Monday, 27 April 2020

MAS- Punjabi Kahani

ਮਾਸ 

ਲੇਖਕ

ਟੀਪੂ ਸਲਮਾਨ ਮਖ਼ਦੂਮ






ਇਕ ਓਹ ਵੇਲਾ ਸੀ ਕਿਹ ਮੈਂ ਪੀਨੋ ਦੀ ਗਿੱਲੀ ਮਿੱਟੀ ਵਿੱਚ ਗੋਡੀ ਕਰਦਾਂ ਸਾਂ ਤੇ ਹੁਣ‌ ਅੱਜ ਓਹਦੀ ਕਬਰ ਦੀ ਗਿੱਲੀ ਮਿੱਟੀ ਤੇ ਰੋਂਦੇ ਰੋਂਦੇ ਮੈਨੂੰ ਚੈੱਕ ਲਿਖਾਰੀ ਮੀਲਾਨ ਕੁੰਦੇਰਾ ਚੇਤੇ ਆਗਿਆ।


ਕਲ੍ਹ ਤਾਂ ਮੈਂਨੂੰ ਕਿਸੇ ਕੁੰਨਦੇਰੇ ਵੁੰਦੇਰੇ ਦਾ ਖ਼ਿਆਲ ਨਾਂ ਆਇਆ। ਓਹਨੂੰ ਦਫ਼ਨਾਣ ਤੀਕਰ ਰੋ ਰੋ ਕੇ ਕੁਝ ਤੇ ਮੈਂ ਥੱਕ ਗਿਆ ਸਾਂ ਤੇ ਕੁਝ ਸੱਚੀ ਗੱਲ ਏ ਅੱਕ ਵੀ ਗਿਆ ਸਾਂ। ਇਸ ਲਈ ਕੱਲ੍ਹ ਮੁਰਦੇ ਨੂੰ  ਦਫ਼ਨਾਂਦੇ ਈ ਮੈਂ ਘਰ ਭੱਜਣ ਦੀ ਕੀਤੀ ਸੀ। 
ਕੱਲ੍ਹ ਸਵੇਰੇ ਪਹਿਲਾਂ ਤੇ ਉਠਦੇ ਈ ਲੱਗਾ ਦਿਲ ਜੀਵੇਂ  ਦਰਦ ਨਾਲ ਪਾਟ ਈ ਜਾਵੇ ਗਾ ਕਿਹ ਮੇਰੀ ਪਿਨੋ ਨਾ ਮੇਰੇ ਨਾਲ ਸੁੱਤੀ ਸੀ ਤੇ ਨਾ ਈ ਓਹਨੇਂ ਹੁਣ ਕਧੀ ਉਠਣਾ ਸੀ। ਫ਼ਿਰ ਕੁਝ ਚਿਰ ਪਿੱਛੋਂ ਮੈਨੂੰ ਗੁ਼ਸਲ ਖਾ਼ਨੇ ਦੀ ਹਾਜਤ ਹੋ ਗਈ। ਘਰ ਵਿੱਚ ਮੇਰੀ ਜਿਂਦੜੀ ਦੀ ਲੋਥ ਪਈ ਸੀ ਤੇ ਮੈਂਨੂੰ ਸ਼ਿੱਟ ਦਾ ਸਿਆਪਾ ਪਿਆ ਸੀ। ਮੈਂਨੂੰ ਜੀਵਨ ਨਾਂ ਤੋਂ ਈ ਨਫ਼ਰਤ ਹੋ ਗਈ। ਤੇ ਫ਼ਿਰ ਜਦੋਂ ਕੁਝ ਚਿਰ ਪਿੱਛੋਂ ਭੁੱਖ ਵੀ ਲੱਗ ਗਈ ਤੇ ਮੇਰਾ ਜੀ ਕੀਤਾ ਮੈਂ ਭੋਏਂ ਵਿੱਚ ਗੱਡਿਆ ਜਾਵਾਂ। ਖਾ ਪੀ ਕੇ ਤਾਜ਼ਾ ਦਮ ਹੋ ਕੇ ਫ਼ਿਰ ਜਦੋਂ ਰੋਣਾ ਧੋਣਾ ਫ਼ੌਰਮਲੀ ਸੁ਼ਰੂ ਕੀਤਾ ਤੇ ਮਹਿਮਾਨ ਆਂਦੇ ਪਏ ਸਣ। ਕੁਝ ਦੇਰ ਰੋਂਦੇ ਧੋਂਦੇ ਲੰਘੇ ਫ਼ਿਰ ਧਿਆਨ ਸ਼ੀ੍ਕੇ ਵਲ ਲੱਗ ਗਿਆ। ਕਿਸੇ ਦੀਆਂ ਗੱਲਾਂ ਨੇ ਰੱਤ ਸਾੜਿਆ ਕਿਸੇ ਦੀਆਂ ਚੁਗ਼ਲੀਆਂ ਨੇ। ਰੋਵਾਂ ਮੈਂ ਕਿਸੇ ਦੇ ਗਲ ਲੱਗ ਕੇ ਤੇ ਕੱਨੰ ਕਿਸੇ ਹੋਰ ਦਿਆਂ ਗੱਲਾਂ ਤੇ ਲੱਗੇ ਹੋਂੜ। ਅਜੇ ਇਹ ਚੱਕਰ ਈ ਪਿਆ ਚੱਲਦਾ ਸੀ ਕਿਹ ਸਾਂਹਮਣਓਂ ਅਖ਼ਤਰ ਆਂਦਾ ਦਿੱਸਿਆ। 
ਅਖਤਰ ਪੀਨੋ ਦਾ ਮਸੇਰ ਸੀ, ਨਾਲੇ ਓਹਦਾ ਪਹਿਲਾ ਮੰਗੇਤਰ। ਓਹਨੂੰ ਵੇਖ ਕੇ ਮੇਰਾ ਦੋ ਛਟਾਂਕ ਰੱਤ ਖੜੇ ਖਲੋਤੇ ਇ ਸੜ ਗਿਆ। ਮੈਂਨੂੰ ਆਪਣਾ ਦੁੱਖ ਭੁੱਲ ਗਿਆ ਤੇ ਫ਼ਿਕਰ ਲੱਗ ਗਈ ਬਈ ਵੇਖਾਂ ਏ ਕੁੱਤੇ ਦਾ ਪੁੱਤਰ ਕਿੱਨਾਂ ਕੂ ਰੋਂਦਾ ਏ। ਰੋਂਦਿਆਂ ਰੋਂਦਿਆਂ ਮੈਂ ਚੋਰ ਅੱਖੀਆਂ ਨਾਲ ਉਹਨੂੰ ਵੀ ਤਾੜੀ ਜਾਂਦਾ। ਕਲਫ਼ ਵਾਲੇ ਕੱਪੜੇ ਪਾ ਕੇ ਆਇਆ ਸੀ ਹਰਾਮਦਾ। ਏ ਕੋਈ ਮੌਸਮ ਸੀ ਕਲਫ਼ ਵਾਲੇ ਕਪੜਿਆਂ ਦਾ? 
ਮੈਂ ਵੇਖਣਾ ਇਹ ਚਾਹੁੰਦਾ ਸੀ ਕਿਹ ਓ ਰੋਂਦਾ ਕਿੱਨਾਂ ਏ। ਪਹਿਲਾਂ ਤੇ ਮੈਂਨੂੰ ਹਮੇਸ਼ਾ ਵਾਂਗ ਗੁੱਸਾ ਆ ਗਿਆ। ਓ ਵਿਆਹ ਕਰਨਾਂ ਚਾਹੁੰਦਾ ਸੀ ਮੈਰੀ ਪੀਨੋ ਨਾਲ। ਮੇਰੇ ਅੰਦਰ ਪਹਿਲੇ ਤਰ੍ਹਾਂ ਜੀਵੇਂ ਭਾਂਬੜ ਬਲਣ ਲਗ ਪਏ। ਪਰ ਛੇਤੀ ਹੀ ਭਾਂਬੜ ਬੁਝ ਗਏ ਤੇ ਜੀ ਜੀਵੇਂ ਢਿੱਡ ਵਿੱਚ ਡਿੱਗਣ ਲੱਗ ਪਿਆ। ਜੇ ਓਹ ਸ਼ਰੀਕੇ ਸਾਂਹਮਣੇ ਮੇਰੇ ਕੋਲੋਂ ਬੋਹਤਾ ਰੋ ਪੈਂਦਾ ਸਗੋਂ ਬਸ ਮਨ ਖੋਲ ਕੇ ਈ ਰੋ ਪੈਂਦਾਂ, ਤੇ ਸਾਰੇ ਖ਼ਾਨਦਾਨ ਸਾਹਮਣੇ ਮੇਰੀ ਕੀਹ ਇੱਜ਼ਤ ਰਹਿ ਜਾਣੀ ਸੀ? ਕੋਈ ਕਹਿੰਦਾ ਪੀਨੋ ਦਾ ਅਜੇ ਵੀ ਅਖ਼ਤਰ ਨਾਲ ਟਾਂਕਾ ਫ਼ਿਟ ਹੋਂੜਾ ਏ, ਤੇ ਕਿਸੇ ਨੇ ਆਖਣਾ ਸੀ ਕਿੱਨੀਂ ਜ਼ਿੰਦਾ ਦਿਲ ਸਵਾਂੜੀ ਸੀ ਜੋ ਪਰਾਏ ਮ੍ਦ ਪਏ ਜਨਾਜੇ਼ ਤੇ ਵੈਂਣ ਪਾਂਦੇ ਨੇ। ਸਾੜੇ ਤੋਂ ਬਹੁਤਾ ਇਕ ਖ਼ੌਫ਼ ਜਿਹਾ ਮੇਰੇ ਮਨ ਵਿੱਚ ਵੜ ਗਿਆ। ਏ ਖ਼ੌਫ਼ ਪੀਨੋ ਦੇ ਕਬਰ ਦੇ ਅੰਦਰ ਉਤ੍ਰਨ ਤੀਕਰ ਮੇਰੇ ਤੇ ਚੜ੍ਹਿਆ ਰਹਿਆ। ਫ਼ਿਰ ਜਦੋਂ ਅਖ਼ਤਰ ਵੀ ਕਬਰ ਤੇ ਬਾਕੀ ਲੋਕਾਂ ਵਾਂਗ ਡਿਸਇੰਨਟਰਸਟਿਡ ਜੇਹਾ ਫੁੱਲਾਂ ਦੀ ਮੁੱਠ ਸੁੱਟ ਕੇ ਟੁਰ ਗਿਆ ਤੇ ਮੈਨੂੰ ਠੰਡ ਪੈ ਗਈ। ਪਰ ਉਸ ਵੇਲੇ ਤੀਕਰ ਕੁਝ ਮੈਂ ਰੋ ਰੋ ਕੇ, ਕੁਝ ਸੜ ਸੜ ਕੇ, ਤੇ ਬਾਕੀ ਡਰ ਡਰ ਕੇ ਅੱਧ ਮੋਇਆ ਹੋ ਚੁੱਕਿਆ ਸਾਂ ਸੋ ਮੈਂਨੂੰ ਕੁੰਦੇਰਾ ਚੇਤੇ ਨਾਂ ਆਇਆ ਤੇ ਮੈਂ ਘਰ ਟੁਰ ਗਿਆ। 
ਪਰ ਅੱਜ ਗਿੱਲਿ ਮਿੱਟਿ ਵੇਖ ਕੇ ਛਾਤੀ ਵਿੱਚ ਹਾਵਾਂ ਦਾ ਹੜ ਅਡ ਆਇਆ। ਨਾਲ ਆਲੀ ਪੱਕੀ ਕਬਰ ਤੇ ਬਹਿ ਕੇ ਰੋਂਦਿਆ ਮੈਂ ਗੋਡਿਆਂ ਵਿੱਚ ਸਿਰ ਦੇ ਬੈਠਿਆ। ਇਸਰਾਂ ਰੋਂਦਿਆਂ ਮੇਰੀ ਨਜ਼ਰ ਅਾਪਣੀ ਜੀਨ ਦੀ ਫ਼ਲਾਏ ਤੇ ਪਈ, ਜਿੱਥੋਂ ਮੈਨੂੰ ਕੁੰਦੇਰਾ ਚੇਤੇ ਆਗਿਆ। 
