਲਮ
ਨੇ
ਦਿੱਲੀ
'ਤੇ
ਕਬਜ਼ਾ
ਕਰਨ
ਲਈ
ਮਦਦ
ਵਾਸਤੇ
ਮਰਹੱਟਿਆਂ ਨਾਲ ਗੱਲ
ਚਲਾਈ। ਮਰਹੱਟੇ ਇਮਾਦ ਨਾਲ
ਖ਼ੁਸ਼
ਨਹੀਂ
ਸਨ। ਓਹਨੇ
ਅਬਦਾਲੀ ਦਾ ਲਾਇਆ
ਨਜੀਬ
ਰੋਹੇਲਾ ਕਢਵਾਉਣ ਲਈ
ਮਰਹੱਟਿਆਂ ਨਾਲ ਸਾਜ਼
ਬਾਜ਼
ਤੇ
ਕਰ
ਲਈ
ਸੀ, ਪਰ ਓਹ ਬੜਾ ਸ਼ਾਤਿਰ ਸੀ, ਓਹਨਾਂ ਕੋਈ
ਪੱਲਾ
ਨਹੀਂ
ਸੀ
ਫੜਾਉਂਦਾ।
ਮਰਹੱਟਿਆਂ ਨੂੰ ਦਿੱਲੀ
ਵੀ
ਚਾਹੀਦੀ ਸੀ ਤੇ
ਦਿੱਲੀ
ਵਿੱਚ
ਆਪਣੀ
ਮਰਜ਼ੀ
ਦਾ
ਮੁਗ਼ਲ
ਬਾਦਸ਼ਾਹ ਵੀ। ਮੁਗ਼ਲ ਬਾਦਸ਼ਾਹ ਦੇ ਹੁਕਮ
ਅੱਗੇ
ਅਵਾਮ
ਤੇ
ਨਿੱਕੀ
ਮੋਟੀ
ਰਿਆਸਤਾਂ ਦੇ ਨਵਾਬ, ਰਾਜੇ ਵੀ
ਚੂੰ ਨਹੀਂ ਸਨ
ਕਰਦੇ। ਸ਼ਾਹ
ਆਲਮ
ਦੇ
ਨਾਂ
'ਤੇ ਮਰਹੱਟਿਆਂ ਨੇ ਫ਼ੇਰ ਦਿੱਲੀ 'ਤੇ
ਹਮਲਾ
ਕਰ
ਕੇ
ਇਮਾਦ
ਤੇ
ਸ਼ਾਹ
ਜਹਾਂ
ਸੋਮ
ਨੂੰ
ਭਜਾ
ਕੇ
ਸ਼ਾਹ
ਆਲਮ
ਸਾਨੀ
ਦੀ
ਬਾਦਸ਼ਾਹਤ ਦਾ ਐਲਾਨ
ਕਰ
ਦਿੱਤਾ।
ਸ਼ਾਹ ਆਲਮ ਬਾਦਸ਼ਾਹ ਤੇ ਬਣ ਗਿਆ, ਪਰ
ਓਹ
ਏਨਾ
ਸਿਆਣਾ
ਸੀ
ਕਿ
ਦਿੱਲੀ
ਵਾਪਸ
ਨਾ
ਮੁੜਿਆ। ਓਹ
ਦਿੱਲੀ
ਦਰਬਾਰ
ਦੀਆਂ
ਸਾਜ਼ਿਸ਼ਾਂ ਤੋਂ ਚੰਗੀ
ਤਰ੍ਹਾਂ ਵਾਕਿਫ਼ ਸੀ
ਤੇ
ਆਪਣੇ
ਪਿਉ
ਦਾ
ਬਤੌਰ
ਸ਼ਹਿਨਸ਼ਾਹੇ ਹਿੰਦੁਸਤਾਨ ਆਪਣੇ
ਈ
ਵਜ਼ੀਰ
ਹੱਥੋਂ
ਕਤਲ
ਵੀ
ਵੇਖ
ਚੁੱਕਿਆ ਸੀ। ਤੇ ਓਸ
ਕਤਲ
ਪਿੱਛੇ
ਹੱਲਾ
ਸ਼ੇਰੀ
ਵੀ
ਏਹਨਾਂ
ਮਰਹੱਟਿਆਂ ਦੀ ਈ
ਸੀ
ਜਿਹੜੇ
ਹੁਣ
ਓਹਨੂੰ
ਬਾਦਸ਼ਾਹ ਬਣਾਈ ਬੈਠੇ
ਸਨ।
ਦੂਜੇ ਪਾਸੇ 1760 ਵਿੱਚ ਈ ਕੰਪਨੀ ਬਹਾਦਰ ਨੇ ਨਵਾਬ ਮੀਰ ਜਾਫ਼ਰ ਨੂੰ ਲਾਹ ਕੇ ਓਹਦੇ ਜਵਾਈ ਮੀਰ ਕਾਸਿਮ ਨੂੰ ਬੰਗਾਲ, ਬਿਹਾਰ
ਤੇ
ਉੜੀਸਾ
ਦਾ
ਨਵਾਬ
ਲਾ
ਦਿੱਤਾ
ਸੀ। ਮੀਰ
ਕਾਸਿਮ
ਕੋਸ਼ਿਸ਼ਾਂ ਪਿਆ ਕਰਦਾ
ਸੀ
ਕਿ
ਕੰਪਨੀ
ਬਹਾਦਰ
ਨੂੰ
ਔਕਾਤ
ਵਿੱਚ
ਕਰ
ਕੇ
ਅਸਲ
ਹੁਕਮਰਾਨੀ ਆਪਣੇ ਕੋਲ
ਰੱਖੇ, ਨਾ ਕੇ
ਸੋਹਰੇ
ਵਾਂਗ
ਅੰਗਰੇਜ਼ਾਂ ਦਾ ਪਿੱਠੂ
ਈ
ਬਣਿਆ
ਰਹੇ। ਏਸ
ਗੱਲ
'ਤੇ ਅੰਗਰੇਜ਼ਾਂ ਤੇ ਮੀਰ ਕਾਸਿਮ ਵਿੱਚ ਠੰਦੀ ਜਾਂਦੀ ਸੀ ਤੇ ਅਵਧ ਦਾ ਨਵਾਬ ਸ਼ੁਜਾਅ ਚਾਹੁੰਦਾ ਸੀ ਕਿ ਓਹ ਮੀਰ ਕਾਸਿਮ ਨਾਲ ਰਲ ਕੇ ਅੰਗਰੇਜ਼ਾਂ ਨੂੰ ਠੱਪੇ, ਕਿਉਂ ਜੇ ਓਹਨੂੰ ਡਰ ਸੀ ਕਿ ਬੰਗਾਲ ਵਿੱਚ ਬੋਹਤੇ ਤਕੜੇ ਹੋ ਕੇ ਏਹਨਾਂ ਅਵਧ 'ਤੇ
ਚੜ੍ਹਾਈ ਕਰਨੀ ਏ। ਪਰ
ਅੰਗਰੇਜ਼ਾਂ ਦੇ ਖ਼ਿਲਾਫ਼ ਜੰਗ ਵਿੱਚ
ਨਵਾਬ
ਨੂੰ
ਮੁਗ਼ਲ
ਬਾਦਸ਼ਾਹ ਦਰਕਾਰ ਸੀ। ਸ਼ੁਜਾਅ ਜਾਣਦਾ ਸੀ
ਕਿ
ਮੁਗ਼ਲ
ਬਾਦਸ਼ਾਹ ਦਾ ਹੱਥ
ਓਹਦੇ
'ਤੇ ਮੀਰ ਕਾਸਿਮ 'ਤੇ
ਨਜ਼ਰ
ਆਇਆ
ਤੇ
ਅੰਗਰੇਜ਼ਾਂ ਨੂੰ ਪਛਾੜਨਾ ਸੌਖਾ ਹੋ
ਜਾਣਾ। ਲੋਕਾਂ
ਨੇ
ਵੀ
ਮੁਗ਼ਲ
ਬਾਦਸ਼ਾਹ ਖ਼ਿਲਾਫ਼ ਅੰਗਰੇਜ਼ਾਂ ਦਾ ਸਾਥ
ਨਹੀਂ
ਦੇਣਾ
ਤੇ
ਹੋਰ
ਕਿਸੇ
ਨਵਾਬ
ਰਾਜੇ
ਨੇ
ਵੀ
ਮੁਗ਼ਲ
ਬਾਦਸ਼ਾਹ ਖ਼ਿਲਾਫ਼ ਫ਼ੌਜ
ਨਹੀਂ
ਕੱਢਣੀ
ਏਸ
ਲਈ
ਨਵਾਬ
ਸ਼ੁਜਾਅ ਵੀ ਬਾਦਸ਼ਾਹ ਨੂੰ ਆਪਣੇ
ਕੋਲ
ਈ
ਰਹਿਣ
ਦੀ
ਸਲਾਹ
ਦਿੰਦਾ।
ਤੀਜਾ ਏਹ ਵੀ ਖ਼ਬਰਾਂ ਸਨ ਕਿ ਅਬਦਾਲੀ ਫ਼ੇਰ ਦਿੱਲੀ 'ਤੇ
ਕਬਜ਼ਾ
ਕਰਨ
ਆ
ਰਿਹਾ
ਏ
ਤੇ
ਏਸ
ਵਾਰੀ
ਓਹਦਾ
ਘੋਲ
ਸਿੱਧਾ
ਮਰਹੱਟਿਆਂ ਨਾਲ ਪੈਣਾ
ਸੀ
ਕਿਉਂ
ਜੇ
ਦਿੱਲੀ
ਦੇ
ਵਾਲੀ
ਹੁਣ
ਮਰਹੱਟੇ ਸਨ। ਸ਼ੁਜਾਅ ਨੂੰ
ਅੰਗਰੇਜ਼ਾਂ ਪਿੱਛੋਂ ਮਰਹੱਟਿਆਂ ਤੋਂ ਖ਼ਤਰਾ
ਸੀ। ਅਫ਼ਗਾਨ ਤੇ ਪੰਜਾਬ
ਯਾਂ
ਵੱਧ
ਤੋਂ
ਵੱਧ
ਦਿੱਲੀ
ਲੁੱਟ
ਕੇ
ਤੁਰ
ਜਾਂਦੇ, ਪਰ ਜੇ ਮਰਹੱਟੇ ਬੋਹਤੇ ਤਕੜੇ ਹੋ ਗਏ ਤੇ ਓਹਨਾਂ ਕਦੀ ਨਾ ਕਦੀ ਅਵਧ 'ਤੇ ਕਬਜ਼ਾ
ਕਰਨ
ਦੀ
ਕੋਸ਼ਿਸ਼ ਕਰਨੀ ਸੀ। ਏਸ
ਲਈ
ਓਹ
ਅਬਦਾਲੀ ਨਾਲ ਰਲ
ਕੇ
ਮਰਹੱਟਿਆਂ ਤੋਂ ਜੰਗ
ਕਰਨ
ਲਈ
ਵੀ
ਤੁੱਲ੍ਹਾ ਬੈਠਿਆ ਸੀ।
ਸ਼ਾਹ ਆਲਮ ਪਰੇਸ਼ਾਨ ਸੀ ਕਿ ਏਨਾ ਹਾਲਾਤ ਵਿੱਚ ਕੀਹ ਕਰੇ, ਕਿਹਦਾ ਸਾਥ ਦਵੇ ਤੇ ਕਿਹਦੇ ਨਾਲ ਜੰਗ ਕਰੇ?
ਸ਼ਾਹ
ਆਲਮ
ਅਵਧ
ਵਿੱਚ
ਰਹਿ
ਕੇ
ਨਵਾਬ
ਦੇ
ਵਜ਼ੀਰ
ਮਿਰਜ਼ਾ ਨਜਫ਼ ਖ਼ਾਨ
ਨੂੰ
ਪਸੰਦ
ਕਰਨ
ਲੱਗ
ਪਿਆ
ਸੀ। ਸਿਆਣਾ
ਤੇ
ਨੇਕ
ਨੀਅਤ
ਆਦਮੀ
ਸੀ। ਸ਼ਾਹ
ਆਲਮ
ਨੇ
ਨਜਫ਼
ਨੂੰ
ਸੱਦਿਆ। ਆਦਾਬ
ਕਰ
ਕੇ
ਮਿਰਜ਼ਾ ਨਜਫ਼ ਹੱਥ
ਬੰਨ੍ਹ
ਕੇ
ਖਲੋ
ਗਿਆ।
"ਮਿਰਜ਼ਾ ਤੂੰ ਨਵਾਬ
ਅਵਧ
ਦਾ
ਖ਼ਾਸ
ਵਜ਼ੀਰ
ਏਂ।"
ਨਜਫ਼ ਬਾਲਪਨੇ ਤੋਂ ਦਰਬਾਰ ਭੁਗਤਦਾ ਆਇਆ ਸੀ, ਬਾਦਸ਼ਾਹ ਦਾ ਮਤਲਬ
ਸਮਝ
ਗਿਆ।
"ਬੰਦਾ
ਸ਼ਹਿਨਸ਼ਾਹੇ ਹਿੰਦੁਸਤਾਨ ਦਾ
ਗ਼ੁਲਾਮ ਏ ਤੇ
ਓਹਦੇ
ਹੁਕਮ
ਭਾਰੋਂ
ਈ
ਨਵਾਬ
ਦਾ
ਨੌਕਰ
ਏ।" ਮਿਰਜ਼ੇ ਦਾ ਸਿਰ
ਨੀਵਾਂ
ਈ
ਰਿਹਾ।
"ਮਿਰਜ਼ਾ।
ਮੈਂ
ਸੁਣਿਆ
ਅਬਦਾਲੀ ਫ਼ੇਰ ਦਿੱਲੀ
'ਤੇ
ਚੜ੍ਹਾਈ ਦੀਆਂ ਤਿਆਰੀਆਂ ਵਿੱਚ ਏ।"
"ਸ਼ਹਿਨਸ਼ਾਹ ਨੇ ਠੀਕ
ਸੁਣਿਆ
ਏ। ਤੇ
ਨਵਾਬ
ਸਾਹਿਬ
ਓਹਦੇ
ਝੰਡੇ
ਥੱਲੇ
ਲੜਨਗੇ।" ਮਿਰਜ਼ਾ ਬੋਲਿਆ ਤੇ
ਇੱਕ
ਲਮਹੇ
ਲਈ
ਰੁਕ
ਕੇ
ਓਹਨੇ
ਸਿਰ
ਚੁੱਕਿਆ ਤੇ ਬਾਦਸ਼ਾਹ ਨਾਲ ਅੱਖਾਂ
ਮਿਲਾਈਆਂ।
"ਮਰਹੱਟਿਆਂ ਦੇ ਖ਼ਿਲਾਫ਼।"
"ਨਵਾਬ ਨੂੰ ਏਹ ਮਸ਼ਵਰਾ ਤੂੰ ਦਿੱਤਾ ਏ?"
