Friday, 26 September 2025

इबादतखाना (कहानी) Ibadat Khana Story in Hindi

 

इबादतखाना

रचनाकार:

टीपू सलमान मख़दूम

पंजाबी से अनूदित

 

 


1581

फ़तेहपुर सीकरी

अकबर की पुर्तगाली महारानी मारिया उसकी गोद में बैठी छेड़छाड़ में मसरूफ़ थी। अकबर का मन उसे छोड़कर जाने को कतई नहीं चाह रहा था, मगर जाना भी अनिवार्य था; इबादतखाना में सारा आलम उसका इंतज़ार कर रहा था।

"बस करो जान-ए-मन, अब मुझे जाने दो। आज की रात मुझे इबादतखाने में गुज़ारनी है।" मुग़ल शहंशाह अकबर ने प्यार से मारिया के लचीले और कोमल नग्न पार्श्व पर हाथ रखकर उसे एक ओर करने का प्रयास किया।

ਇਬਾਦਤ ਖ਼ਾਨਾ (ਪੰਜਾਬੀ ਕਹਾਣੀ) Ibadat Khana Story in Gurmukhi Punjabi

 

ਇਬਾਦਤ ਖ਼ਾਨਾ

ਅਜ਼: 

ਟੀਪੂ ਸਲਮਾਨ ਮਖ਼ਦੂਮ

 


 

1581

ਫ਼ਤਿਹਪੁਰ ਸੀਕਰੀ

 

ਅਕਬਰ ਦੀ ਪੁਰਤਗਾਲੀ ਵਹੁਟੀ ਮਾਰੀਆ ਉਹਦੀ ਗੋਦ ਵਿੱਚ ਬੈਠੀ ਚਹਿਲ ਕਦਮੀ ਪਈ ਕਰਦੀ ਸੀ। ਅਕਬਰ ਦਾ ਜੀਅ ਨਹੀਂ ਸੀ ਕਰ ਰਿਹਾ ਉਹਨੂੰ ਛੱਡ ਕੇ ਜਾਣ ਦਾ, ਪਰ ਜਾਣਾ ਵੀ ਜ਼ਰੂਰੀ ਸੀ; ਇਬਾਦਤ ਖ਼ਾਨੇ ਵਿੱਚ ਸਾਰੇ ਆਲਮ ਉਹਨੂੰ ਉਡੀਕਦੇ ਪਏ ਸਨ।

"ਬੱਸ ਕਰ ਜਾਨ, ਮੈਨੂੰ ਹੁਣ ਜਾਣ ਦੇ। ਅੱਜ ਰਾਤ ਮੈਂ ਇਬਾਦਤ ਖ਼ਾਨੇ ਵਿੱਚ ਲੰਘਾਉਣੀ ਹੈ।" ਮੁਗ਼ਲ ਸ਼ਹਿਨਸ਼ਾਹ ਅਕਬਰ ਨੇ ਪਿਆਰ ਨਾਲ ਮਾਰੀਆ ਦੀ ਲਚਕੀਲੀ ਤੇ ਮੁਲਾਇਮ ਨੰਗੀ ਵੱਖੀ 'ਤੇ ਹੱਥ ਰੱਖ ਕੇ ਉਹਨੂੰ ਇੱਕ ਪਾਸੇ ਕਰਨ ਦੀ ਕੋਸ਼ਿਸ਼ ਕੀਤੀ।

Monday, 15 September 2025

ਅਜ਼ ਦਿੱਲੀ ਤਾ ਪਾਲਮ (ਪੰਜਾਬੀ ਕਹਾਣੀ)

 

ਅਜ਼ ਦਿੱਲੀ ਤਾ ਪਾਲਮ

ਲੇਖਕ

ਟੀਪੂ ਸਲਮਾਨ ਮਖ਼ਦੂਮ

 


1803

1803 ਵੀ ਦੁਨੀਆ ਦੀ ਤਾਰੀਖ਼ ਦਾ ਅਜੀਬ ਵਰ੍ਹਾ ਸੀ। ਯੌਰਪ ਵਿੱਚ ਨਪੋਲੀਅਨ ਅੰਗਰੇਜ਼ਾਂ ਨਾਲ ਜੰਗਾਂ ਪਿਆ ਕਰਦਾ ਸੀ ਤੇ ਦੁਨੀਆ ਦੀ ਦੂਜੀ ਨੁੱਕਰ 'ਤੇ ਅਮਰੀਕਾ ਦੀ ਸੁਪਰੀਮ ਕੋਰਟ ਨੇ ਮਾਰਬਰੀ ਬਨਾਮ ਮੈਡੀਸਨ ਦੇ ਮੁਕੱਦਮੇ ਵਿੱਚ ਫ਼ੈਸਲਾ ਦਿੱਤਾ ਕਿ ਜੇ ਹਕੂਮਤ ਆਈਨ ਦੇ ਖਿਲਾਫ ਕੋਈ ਕਾਨੂੰਨ ਬਣਾਏ ਤੇ ਅਦਾਲਤਾਂ ਏਸ ਕਾਨੂੰਨ ਨੂੰ ਰੱਦ ਕਰ ਸਕਦੀਆਂ ਨੇਂ।

ਇਹੀ ਵਰ੍ਹਾ ਸੀ ਜਿਹਦੇ ਵਿੱਚ ਦਿੱਲੀ ਦਾ ਲਾਲ ਕਿਲ੍ਹਾ ਉਦਾਸ ਜਾਪਦਾ ਸੀ। ਕਮਜ਼ੋਰ ਤੇ ਲਾਚਾਰ, ਨਾਲੇ ਬੁੱਢਾ। ਓਹਦੀਆਂ ਅਜ਼ੀਮੁਲ ਸ਼ਾਨ ਕੰਧਾਂ ਤੇ ਆਲੀਸ਼ਾਨ ਮੀਨਾਰ ਭਾਦੋਂ ਦੀ ਨਿਖਰੀ ਧੁੱਪ ਵਿੱਚ ਵੀ ਫਿੱਕੇ ਪਏ ਸਨ। ਮਰਹੱਟਿਆਂ ਨੇ ਅੰਗਰੇਜ਼ਾਂ ਤੋਂ ਜੰਗ ਹਾਰ ਕੇ ਸ਼ਹਿਨਸ਼ਾਹੇ ਹਿੰਦੁਸਤਾਨ ਕੰਪਨੀ ਬਹਾਦਰ ਦੀ ਪਨਾਹੀ ਵਿੱਚ ਦੇ ਦਿੱਤਾ ਸੀ ਤੇ ਹੁਣ ਸ਼ਹਿਨਸ਼ਾਹੇ ਹਿੰਦੁਸਤਾਨ ਦਾ ਵਜ਼ੀਫ਼ਾ ਕੰਪਨੀ ਬਹਾਦਰ ਨੇ ਦੇਣਾ ਸੀ। ਏਹ ਖ਼ਬਰ ਮਿਲਣ 'ਤੇ ਸ਼ਾਹ ਆਲਮ ਨੇ ਜ਼ਮੁਰਦ ਨੂੰ ਆਖਿਆ ਸੀ ਕਿ ਸਲਜੂਕ ਵਜ਼ੀਰੇ ਆਜ਼ਮ ਨਿਜ਼ਾਮੁਲ ਮੁਲਕ ਤੂਸੀ ਦੀ ਅਜ਼ੀਮ ਕਿਤਾਬ "ਸਿਆਸਤ ਨਾਮਾ" ਵਿੱਚੋਂ ਬਾਦਸ਼ਾਹ ਨੂੰ ਓਹ ਵਾਕਿਆ ਸੁਣਾਏ ਜਿਹਦੇ ਵਿੱਚ ਜੰਗੇ ਬਲਖ਼ ਹਾਰ ਕੇ ਉਮਰ ਬਿਨ ਲੇਥ ਨੇ ਏਨਾ ਈ ਕਿਹਾ ਸੀ ਕਿ ਸਵੇਰੇ ਮੈਂ ਅਮੀਰ ਸਾਂ, ਤੇ ਸ਼ਾਮ ਨੂੰ ਅਸੀਰ।

अज़ दिल्लई ता पालम (कहानी)

 अज़ दिल्लई ता पालम

लेखक

टीपू सलमान मख़दूम

 पञ्जाबी से तर्जुमा




1803ء

1803ء का साल दुनिया की तारीख़ में एक अजीब साल था। यूरोप में नेपोलियन अँग्रेज़ों के साथ जंगें लड़ रहा था और दुनिया के दूसरे कोने में अमरीका की सुप्रीम कोर्ट ने "मारबरी बनाम मेडिसन" के मुक़द्दमे में फ़ैसला दिया कि अगर हुकूमत आईन के ख़िलाफ़ कोई क़ानून बनाए तो अदालतें इस क़ानून को रद्द कर सकती हैं। 

यही वो साल था जिस में दिल्ली का लाल क़िला उदास दिखाई देता था। कमज़ोर, लाचार और बूढ़ा। इस की अज़ीम-उश-शान दीवारें और आली शान मीनार भादों की चमकीली धूप में भी फीके पड़े थे। मराठों ने अँग्रेज़ों से जंग हार कर शहंशाह-ए-हिंदुस्तान को कंपनी बहादुर की पनाह में दे दिया था और अब शहंशाह-ए-हिंदुस्तान का वज़ीफ़ा कंपनी बहादुर ने देना था। ये ख़बर मिलने पर शाह आलम ने ज़म्रुद से कहा था कि वो सलजूक़ वज़ीर-ए-आज़म निज़ाम-उल-मुल्क तूसी की अज़ीम किताब "सियासत-नामा" में से बादशाह को वो वाक़िआ सुनाए जिस में जंग-ए-बलख़ हार कर उमर बिन लैस ने सिर्फ़ इतना कहा था कि "सुबह में अमीर था, और शाम को असीर"।