Zen and the Art of Motorcycle Maintenance by Robert M. Pirsig
ਜ਼ੈੱਨ ਐਂਡ ਦਾ ਆਰ੍ਟ ਔਫ਼ ਮੋਟਰ ਸਾਈਕਲ ਮੈਂਟੇਨੈਂਸ
ਲੇਖਕ
ਰੌਬਰ੍ਟ ਐੱਮ ਪਰਸਿਗ
ਇਹ ਇਕ ਫ਼ਿਲੌਸੋਫ਼ੀਕਲ ਨਾਵਲ ਏ ਜਹਿੜਾ ਸੱਤਰ ਦੇ ਦਹਾਕੇ ਵਿਚ ਛੱਪਿਆ ਤੇ ਯੌਰਪ ਅਮਰੀਕਾ ਵਿਚ ਕਿੰਨੇ ਮਹੀਨੇ ਬੈਸ੍ਟ ਸੈਲਰ ਰਿਹਾ।
ਬੀਬੀਸੀ ਨੇ ਇਹਨੂੰ ਫ਼ੀਲੌਸੋਫ਼ੀ ਦੀ ਦੁਨੀਆ ਵਿਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਕਿਤਾਬ ਆਖਿਆ ਏ।
ਲਿਖਾਰੀ ਪ੍ਰੋਫ਼ੈਸਰ ਸੀ ਤੇ ਰਹਿਟਰਿਕ/ਲੌਜਿਕ ਬਾਰੇ ਸੋਚ ਸੋਚ ਕੇ ਪਾਗਲ ਖਾਨੇ ਅਪੜ ਗਿਆ। ਕੁਝ ਵਕ੍ਹਿਆਂ ਪਿੱਛੋਂ ਓਹਨੂੰ ਠੀਕ ਹੋਣ ਤੇ ਛੱਡ ਦਿੱਤਾ ਗਿਆ। ਹੁਣ ਹਾਲ ਇਹ ਸੀ ਕਿ ਲਿਖਾਰੀ ਨੂੰ ਆਪਣੀ ਪਿਛਲੀ ਜਿੰਦੜੀ ਚੇਤੇ ਤੇ ਸੀ, ਪਰ ਇਸਰਾਂ ਜਿਸਰਾਂ ਕਿਸੇ ਬੇਲੀ ਦੀ ਜਿੰਦੜੀ ਹੋਵੇ। ਪਾਗਲ ਖਾਨੇ ਤੋਂ ਨਿਕਲਿਆ ਤੇ ਪੁੱਤਰ ਬਾਰਾਂ ਚੌਧਾਂ ਵਰ੍ਹਿਆਂ ਦਾ ਹੋ ਚੁਕਿਆ ਸੀ, ਜਿਹਦੇ ਨਾਲ ਇਹਨਾਂ ਸਾਰਿਆਂ ਵਰ੍ਹਿਆਂ ਵਿਚ ਮੁਲਾਕਾਤ ਈ ਨਹੀਂ ਹੋਈ ਸੀ। ਪਿਊ ਪੁੱਤਰ ਵਿਚ ਜਿਵੇਂ ਇਕ ਖਾਈ ਆ ਖਲੋਤੀ ਸੀ। ਇਸ ਖਾਈ ਨੂੰ ਟੱਪਣ ਲਈ ਦੋਵੇਂ ਪਿਊ ਪੁੱਤਰ ਲੰਮੇ ਸਫ਼ਰ ਤੇ ਨਿਕਲੇ। ਲੇਖਕ ਨੂੰ ਹੈਵੀ ਬਾਈਕ੍ਸ ਦਾ ਸ਼ੌਕ ਸੀ, ਇਸ ਲਈ ਸਫ਼ਰ ਹੈਵੀ ਬਾਈਕ ਤੇ ਹੋਇਆ।
ਇਹ ਨਾਵਲ ਏਸੀ ਸਫ਼ਰ ਦੀ ਕਹਾਣੀ ਏ, ਜਿਹਦੇ ਵਿਚ ਕਹਾਣੀ ਤੇ ਫ਼ਿਲੌਸੋਫ਼ੀ ਏਸ ਤਰਹਾਂ ਰਲੀ ਮਿਲੀ ਏ ਕਿ ਬੰਦਾ ਨਾਵਲ ਵਿਚ ਗਵਾਚ ਈ ਜਾਂਦਾ ਏ।
(ਟੂਸਮ)
https://b-ok.asia/book/883043/32b5a5
No comments:
Post a Comment