ਠੰਡ ਤੋਂ ਠਰ ਗਿਆਂ। ਬਾਰਡਰ ਦੇ ਦੂਜੇ ਪਾਸੇ ਮੇਰੇ ਕਿਸਾਨ ਭਰਾ ਵੀ ਠਰਦੇ ਹੋਣੇ। ਓਹ ਤੇ ਬੈਠੇ ਵੀ ਖੁੱਲੇ ਅਸਮਾਨ ਥੱਲੇ ਨੇਂ। ਡਾਂਗਾਂ ਖਾਂਦੇ, ਸੋਟੇ ਖਾਂਦੇ, ਬੰਦੂਕਾਂ ਦੀਆਂ ਗੋਲੀਆਂ ਖਾਂਦੇ। ਫੇਰ ਵੀ ਜੁਟੇ ਹੋਏ। ਖਵਰੇ ਰਾਤੀ ਸੌਂਦੇ ਕੀ ਸੋਚਦੇ ਹੋਣੇ? ਐਹ, ਬਈ ਕਲ ਸਾਡੇ ਨਾਲ ਕੀ ਹੋਊ, ਜਾਂ ਐਹ ਕਿ ਸਾਡੇ ਬਾਲ ਬੱਚੇ ਦੇ ਕਲ ਦਾ ਕੀ ਹੋਊ।
ਇਕ ਵਾਰੀ ਫੇਰ ਚੰਗੀ ਨਈਂ ਪਈ ਹੋਂਦੀ ਪੰਜਾਬੀਆਂ ਨਾਲ।
ਸੰਤਾਲੀ ਦੀ ਵੰਡ ਸੁਣਾਦੇ ਨੇਂ। ਮਾਰਿਆ ਸੀ। ਪੰਜਾਬੀ ਨੇ ਪੰਜਾਬੀ ਨੂੰ ਮਾਰਿਆ ਸੀ। ਅਸੀ ਇਕ ਦੂਜੇ ਨੂੰ ਮਾਰਿਆ ਸੀ। ਫੇਰ ਕੀ ਕਰੀਏ ਹੁਣ? ਵਡ ਛੱਡਿਏ ਇਕ ਦੂਜੇ ਨੂੰ? ਫ੍ਰੈਂਚ ਨੇ ਫ੍ਰੈਂਚ ਨੂੰ ਨਈਂ ਮਾਰਿਆ ਜਾਂ ਰੂਸੀ ਨੇ ਰੂਸੀ ਨੂੰ ਨਈਂ ਮਾਰਿਆ; ਅਰਬੀ ਨੇਂ ਅਰਬੀ ਨੂੰ ਨਈਂ ਮਾਰਿਆ ਜਾਂ ਤੁਰਕ ਨੇਂ ਤੁਰਕ ਨੂੰ ਨਈਂ ਮਾਰਿਆ? ਓਹ ਸਾਰੇ ਤੇ ਹੁਣ ਕੱਠੇ ਨੇਂ। ਪੰਜਾਬੀ ਕੀ ਕਰਨ, ਮਾਰਦੇ ਰਹਿਣ ਇਕ ਦੂਜੇ ਨੂੰ? ਉੱਧੜੀਆਂ ਲੋਥਾਂ ਦਾ ਕ੍ਰਜ਼ ਚੁਕਾਣ ਲਈ ਆਂਦੀਆਂ ਨਸਲਾਂ ਉਧੇੜੀ ਜਾਈਏ?
ਪੰਜਾਬੀ ਕਿਸਾਨ ਮੂਦੀ ਸਰਕਾਰ ਤੇ ਕੈਪਿਟਲਇਜ਼ਮ ਦੇ ਸ਼ੈਤਾਨਾਂ ਤੋਂ ਭਿੜਨ ਖੁੱਲੇ ਅਸਮਾਨ ਥੱਲੇ, ਬੰਦੂਕਾਂ ਦੇ ਨਿਸ਼ਾਨੇ ਤੇ ਬੈਠੇ ਨੇਂ। ਓਹਨਾਂ ਦਾ ਬਾਲ ਬੱਚਾ ਵਾਹੇਗੁਰੂ ਕੋਲੋਂ ਓਹਨਾਂ ਦੀ ਖ਼ੈਰ ਪਿਆ ਮੰਗਦਾ ਏ। ਮੈਂ ਆਪਣੇ ਰੱਬ ਤੋਂ ਓਹਨਾਂ ਲਈ ਕੀ ਮੰਗਾਂ?
ਟੂਸਮ
No comments:
Post a Comment