"ਨਹੀਂ ਸ਼ਹਿਨਸ਼ਾਹ, ਏਹ ਫ਼ੈਸਲਾ ਮਰਹੱਟਿਆਂ ਦੀ ਅਵਧ 'ਤੇ
ਲੱਗੀਆਂ ਗੰਦੀਆਂ ਨਜ਼ਰਾਂ ਦਾ ਨਤੀਜਾ
ਏ।"
"ਕੀਹ ਤੈਨੂੰ ਵੀ ਇਹੀ ਠੀਕ ਲਗਦਾ ਏ ਮਿਰਜ਼ਾ?"
ਨਜਫ਼
ਕੁੱਝ
ਚਿਰ
ਚੁੱਪ
ਰਿਹਾ।
"ਜੇ
ਜੰਗ
ਵਿੱਚ
ਸ਼ਹਿਨਸ਼ਾਹੇ ਹਿੰਦੁਸਤਾਨ ਅਫ਼ਗਾਨਾਂ ਨਾਲ ਦਿੱਸੇ
ਤੇ
ਮਰਹੱਟਿਆਂ ਨਾਲ ਦੁਸ਼ਮਣੀ ਪੈ ਜਾਣੀ। ਜੇ
ਮਰਹੱਟਿਆਂ ਨਾਲ ਦਿੱਸੇ
ਤੇ
ਅਫ਼ਗਾਨਾਂ ਨਾਲ ਵੈਰ।"
ਨਜਫ਼
ਏਹ
ਕਹਿ
ਕੇ
ਰੁਕ
ਗਿਆ।
"ਤੇ ਮਿਰਜ਼ਾ ਜੇ ਸ਼ਹਿਨਸ਼ਾਹ ਜੰਗ ਵਿੱਚ ਕਿਸੇ ਨਾਲ ਵੀ ਨਾ ਦਿੱਸਿਆ ਤੇ?"
"ਤੇ ਸ਼ਹਿਨਸ਼ਾਹ, ਅਫ਼ਗਾਨ ਜਿੱਤਣ ਯਾਂ
ਹਾਰਨ
ਅਬਦਾਲੀ ਨੇ ਤੇ
ਮੁੜ
ਕੰਧਾਰ
ਈ
ਜਾਣਾ
ਏ।"
ਸ਼ਾਹ
ਆਲਮ
ਬੜਾ
ਚਿਰ
ਨਜਫ਼
ਦੀਆਂ
ਗੱਲਾਂ
ਤੋਲਦਾ
ਰਿਹਾ। ਫ਼ੇਰ
ਓਹਨੂੰ
ਆਪਣੀ
ਯਾਕੂਤ
ਜੜੀ
ਅੰਗੂਠੀ ਇਨਾਮ ਵਿੱਚ
ਦਿੰਦਿਆਂ ਬੋਲਿਆ।
"ਮਿਰਜ਼ਾ, ਮੈਂ
ਤੈਨੂੰ
ਸ਼ੁਜਾਅ ਕੋਲੋਂ ਮੰਗ
ਲੈਣਾ।"
"ਏਸ
ਤੋਂ
ਵੱਧ
ਮੇਰੀ
ਹੋਰ
ਕੀਹ
ਖ਼ੁਸ਼ਕਿਸਮਤੀ ਹੋਣੀ ਸ਼ਹਿਨਸ਼ਾਹ।"
ਨਜਫ਼
ਨੇ
ਅਦਬ
ਨਾਲ
ਅੰਗੂਠੀ ਫੜ ਕੇ
ਬਾਦਸ਼ਾਹ ਦਾ ਹੱਥ
ਚੁੰਮਦਿਆਂ ਆਖਿਆ।
ਸੋ ਸ਼ਾਹ ਆਲਮ ਸੱਤੂ ਪੀ ਕੇ ਅਵਧ ਈ ਬੈਠਿਆ ਰਿਹਾ, ਨਾ
ਦਿੱਲੀ
ਵੜਿਆ
ਨਾ
ਪਾਣੀ
ਪੱਤ।
ਫ਼ੇਰ
ਹੋਇਆ
ਵੀ
ਓਹੋ। 1761 ਵਿੱਚ
ਪਾਣੀ
ਪੱਤ
ਦੀ
ਤੀਜੀ
ਲੜਾਈ
ਵਿੱਚ
ਅਹਿਮਦ
ਸ਼ਾਹ
ਅਬਦਾਲੀ ਦੇ ਨਾਲ
ਨਜੀਬ
ਰੋਹੇਲਾ ਤੇ ਅਵਧ
ਦਾ
ਨਵਾਬ
ਸ਼ੁਜਾਉੱਦੌਲਾ ਲੜੇ ਤੇ
ਮਰਹੱਟਿਆਂ ਨੂੰ ਕੋਹ
ਛੱਡਿਆ। ਅਬਦਾਲੀ ਫ਼ੇਰ ਦਿੱਲੀ
ਆ
ਵੜਿਆ। ਬਾਦਸ਼ਾਹ ਬਦਲਣ ਦੀ
ਲੋੜ
ਕੋਈ
ਨਹੀਂ
ਸੀ, ਓਹ ਪਹਿਲਾਂ ਈ ਬਾਹਰ
ਬੈਠਿਆ
ਸੀ
ਤੇ
ਹੇਗਾ
ਵੀ
ਓਹਦੇ
ਸਾਥੀ
ਨਵਾਬ
ਸ਼ੁਜਾਅ ਦੀ ਪਨਾਹੀ
ਵਿੱਚ
ਸੀ। ਅਬਦਾਲੀ ਨੇ ਇੱਕ
ਵਾਰਾਂ
ਫ਼ੇਰ
ਦਿੱਲੀ
ਨਜੀਬ
ਰੋਹੇਲਾ ਦੇ ਹਵਾਲੇ
ਕੀਤੀ
ਤੇ
ਲੁੱਟ
ਮਾਰ
ਕਰ
ਕੇ
ਆਪ
ਅਫ਼ਗਾਨਿਸਤਾਨ ਮੁੜ ਗਿਆ।
ਮਰਹੱਟਿਆਂ ਦਾ ਲੱਕ
ਭੰਨ
ਕੇ
ਹੁਣ
ਸ਼ੁਜਾਅ ਨੇ ਅੰਗਰੇਜ਼ਾਂ ਵੱਲ ਮੂੰਹ
ਕੀਤਾ
ਤੇ
ਬੰਗਾਲ
ਦੇ
ਨਵਾਬ
ਮੀਰ
ਕਾਸਿਮ
ਨੂੰ
ਹੱਲਾ
ਸ਼ੇਰੀ
ਦੇਣ
ਲੱਗਾ। ਕਾਸਿਮ
ਪਹਿਲਾਂ ਈ ਅੰਗਰੇਜ਼ਾਂ ਤੋਂ ਖ਼ੁਸ਼
ਨਹੀਂ
ਸੀ। ਹਾਲਾਤ
ਵਿਗੜਦੇ ਵਿਗੜਦੇ ਜੰਗ
ਤੀਕਰ
ਅੱਪੜ
ਗਏ। 1764 ਵਿੱਚ
ਬਕਸਰ
ਦੇ
ਮੈਦਾਨ
ਵਿੱਚ
ਫ਼ੌਜਾਂ ਆਮਣੇ ਸਾਹਮਣੇ ਆ ਗਈਆਂ। ਇੱਕ
ਪਾਸੇ
ਬੰਗਾਲ, ਬਿਹਾਰ ਤੇ
ਉੜੀਸਾ
ਦੇ
ਨਵਾਬ
ਮੀਰ
ਕਾਸਿਮ
ਤੇ
ਅਵਧ
ਦੇ
ਨਵਾਬ
ਸ਼ੁਜਾਉੱਦੌਲਾ ਦੀਆਂ ਫ਼ੌਜਾਂ ਮੁਗ਼ਲ ਸ਼ਹਿਨਸ਼ਾਹ ਸ਼ਾਹ ਆਲਮ
ਸਾਨੀ
ਦੇ
ਝੰਡੇ
ਥੱਲੇ
ਤੇ
ਸਾਹਮਣੇ ਕੰਪਨੀ ਬਹਾਦਰ
ਦੀ
ਫ਼ੌਜ।
ਹੁਣ
ਫ਼ੇਰ
ਸ਼ਾਹ
ਆਲਮ
ਦੀ
ਦਿੱਲੀ
ਮੁਸ਼ਕਿਲ ਵਿੱਚ ਪੈ
ਗਈ
ਸੀ। ਪਾਣੀ
ਪੱਤ
ਪਿੱਛੋਂ ਮਰਹੱਟਿਆਂ ਦਾ
ਲੱਕ
ਭੱਜਿਆ
ਪਿਆ
ਸੀ, ਏਸ ਵੇਲੇ
ਤੇ
ਓਹ
ਸ਼ਾਹ
ਆਲਮ
ਨੂੰ
ਦਿੱਲੀ
ਨਹੀਂ
ਦਿਵਾ
ਸਕਦੇ
ਸਨ। ਜੇ
ਤੇ
ਨਵਾਬ
ਬਕਸਰ
ਵਿੱਚ
ਜਿੱਤ
ਜਾਂਦੇ
ਤਾਂ
ਓਹ
ਓਹਨਾਂ
ਦੀਆਂ
ਫ਼ੌਜਾਂ ਲੈ ਕੇ
ਦਿੱਲੀ
'ਤੇ ਕਬਜ਼ਾ ਕਰ ਸਕਦਾ ਸੀ, ਪਰ ਜੇ ਓਹ ਹਾਰ ਜਾਂਦੇ ਤੇ ਫ਼ੇਰ ਸ਼ਾਹ ਆਲਮ ਨੂੰ ਅਫ਼ਗਾਨਾਂ ਕੋਲੋਂ ਦਿੱਲੀ ਕੌਣ ਛੁਡਾ ਕੇ ਦਿੰਦਾ? ਅੰਗਰੇਜ਼ਾਂ ਨਾਲ ਅਜੇ ਤੀਕਰ ਮੁਗ਼ਲ ਬਾਦਸ਼ਾਹ ਦੀ ਕੋਈ ਲੜਾਈ ਨਹੀਂ ਸੀ, ਪਰ
ਹੁਣ
ਹੋ
ਜਾਣੀ
ਸੀ
ਕਿਉਂ
ਜੇ
ਨਵਾਬ
ਸ਼ੁਜਾਅ ਨੇ ਓਹਨੂੰ
ਏਹ
ਜੰਗ
ਲੜਨ
ਲਈ
ਮਜਬੂਰ
ਕਰ
ਲਿਆ
ਸੀ। ਤੇ
ਜਿੱਤ
ਕੇ
ਅੰਗਰੇਜ਼ਾਂ ਨੇ ਸ਼ਾਹ
ਆਲਮ
ਦੀ
ਮਦਦ
ਕਿਉਂ
ਕਰਨੀ
ਸੀ?
ਬਕਸਰ ਦੀ ਲੜਾਈ ਤੇ ਹੋਈ, ਪਰ
ਸ਼ਾਹ
ਆਲਮ
ਆਪਣੇ
ਖ਼ੈਮੇ
ਤੋਂ
ਬਾਹਰ
ਈ
ਨਾ
ਆਇਆ। ਓਹ
ਅੰਦਰ
ਬਹਿ
ਕੇ
ਆਪਣੀ
ਗ਼ਜ਼ਲ
ਪੂਰੀ
ਕਰਦਾ
ਰਿਹਾ।
ਜੰਗ
ਅੰਗਰੇਜ਼ ਜਿੱਤ ਗਏ। ਮੀਰ
ਕਾਸਿਮ
ਭੱਜ
ਗਿਆ
ਤੇ
ਸ਼ੁਜਾਅ ਅਵਧ ਮੁੜ
ਗਿਆ। ਸ਼ਾਹ
ਆਲਮ
ਨੇ
ਅੰਗਰੇਜ਼ਾਂ ਨੂੰ ਪੈਗ਼ਾਮ ਭੇਜਿਆ ਤੇ
ਮੁਲਾਕਾਤਾਂ ਹੋਈਆਂ। ਕੰਪਨੀ
ਸ਼ਾਹ
ਆਲਮ
ਨੂੰ
ਇਲਾਹਾਬਾਦ ਲੈ ਗਈ। ਹੁਣ
ਕੰਪਨੀ
ਬਹਾਦਰ
ਨੂੰ
ਵੀ
ਸਮਝ
ਆ
ਗਈ
ਸੀ
ਕਿ
ਮੁਗ਼ਲ
ਬਾਦਸ਼ਾਹ ਹਾਥੀ ਵਾਂਗ
ਏ, ਜਿਉਂਦਾ ਲੱਖ
ਦਾ
ਤੇ
ਮੋਇਆ
ਸਵਾ
ਲੱਖ
ਦਾ। ਭਾਵੇਂ
ਬਾਦਸ਼ਾਹ ਕਿਸੇ ਜੋਗਾ
ਵੀ
ਨਾ
ਹੋਵੇ, ਜੇ ਬੰਗਾਲ 'ਤੇ ਕਬਜ਼ਾ
ਮੁਗ਼ਲ
ਬਾਦਸ਼ਾਹ ਦੇ ਹੁਕਮ
ਨਾਲ
ਹੋਵੇ
ਤੇ
ਅੱਗੋਂ
ਕੋਈ
ਨਹੀਂ
ਕੁਸਕਦਾ।
1765 ਵਿੱਚ ਕੰਪਨੀ ਬਹਾਦਰ ਨੇ ਬੰਗਾਲ, ਬਿਹਾਰ ਤੇ ਉੜੀਸਾ ਦੀ ਟੈਕਸ ਇਕੱਠਾ ਕਰਨ ਦੀ ਦੀਵਾਨੀ, ਸ਼ਾਹ
ਆਲਮ
ਸਾਨੀ
ਕੋਲੋਂ
ਲਿਖਵਾ
ਲਈ। ਨਾਲੇ
ਸ਼ੁਜਾਅ ਕੋਲੋਂ ਭਾਰੀ
ਜੰਗੀ
ਜੁਰਮਾਨਾ ਲੈ ਕੇ
ਅਵਧ
ਵਿੱਚ
ਵੀ
ਆਪਣੀਆਂ ਫ਼ੌਜਾਂ ਲਾ
ਦਿੱਤੀਆਂ।
ਫ਼ੇਰ ਸ਼ਾਹ ਆਲਮ ਅੰਗਰੇਜ਼ਾਂ ਨੂੰ ਆਖਦਾ ਰਿਹਾ ਬਈ ਓਹਨੂੰ ਫ਼ੌਜ ਦੇਣ, ਓਹਨੇ
ਦਿੱਲੀ
ਜਾ
ਕੇ
ਬਹਿਣਾ। ਪਰ
ਓਹਨਾਂ
ਦਾ
ਧਿਆਨ
ਮੈਸੂਰ
ਦੇ
ਹੈਦਰ
ਅਲੀ
ਤੇ
ਟੀਪੂ
ਸੁਲਤਾਨ ਵੱਲ ਹੋ
ਗਿਆ
ਸੀ।
1803
ਬੇਗਮ
ਸੁਮਰੋ
ਨੂੰ
ਸ਼ਾਹ
ਆਲਮ
ਨੇ
ਆਪਣੇ
ਨਾਲ
ਈ
ਬਹਾ
ਲਿਆ।
"ਕੀਹ ਹਾਲ ਏ ਮੇਰੀ ਸੋਹਣੀ ਧੀ ਦਾ, ਸੱਤੇ ਖ਼ੈਰਾਂ?"
ਸ਼ਾਹ
ਆਲਮ
ਨੇ
ਪਿਆਰ
ਨਾਲ
ਪੁੱਛਿਆ।
"ਜੀ ਬਾਦਸ਼ਾਹ ਸਲਾਮਤ, ਰੱਬ
ਦਾ
ਬੜਾ
ਕਰਮ
ਏ।"
ਏਨੇ ਵਿੱਚ ਕਨੀਜ਼ਾਂ ਸ਼ਰਬਤ, ਪਾਨ
ਤੇ
ਤਾਜ਼ਾ
ਹੁੱਕਾ
ਲੈ
ਆਈਆਂ
ਤੇ
ਬਾਦਸ਼ਾਹ ਦਾ ਹੱਥ
ਲਵਾ
ਕੇ
ਜ਼ਮੁਰਦ ਨੇ ਸੁਮਰੋ
ਨੂੰ
ਪਾਨ
ਤੇ
ਹੁੱਕਾ
ਪੇਸ਼
ਕੀਤਾ।
ਥੋੜ੍ਹਾ ਚਿਰ ਏਧਰ
ਓਧਰ
ਦੀਆਂ
ਗੱਲਾਂ
ਕਰ
ਕੇ
ਸ਼ਾਹ
ਆਲਮ
ਨੇ
ਜ਼ਮੁਰਦ ਵੱਲ ਮੂੰਹ
ਕੀਤਾ। ਜ਼ਮੁਰਦ ਨੇ ਤਾੜੀ
ਮਾਰ
ਕੇ
ਤਖ਼ਲੀਆ ਆਖਿਆ ਤੇ
ਸਭ
ਆਦਾਬ
ਕਰਦੇ
ਉੱਠ
ਗਏ। ਜ਼ਮੁਰਦ ਨੇ ਅੱਖ
ਦਾ
ਇਸ਼ਾਰਾ ਕੀਤਾ ਤੇ
ਗੁੱਲ
ਬਦਨ
ਤੇ
ਸ਼ੀਰੀਂ ਲਬ ਵੀ
ਉੱਠ
ਗਈਆਂ। ਹੁਣ
ਬਾਦਸ਼ਾਹ, ਜ਼ਮੁਰਦ ਤੇ ਸੁਮਰੋ
ਨਾਲ
ਨਿਰੀ
ਮੋਰ
ਪੰਖ
ਦਾ
ਪੱਖਾ
ਝੱਲਣ
ਵਾਲੀਆਂ ਦੋ ਕਨੀਜ਼ਾਂ ਈ ਰਹਿ
ਗਈਆਂ
ਸਨ।
"ਅੰਗਰੇਜ਼ ਫ਼ੌਜਾਂ ਨੇ
ਤੇ
ਦਿੱਲੀ
ਦੀਆਂ
ਗਲੀਆਂ
ਗੁਲਾਬ
ਕੀਤੀਆਂ ਹੋਈਆਂ ਨੇਂ।"
ਬੇਗਮ
ਸੁਮਰੋ
ਨੇ
ਅੰਗਰੇਜ਼ ਫ਼ੌਜੀਆਂ ਦੀ
ਵਰਦੀ
ਦੇ
ਲਾਲ
ਕੋਟ
ਵੱਲ
ਇਸ਼ਾਰਾ ਕੀਤਾ।
"ਹਾਂ ਜ਼ੇਬੁਨ ਨਿਸਾਅ, ਲਾਲ
ਪੱਗਾਂ
ਪਿੱਛੋਂ ਹੁਣ ਦਿੱਲੀ
ਵਿੱਚ
ਲਾਲ
ਚੋਗਿਆਂ ਦਾ ਰਾਜ
ਏ।"
ਸ਼ਾਹ
ਆਲਮ
ਦਾ
ਇਸ਼ਾਰਾ ਮਰਹੱਟਿਆਂ ਦੀਆਂ
ਲਾਲ
ਪੱਗਾਂ
ਵੱਲ
ਸੀ।
"ਠੀਕ ਆਖਿਆ ਸ਼ਹਿਨਸ਼ਾਹ, ਘੱਟੋ
ਘੱਟ
ਏਹ
ਚਿੱਟੀਆਂ ਸ਼ਲਵਾਰਾਂ ਤੋਂ
ਤੇ
ਚੰਗੇ
ਈ
ਨੇਂ।"
ਬੇਗਮ ਸੁਮਰੋ ਦਾ ਇਸ਼ਾਰਾ ਗ਼ੁਲਾਮ ਕਾਦਿਰ ਰੋਹੇਲਾ ਦੇ ਅਫ਼ਗਾਨ ਫ਼ੌਜੀਆਂ ਵੱਲ ਸੀ, ਜਿਨ੍ਹਾਂ ਤੋਂ 1787 ਵਿੱਚ
ਜੰਗ
ਕਰ
ਕੇ
ਸੁਮਰੋ
ਨੇ
ਸ਼ਾਹ
ਆਲਮ
ਨੂੰ
ਬਚਾਇਆ
ਸੀ। ਏਹ
ਓਹੋ
ਵਰ੍ਹਾ
ਸੀ
ਜਦੋਂ
ਦੁਨੀਆ
ਦੀ
ਦੂਜੀ
ਨੁੱਕਰ
'ਤੇ
ਅਮਰੀਕਾ ਨੇ ਆਈਨ
ਬਣਾ
ਕੇ
ਆਪਣੀ
ਆਜ਼ਾਦ
ਆਈਨੀ
ਜਮਹੂਰੀਅਤ ਦੀ ਆਜ਼ਾਦੀ ਦਾ ਐਲਾਨ
ਕਰ
ਦਿੱਤਾ
ਸੀ।
ਏਹ
ਕਹਿੰਦੇ ਨਾਲ ਈ
ਸੁਮਰੋ
ਨੂੰ
ਅਹਿਸਾਸ ਹੋਇਆ ਕਿ
ਓਹਨੇ
ਗ਼ਲਤ
ਗੱਲ
ਛੇੜ
ਦਿੱਤੀ
ਸੀ।
ਕੁੱਝ
ਚਿਰ
ਚੁੱਪ
ਰਹਿ
ਕੇ
ਸ਼ਾਹ
ਆਲਮ
ਨੇ
ਆਪਣੀ
ਗ਼ਜ਼ਲ
ਦੇ
ਦੋ
ਸ਼ੇਅਰ
ਪੜ੍ਹੇ।
"ਆਜਿਜ਼ ਹੂੰ ਤੇਰੇ ਹਾਥ ਸੇ ਕਿਆ ਕਾਮ ਕਰੂੰ ਮੈਂ
ਕਰ ਚਾਕ ਗਰੇਬਾਂ ਤੁਝੇ ਬਦਨਾਮ ਕਰੂੰ ਮੈਂ
ਹੈ ਦੌਰਿ ਜਹਾਂ ਮੈਂ ਮੁਝੇ ਸਬ ਸ਼ਿਕਵਾ ਤੁਝੀ ਸੇ
ਕਿਉਂ
ਕੁਛ
ਗਿਲਾ
ਗਰਦਿਸ਼ੇ ਅੱਯਾਮ ਕਰੂੰ
ਮੈਂ।"
ਕੋਈ
ਕੁੱਝ
ਨਾ
ਬੋਲਿਆ। ਜ਼ਮੁਰਦ ਨੇ ਇਸ਼ਾਰਾ ਕੀਤਾ ਤੇ
ਦਰਵਾਜ਼ੇ 'ਤੇ ਖਲੋਤਾ
ਖ਼ਵਾਜਾ ਸਰਾਅ ਬਾਦਸ਼ਾਹ ਲਈ ਸ਼ਰਾਬ
ਲੈਣ
ਨਿਕਲ
ਗਿਆ। ਜ਼ਮੁਰਦ ਨੇ ਗੋਡਿਆਂ ਭਾਰ ਬਹਿ
ਕੇ
ਪਹਿਲਾਂ ਸ਼ਾਹ ਆਲਮ
ਦੇ
ਬੁੱਲ੍ਹ ਚੁੰਮੇ, ਫ਼ੇਰ ਅੱਖਾਂ
ਚੁੰਮਦੇ ਓਹਦੇ ਅੱਥਰੂ
ਸੁੜਕ
ਲਏ।
ਆਪਣੇ
ਹੱਥ
ਨਾਲ
ਜਾਮ
ਬਣਾ
ਕੇ
ਜ਼ਮੁਰਦ ਨੇ ਪਹਿਲਾਂ ਸੁਮਰੋ ਨੂੰ
ਦਿੱਤਾ
ਫ਼ੇਰ
ਬਾਦਸ਼ਾਹ ਦਾ ਜਾਮ
ਬਣਾ
ਕੇ
ਓਹਦੇ
ਕੋਲੋਂ
ਪਹਿਲਾ
ਘੁੱਟ
ਪਿਆਉਣ
ਦੀ
ਇਜਾਜ਼ਤ ਲਈ। ਦੋਵੇਂ ਪਾਸੇ
ਗੋਡੇ
ਰੱਖ
ਕੇ
ਬਾਦਸ਼ਾਹ ਦੀ ਹਿੱਕ
'ਤੇ
ਆਪਣੀਆਂ ਛਾਤੀਆਂ ਦਬੀਆਂ
ਤੇ
ਜਾਮ
ਵਿੱਚੋਂ ਘੁੱਟ ਲੈ
ਕੇ
ਸ਼ਾਹ
ਆਲਮ
ਦੇ
ਮੂੰਹ
ਨਾਲ
ਮੂੰਹ
ਜੋੜ
ਲਿਆ। ਘੁੱਟ
ਦੇ
ਕੇ
ਜ਼ਮੁਰਦ ਨੇ ਜ਼ਬਾਨ
ਬਾਦਸ਼ਾਹ ਦੇ ਮੂੰਹ
ਵਿੱਚ
ਭਰ
ਦਿੱਤੀ
ਤੇ
ਨਾਲ
ਈ
ਇੱਕ
ਹੱਥ
ਓਹਦੀਆਂ ਲੱਤਾਂ ਵਿੱਚ
ਪਾ
ਦਿੱਤਾ। ਬਾਦਸ਼ਾਹ ਦੋਵੇਂ ਹੱਥ
ਓਹਦੀਆਂ ਵੱਖੀਆਂ 'ਤੇ
ਰੱਖ
ਕੇ
ਓਹਦੀ
ਜ਼ਬਾਨ
ਚੂਪਣ
ਲੱਗ
ਗਿਆ।
ਬਾਦਸ਼ਾਹ ਫ਼ੇਰ ਤਰੋਤਾਜ਼ਾ ਹੋ ਚੱਲਾ
ਸੀ।
"ਜ਼ੇਬੁਨ ਨਿਸਾਅ, ਅਸੀਂ
ਤੇਰਾ
ਫ਼ਰੰਗੀ ਨਾਂ ਹਮੇਸ਼ਾ ਭੁੱਲ ਜਾਨੇ
ਆਂ। ਕੀਹ
ਨਾਂ
ਰੱਖਿਆ
ਸੀ
ਤੂੰ
ਮਸੀਹੀਅਤ ਆਪਣਾ ਕੇ?"
ਬਾਦਸ਼ਾਹ ਨੇ ਅਖ਼ਰੋਟ ਦੀ ਗਿਰੀ
ਚੱਬਦਿਆਂ ਆਖਿਆ।
"ਛੱਡੋ ਬਾਦਸ਼ਾਹ ਸਲਾਮਤ", ਸੁਮਰੋ ਨੇ ਮੁਸਕਾ ਕੇ ਕਿਹਾ, "ਓਹ ਤੇ ਲੋਕਾਂ ਲਈ ਏ, ਤੁਹਾਡੇ ਲਈ ਤੇ
ਮੈਂ
ਤੁਹਾਡੀ ਜ਼ੇਬੁਲ ਨਿਸਾਅ
ਈ
ਆਂ।"
"ਸਹੀ
ਆਖਿਆ।" ਬਾਦਸ਼ਾਹ ਨੇ ਕਿਹਾ। "ਤੂੰ
ਮੇਰੀ
ਸਭ
ਤੋਂ
ਪਿਆਰੀ
ਧੀ
ਏਂ।"
ਕੁੱਝ ਚਿਰ ਸੁਮਰੋ ਬਾਦਸ਼ਾਹ ਤੋਂ ਓਹਦੀ ਅਰਬੀ, ਫ਼ਾਰਸੀ ਤੇ ਹਿੰਦਵੀ ਸ਼ਾਇਰੀ ਬਾਰੇ
ਪੁੱਛਦੀ ਰਹੀ ਤੇ
ਓਹਨੂੰ
ਹੱਸਾਂਦੀ ਰਹੀ ਕਿ
ਅੰਗਰੇਜ਼ੀ ਤੇ ਫ਼ਰਾਂਸੀਸੀ ਸ਼ਾਇਰੀ ਏਨੀ
ਬੇ
ਜੋੜ
ਤੇ
ਬੇ
ਵਜ਼ਨ
ਹੁੰਦੀ
ਏ
ਜਿਸ
ਤਰ੍ਹਾਂ ਬੱਚਿਆਂ ਨੇ
ਲੋਰੀਆਂ ਲਿਖੀਆਂ ਹੋਣ।
ਫ਼ੇਰ
ਕਹਿਣ
ਲੱਗੀ
ਕਿ
ਓਹਦਾ
ਫ਼ਰਾਂਸੀਸੀ ਖੌਂਦ ਦੱਸਦਾ
ਸੀ
ਇੱਕ
ਇਤਾਲਵੀ ਆਲਮ ਬਾਰੇ। ਮੈਕਿਆਵਲੀ।
ਜਿਹਨੇ
ਯੌਰਪ
ਦੀ
ਮਸ਼ਹੂਰ ਤਰੀਨ ਸਿਆਸਤ
'ਤੇ ਕਿਤਾਬ ਲਿਖੀ ਸੀ, ਜਿਹਦਾ
ਨਾਂ
ਸੀ
"ਸ਼ਹਿਜ਼ਾਦਾ।"
ਓਹਦਾ
ਕੌਲ
ਏ
ਕਿ
ਜੇ
ਬਾਦਸ਼ਾਹ ਤਕੜੀਆਂ ਰਿਆਸਤਾਂ ਵਿੱਚ ਘਿਰਿਆ
ਹੋਵੇ
ਤੇ
ਓਹਨੂੰ
ਕਿਸੇ
ਨਾ
ਕਿਸੇ
ਤਾਕਤ
ਦਾ
ਖੁੱਲ੍ਹ ਕੇ ਸਾਥ
ਦੇਣਾ
ਚਾਹੀਦਾ।
ਏਸ
ਤਰ੍ਹਾਂ ਜਿੱਤ ਹੋਵੇ
ਯਾਂ
ਹਾਰ, ਬਾਦਸ਼ਾਹ ਨਾਲ
ਇੱਕ
ਤਾਕਤ
ਹਮੇਸ਼ਾ ਖਲੋਤੀ ਰਹੇਗੀ। ਕਿਸੇ
ਨਾਲ
ਵੀ
ਨਾ
ਖਲੋਣ
ਦਾ
ਮਤਲਬ
ਹੋਵੇਗਾ ਕਿ ਜਿਹੜਾ
ਵੀ
ਜਿੱਤੇਗਾ, ਓਹ ਸਮਝੇਗਾ ਕਿ ਇੱਕ ਤੇ ਬਾਦਸ਼ਾਹ ਕੱਲਾ ਏ, ਤੇ
ਦੂਜਾ
ਏਨੇ
ਮੇਰਾ
ਸਾਥ
ਨਹੀਂ
ਦਿੱਤਾ। ਸੋ
ਏਸ
ਸੂਰਤ
ਵਿੱਚ, ਜੋ ਵੀ
ਜਿੱਤੇਗਾ ਓਹਨੂੰ ਫੇਹ
ਛੱਡੇਗਾ।
ਸ਼ਾਹ ਆਲਮ ਤੇ ਜ਼ਮੁਰਦ, ਦੋਵਾਂ
ਨੇ
ਏਹ
ਗੱਲ
ਬੜੇ
ਧਿਆਨ
ਨਾਲ
ਸੁਣੀ।
1777
ਟੈਕਸਲਾ ਦੀ ਯੂਨੀਵਰਸਿਟੀ ਤੋਂ ਪੜ੍ਹਿਆ, ਮਹਾਰਾਜਾ ਚੰਦਰ ਗੁਪਤ ਮੌਰਿਆ ਦਾ ਵਜ਼ੀਰ ਆਜ਼ਮ ਕੋਤਲਿਆ ਚਾਣਕੀਆ, ਉਲੂਮ
ਸਿਆਸੀਆਤ ਦਾ ਮਾਹਿਰ
ਸੀ। ਓਹਦੀ
ਕਿਤਾਬ
"ਅਰਥ ਸ਼ਾਸਤਰ" ਯਾਨੀ
ਰਾਜ
ਨੀਤੀ, ਓਸ ਜ਼ਮਾਨੇ ਵਿੱਚ ਲਿਖੀ
ਗਈ
ਸੀ
ਜਦੋਂ
ਅਰਸਤੂ
ਯੂਨਾਨ
ਵਿੱਚ
ਫ਼ਲਸਫ਼ਾ ਪੜ੍ਹਾਂਦਾ ਸੀ
ਤੇ
ਓਹਦਾ
ਸ਼ਾਗਿਰਦ ਸਿਕੰਦਰ ਦੁਨੀਆ
ਪਿਆ
ਫ਼ਤਿਹ
ਕਰਦਾ
ਸੀ। ਚਾਣਕੀਆ ਨੇ ਲਿਖਿਆ
ਸੀ
ਕਿ
ਰਾਜ
ਨੀਤੀ
ਲਈ
ਜ਼ਰੂਰੀ ਏ ਕਿ
ਜੇ
ਦੋਸਤ
ਮਦਦ
ਨਾ
ਕਰੇ
ਤਾਂ
ਦੁਸ਼ਮਣ ਨੂੰ ਕੋਈ
ਲਾਲਚ
ਦੇ
ਕੇ
ਨਾਲ
ਰਲਾ
ਲੈਣਾ
ਚਾਹੀਦਾ।
1770 ਵਿੱਚ ਨਜੀਬ
ਰੋਹੇਲਾ ਮਰ ਗਿਆ
ਤੇ
ਓਹਦੀ
ਥਾਂ
ਓਹਦਾ
ਪੁੱਤਰ
ਜ਼ਾਬਤਾ ਰੋਹੇਲਾ ਦਿੱਲੀ
ਦਾ
ਅਸਲ
ਹੁਕਮਰਾਨ ਬਣ ਬੈਠਾ। ਜ਼ਾਬਤਾ ਪਿਉ ਤੋਂ
ਵੀ
ਜ਼ਾਲਮ
ਸੀ
ਏਸ
ਲਈ
ਦਿੱਲੀ
ਵਿੱਚ
ਕੋਈ
ਵੀ
ਓਹਦੇ
ਤੋਂ
ਖ਼ੁਸ਼
ਨਹੀਂ
ਸੀ।
ਸ਼ਾਹ ਆਲਮ ਨੇ ਅਰਥ ਸ਼ਾਸਤਰ ਦੇ ਦੁਸ਼ਮਣ ਨੂੰ ਲਾਲਚ ਦੇਣ ਵਾਲੇ ਪੰਨੇ 'ਤੇ
ਮੋਰ
ਪੰਖ
ਦੀ
ਨਿਸ਼ਾਨੀ ਲਾਈ ਤੇ
ਮਰਹੱਟਿਆਂ ਨੂੰ ਪੈਗ਼ਾਮ ਭਿਜਵਾਇਆ।
ਅਹਿਮਦ
ਸ਼ਾਹ
ਅਬਦਾਲੀ ਬੀਮਾਰ ਆਪਣੀਆਂ ਅਖ਼ੀਰਲੀ ਘੜੀਆਂ
ਪਿਆ
ਗਿਣਦਾ
ਸੀ। ਮਰਹੱਟੇ ਫ਼ੇਰ ਤਾਕਤ
ਪਏ
ਇਕੱਠੀ
ਕਰਦੇ
ਸਨ
ਤੇ
ਪਹਿਲਾਂ ਈ ਦਿੱਲੀ
'ਤੇ
ਫ਼ੇਰ
ਆਪਣਾ
ਰਾਜ
ਚਾਹੁੰਦੇ ਸਨ। ਮਾਮਲਾ ਤੈਅ
ਹੋ
ਗਿਆ। ਸ਼ਾਹ
ਆਲਮ
ਕੰਪਨੀ
ਬਹਾਦਰ
ਛੱਡ
ਕੇ
ਆ
ਗਿਆ
ਤੇ
1772 ਵਿੱਚ ਮਰਹੱਟਿਆਂ ਦੀ
ਫ਼ੌਜ
ਨਾਲ
ਦਿੱਲੀ
'ਤੇ
ਕਬਜ਼ਾ
ਕਰ
ਲਿਆ। ਜ਼ਾਬਤਾ ਰੋਹੇਲਾ ਨੱਸ
ਗਿਆ
ਪਰ
ਬਾਜ਼
ਨਾ
ਆਇਆ। ਦਿੱਲੀ
'ਤੇ ਇੱਕ ਵਾਰੀ ਫ਼ੇਰ ਸ਼ਾਹ ਆਲਮ ਦੇ ਨਾਂ 'ਤੇ
ਮਰਹੱਟਿਆਂ ਦਾ ਕਬਜ਼ਾ
ਹੋ
ਗਿਆ। ਮਰਹੱਟੇ ਪਾਣੀ ਪੱਤ
ਦੀ
ਲੜਾਈ
ਪਿੱਛੋਂ ਖ਼ਾਸ ਤੌਰ
'ਤੇ
ਅਫ਼ਗਾਨੀਆਂ ਦੇ ਜਾਨੀ
ਦੁਸ਼ਮਣ ਹੋ ਗਏ
ਸਨ। ਨਜੀਬ
ਰੋਹੇਲਾ ਅਬਦਾਲੀ ਦੇ
ਨਾਲ
ਏਹ
ਜੰਗ
ਵੀ
ਲੜੀ
ਸੀ
ਤੇ
ਹੁਣ
ਓਹਦਾ
ਪੁੱਤਰ
ਵੀ
ਹਾਰਨ
ਦੇ
ਬਾਵਜੂਦ ਸ਼ਰਾਰਤਾਂ ਕਰਨ
ਤੋਂ
ਬਾਜ਼
ਨਹੀਂ
ਸੀ
ਆ
ਰਿਹਾ। ਮਰਹੱਟਿਆਂ ਤੇ ਜ਼ਾਬਤਾ ਰੋਹੇਲਾ ਦੀਆਂ
ਅੱਖ
ਮਚੋਲੀਆਂ ਚਲਦੀਆਂ ਰਹੀਆਂ।
1777 ਵਿੱਚ ਅਮਰੀਕਾ ਦੀਆਂ ਆਜ਼ਾਦ
ਫ਼ੌਜਾਂ ਨੇ ਅੰਗਰੇਜ਼ਾਂ ਦੀ ਜੇਹੀ
ਤੇਹੀ
ਫ਼ੇਰ
ਦਿੱਤੀ
ਤੇ
ਏਸੇ
ਵਰ੍ਹੇ
ਦੀ
ਇੱਕ
ਲੜਾਈ
ਵਿੱਚ
ਮਰਹੱਟਿਆਂ ਤੋਂ ਹਾਰ
ਕੇ
ਜ਼ਾਬਤਾ ਰੋਹੇਲਾ ਨੱਸ
ਗਿਆ
ਤੇ
ਮਾਲੇ
ਗ਼ਨੀਮਤ ਵਿੱਚ ਮਰਹੱਟਿਆਂ ਦੇ ਹੱਥ
ਓਹਦਾ
ਪੁੱਤਰ
ਲੱਗ
ਗਿਆ। ਨਜੀਬ
ਰੋਹੇਲਾ ਦਾ ਪੋਤਰਾ, ਗ਼ੁਲਾਮ ਕਾਦਿਰ
ਰੋਹੇਲਾ।
ਦੱਸ
ਵਰ੍ਹਿਆਂ ਦਾ ਰੋਹੇਲਾ ਮੁੰਡਾ ਬੜਾ
ਈ
ਸੋਹਣਾ
ਸੀ। ਸ਼ਾਹ
ਆਲਮ
ਨੇ
ਓਹਨੂੰ
ਆਪਣੇ
ਕੋਲ
ਮਹਿਲ
ਵਿੱਚ
ਈ
ਰੱਖ
ਲਿਆ।
1788
1788 ਵਿੱਚ ਫ਼ਰਾਂਸ ਦਾ ਭੈੜਾ
ਹਾਲ
ਸੀ। ਬਾਦਸ਼ਾਹ ਦੀਆਂ ਅਯਾਸ਼ੀਆਂ, ਗ਼ਲਤ
ਪਾਲਿਸੀਆਂ ਤੇ ਅਮਰੀਕੀ ਜੰਗੇ ਆਜ਼ਾਦੀ ਵਿੱਚ ਅਮਰੀਕੀਆਂ ਨਾਲ ਰਲ
ਕੇ
ਅੰਗਰੇਜ਼ਾਂ ਨਾਲ ਜੰਗਾਂ
ਕਰਨ
ਨਾਲ
ਫ਼ਰਾਂਸ ਦੀਵਾਲੀਆ ਹੋਇਆ
ਪਿਆ
ਸੀ। ਏਸੇ
ਵਾਸਤੇ
ਅਗਲੇ
ਵਰ੍ਹੇ
ਇਨਕਲਾਬ ਫ਼ਰਾਂਸ ਨੇ
ਦੁਨੀਆ
ਦੀ
ਤਾਰੀਖ਼ ਵਿੱਚ ਰੌਲੇ
ਪਾ
ਦਿੱਤੇ। ਦੁਨੀਆ
ਦੀ
ਇੱਕ
ਨੁੱਕਰ
'ਤੇ ਅੰਗਰੇਜ਼ਾਂ ਨੇ ਆਸਟ੍ਰੇਲੀਆ 'ਤੇ ਕਬਜ਼ਾ ਕਰ ਲਿਆ ਤੇ ਦੂਜੀ ਨੁੱਕਰ 'ਤੇ
ਅਮਰੀਕਾ ਦੀਆਂ ਰਿਆਸਤਾਂ ਨੇ ਆਪਣਾ
ਆਈਨ
ਮਨਜ਼ੂਰ ਕਰ ਲਿਆ।
ਤੇ
ਏਸੇ
ਵਰ੍ਹੇ
ਦਿੱਲੀ
ਦੇ
ਲਾਲ
ਕਿਲ੍ਹੇ ਵਿੱਚ ਵੀ
ਕਿਆਮਤ
ਦਾ
ਸਮਾਂ
ਸੀ। ਦਿੱਲੀ
ਵਿੱਚ
ਰੋਹੇਲਾ ਫ਼ੌਜੀ ਲੁੱਟ
ਮਾਰ
ਪਏ
ਕਰਦੇ
ਸਨ। ਮੁਗ਼ਲ
ਤਖ਼ਤ
'ਤੇ
ਗ਼ੁਲਾਮ ਕਾਦਿਰ ਰੋਹੇਲਾ ਬੈਠਿਆ ਸ਼ਰਾਬ
ਪੀਂਦਾ
ਸੀ
ਤੇ
ਸਾਰੀਆਂ ਸ਼ਹਿਜ਼ਾਦੀਆਂ ਓਹਦੇ
ਅੱਗੇ
ਨੱਚਦੀਆਂ ਪਈਆਂ ਸਨ। ਇੱਕ
ਪਾਸੇ
ਸ਼ਾਹ
ਆਲਮ, ਸ਼ਹਿਜ਼ਾਦੇ ਤੇ
ਅਮੀਰ
ਵਜ਼ੀਰ
ਗੋਡਿਆਂ ਭਾਰ ਅਫ਼ਗਾਨੀ ਤਲਵਾਰਾਂ ਦੇ
ਸਾਏ
ਥੱਲੇ
ਬੈਠੇ
ਸਨ।
ਕਾਦਿਰ
ਦਾ
ਮੂੰਹ
ਲਾਲ
ਸੀ। ਸ਼ਰਾਬ
ਪੀਂਦਾ
ਜਾਂਦਾ
ਤੇ
ਕਹਿਕਹੇ ਲਾਂਦਾ ਜਾਂਦਾ।
1783
ਗ਼ੁਲਾਮ ਕਾਦਿਰ ਰੋਹੇਲਾ ਨੂੰ ਬਾਦਸ਼ਾਹ ਹਰ ਵੇਲੇ
ਆਪਣੇ
ਨਾਲ
ਈ
ਰੱਖਦਾ। ਦਰਬਾਰ
ਵਿੱਚ
ਵੀ
ਨਾਲ
ਈ, ਖਵਾਉਂਦਾ ਵੀ
ਨਾਲ
ਈ
ਤੇ
ਸੁਵਾਉਂਦਾ ਵੀ ਨਾਲ। ਮੁੰਡਾ
ਬਾਦਸ਼ਾਹ ਦੇ ਬੋਹਤਾ
ਈ
ਦਿਲ
ਨੂੰ
ਜਾ
ਵਜਾ
ਸੀ। ਏਨਾ
ਕਿ
ਕਨੀਜ਼ਾਂ ਨੇ ਤੇ
ਕੀਹ
ਸੜਨਾ
ਸੀ, ਖ਼ਵਾਜਾ ਸਰਾਅ
ਵੀ
ਸੜਨ
ਲੱਗ
ਪਏ
ਸਨ।
ਕੁੱਝ
ਹਫ਼ਤੇ
ਈ
ਲੰਘੇ
ਸਨ
ਕਿ
ਇੱਕ
ਦਿਨ
ਸ਼ਾਹ
ਆਲਮ
ਆਪਣੀ
ਖ਼ਾਬ
ਗਾਹ
ਤੋਂ
ਬਾਹਰ
ਆਇਆ
ਤੇ
ਓਹਦਾ
ਮਿਜ਼ਾਜ ਬਰਹਮ ਸੀ। ਨਮਕੀਨ
ਨੂੰ
ਸੱਦਿਆ
ਗਿਆ। ਨਮਕੀਨ
ਬਾਦਸ਼ਾਹ ਦਾ ਖ਼ਾਸੋ
ਖ਼ਾਸ
ਖ਼ਵਾਜਾ ਸਰਾਅ ਸੀ। ਮੁੰਡਾ
ਨਮਕੀਨ
ਦੇ
ਹਵਾਲੇ
ਹੋਇਆ
ਕਿ
ਓਹਦੀ
ਤਰਬੀਅਤ ਕੀਤੀ ਜਾਵੇ
ਤੇ
ਓਹਨੂੰ
ਸ਼ਹਿਨਸ਼ਾਹ ਹਿੰਦੁਸਤਾਨ ਦੀ
ਮੁਹੱਬਤ ਦੇ ਲਾਇਕ
ਬਣਾਇਆ
ਜਾਵੇ। ਫ਼ੇਰ
ਕੁੱਝ
ਮਹੀਨਿਆਂ ਲਈ ਮੁੰਡਾ
ਲਾਲ
ਕਿਲ੍ਹੇ ਦੇ ਦੂਜੇ
ਹਿੱਸਿਆਂ ਵਿੱਚ ਗ਼ਾਇਬ
ਰਿਹਾ। ਨਮਕੀਨ
ਨੇ
ਓਹਨੂੰ
ਮੁਹੱਬਤ ਦੇ ਆਦਾਬ
ਸਿਖਾਏ। ਆਪਣੇ
ਖ਼ਾਸੋ
ਖ਼ਾਸ
ਖ਼ਿਦਮਤਗਾਰਾਂ ਤੋਂ ਮੁਹੱਬਤ ਦੀ ਤਰਬੀਅਤ ਦੁਆਈ। ਅਰਬੀ, ਫ਼ਾਰਸੀ ਤੇ
ਹਿੰਦਵੀ ਦੇ ਉਸਤਾਦ
ਰੱਖੇ
ਗਏ
ਤਾਂ
ਓਹਦੇ
ਵਿੱਚ
ਸ਼ਾਇਰੀ ਦਾ ਜ਼ੌਕ
ਪੁੰਗਰੇ।
ਮਾਹਿਰ
ਗਵੀਏ
ਓਹਨੂੰ
ਸੁਰ
ਤੇ
ਤਾਲ
ਦੀ
ਤਅਲੀਮ
ਦੇਣ
ਤੇ
ਮਾਮੂਰ
ਹੋਏ। ਨਾਲੇ
ਚੂੜੀਦਾਰ ਪਜਾਮੇ ਉੱਤੇ
ਘੁੰਗਰੂ ਛਣਕਾਣੇ ਤੇ
ਤੰਗ
ਕੁਰਤੀ
ਵਿੱਚ
ਠੁਮਕੇ
ਲਾਣੇ
ਸਿਖਾਏ
ਗਏ।
ਛੇ ਮਹੀਨੇ ਬਾਅਦ ਜਦੋਂ ਨਮਕੀਨ ਨੇ ਕਾਦਿਰ ਨੂੰ ਬਾਦਸ਼ਾਹ ਦੀ ਖ਼ਿਦਮਤ ਵਿੱਚ ਪੇਸ਼ ਕੀਤਾ ਤੇ ਓਹਦੇ ਕਜਰਾਰੇ ਨੈਣ, ਪਾਨ ਦੀ ਗਲੋਰੀ ਤੋਂ ਹੋਏ ਲਾਲ ਬੁੱਲ੍ਹ, ਤੰਗ ਕੁਰਤੀ, ਮਟਕਦੀ
ਚਾਲ
ਤੇ
ਲਚਕੀਲਾ ਆਦਾਬ ਵੇਖ
ਕੇ
ਈ
ਸ਼ਾਹ
ਆਲਮ
ਦਾ
ਜੀ
ਖ਼ੁਸ਼
ਹੋ
ਗਿਆ। ਸਵੇਰੇ
ਉਠਿਆ
ਤੇ
ਹੋਰ
ਵੀ
ਖ਼ੁਸ਼
ਸੀ। ਨਮਕੀਨ
ਨੂੰ
ਬਾਦਸ਼ਾਹ ਦੇ ਗਲੇ
ਵਿੱਚ
ਪਿਆ
ਮੋਤੀਆਂ ਦਾ ਹਾਰ
ਇਨਾਮ
ਹੋਇਆ।
ਵਰ੍ਹੇ ਜਵਾਨੀ ਦੀਆਂ ਰਾਤਾਂ ਵਾਂਗ ਲੰਘਦੇ ਗਏ, ਫ਼ਟਾਫ਼ਟ।
ਬਾਦਸ਼ਾਹ ਦਾ ਕਾਦਿਰ
ਰੋਹੇਲਾ ਲਈ ਪਿਆਰ
ਵੱਧਦਾ
ਈ
ਗਿਆ। ਦੂਜੇ
ਪਾਸੇ
ਦਿੱਲੀ
ਬਚਾਉਣਾ ਵੀ ਇੱਕ
ਚੌਵੀ
ਘੰਟੇ
ਦੀ
ਕਿੱਲ
ਕਿੱਲ
ਬਣ
ਗਿਆ
ਸੀ। ਸਿੱਖ
ਜਥੇ
ਹਮਲਾ
ਕਰਦੇ
ਤੇ
ਮਰਹੱਟਿਆਂ ਦੇ ਤਰਲੇ
ਕਰਦਾ
ਕਿ
ਦਿੱਲੀ
ਬਚਾਓ। ਇੱਕ
ਵਾਰੀ
ਤੇ
ਸਿੱਖਾਂ ਦੇ ਹਮਲੇ
ਤੋਂ
ਬੇਗਮ
ਸੁਮਰੋ
ਨੇ
ਬਚਾਇਆ
ਸੀ
ਵਰਨਾ
ਮਰਹੱਟਾ ਫ਼ੌਜ ਦੇ
ਆਉਂਦੇ
ਆਉਂਦੇ
ਦਿੱਲੀ
ਫ਼ੇਰ
ਲੁੱਟੀ
ਗਈ
ਸੀ। ਮਰਹੱਟੇ ਬੋਹਤੇ ਤਕੜੇ ਨਾ ਹੋ ਜਾਣ, ਏਸ
ਲਈ
ਬਾਦਸ਼ਾਹ ਅਫ਼ਗਾਨਾਂ ਨਾਲ
ਵੀ
ਰਾਬਤੇ
ਰੱਖਦਾ। ਜ਼ਾਬਤਾ ਰੋਹੇਲਾ ਨੂੰ ਪੈਗ਼ਾਮ ਭਿਜਵਾਉਂਦਾ ਕਿ
ਕਾਦਿਰ
ਨੂੰ
ਓਹ
ਆਪਣੇ
ਪੁੱਤਰ
ਵਾਂਗ
ਪਾਲਦਾ
ਪਿਆ
ਸੀ। ਬਾਦਸ਼ਾਹ ਨੇ ਕਾਦਿਰ
ਨੂੰ
"ਰੌਸ਼ਨੁੱਦੌਲਾ" ਦਾ
ਖ਼ਿਤਾਬ ਵੀ ਦੇ
ਦਿੱਤਾ
ਸੀ। ਪਰ
ਪੰਜਾਬ
ਵਿੱਚ
ਸਿੱਖ
ਮਿਸਲਾਂ ਦੀ ਹੁਕਮਰਾਨੀ ਪਿੱਛੋਂ ਅਫ਼ਗਾਨਿਸਤਾਨ ਦੀ ਕਿਸੇ
ਫ਼ੌਜ
ਵਿੱਚ
ਏਨਾ
ਦਮ
ਖ਼ਮ
ਨਹੀਂ
ਸੀ
ਰਹਿ
ਗਿਆ
ਕਿ
ਓਹ
ਪੰਜਾਬ
ਪਾਰ
ਕਰ
ਕੇ
