ਸਮ੍ਹਾ ਦਵਾਰ
ਪੰਜਾਬ ਤੇ ਉਹਦੇ ਰੰਗ
ਲੇਖਕ
ਟੀਪੂ ਸਲਮਾਨ ਮਖ਼ਦੂਮ
ਕਿਤਾਬ ਬਾਰੇ:
ਸੁਣਦੇ ਆਏ ਆਂ ਕਿ ਪੰਜਾਬੀ ਇੱਕ ਬੇ ਗ਼ੈਰਤ ਕੌਮ ਏ। ਜਦੋਂ ਵੀ ਕਿਸੇ ਫ਼ੌਜ ਨੇ ਉਥੇ ਹਮਲਾ ਕੀਤਾ, ਪੰਜਾਬੀ ਲੜਨ ਦੇ ਬਜਾਏ ਉਹਦੇ ਅੱਗੇ ਹੱਥ ਬੰਨ੍ਹ ਕੇ ਖਲੋ ਗਏ।
ਕੀ ਅਸਲੋਂ ਇੰਜ ਈ ਹੋਇਆ ਸੀ? ਜੇ ਇੰਜ ਨਹੀਂ ਸੀ ਹੋਇਆ ਤੇ ਫ਼ਿਰ ਤਰੀਖ਼ ਵਿਚ ਉਨ੍ਹਾਂ ਜੰਗਾਂ ਦੀ ਗੱਲ ਕਿਉਂ ਨਹੀਂ ਹੋਈ ਜਿਹੜੀਆਂ ਪੰਜਾਬੀਆਂ ਨੇ ਲੜੀਆਂ ਸਨ?
ਜੇ ਪੰਜਾਬੀ ਬੇ ਗ਼ੈਰਤ ਨਹੀਂ ਤੇ
ਆਪਣੀ ਮਾਂ ਬੋਲੀ ਕਿਉਂ ਛੱਡ ਦੇ ਜਾਂਦੇ ਨੇਂ?
ਪੰਜਾਬ ਨੇ
ਕਦੀ ਕੋਈ ਵੱਡਾ ਬੰਦਾ ਵੀ ਜੰਮਿਆ ਏ ?
ਪੰਜਾਬੀ ਰਹਿਤਲ ਏਸ ਜੋਗੀ ਹੈ ਵੀ ਕਿ ਇਹਦੇ ਤੇ ਮਾਣ ਕੀਤਾ ਜਾਵੇ?
ਲੇਖਕ ਬਾਰੇ:
ਮਖ਼ਦੂਮ ਟੀਪੂ ਸਲਮਾਨ ਸੁਪਰੀਮ ਕੋਰਟ ਦੇ ਵਕੀਲ ਨੇਂ ਤੇ ਪਿਛਲੇ ਬਾਈ ਵਰ੍ਹਿਆਂ ਤੋਂ ਆਈਨੀ ਵਕਾਲਤ ਪਏ ਕਰਦੇ ਨੇਂ। ਇਸਤੋਂ ਪਹਿਲਾਂ ਉਹ ਫ਼ਲਸਫ਼ਾ-ਏ-ਕਨੂੰਨ,
ਪਾਕਿਸਤਾਨੀ ਤਰੀਖ਼ ਤੇ ਕਹਾਣੀਆਂ ਦੀਆਂ, ਅੰਗਰੇਜ਼ੀ,
ਉਰਦੂ ਤੇ ਪੰਜਾਬੀ ਜ਼ਬਾਨਾਂ ਵਿਚ ਪੰਜ ਕਿਤਾਬਾਂ ਲਿਖ ਚੁੱਕੇ ਨੇਂ।
ਪਹਿਲੀ ਗੱਲ
ਜਵਾਨ ਘੋੜੇ ਤੇ ਬੈਠਿਆ ਜਾ ਰਿਹਾ ਸੀ। ਰਾਹ ਵਿਚ ਰੁਕ ਕੇ ਉਹਨੇ ਖੇਤਾਂ ਵਿੱਚੋਂ ਮੂਲੀਆਂ ਪੁੱਟ ਕੇ ਖਾਦੀਆਂ ਤੇ ਫ਼ਿਰ ਘੋੜੇ ਤੇ ਜਾ ਚੜ੍ਹਿਆ। ਘਰ ਅੱਪੜ ਕੇ ਉਹਨੇ ਪੱਗ ਲਾਹੀ, ਘੜੇ ਵਿਚੋਂ ਪਾਣੀ ਪੀਤਾ ਤੇ ਮੰਜੀ ਅਤੇ ਲੰਮਾ ਪੈ ਗਿਆ।
ਜੇ ਕੋਈ ਮੈਨੂੰ ਕਹੇ ਕਿ ਇਹ ਮੰਜ਼ਰ ਪੰਜਾਬ ਦੇ ਇੱਕ ਪਿੰਡ ਦਾ ਏ, ਤੋਂ ਦੱਸ ਬਈ ਇਹ ਕਿਸ ਜ਼ਮਾਨੇ ਦਾ ਏ, ਤੇ ਮੈਂ ਫਸੂੜੀ ਵਿਚ ਪੈ ਜਾਵਾਂਗਾ। ਪੰਜਾਬ ਦੇ ਪਿੰਡ ਵਿਚ ਇਹ ਪੰਜਾਹ ਵਰ੍ਹੇ ਪਹਿਲਾਂ ਵੀ ਹੁੰਦਾ ਸੀ, ਸੌ ਵਰ੍ਹੇ ਪਹਿਲਾਂ ਵੀ, ਪੰਜ ਸੌ ਵਰ੍ਹੇ ਪਹਿਲਾਂ ਵੀ, ਹਜ਼ਾਰ ਵਰ੍ਹੇ ਪਹਿਲਾਂ ਵੀ ਤੇ ਦੋ ਹਜ਼ਾਰ ਵਰ੍ਹੇ ਪਹਿਲਾਂ ਵੀ। ਹਜ਼ਾਰਾਂ ਵਰ੍ਹਿਆਂ ਤੋਂ ਪੰਜਾਬ ਦੇ ਹਾਲਾਤ ਇੱਕੋ ਜਿਹੇ ਨੇਂ। ਉਹੀ ਕਿਸਾਨ, ਉਹੀ ਖੇਤ, ਉਹੀ ਹੱਲ, ਉਹੀ ਬੇਲ, ਉਹੀ ਘੋੜੇ, ਉਹੀ ਘੜੇ, ਉਹੀ ਬਰਾਦਰੀਆਂ ਤੇ ਉਹੀ ਸ਼ਰੀਕੇ। ਹਜ਼ਾਰਹਾ ਵਰ੍ਹਿਆਂ ਤੋਂ ਪੰਜਾਬ ਵਿਚ ਇੱਕੋ ਜਿਹੇ ਹਾਲਾਤ ਦੇ ਕਾਰਨ ਜੀਵਨ ਵੀ ਇੱਕੋ ਜਿਹਾ ਸੀ। ਏਸ ਕਰ ਕੇ ਹਜ਼ਾਰਾਂ ਵਰ੍ਹਿਆਂ ਤੋਂ ਪੰਜਾਬ ਦੀਆਂ ਕਹਾਣੀਆਂ ਵੀ ਇੱਕੋ ਜਿਹੀਆਂ ਹੁੰਦੀਆਂ ਸਨ। ਫ਼ਸਲਾਂ ਤੇ ਪਾਣੀ ਦੀ ਵੰਡਦੇ ਵੀਰ। ਘੜ ਦੌੜਾਂ, ਤੇ ਮਿਲੀਆਂ ਠੀਲੀਆਂ ਦੇ ਮੁਆਸ਼ਕੇ। ਵਿਆਹਵਾਂ ਦੀਆਂ ਖ਼ੁਸ਼ੀਆਂ ਤੇ ਜ਼ਨਾਜ਼ੀਆਂ ਦੇ ਵੈਣ।
ਹਜ਼ਾਰਾਂ ਵਰ੍ਹਿਆਂ ਤੋਂ ਪੰਜਾਬੀ ਜ਼ਬਾਨ ਵਿਚ ਜਿਹੜੀ ਕਹਾਣੀ ਸੁਣਾਈ ਜਾਂਦੀ ਰਹੀ ਏ, ਉਹ ਇਹੋ ਸੀ। ਪੰਜਾਬ ਦਾ ਇੱਕ ਪਿੰਡ ਸੀ ਜਿਹਦੇ ਵਿਚ ਇੱਕ ਚੌਧਰੀ ਤੇ ਉਹਦੀ ਬਰਾਦਰੀ ਤੇ ਸ਼ਰੀਕਾ ਸੀ, ਤੇ ਕੁਝ ਵੀਰ ਤੇ ਯਾਰੀਆਂ ਸਨ। ਪਿੰਡ ਦੇ ਚੌਪਾਲ ਵਿਚ ਇਹ ਹੋਇਆ ਤੇ ਖੇਤਾਂ ਵਿਚ ਉਹ। ਇਹੀ ਹਰ ਕਹਾਣੀ ਦੀ ਬਣਤਰ ਸੀ ਤੇ ਇਨ੍ਹਾਂ ਵਿਚ ਈ ਹੀਰ ਫੇਰ ਕਰ ਕੇ ਨਵੀਆਂ ਕਹਾਣੀਆਂ ਬਣਾ ਲਿੱਤੀਆਂ ਜਾਂਦੀਆਂ ਸਨ। ਇੰਜ ਇਹ ਕੋਈ ਭੈੜੀ ਗੱਲ ਨਹੀਂ ਸੀ। ਜਦੋਂ ਹਾਲਾਤ ਈ ਇੱਕੋ ਜਿਹੇ ਸਨ ਤੇ ਫ਼ਿਰ ਕਹਾਣੀਆਂ ਵੀ ਉਨ੍ਹਾਂ ਬਾਰੇ ਈ ਹੋਣੀਆਂ ਸਨ। ਸਾਰੀ ਦੁਨੀਆ ਵਿਚ ਵੀ ਹਜ਼ਾਰਾਂ ਵਰ੍ਹਿਆਂ ਤੋਂ ਇਹੀ ਹੋ ਰਿਹਾ ਸੀ। ਸਨਅਤੀ ਇਨਕਲਾਬ ਤੋਂ ਪਹਿਲਾਂ ਸਾਰੀ ਦੁਨੀਆ ਵਿਚ ਹਾਲਾਤ ਹਜ਼ਾਰਾਂ ਵਰ੍ਹਿਆਂ ਤੋਂ ਇੱਕੋ ਜਿਹੇ ਸਨ ਏਸ ਲਈ ਉਨ੍ਹਾਂ ਦੀਆਂ ਕਹਾਣੀਆਂ ਵੀ ਇੱਕੋ ਜਿਹੀਆਂ ਈ ਹੁੰਦੀਆਂ ਸਨ। ਪਰ ਸਨਅਤੀ ਇਨਕਲਾਬ ਮਗਰੋਂ ਯੂਰਪ ਦੀ ਕਹਾਣੀ ਬਦਲ ਗਈ। ਅਜੀਬੋ ਗ਼ਰੀਬ ਹੋ ਗਈ। ਡਰਾਉਣੀ ਹੋ ਗਈ। ਨਫ਼ਸੀਆਤੀ ਹੋ ਗਈ। ਟੈਕਨੋਲੋਜੀਕਲ ਹੋ ਗਈ। ਡਿਪਰੈੱਸ ਹੋ ਗਈ। ਡ ਸਟੋਰਟ ਹੋ ਗਈ। ਨਵੀਂ ਤੇ ਵੱਖਰੀ ਹੋ ਗਈ।
ਜਸਰਾਂ ਐਲਵਿਨ ਟੂ ਫਲ਼ਿਰ ਨੇ ਆਪਣੀ ਕਿਤਾਬ ਦਾ ਫ਼ਿਊਚਰ ਸ਼ੋਕ ਵਿਚ ਕਿਹਾ ਏ ਕਿ ਟੈਕਨੌਲੋਜੀ ਦੀ ਤਰੱਕੀ ਨਾਲ਼ ਦੁਨੀਆ ਦੇ ਹਾਲਾਤ ਤੇਜ਼ੀ ਨਾਲ਼ ਬਦਲਦੇ ਜਾਂਦੇ ਨੇਂ। ਪਹਿਲਾਂ ਹਾਲਾਤ ਵਿਚ ਜਿੰਨੀ ਤਬਦੀਲੀਆਂ ਸਦੀਆਂ ਪਿੱਛੋਂ ਆਂਦਿਆਂ ਸਨ, ਓਨੀਆਂ ਤਬਦੀਲੀਆਂ ਹੁਣ ਕੁਝ ਵਰ੍ਹਿਆਂ ਵਿਚ ਈ ਆਜਾਨਦੀਆਂ ਨੇਂ। ਏਸ ਲਈ ਇੱਕ ਤੇ ਅੱਜ ਦੇ ਇਨਸਾਨ ਲਈ ਵੱਡਿਆਂ ਦੀਆਂ ਮੱਤਾਂ ਓਨੀਆਂ ਫ਼ੈਦੇ ਮੰਦ ਨਹੀਂ ਰਹੀਆਂ ਜਿੰਨੀਆਂ ਪਹਿਲੀਆਂ ਜ਼ਮਾਨਿਆਂ ਵਿਚ ਹੁੰਦੀਆਂ ਸਨ। ਤੇ ਦੂਜਾ ਹਰ ਪੰਜ ਸੱਤ ਵਰ੍ਹਿਆਂ ਬਾਅਦ ਹਾਲਾਤ ਏਨੇ ਕੋ ਬਦਲ ਜਾਂਦੇ ਨੇਂ ਕਿ ਨਾ ਤੇ ਪਹਿਲੀਆਂ ਕਦਰਾਂ ਲਾਗੂ ਰਹਿ ਜਾਂਦੀਆਂ ਨੇਂ ਤੇ ਨਾ ਈ ਪਿਛਲੇ ਸੀਹਾਨ ਪੰਨੇ ਕੰਮ ਆਂਦੇ ਨੇਂ। ਹਰ ਕੁਝ ਵਰ੍ਹਿਆਂ ਬਾਅਦ ਜੀਵਨ ਨੂੰ ਇੱਕ ਨਵੇਂ ਢੰਗ ਨਾਲ਼ ਵੇਖਣਾ ਤੇ ਸਮਝਣਾ ਪੈਂਦਾ ਏ।
ਲਹਿੰਦੀ ਦੁਨੀਆ ਨੇ ਤੇ ਜੀਵਨ ਨੂੰ ਵੀਕੱਹਨ ਪਰ ਕਹਿਣ ਦੇ ਆਪਣੇ ਜ਼ਾਵੀਏ ਆਪਣੇ ਹਾਲਾਤ ਨਾਲ਼ ਬਦਲ ਲਏ। ਆਪਣੀਆਂ ਕਦਰਾਂ ਵੀ ਬਦਲ ਲਈਆਂ ਤੇ ਆਪਣੀਆਂ ਕਹਾਣੀਆਂ ਵੀ। ਪਰ ਪੰਜਾਬ ਨੇ ਅਜੇ ਤੀਕਰ ਆਪਣੇ ਆਪ ਨੂੰ ਨਹੀਂ ਬਦਲਿਆ। ਪੰਜਾਬ ਦੇ ਹਾਲਾਤ ਵੀ ਸਾਰੀ ਦੁਨੀਆ ਨਾਲ਼ ਬਦਲ ਚੁੱਕੇ ਨੇਂ, ਪਰ ਪੰਜਾਬ ਦੀ ਕਹਾਣੀ ਅਜੇ ਵੀ ਸਦੀਆਂ ਪੁਰਾਣੇ ਹਾਲਾਤ ਤੇ ਈ ਹੁੰਦੀ ਏ। ਪੰਜਾਬੀ ਜ਼ਬਾਨ ਦੀ ਕਹਾਣੀ ਹੋਵੇ ਤੇ ਪਹਿਲਾਂ ਤੇ ਰਿਆਦਾ ਤੁਰ ਹੋਵੇਗੀ ਪੰਜਾਬ ਬਾਰੇ। ਤੇ ਪੰਜਾਬ ਬਾਰੇ ਹੋਣ ਦਾ ਮਤਬਲ ਏ ਕਿ ਪੰਜਾਬ ਦੇ ਘੜ ਦੌੜਾਂ ਆਲੇ ਪਿੰਡ ਦੇ ਬਾਰੇ, ਜਿਥੇ ਚੌਧਰੀ ਹੋਣਗੇ, ਕੰਮੀ ਹੋਣਗੇ ਤੇ ਸ਼ਰੀਕਾ ਹੋਵੇਗਾ। ਇਹ ਸਿਰਫ਼ ਹਕੀਕਤਾਂ ਤੋਂ ਨੱਸਣਾ ਈ ਨਹੀਂ, ਪੰਜਾਬੀ ਜ਼ਬਾਨ ਦੀ ਤਰੱਕੀ ਦੀ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਵੀ ਏ।
ਕਹਾਣੀ ਜ਼ਬਾਨ ਲਈ ਜ਼ਰੂਰੀ ਹੁੰਦੀ ਏ, ਪਰ ਪਹਿਲਾਂ ਤੇ ਕਹਾਣੀ ਇਸ ਜੀਵਨ ਬਾਰੇ ਹੋਣੀ ਚਾਹੀਦੀ ਏ ਜਿਹੜੀ ਕਿ ਜ਼ਬਾਨ ਬੋਲਣ ਆਲੇ ਜਰ ਰਹੇ ਹੋਣ। ਜਸਰਾਂ ਉਹ ਜੀਵਨ ਨੂੰ ਵੇਖ ਰਹੇ ਹੋਣ ਤੇ ਜਸਰਾਂ ਜੀਵਨ ਉਨ੍ਹਾਂ ਨੂੰ ਵਰਤ ਰਿਹਾ ਹੋਵੇ। ਤੇ ਦੂਜਾ ਕਹਾਣੀ ਦੇ ਹਾਲਾਤ ਵ ਵਾਕਾਤ ਦੇ ਤਾਣੇ ਬਾਣੇ ਅਜੋਕੇ ਸਿਆਪਿਆਂ ਬਾਰੇ ਹੁਣੇ ਚਾਹੀਦੇ ਨੇਂ, ਨਾ ਕਿ ਪਿਛਲੇ ਜ਼ਮਾਨਿਆਂ ਬਾਰੇ।
ਜ਼ਬਾਨ ਅੱਜ ਤੀਕਰ ਕੀਤੀਆਂ ਜਾਣ ਵਾਲੀਆਂ ਸਾਰੀਆਂ ਇਨਸਾਨੀ ਈਜਾਦਾਂ ਵਿੱਚੋਂ ਸਭ ਤੋਂ ਵਧੀਆ ਈਜਾਦ ਮੰਨੀ ਜਾਂਦੀ ਏ। ਉਹ ਏਸ ਵਜਹੋਂ ਕਿ ਇੱਕ ਇਨਸਾਨ ਦੂਜੇ ਇਨਸਾਨ ਦੀ ਨਾ ਤੇ ਸੋਚ ਪੜ੍ਹ ਸਕਦਾ ਏ ਤੇ ਨਾ ਈ ਉਹਦੇ ਜਜ਼ਬਿਆਂ ਤੇ ਮਹਸੂਸਾਤ ਨੂੰ ਪੜ੍ਹਨ ਜੋਗਾ ਏ। ਜ਼ਬਾਨ ਇੱਕ ਇਕੱਲਾ ਰਾਹ ਏ ਜਿਹਦੇ ਭਾਰੋਂ ਇੱਕ ਇਨਸਾਨ ਦੂਜੇ ਇਨਸਾਨ ਨੂੰ ਦੱਸ ਸਕਦਾ ਏ ਕਿ ਉਹ ਕਿਆ ਸੋਚ ਰਿਹਾ ਏ ਤੇ ਕੀਹ ਮਸੂਸ ਕਰ ਰਿਹਾ ਏ। ਇਸਰਾਂ ਇਨਸਾਨੀ ਦਿਮਾਗ਼ਾਂ ਦਾ ਜ਼ਬਾਨ ਰਾਹੀਂ ਇੱਕ ਕੰਪੀਊਟਰ ਨੈਟਵਰਕ ਦੀ ਤਰ੍ਹਾਂ ਜੁੜ ਕੇ ਇੱਕ ਦੂਜੇ ਨਾਲ਼ ਅੰਦਰੂਨੀ ਰਾਬਤੇ ਬਣਾ ਲੈਣਾ ਇਨਸਾਨੀ ਅਰ ਤੱਕ-ਏ-ਦਾ ਸਭ ਤੋਂ ਮੁੱਖ ਅੰਗ ਏ। ਜ਼ਬਾਨ ਨਾ ਸਿਰਫ਼ ਏਸ ਕਾਬਲ ਹੋਣੀ ਚਾਹੀਇਦੀ ਏ ਕਿ ਉਹ ਇਨਸਾਨੀ ਅਹਿਸਾਸਾਂ ਤੇ ਜਜ਼ਬਿਆਂ ਦਾ ਵਧੀਆ ਇਜ਼ਹਾਰ ਕਰ ਸਕੇ, ਸਗੋਂ ਹਰ ਤਰ੍ਹਾਂ ਦੀ ਇਲਮੀ, ਮੁਨਤਕੀ ਤੇ ਡੂਹੰਘੀ ਸਾਇੰਸੀ ਤੇ ਫ਼ਿਨੀ ਗੱਲ ਕਰਨ ਜੋਗੀ ਵੀ ਹੋਣੀ ਚਾਹੀਦੀ ਏ। ਜ਼ਬਾਨ ਦੇ ਵਜੂਦ ਲਈ ਦੋ ਸ਼ੈਵਾਂ ਜ਼ਰੂਰੀ ਨੇਂ। ਇੱਕ ਲਫ਼ਾਜ਼ੀ ਤੇ ਦੂਜਾ ਗਰੈਮਰ ਦੇ ਅਸੂਲ। ਇਹ ਦੋਵੇਂ ਸ਼ੈਵਾਂ ਹਰ ਨਿੱਕੀ ਵੱਡੀ ਬੋਲੀ ਵਿਚ ਹੁੰਦਿਆਂ ਨੇਂ। ਪਰ ਕੋਈ ਬੋਲੀ ਵੱਡੀ ਬੋਲੀ ਉਹਦੋਂ ਬਣਦੀ ਏ ਜਦੋਂ ਉਹਦੇ ਗਰੈਮਰ ਦੇ ਅਸੂਲਾਂ ਅੰਦਰ ਰਹਿੰਦੇ ਹੋਏ ਈ ਉਹਦੇ ਵਿਚ ਇਹ ਸ਼ਕਤੀ ਹੋਵੇ ਕਿ ਉਹਦੇ ਲਫ਼ਜ਼ਾਂ ਦੇ ਵੱਖਰੇ ਵੱਖਰੇ ਤੇ ਅਨੋਖੇ ਬਣਤਰ ਬਣਾ ਕੇ ਹਰ ਤਰ੍ਹਾਂ ਦੀ ਸੋਚ ਤੇ ਹਰ ਤਰ੍ਹਾਂ ਦੇ ਜਜ਼ਬਿਆਂ ਤੇ ਅਹਿਸਾਸਾਂ ਦਾ ਇਜ਼ਹਾਰ ਕੀਤਾ ਜਾ ਸਕੇ। ਜਿਸ ਬੋਲੀ ਵਿਚ ਇਹ ਜਿੰਨਾ ਵਾਧੂ ਹੋ ਸਕੇਗਾ, ਉਹ ਬੋਲੀ ਉਹਨੇ ਈ ਰਿਆਦਾ ਤਰ੍ਹਾਂ ਦੀਆਂ ਤੱਕਣੀਆਂ ਤੇ ਜ਼ਾਵੀਏ ਪੇਸ਼ ਕਰ ਸਕੇਗੀ, ਤੇ ਨਵੇਂ ਨਵੇਂ ਤੇ ਅਨੋਖੀ ਤੋਂ ਅਨੋਖੀ ਗੱਲ ਵੀ ਕਰ ਸਕੇਗੀ। ਨਵੀਂ ਜ਼ਮਾਨੇ, ਨਵੇਂ ਹਾਲਾਤ ਤੇ ਉਨ੍ਹਾਂ ਤੋਂ ਜੰਮੇ ਨਵੇਂ ਮਸਲੇ, ਨਵੇਂ ਖ਼ਿਆਲਾਂ ਤੇ ਨਵੇਂ ਜਜ਼ਬਿਆਂ ਨੂੰ ਬਿਆਨ ਕਰ ਸਕੇਗੀ। ਯਾਨੀ ਜ਼ਮਾਨੇ ਨਾਲ਼ ਟੁਰ ਸਕੇਗੀ ਤੇ ਜਿਉਂਦੀ ਰਹਿ ਸਕੇਗੀ। ਕਿਸੇ ਵੀ ਜ਼ਬਾਨ ਵਿਚ ਇਹ ਲਚਕ ਤੇ ਇਹ ਵੁਸਅਤ ਪੈਦਾ ਕਰਨ ਲਈ ਓਹਨੂੰ ਆਟੇ ਦੇ ਪੇੜੇ ਵਾਂਗ ਬੇਲਣਾ ਪੈਂਦਾ ਏ। ਵੱਧ ਤੋਂ ਵੱਧ ਵਰਤਣਾ ਪੈਂਦਾ ਏ। ਉਹਦੇ ਵਿਚ ਹਰ ਤਰ੍ਹਾਂ ਦੀ ਗੱਲ ਹਰ ਅੰਗ ਨਾਲ਼ ਕਰਨੀ ਪੈਂਦੀ ਏ ਤਾਂ ਉਹਦੇ ਵਿਚ ਰਿਆਦਾ ਤੋਂ ਰਿਆਦਾ ਬਣਤਰਾਂ ਬਣਨ ਤੇ ਉਹਦਾ ਕੈਨਵਸ ਵੱਡੇ ਤੋਂ ਵੱਡਾ ਹੁੰਦਾ ਜਾਵੇ। ਏਸ ਕੰਮ ਲਈ ਨਿਰੀਆਂ ਕਹਾਣੀਆਂ ਲਿਖਣੀਆਂ ਈ ਜ਼ਰੂਰੀ ਨਹੀਂ, ਬਲਕੇ ਅਦਬ, ਫ਼ਨੂਨ-ਏ-ਲਤੀਫ਼ਾ, ਸਾਇੰਸ, ਮੁਨਤਕ, ਤਰੀਖ਼, ਫ਼ਲਸਫ਼ਾ, ਸਿਆਸਤ, ਮਈਸ਼ਤ, ਕਨੂੰਨ ਅਤੇ ਹਰ ਤਰ੍ਹਾਂ ਦੀ ਗੱਲ ਕਰਨੀ ਤੇ ਲਿਖਣ ਦੀ ਲੋੜ ਏ।
