ਵਰ੍ਹਿਆਂ ਦੀ ਗਲ ਏ, ਕੋਲੰਬੋ ਵਿਚ ਬੈਠੇ ਸਾਂ। ਇਕ ਗੋਰੇ ਨੇ ਕਿਹਾ ਉਹਨੂੰ ਸਾਡਾ ਹੱਥ ਜੋੜ ਕੇ ਗ੍ਰੀਟ ਕਰਨਾ ਬਹੁਤ ਚੰਗਾ ਲਗਦਾ ਏ। ਮੈਂ ਖਿਜ ਗਿਆ।
ਨਹੀਂ, ਓਹ ਸਾਡਾ ਨਹੀਂ ਹਿੰਦੂਆਂ ਦਾ ਤਰੀਕਾ ਏ।
ਮੈਂ ਤੁਨਕ ਕੇ ਬੋਲਿਆ।
ਤੂੰ ਸਾਊਥ ਏਸ਼ਿਅਨ ਨਹੀਂ?
ਮੈਨੂੰ ਹੋਰ ਕਾਵੜ ਚੜ੍ਹੀ। ਮੈਂ ਉਹਨੂੰ ਦਸ ਚੁਕਿਆ ਸਾਂ ਮੈਂ ਪਾਕਿਸਤਾਨੀ ਸਾਂ।