ਹਿੰਦੁਸਤਾਨ 'ਤੇ ਹਮਲਾ
ਕਰ
ਸਕੇ। ਏਸ
ਲਈ
ਅਫ਼ਗਾਨਾਂ ਦਾ ਹੁਣ
ਜ਼ੋਰ
ਟੁੱਟਦਾ ਜਾਂਦਾ ਸੀ। ਸੋ
ਸ਼ਾਹ
ਆਲਮ
ਕੰਪਨੀ
ਬਹਾਦਰ
ਨਾਲ
ਵੀ
ਰਾਬਤੇ
ਰੱਖੇ
ਹੋਏ
ਸਨ।
ਸਾਰਾ
ਦਿਹਾੜ
ਸ਼ਤਰੰਜ ਦੀਆਂ ਚਾਲਾਂ
ਵਾਂਗ
ਏਹ
ਖੇਚਲਾਂ ਕਰ ਕਰ
ਕੇ
ਓਹਦਾ
ਦਿਮਾਗ
ਪੋਲਾ
ਹੋ
ਜਾਂਦਾ
ਤੇ
ਡੀਗਰ
ਵੇਲੇ
ਮਹਫ਼ਿਲ ਸੱਜ ਜਾਂਦੀ। ਪਹਿਲਾਂ ਰਕਸ ਤੇ
ਸਰੂਦ
ਦੀ
ਮਹਫ਼ਿਲ ਹੁੰਦੀ। ਸਾਰੇ
ਹਿੰਦੁਸਤਾਨ ਤੋਂ ਗਵੀਏ
ਤੇ
ਕੰਜਰੀਆਂ ਆਉਂਦੀਆਂ, ਆਪਣੀਆਂ ਫ਼ਨਕਾਰੀਆਂ ਵਿਖਾਉਂਦੀਆਂ ਤੇ
ਬਾਦਸ਼ਾਹ ਕੋਲੋਂ ਇਨਾਮ
ਤੇ
ਵਜ਼ੀਫ਼ੇ ਪਾਉਂਦੀਆਂ। ਫ਼ੇਰ
ਮੁਸੱਵਰ, ਮੁਜੱਸਮਾ ਸਾਜ਼ ਤੇ ਸੁਨਿਆਰੇ ਆਉਂਦੇ, ਆਪਣੀਆਂ ਫ਼ਨਕਾਰੀਆਂ ਪੇਸ਼
ਕਰਦੇ
ਤੇ
ਬਾਦਸ਼ਾਹ ਕੋਲੋਂ ਇਨਾਮ
ਤੇ
ਵਜ਼ੀਫ਼ੇ ਪਾਉਂਦੇ। ਫ਼ੇਰ
ਕਿੱਸਾ
ਗੋ
ਤੇ
ਸ਼ਾਇਰਾਂ ਦੀ ਵਾਰੀ
ਆਉਂਦੀ। ਓਹ
ਬਾਦਸ਼ਾਹ ਦੀ ਉਰਦੂ, ਹਿੰਦਵੀ, ਫ਼ਾਰਸੀ, ਅਰਬੀ
ਤੇ
ਤੁਰਕੀ
ਦੀ
ਸ਼ਾਇਰੀ ਵੀ ਸੁਣਦੇ
ਤੇ
ਆਪਣੇ
ਕਲਾਮ
ਵੀ
ਸੁਣਾ
ਕੇ
ਇਨਾਮ
ਤੇ
ਵਜ਼ੀਫ਼ੇ ਪਾਉਂਦੇ।
ਵਰ੍ਹੇ
ਇੰਜ
ਈ
ਲੰਘਦੇ
ਰਹੇ। ਕਾਦਿਰ
ਰੋਹੇਲਾ ਦੀਆਂ
ਮੁੱਛਾਂ ਫੁੱਟ ਆਈਆਂ।
ਹਰ ਵੇਲੇ ਬਾਦਸ਼ਾਹ ਨਾਲ ਈ ਬੰਨ੍ਹੇ ਰਹਿਣ ਦੇ ਬੜੇ ਫ਼ਾਇਦੇ ਵੀ ਸਨ, ਪਰ ਵੱਡਾ ਨੁਕਸਾਨ ਏਹ ਸੀ ਕਿ ਮੁੰਡੇ ਨੂੰ ਖ਼ਬਰ ਈ ਨਾ ਹੋਈ ਕਿ ਲਾਲ ਕਿਲ੍ਹੇ ਦੀਆਂ ਕਿੰਨੀਆਂ ਕਨੀਜ਼ਾਂ ਤੇ ਕਿੰਨੇ ਖ਼ਵਾਜਾ ਸਰਾਅ, ਜਿਨ੍ਹਾਂ ਸਭ ਦੀਆਂ ਸ਼ਾਹੀ ਮੁਹੱਬਤਾਂ ਓਹ ਚੂਪ ਗਿਆ ਸੀ, ਹਰ
ਵੇਲੇ
ਏਸ
ਤਾੜ
ਵਿੱਚ
ਰਹਿੰਦੇ ਸਨ ਕਿ
ਓਹਨੂੰ
ਬਾਦਸ਼ਾਹ ਦੀਆਂ ਨਜ਼ਰਾਂ ਵਿੱਚ ਗੰਦਿਆਂ ਕਰਨ।
ਬਾਲ ਹੋਣ 'ਤੇ
ਬਾਦਸ਼ਾਹ ਦਾ "ਮਨਜ਼ੂਰੇ ਨਜ਼ਰ" ਹੋਣ
ਭਾਰੋਂ
ਕਾਦਿਰ
ਦੀ
ਸ਼ਾਹੀ
ਹਰਮ
ਵਿੱਚ
ਵੀ
ਰਸਾਈ
ਸੀ। ਸ਼ਾਹੀ
ਹਰਮ
ਵਿੱਚ
ਵੜਨਾ
ਕੋਈ
ਖ਼ਾਲਾ
ਜੀ
ਦਾ
ਵਾੜਾ
ਨਹੀਂ
ਸੀ। ਦੋ
ਫ਼ੌਜਾਂ ਚੌਵੀ ਘੰਟੇ
ਹਰਮ
ਦੀ
ਹਰ
ਹਰਕਤ
'ਤੇ
ਨਜ਼ਰ
ਰੱਖਦੀਆਂ ਸਨ। ਇੱਕ ਤੇ
ਬੁੱਢੀਆਂ ਤੇ ਕੋਜੀਆਂ ਕਨੀਜ਼ਾਂ ਜਿਨ੍ਹਾਂ ਨੂੰ ਸ਼ਾਹੀ
ਖ਼ਾਨਦਾਨ ਦਾ ਕੋਈ
ਵੀ
ਮਰਦ
ਨਾਲ
ਸੁਵਾਣਾ ਨਹੀਂ ਸੀ
ਚਾਹੁੰਦਾ, ਤੇ ਦੂਜੀ ਖ਼ੁਸਰਿਆਂ ਦੀ ਫ਼ੌਜ, ਜਿਹੜੇ
ਹਰਮ
ਤੇ
ਦੁਨੀਆ
ਵਿੱਚ
ਰਾਬਤੇ
ਦਾ
ਵਾਹਿਦ
ਜ਼ਰੀਆ
ਸਨ।
ਨਵੇਂ ਨਵੇਂ ਜਵਾਨ ਹੋਏ ਮੁੰਡੇ ਨੂੰ, ਜਿਹਨੇ ਔਰਤ ਅਜੇ ਚੱਖੀ ਨਾ ਹੋਵੇ, ਕਿਸੇ
ਵੀ
ਕਨੀਜ਼
ਦੇ
ਇਸ਼ਕ
ਵਿੱਚ
ਗ੍ਰਿਫ਼ਤਾਰ ਕਰਵਾ ਦੇਣਾ
ਇੱਕ
ਸ਼ਾਹੀ
ਖ਼ਵਾਜਾ ਸਰਾਅ ਦੇ
ਖੱਬੇ
ਹੱਥ
ਦੀ
ਖੇਡ
ਸੀ। ਸ਼ਾਹੀ
ਕਨੀਜ਼ਾਂ ਮਰਦ ਦੇ
ਲਮਸ
ਲਈ
ਇੰਜ
ਈ
ਤਰਸੀਆਂ ਰਹਿੰਦੀਆਂ ਸਨ, ਤੇ ਓਹਨਾਂ
ਏਹ
ਵੀ
ਪਤਾ
ਹੁੰਦਾ
ਸੀ
ਕਿ
ਜੇ
ਬਾਦਸ਼ਾਹ ਦਾ ਕੋਈ
ਮਨਜ਼ੂਰੇ ਨਜ਼ਰ ਖ਼ਵਾਜਾ ਸਰਾਅ ਹੋਵੇ
ਤੇ
ਓਹ
ਹਰਮ
ਵਿੱਚ
ਕੁੱਝ
ਵੀ
ਕਰਵਾ
ਸਕਦਾ
ਏ।
ਮੁੰਡਾ
ਬਾਦਸ਼ਾਹ ਦੀ ਇੱਕ
ਕਨੀਜ਼
ਨਾਲ
ਹਰਮ
ਵਿੱਚ
ਰੰਗੇ
ਹੱਥਾਂ
ਫੜਿਆ
ਗਿਆ। ਏਨੀਆਂ
ਅੱਖਾਂ
ਵਿੱਚੋਂ ਮੁੰਡਾ ਤਿਲਕ
ਕਿਸ
ਤਰ੍ਹਾਂ ਗਿਆ ਤੇ
ਕਨੀਜ਼
ਦੇ
ਕਮਰੇ
ਵਿੱਚ
ਵੀ
ਵੜ
ਗਿਆ
ਤੇ
ਫ਼ੇਰ
ਐਨ
ਬਿਸਤਰ
'ਤੇ
ਫੜਿਆ
ਵੀ
ਗਿਆ। ਏਹ
ਸਭ
ਹੋ
ਕਿਸ
ਤਰ੍ਹਾਂ ਗਿਆ, ਮਸਲਆ ਨਹੀਂ
ਸੀ। ਜਿਹੜੀ
ਗੱਲ
ਬਾਦਸ਼ਾਹ ਨੂੰ ਪਰੇਸ਼ਾਨ ਪਈ ਕਰਦੀ
ਸੀ
ਓਹ
ਏਹ
ਸੀ
ਕਿ
ਮੁੰਡੇ
ਨੂੰ
ਸਜ਼ਾ
ਕੀਹ
ਦਿੱਤੀ
ਜਾਵੇ? ਕਨੀਜ਼ ਤੇ ਜ਼ਿੰਦਾਨ ਖ਼ਾਨੇ ਦੀ ਕਾਲ ਕੋਠੜੀ ਲਈ ਮਿੱਥ ਦਿੱਤੀ ਗਈ ਸੀ ਪਰ ਮੁੰਡੇ ਦਾ ਕੀਹ ਕੀਤਾ ਜਾਵੇ? ਕਨੀਜ਼ ਕਿਹੜੀ ਸੀ, ਬਾਦਸ਼ਾਹ ਨੂੰ
ਚੇਤੇ
ਵੀ
ਨਹੀਂ
ਸੀ। ਜਿਸ
ਵੀ
ਕਨੀਜ਼
ਨਾਲ
ਬਾਦਸ਼ਾਹ ਰਾਤ ਗੁਜ਼ਾਰ ਲੈਂਦਾ ਓਹ
ਦੁਨੀਆ
ਦੇ
ਬਾਕੀ
ਸਾਰੇ
ਮਰਦਾਂ
'ਤੇ
ਹਰਾਮ
ਹੋ
ਜਾਂਦੀ। ਤੇ
ਜੇ
ਬਾਦਸ਼ਾਹ ਪਹਿਲੀ ਰਾਤ
ਵਿੱਚ
ਓਹਦੇ
ਇਸ਼ਕ
ਵਿੱਚ
ਗ੍ਰਿਫ਼ਤਾਰ ਨਾ ਹੋ
ਜਾਵੇ
ਤੇ
ਓਹਦੀ
ਦੂਜੀ
ਵਾਰੀ
ਓਸ
ਵੇਲੇ
ਈ
ਆ
ਸਕਦੀ
ਸੀ
ਜਦੋਂ
ਨਮਕੀਨ
ਚਾਹਵੇ। ਅਕਸਰ
ਦੀ
ਦੂਜੀ
ਵਾਰੀ
ਕਦੀ
ਨਹੀਂ
ਸੀ
ਆਉਂਦੀ।
ਮੁੰਡਾ ਇੱਕ ਤੇ ਬਾਦਸ਼ਾਹ ਨੂੰ ਪਸੰਦ ਬੜਾ ਸੀ, ਦੂਜਾ ਓਹਨੂੰ ਮਾਰਨਾ ਅਫ਼ਗਾਨਾਂ ਨਾਲ ਹਮੇਸ਼ਾ ਲਈ ਵਿਗਾੜਨ ਵਾਲੀ ਗੱਲ ਸੀ, ਜਿਹੜਾ
ਏਸ
ਵੇਲੇ
ਤੇ
ਸ਼ਾਹ
ਆਲਮ
ਦੇ
ਬਿਲਕੁਲ ਵੀ ਵਾਰੇ
ਵਿੱਚ
ਨਹੀਂ
ਸੀ। ਪਰ
ਸਜ਼ਾ
ਦੇਣੀ
ਵੀ
ਜ਼ਰੂਰੀ ਸੀ। ਏਹ ਸ਼ਹਿਨਸ਼ਾਹੇ ਹਿੰਦੁਸਤਾਨ ਦੀ
ਇੱਜ਼ਤ
ਦਾ
ਸਵਾਲ
ਸੀ। ਓਹਦੇ
ਹਰਮ