ਸੁਕਰਾਤ ਤੋਂ ਵੀ ਪਹਿਲਾਂ ਦੇ ਜ਼ਮਾਨੇ ਦੇ ਯੂਨਾਨੀ ਫ਼ਲਸਫ਼ਿਆਂ ਦਾ ਕਹਿਣਾ ਸੀ ਕਿ ਸਾਡੀ ਜਿੰਦੜੀ ਇਸਰਾਂ ਲੰਘ ਰਹੀ ਏ ਜਸਰਾਂ ਇਸੀ ਟਾਂਗੇ ਦੀ ਪਿਛਲੀ ਸੀਟ ਤੇ ਬੈਠੇ ਹੋਈਏ। ਘੋੜਾ ਅਗਾਂਹ ਨੂੰ ਜਾਂਦਾ ਹੋਵੇ ਤੇ ਸਾਡਾ ਮੋਨਹਾ ਪਛਾਣ ਵੱਲ ਹੋਵੇ। ਹੁਣ ਟਾਂਗਾ ਅੱਗੇ ਨੂੰ ਜਾ ਰਿਹਾ ਏ ਤੇ ਸਾਡੇ ਸਾਹਮਣੇ ਉਹ ਇਲਾਕਾ ਏ ਜਿਹਨੂੰ ਟਾਂਗਾ ਲੰਘ ਚੁੱਕਿਆ ਏ। ਇਸੇ ਤਰ੍ਹਾਂ ਸਾਡੇ ਸਾਹਮਣੇ ਸਾਡਾ ਇਤਿਹਾਸ ਹੁੰਦਾ ਏ, ਜਦ ਕਿ ਆਨ ਆਲੇ ਵੇਲੇ ਵੱਲ ਸਾਡੀ ਕੁੰਡ ਹੁੰਦੀ ਏ। ਇਸੀ ਅਪਣਾ ਮਾਜ਼ੀ ਵੇਖ ਕੇ ਟੇਵਾ ਲਾਣੇ ਆਂ ਬਈ ਹਾਲਾਤ ਇਸੇ ਤਰ੍ਹਾਂ ਚਲਦੇ ਰਹਿਣਗੇ ਤੇ ਮੁਸਤਕਬਿਲ ਵਿਚ ਵੀ ਉਸੀ ਤਰ੍ਹਾਂ ਈ ਹੋਵੇਗਾ ਜਸਰਾਂ ਮਾਜ਼ੀ ਵਿਚ ਹੁੰਦਾ ਸੀ। ਤੇ ਪਹਿਲੇ ਜ਼ਮਾਨਿਆਂ ਵਿਚ ਹੁੰਦਾ ਵੀ ਉਸੇ ਤਰ੍ਹਾਂ ਸੀ। ਸਦੀਆਂ ਤੀਕਰ ਹਾਲਾਤ ਇੱਕੋ ਜਿਹੇ ਈ ਰਹਿੰਦੇ ਸਨ, ਜਿਹਨਾਂ ਤੋਂ ਇੱਕੋ ਜਿਹੇ ਈ ਮਸਲੇ ਜੰਮਦੇ ਸਨ ਤੇ ਉਨ੍ਹਾਂ ਦੇ ਹੱਲ ਵੀ ਇੱਕੋ ਜਿਹੇ ਈ ਹੁੰਦੇ ਸਨ। ਇਹ ਹੱਲ ਪਿਛਲੀਆਂ ਨਸਲਾਂ ਆਪਣੀਆਂ ਆਨ ਵਾਲੀਆਂ ਨਸਲਾਂ ਨੂੰ ਦੱਸ ਜਾਂਦੀਆਂ ਸਨ, ਤੇ ਵੱਡਿਆਂ ਦੀਆਂ ਇਹ ਨਸੀਹਤਾਂ ਨਸਲ ਦਰ ਨਸਲ ਕੰਮ ਆਂਦੀਆਂ ਸਨ। ਪਰ ਪਿਛਲੇ ਪੰਜਾਹ ਵਰ੍ਹਿਆਂ ਤੂੰ ਸਭ ਕੁਝ ਬਦਲ ਗਿਆ ਏ। ਹੁਣ ਹਾਲਾਤ ਕੁਝ ਈ ਵਰ੍ਹਿਆਂ ਪਿੱਛੋਂ ਬਦਲ ਜਾਂਦੇ ਨੇਂ। ਨਵੀਂ ਹਾਲਾਤ ਨਵੇਂ ਸਿਆਪੇ ਜੰਮਦੇ ਨੇਂ, ਜਿਹਨਾਂ ਲਈ ਨਵੇਂ ਹੱਲ ਚਾਹੀਦੇ ਹੁੰਦੇ ਨੇਂ।