ਜਦੋਂ ਦਾ ਓਹਦਾ ਨਾਵਲ ਅਨ ਬੀਅਰਏਬਲ ਲਾਈਟਨਿਸ ਓਫ਼ ਬੀਂਗ ਪੜਹਿਆ ਸੀ, ਮੈਂ ਮੂਤਰ ਵੌਸ਼ ਬੇਸਨ ਵਿੱਚ ਕਰਨ ਲਗ ਪਿਆ ਸਾਂ। ਨਾਵਲ ਦਾ ਡਾਕਟਰ ਇਹੋ ਕਰਦਾ ਸੀ। ਇਕ ਦਿਨ ਮੈਂ ਆਪਣੇ ਬੌਲਜ਼ ਅਤੇ ਡਿੱਕ ਫ਼ੜ ਕੇ ਇਸੇ ਤਰਹਾਂ ਬੇਸਨ ਵਿੱਚ ਮੂਤਰ ਪਿਆ ਕਰਨਾਂ ਸਾਂ ਕੇ ਮੈਨੂੰ ਆਪਣੇ ਪੀਊਬਿਕ ਹੇਅਰਜ਼ ਤੋਂ ਮਦਹੋਸ਼ ਕਰ ਦੇਣ ਆਲੀ ਖੁਸ਼ਬੋ ਆਈ। ਕਮਰੇ ਵਿੱਚ ਪੀਨੋ ਬੈਠੀ ਫ਼ਿਲਮ ਵੇਖਦੀ ਸੀ। ਮੈਂ ਜਾ ਕੇ ਸਿਰ ਓਹਦੀ ਕੰਟ ਤੇ ਰੱਖ ਦਿੱਤਾ। ਓਹ ਹਿੱਲੇ ਬਿਨਾਂ ਮੇਰੇ ਵਾਲਾਂ ਵਿੱਚ ਉੰਗਲਾਂ ਫੇਰਨ ਲਗ ਪਈ। ਓਹਦੀ ਪ੍ਰੇਮ ਖੁਸ਼ਬੋ ਮੇਰੇ ਤੋਂ ਵੀ ਦਿਲਰੁਬਾ ਸੀ। ਮੈਂ ਸੁੱਥਣ ਉੱਤੋਂ ਈ ਓਹਦੀ ਕੰਟ ਤੇ ਆਪਣਾ ਮੂੰਹ ਸਿਰ ਮਲਨਾ ਸ਼ੁਰੂ ਕਰ ਦਿੱਤਾ, ਜਿਸਰਾਂ ਪੂੰਛਲ ਹਿਲਾਂਦੇ ਕੁੱਤੇ ਕਰਦੇ ਨੇਂ। ਓ ਚੁਪ ਚਾਪ ਉੰਗਲਾਂ ਫੇਰਦੀ ਰਹੀ ਤੇ ਫ਼ਿਰ ਹੌਲੀ ਹੌਲੀ ਮੇਰੇ ਵਾਲ ਪੁੱਟ ਕੇ ਮੈਂਨੂ ਅਥਰਾ ਕਰਣ ਲਗ ਪਈ।
ਕਬਰ ਵਿੱਚ ਵੀ ਪੀਨੋ ਦੀਆਂ ਲੱਤਾਂ ਸਿੱਧੀਆਂ ਰੱਖੀਆਂ ਸਣ। ਖਵਰੇ ਐ ਕਬਰ ਢੇਰੀ ਜਿਹੀ ਕਿਊਂ ਬਣਾਦੇ ਨੇ, ਜਿਸਰਾਂ ਅੰਦਰ ਕੋਈ ਵੱਡਾ ਸਾਰਾ ਕੱਨਖਜੂਰਾ ਦੱਬਿਆ ਹੋਵੇ। ਜੇ ਪੀਨੋ ਦੀ ਕਬਰ ਉੱਤੇ ਓਹਦੇ ਜੁੱਸੇ ਦੇ ਕਟਾਓ ਦਿਸਦੇ ਹੋਂਦੇ ਤੇ ਅੱਜ  ਓਹਦੀ ਯਾਦ ਠਾ ਕਰ ਕੇ ਮੈਂਨੂੰ ਵਜਦੀ। ਫ਼ਿਰੌਨ ਕਿੱਨੇ ਸਿਆਂਣੇ ਸਣ। ਆਪਣੇ ਮੁਰਦਿਆਂ ਨੂੰ ਜਿਹੜੇ ਤਾਬੂਤਾਂ ਵਿੱਚ ਪਾ ਕੇ ਦਬਦੇ ਸਣ ਓਹ ਮੁਰਦੇ ਦੇ ਜੁੱਸੇ ਦੀ ਸ਼ਕਲ ਦੇ ਹੋਂਦੇ ਸੀ। ਜੇ ਇਸ ਵੇਲੇ ਮੇਰੇ ਸਾਹਮਣੇ ਮਿੱਟੀ ਦੀ ਇਸ ਬਦਸ਼ਕਲ ਢੇਰੀ ਦੀ ਥਾਂ ਪੀਨੋ ਦੀ ਸ਼ਕਲ ਦੀ ਮੂਰਤ ਲੱਮੀ ਪਈ ਦਿਸਦੀ ਤੇ ਓਹਦੀਆਂ ਗੋਲ ਗੋਲ ਲੱਤਾਂ ਤੇ ਮਨਮੋਹਨੀ ਬਸਟ ਵੇਖ ਕੇ ਮੈਂਨੂ ਕਿੱਨਾਂ ਚੰਗਾ ਲਗਦਾ, ਭਾਂਵੇ ਇੱਥੇ ਵੀ ਓਹਦਾ ਪਿਛੋਕੜ ਮਿੱਟਿ ਅੰਦਰ ਇ ਦੱਬਿਆ ਰਹਿ ਜਾਂਦਿ। ਇਹ ਗਿੱਲੀ ਢੇਰੀ ਵੇਖ ਕੇ ਤੇ ਮੇਰਾ ਦਿਲ ਇਸਰਾਂ ਬੈਠਿਆ ਪਿਆ ਜਾਂਦਾ ਏ ਜਿਸਰਾਂ ਓਹਦੀਆਂ ਗਿੱਲੀਆਂ ਅੱਖਾਂ ਵੇਖ ਕੇ ਬਹਿ ਜਾਇਆ ਕਰਦਾ ਸੀ। ਇਸਰਾਂ ਲਗਦਾ ਹੋਂਦਾ ਸੀ ਜਿਸਰਾਂ ਵੁਜ਼ੂ ਦੇ ਤਲਾਅ ਵਿੱਚੋਂ ਮਰਦੀ ਮੱਛੀ ਦੇ ਡੇਲੇ ਵੇਖਦੇ ਹੋਣ। 
ਨਵੀਂ ਕਬਰ ਉੱਤੇ ਮੈਂਨੂੰ ਇੱਕਲਾ ਵੇਖ ਕੇ ਗੋਰਕਨ ਨੇਂ ਬਾਲਟੀ ਫੱੜੀ ਤੇ ਬਾਕੀਆਂ ਨੂੰ ਛੱਡ ਕੇ ਪੀਨੋ ਦੀ ਢੇਰੀ ਉੱਤੇ ਪਾਣੀ ਦਾ ਛਿੜਕਾ ਕਰਣ ਲੱਗ ਪਿਆ| 
ਕਬਰ ਤੋਂ ਉਠਦੇ ਹੋਏ ਮੈਂ ਚਲਾਕੀ ਨਾਲ ਝੁੱਕ ਕੇ, ਜਿਸਰਆਂ ਕਬਰ ਦੇ ਫੁੱਲ ਠੀਕ ਪਿਆ ਕਰਦਾ ਹੋਵਾਂ, ਕਬਰ ਦੀ ਕੰਟ ਦੀ ਖ਼ੁਸ਼ਬੋ ਸੁਂਘਣ ਦੀ ਕੋਸ਼ਿਸ਼ ਕੀਤੀ। ਮੋਏ ਫੁੱਲਾਂ ਨੇ ਮੋਏ ਮਾਸ ਦੀ ਬਾਸ ਢੱਕ ਛੱਡੀ ਸੀ।
ਮੈਂ ਅਵਾਜ਼ਾਰ ਜਿਹਾ ਹੋ ਕੇ ਘਰ ਮੁੜ ਆਇਆ, ਡਿਕ ਹੱਥ ਵਿੱਚ ਫੜ ਕੇ ਬੇਸਨ ਅੰਦਰ ਮੂਤਰ ਕਰਣ।

No comments:

Post a Comment