'ਤੇ
ਹਮਲਾ
ਹੋਇਆ
ਸੀ। ਏਹ ਤੇ ਦੋ
ਬੰਦਿਆਂ ਦੀ ਪੁੱਗਣ
ਪੁਗਾਈ
ਦੀ
ਖੇਡ
ਵਾਲੀ
ਗੱਲ
ਹੋ
ਗਈ
ਸੀ। ਨਾ
ਕੋਈ
ਜਿੱਤ
ਸਕਦਾ
ਸੀ
ਨਾ
ਕੋਈ
ਹਾਰ
ਸਕਦਾ
ਸੀ। ਇੱਕ
ਈ
ਤਰੀਕਾ
ਬਚਿਆ
ਸੀ
ਕਿ
ਬਾਦਸ਼ਾਹ ਦੀ ਗ਼ੈਰਤ
ਵੀ
ਬੱਚ
ਜਾਏ, ਮੁੰਡਾ ਅਫ਼ਗਾਨੀਆਂ ਨੂੰ ਜਿਉਂਦਾ ਮਹਿਲ ਵਿੱਚ ਵੀ ਦਿੱਸਦਾ ਰਹੇ, ਤੇ ਬਾਦਸ਼ਾਹ ਦੀਆਂ ਰਾਤਾਂ
ਵੀ
ਰੰਗੀਨ
ਕਰਦਾ
ਰਹੇ।
ਅਫ਼ੀਮ
ਦੀ
ਮੁਨਾਸਿਬ ਮਿਕਦਾਰ ਸ਼ਾਹੀ
ਹਕੀਮ
ਨੇ
ਇੱਕ
ਘੁੱਟ
ਪਾਣੀ
ਵਿੱਚ
ਘੋਲੀ
ਤੇ
ਨਮਕੀਨ
ਨੂੰ
ਫੜਾ
ਦਿੱਤੀ। ਜ਼ੰਜੀਰਾਂ ਵਿੱਚ ਜਕੜੇ
ਮੁੰਡੇ
ਦਾ
ਮੂੰਹ
ਇੱਕ
ਮੁਸ਼ਟੰਡੇ ਖ਼ਵਾਜਾ ਸਰਾਅ
ਨੇ
ਫੜ
ਕੇ
ਖੋਲ੍ਹਿਆ ਤੇ ਨਮਕੀਨ
ਨੇ
ਅਫ਼ੀਮ
ਦਾ
ਘੁੱਟ
ਮੁੰਡੇ
ਦੇ
ਮੂੰਹ
ਵਿੱਚ
ਉਂਡੈਲ
ਦਿੱਤਾ। ਮੁਸ਼ਟੰਡੇ ਨੇ ਓਹਦਾ
ਮੂੰਹ
ਬੰਦ
ਕਰ
ਕੇ
ਨੱਕ
ਵੀ
ਬੰਦ
ਕਰ
ਦਿੱਤੀ। ਮੁੰਡਾ
ਘੁੱਟ
ਭਰ
ਗਿਆ।
ਜਿੰਨੇ ਚਿਰ ਵਿੱਚ ਜੱਰਾਹ ਨੇ ਆ ਕੇ ਆਪਣੇ ਔਜ਼ਾਰ ਅੱਗ 'ਤੇ ਸੇਕੇ, ਮੁੰਡਾ
ਮਦਹੋਸ਼ ਹੋ ਚੁੱਕਿਆ ਸੀ। ਪਰ ਓਹਨੂੰ
ਸਮਝ
ਆ
ਗਈ
ਹੋਈ
ਸੀ
ਕਿ
ਓਹਦੇ
ਨਾਲ
ਹੋਣ
ਕੀਹ
ਵਾਲਾ
ਏ। ਓਹਨੂੰ
ਚਿੱਤ
ਲਿਟਾ
ਕੇ
ਚਾਰ
ਡਸ਼ਕਰੇ ਖ਼ਵਾਜਾ ਸਰਾਅ
ਓਹਦੀਆਂ ਲੱਤਾਂ ਬਾਹਵਾਂ ਫੜੀ ਬੈਠੇ
ਸਨ। ਜਦੋਂ
ਓਹਦੇ
ਲੀੜੇ
ਕੱਟੇ
ਜਾ
ਰਹੇ
ਸਨ
ਤੇ
ਓਹਨੇ
ਤੜਫ਼ਨ, ਗੰਦੀਆਂ ਗਾਲ੍ਹਾਂ ਕੱਢਣ ਤੇ ਜੱਰਾਹ ਦੇ ਮੂੰਹ 'ਤੇ ਥੁੱਕ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ
ਅਫ਼ੀਮ
ਦੀ
ਮਿਕਦਾਰ ਮੁਨਾਸਿਬ ਸੀ। ਜੱਰਾਹ
ਜਦੋਂ
ਅੱਗ
'ਤੇ
ਭਖ਼ਦੀ
ਲਾਲ
ਛੁਰੀ
ਫੜ
ਕੇ
ਕਾਦਿਰ
ਦੀਆਂ
ਲੱਤਾਂ
ਵਿੱਚ
ਵੜਿਆ
ਤੇ
ਰਾਲ
ਦੇ
ਨਾਲ
ਓਹਦਾ
ਪੇਸ਼ਾਬ ਵੀ ਵੱਗ
ਗਿਆ। ਕਾਦਿਰ
ਦੇ
ਢਿੱਡ
ਥੱਲੋਂ
ਰੱਤ
ਦਾ
ਫ਼ੱਵਾਰਾ ਨਿਕਲਿਆ। ਜੱਰਾਹ
ਦੇ
ਹੱਥ
ਖ਼ੂਨ
ਨਾਲ
ਭਰ
ਗਏ, ਪਰ ਓਹ
ਬੜੀ
ਇਹਿਤਿਆਤ ਤੇ ਮਹਾਰਤ
ਨਾਲ
ਗੋਸ਼ਤ
ਦੀ
ਥੈਲੀ
ਵੱਢਦਾ
ਰਿਹਾ। ਜਿੰਨੀ
ਦੇਰ
ਸ਼ਾਹੀ
ਜੱਰਾਹ
ਓਹਦੇ
ਪੱਟਾਂ
ਵਿਚਕਾਰ ਜਰਾਹੀ ਕਰਦਾ
ਰਿਹਾ
ਓਹਦੇ
ਮੂੰਹ
ਵਿੱਚੋਂ ਏਸ ਤਰ੍ਹਾਂ ਵਾਜਾਂ ਆਉਂਦੀਆਂ ਰਹੀਆਂ ਜਿਸ
ਤਰ੍ਹਾਂ ਓਹ ਗਰਾਰੇ
ਪਿਆ
ਕਰਦਾ
ਹੋਵੇ।
ਤਿੰਨ ਦਿਨ ਮੁੰਡੇ ਨੂੰ ਅਫ਼ੀਮ 'ਤੇ
ਰੱਖ
ਕੇ
ਹਕੀਮ
ਨੇ
ਹੌਲੀ
ਹੌਲੀ
ਮਿਕਦਾਰ ਘਟਾਣੀ ਸ਼ੁਰੂ
ਕਰ
ਦਿੱਤੀ। ਏਹ
ਕੋਈ
ਲੁੱਕਣ
ਵਾਲੀ
ਗੱਲ
ਤੇ
ਹੇਗੀ
ਨਹੀਂ
ਸੀ। ਹੁਣ
ਓਹ
ਆਜ਼ਾਦ
ਤੇ
ਸੀ
ਪਰ
ਆਉਂਦੇ
ਜਾਂਦੇ
ਹਰ
ਕੋਈ
ਓਹਦਾ
ਮਜ਼ਾਕ
ਉਡਾਂਦਾ।
ਮਹਿਲ
ਵਿੱਚ
ਓਹਦਾ
ਨਾਂ
"ਅਫ਼ਗਾਨੀ ਦੁੰਬਾ" ਪੈ
ਗਿਆ
ਸੀ।
ਕੁੱਝ
ਈ
ਚਿਰ
ਪਿੱਛੋਂ ਖ਼ਬਰ ਆਈ
ਕਿ
ਜ਼ਾਬਤਾ ਰੋਹੇਲਾ ਬੋਹਤਾ ਬੀਮਾਰ
ਏ। ਗ਼ੁਲਾਮ ਕਾਦਿਰ ਰੋਹੇਲਾ ਉਰਫ਼
ਅਫ਼ਗਾਨੀ ਦੁੰਬੇ ਨੂੰ
ਪਿਉ
ਕੋਲ
ਭੇਜ
ਦਿੱਤਾ
ਗਿਆ।
1788
ਹਰ ਸ਼ਹਿਜ਼ਾਦੇ, ਅਮੀਰ
ਤੇ
ਵਜ਼ੀਰ
ਨੂੰ
ਵਾਰੀ
ਵਾਰੀ
ਫੰਡਿਆ
ਗਿਆ। ਓਸ
ਵੇਲੇ
ਤੀਕਰ
ਜਦੋਂ
ਤੀਕਰ
ਗ਼ੁਲਾਮ ਕਾਦਿਰ ਰੋਹੇਲਾ ਨੇ
ਡੱਕਿਆ
ਨਾ। ਜਿਨ੍ਹਾਂ ਦਾ ਕਾਦਿਰ
ਨੂੰ
ਚੇਤੇ
ਸੀ
ਕਿ
ਓਹ
ਓਹਨੂੰ
ਅਫ਼ਗਾਨੀ ਦੁੰਬਾ ਕਹਿੰਦੇ ਸਨ ਯਾਂ
ਓਹਨੂੰ
ਮਲਕਾਏ
ਆਲਮ
ਕਹਿ
ਕੇ
ਛੇੜਦੇ
ਸਨ, ਮਾਰ ਖਾਂਦੇ
ਖਾਂਦੇ
ਮਰ
ਗਏ। ਜਿਹੜੀਆਂ ਸ਼ਹਿਜ਼ਾਦੀਆਂ, ਕਨੀਜ਼ਾਂ ਤੇ ਖ਼ਵਾਜਾ ਸਰਾਅ ਓਹਦਾ ਹਾਸਾ ਉਡਾਂਦੇ ਸਨ, ਓਹ ਅਫ਼ਗਾਨ ਅਫ਼ਸਰਾਂ ਨੂੰ
ਇਨਾਮ
ਹੋਈਆਂ
ਤੇ
ਕਾਦਿਰ
ਦੇ
ਸਾਹਮਣੇ ਈ ਨੰਗੀਆਂ ਕੀਤੀਆਂ ਗਈਆਂ।
ਕਾਦਿਰ
ਹਰ
ਮੌਤ
ਯਾਂ
ਜ਼ਨਾਕਾਰੀ ਬਾਅਦ ਸ਼ਾਹ
ਆਲਮ
ਵੱਲ
ਵੇਖਦਾ। ਬਾਦਸ਼ਾਹ ਦਾ ਚਿਹਰਾ
ਸਪਾਟ
ਸੀ। ਖ਼ੌਰੇ
ਓਹਨੂੰ
ਹਕੀਮ
ਨੇ
ਅਫ਼ੀਮ
ਦੀ
ਮੁਨਾਸਿਬ ਮਿਕਦਾਰ ਦਿੱਤੀ
ਹੋਈ
ਸੀ
ਯਾਂ
ਜ਼ਿੰਦਗੀ ਵਿੱਚ ਓਹਨੇ
ਏਨਾ
ਕੁੱਝ
ਵੇਖ
ਲਿਆ
ਸੀ
ਕਿ
ਏਹ
ਸਦਮੇ
ਵੀ
ਓਹ
ਇੱਕ
ਹੋਰ
ਕੌੜਾ
ਘੁੱਟ
ਕਰ
ਕੇ
ਪੀਤੀ
ਜਾਂਦਾ
ਸੀ। ਓਹਦਾ
ਸਪਾਟ
ਚਿਹਰਾ
ਵੇਖ
ਵੇਖ
ਕੇ
ਕਾਦਿਰ
ਨੂੰ
ਅੱਡੀਆਂ ਵਿੱਚ ਅੱਗ
ਲੱਗਦੀ
ਤੇ
ਖੋਪੜੀ
ਤੀਕਰ
ਜਾਂਦੀ।
ਚਾਰ ਡਸ਼ਕਰੇ ਅਫ਼ਗਾਨਾਂ ਨੇ ਬਾਦਸ਼ਾਹ ਨੂੰ ਜ਼ਵੀਂ 'ਤੇ
ਲਿਟਾ
ਕੇ
ਓਹਦੀਆਂ ਲੱਤਾਂ ਬਾਹਵਾਂ ਨੱਪ ਲਈਆਂ। ਗ਼ੁਲਾਮ ਕਾਦਿਰ ਰੋਹੇਲਾ ਬਾਦਸ਼ਾਹ ਦੀ ਛਾਤੀ
'ਤੇ
ਚੜ੍ਹ
ਗਿਆ।
"ਸ਼ਹਿਨਸ਼ਾਹੇ ਹਿੰਦੁਸਤਾਨ ਸ਼ਾਹ ਆਲਮ ਸਾਨੀ, ਓਹ
ਵੇਲਾ
ਚੇਤੇ
ਕਰ
ਜਦੋਂ
ਤੇਰੇ
ਬੰਦੇ
ਇੰਜ
ਈ
ਮੈਨੂੰ
ਨੱਪ
ਕੇ
ਬੈਠੇ
ਸਨ। ਯਾਦ
ਏ?"
ਸ਼ਾਹ
ਆਲਮ
ਕੁੱਝ
ਨਾ
ਬੋਲਿਆ। ਓਹਦੀਆਂ ਚੁਣੀਆਂ ਅੱਖਾਂ
ਭਖ਼ਦੀ
ਲਾਲ
ਸੂਈ
'ਤੇ
ਜੰਮੀਆਂ ਸਨ।
"ਸ਼ਾਹ ਆਲਮ, ਇੰਜ ਈ ਭਖ਼ਦੇ ਲੋਹੇ ਨਾਲ ਮੈਨੂੰ ਵੱਢ ਦਿੱਤਾ ਸੀ ਨਾ? ਯਾਦ ਕਰ!"
ਕਾਦਿਰ
ਨੇ
ਭਖ਼ਦੀ
ਸੂਈ
ਸ਼ਾਹ
ਆਲਮ
ਦੀ
ਖੱਬੀ
ਅੱਖ
ਦੇ
ਕੋਲ
ਕਰ
ਦਿੱਤੀ। ਬਾਦਸ਼ਾਹ ਦਾ ਚਿਹਰਾ
ਖ਼ੌਫ਼
ਨਾਲ
ਸੁੱਕੜ
ਗਿਆ।
ਬਾਦਸ਼ਾਹ ਦੇ ਮਸਖ਼
ਸ਼ੁਦਾ
ਚਿਹਰੇ
ਨੂੰ
ਵੇਖ
ਕੇ
ਕਾਦਿਰ
ਨੇ
ਕਹਿਕਹਾ ਲਾਇਆ।
"ਸ਼ਾਹ ਆਲਮ, ਤੂੰ ਮੇਰੀ ਮਰਦਾਨਗੀ 'ਤੇ ਹਮਲਾ ਕੀਤਾ ਸੀ ਨਾ, ਪਰ
ਮੈਂ
ਏਨਾ
ਘਟੀਆ
ਨਹੀਂ। ਇੰਜ
ਵੀ
ਤੂੰ
ਕਿਹੜਾ
ਮਰਦ
ਰਹਿ
ਗਿਆ
ਏਂ। ਓਹ
ਵੇਖ
ਤੇਰਾ
ਹਰਮ
ਮੇਰੀ
ਫ਼ੌਜ
ਦੀਆਂ
ਲੱਤਾਂ
ਵਿੱਚ
ਪਿਆ
ਤੜਫ਼ਦਾ ਏ। ਇਹੀ ਬਚਾਣਾ
ਸੀ
ਨਾ
ਤੂੰ, ਹੁਣ ਬਚਾ
ਏਹਨਾਂ
ਨੂੰ
ਮੇਰੇ
ਕੋਲੋਂ।"
ਕਾਦਿਰ
ਪਾਗਲਾਂ ਵਾਂਗ ਕਹਿਕਹੇ ਲਾਂਦਾ ਰਿਹਾ। ਬਾਦਸ਼ਾਹ ਦੀਆਂ ਪਲਕਾਂ
ਸੂਈ
ਦੀ
ਤਪਿਸ਼
ਨਾਲ
ਸੜ
ਗਈਆਂ
ਸਨ।
"ਏਹਨਾਂ ਅੱਖਾਂ ਨਾਲ ਤੂੰ ਮੇਰੀ ਬੇਵਸੀ ਦਾ ਤਮਾਸ਼ਾ ਵੇਖਿਆ ਸੀ ਨਾ?"
ਬਾਦਸ਼ਾਹ ਕੁੱਝ ਨਾ
ਬੋਲਿਆ।
"ਏਹਨਾਂ
ਅੱਖਾਂ
ਨਾਲ
ਈ
ਤੂੰ
ਜੱਰਾਹ
ਨੂੰ
ਇਸ਼ਾਰਾ ਕੀਤਾ ਸੀ
ਨਾ
ਮੇਰੀ
ਮਰਦਾਨਗੀ ਵੱਡਣ ਦਾ। ਹੁਣ
ਏਹ
ਅੱਖਾਂ
ਕੋਈ
ਇਸ਼ਾਰਾ ਨਹੀਂ ਕਰ
ਸਕਣਗੀਆਂ।
ਏਹ
ਹੁਣ
ਰਹਿਣਗੀਆਂ ਈ ਨਹੀਂ। ਤੈਨੂੰ
ਹੁਣ
ਗ਼ੁਲਾਮ ਕਾਦਿਰ ਰੋਹੇਲਾ ਦੀ ਸ਼ਕਲ
ਪਿੱਛੋਂ ਕੁੱਝ ਨਹੀਂ
ਦਿੱਸੇਗਾ।
ਹੁਣ
ਤੂੰ
ਸਾਰੀ
ਉਮਰ
ਕੈਦ
ਖ਼ਾਨੇ
ਦੀ
ਕਾਲ
ਕੋਠੜੀ
ਵਿੱਚ
ਮੇਰੀ
ਸ਼ਕਲ
ਯਾਦ
ਕਰਦਾ
ਰਹੇਂਗਾ।
ਵੇਖ, ਮੈਨੂੰ ਗ਼ੌਰ ਨਾਲ ਵੇਖ ਲੈ, ਤੇਰੀ ਜ਼ਿੰਦਗੀ ਦੀ ਅਖ਼ੀਰਲੀ ਸ਼ਕਲ।"
ਏਹ ਕਹਿ ਕੇ ਕਾਦਿਰ ਨੇ ਖੱਬੇ ਹੱਥ ਨਾਲ ਬਾਦਸ਼ਾਹ ਦੀ ਖੱਬੀ ਅੱਖ ਖੋਲ੍ਹੀ ਤੇ ਲੋਹੇ ਦੀ ਭਖ਼ਦੀ ਸੂਈ ਅੱਖ ਦੇ ਡੇਲੇ 'ਤੇ
ਰੱਖ
ਦਿੱਤੀ। ਗੋਸ਼ਤ
ਸੜਨ
ਦੀ
ਵਾਜ
ਸ਼ਹਿਨਸ਼ਾਹੇ ਹਿੰਦੁਸਤਾਨ ਦੀਆਂ
ਚੀਕਾਂ
ਵਿੱਚ
ਦੱਬ
ਗਈ। ਬਾਦਸ਼ਾਹ ਏਨੀ ਜ਼ੋਰ
ਦਾ
ਤੜਫ਼ਿਆ ਕਿ ਕਾਦਿਰ
ਪਾਸੇ
ਨੂੰ
ਜਾ
ਡਿੱਗਿਆ।
ਕਹਿਕਹੇ ਲਾਂਦਾ ਓਹ
ਬਾਦਸ਼ਾਹ ਨੂੰ ਤੜਫ਼ਦਾ ਤੇ ਚੀਕਦਾ
ਵੇਖਦਾ
ਰਿਹਾ। ਫ਼ੇਰ
ਇੱਕ
ਫ਼ੌਜੀ
ਨੂੰ
ਇਸ਼ਾਰਾ ਕੀਤਾ। ਫ਼ੌਜੀ
ਨੇ
ਬਾਦਸ਼ਾਹ ਦੇ ਮੂੰਹ
ਨੂੰ
ਖੱਬੇ
ਪਾਸੇ
ਨੂੰ
ਮੋੜਿਆ
ਤੇ
ਕਾਦਿਰ
ਨੇ
ਹੁਣ
ਸੱਜੀ
ਅੱਖ
ਖੋਲ੍ਹ
ਕੇ
ਭਖ਼ਦੀ
ਸੂਈ
ਅੱਖ
ਦੇ
ਵਿੱਚ
ਫ਼ੇਰ
ਦਿੱਤੀ। ਬਾਦਸ਼ਾਹ ਦੀਆਂ ਚੀਕਾਂ
ਮਹਿਲ
ਦੀਆਂ
ਛੱਤਾਂ
ਫਾੜਨ
ਲੱਗ
ਪਈਆਂ। ਕਿੰਨਾ
ਚਿਰ
ਸ਼ਹਿਨਸ਼ਾਹੇ ਹਿੰਦੁਸਤਾਨ ਫੜ
ਫੜਾਂਦਾ ਰਿਹਾ, ਤੇ ਓਹਦੇ
ਗਲੇ
ਵਿੱਚੋਂ ਇੰਜ ਵਾਜਾਂ
ਆਉਂਦੀਆਂ ਰਹੀਆਂ ਜਿਸ
ਤਰ੍ਹਾਂ ਓਹ ਗਰਾਰੇ
ਪਿਆ
ਕਰਦਾ
ਹੋਵੇ।
ਮਰਹੱਟੇ ਜਦੋਂ ਗ਼ੁਲਾਮ ਕਾਦਿਰ ਰੋਹੇਲਾ ਦਾ
ਸਿਰ
ਲੈ
ਕੇ
ਆਏ
ਤੇ
ਸ਼ਾਹ
ਆਲਮ
ਸਾਨੀ
ਦੀਆਂ
ਅੱਖਾਂ
ਦੇ
ਜ਼ਖ਼ਮ
ਭਰ
ਚੁੱਕੇ
ਸਨ। ਨਮਕੀਨ
ਨੇ
ਬਾਦਸ਼ਾਹ ਦੇ ਕੰਨ
ਵਿੱਚ
ਦੱਸਿਆ
ਕਿ
ਓਹਦੇ
ਸਾਹਮਣੇ ਥਾਲ ਵਿੱਚ
ਕਾਦਿਰ
ਦਾ
ਸਿਰ
ਲਿਆਂਦਾ ਗਿਆ ਏ। ਬਾਦਸ਼ਾਹ ਦੀਆਂ ਚਿੱਟੀਆਂ ਅੱਖਾਂ ਕਾਦਿਰ
ਦੇ
ਸਿਰ
'ਤੇ
ਇੰਜ
ਟਿਕੀਆਂ ਸਨ ਜਿਸ
ਤਰ੍ਹਾਂ ਓਹਨੂੰ ਦਿੱਸਦਾ ਹੋਵੇ।
1803
ਬੇਗਮ
ਸੁਮਰੋ
ਤੁਰ
ਗਈ
ਤੇ
ਬਾਦਸ਼ਾਹ ਨੇ ਕਾਤਿਬ
ਨੂੰ
ਸੱਦ
ਲਿਆ। ਉਰਦੂ
ਦੀ
ਦਾਸਤਾਨ "ਅਜਾਇਬੁਲ ਕਸਸ"
ਦੇ
ਤਿੰਨ
ਹਜ਼ਾਰ
ਸਫ਼ੇ
ਲਿਖੇ
ਜਾ
ਚੁੱਕੇ
ਸਨ। ਬਾਦਸ਼ਾਹ ਨੇ ਦਾਸਤਾਨ ਅੱਗੇ ਲਿਖਵਾਣੀ ਸ਼ੁਰੂ ਕੀਤੀ। ਸ਼ਹਿਜ਼ਾਦੇ ਨੂੰ ਇੱਕ
ਅੰਨ੍ਹੇ ਖੂਹ ਵਿੱਚ
ਕੈਦ
ਕੀਤਾ
ਗਿਆ
ਸੀ। ਓਹਦੇ
ਹੱਥ
ਪੈਰ
ਆਜ਼ਾਦ
ਸਨ, ਪਰ ਖੂਹ
ਦੀ
ਬਾਹਰਲੀ ਦੁਨੀਆ ਵਿੱਚ
ਓਹ
ਇੱਕ
ਚਿੜੀ
ਵੀ
ਨਹੀਂ
ਸੀ
ਉਡਾ
ਸਕਦਾ। ਪਰੀ
ਸ਼ਾਹ
ਦੀ
ਅਣ
ਵੇਖੀ
ਜ਼ੰਜੀਰਾਂ ਵਿੱਚ ਸ਼ਹਿਜ਼ਾਦਾ ਜਕੜਿਆ ਹੋਇਆ
ਸੀ।
ਜ਼ਮੁਰਦ ਨੂੰ ਲੱਗਾ
ਸ਼ਾਹ
ਆਲਮ
ਸਾਨੀ
ਸ਼ਹਿਜ਼ਾਦਾ ਸ਼ਮਸੁਲ ਅਜਾਇਬ
ਦਾ
ਨਾਂ
ਲੈ
ਕੇ
ਆਪਣੀ
ਦਾਸਤਾਨ ਪਿਆ ਲਿਖਵਾਉਂਦਾ ਸੀ।
Historically correct, but interesting.
ReplyDelete