ਇਹ ਜ਼ਬਾਨ ਮੁੱਕਣ ਦਾ ਮਸਲਾ ਵੀ ਨਵਾਂ ਏ। ਤਰੀਖ਼ ਵਿਚ ਪਹਿਲਾਂ ਕਦੀ ਇੰਜ ਨਹੀਂ ਹੋਇਆ ਕਿ ਵੱਡੀਆਂ ਜ਼ਬਾਨਾਂ ਨਿੱਕੀਆਂ ਜ਼ਬਾਨਾਂ ਨੂੰ ਮਾਰ ਸੁੱਟਣ। ਜ਼ਬਾਨਾਂ ਮੁਕਦਿਆਂ ਇੰਝ ਸਨ ਕਿ ਹੌਲੀ ਹੌਲੀ ਹਾਲਾਤ ਦੇ ਨਾਲ਼ ਥੋੜੀ ਥੋੜੀ ਬਦਲਦੀ ਬਦਲਦੀ ਉਹ ਬਿਲਕੁਲ ਈ ਨਵੀਂਆਂ ਬੋਲੀਆਂ ਬਣ ਜਾਂਦੀਆਂ ਸਨ। ਪਰ ਇਸਰਾਂ ਕਦੀ ਨਹੀਂ ਸੀ ਹੁੰਦਾ ਕਿ ਕੋਈ ਕੌਮ ਆਪਣੀ ਮਾਂ ਬੋਲੀ ਘਟੀਆ ਸਮਝ ਕੇ ਬੋਲਣੀ, ਲਿਖਣੀ ਤੇ ਪੜ੍ਹਨੀ ਛੱਡ ਦੂਏ। ਇਹ ਮਸਲਾ ਨਵੇਂ ਹਾਲਾਤ ਦਾ ਏ, ਤੇ ਦੁਨੀਆ ਦੇ ਗਲੋਬਲ ਪਿੰਡ ਬਣ ਜਾਣ ਨਾਲ਼ ਪੁੰਗਰਿਆ ਏ। ਅੱਜਕਲ੍ਹ ਇੱਕ ਦੇਸ ਦੇ ਵਾਸੀ ਵੱਡੀ ਸੌਖ ਨਾਲ਼ ਤੇ ਵੱਡੀ ਤਾਦਾਦ ਵਿਚ ਦੂਜੇ ਦੇਸਾਂ ਵਿਚ ਪੜ੍ਹਨ, ਸੈਰ ਕਰਨ, ਕਾਰੋਬਾਰ ਤੇ ਨੌਕਰੀਆਂ ਕਰਨ ਜਾ ਸਕਦੇ ਨੇਂ, ਤੇ ਜਾਣਦੇ ਵੀ ਨੇਂ। ਅੱਜ ਦੀ ਦੁਨੀਆ ਵਿਚ ਕੁਝ ਦੇਸ ਅਮੀਰ ਹੋ ਗਏ ਨੇਂ ਤੇ ਰਹਿੰਦੇ ਬਹੁਤ ਮਾੜੇ ਰਹਿ ਗਏ ਨੇਂ। ਇਲਮ ਵ ਅਦਬ ਅਮੀਰ ਦੇਸਾਂ ਵਿਚ ਬਹੁਤ ਤਰੱਕੀ ਕਰ ਰਿਹਾ ਏ, ਤੇ ਇਨ੍ਹਾਂ ਅਮੀਰ ਤੇ ਇਲਮ ਵ ਅਦਬ ਵਿਚ ਕੰਮ ਕਰਨ ਆਲੇ ਦੇਸਾਂ ਦੀਆਂ ਬੋਲੀਆਂ ਦੁਨੀਆ ਤੇ ਛਾਈ ਜਾਂਦੀਆਂ ਨੇਂ, ਤੇ ਉਹ ਮਾੜੇ ਦੇਸਾਂ ਦੀਆਂ ਬੋਲੀਆਂ ਨੂੰ ਖਾਈ ਜਾਂਦੀਆਂ ਨੇਂ। ਮਾੜੇ ਦੇਸਾਂ ਦੀਆਂ ਨਵੀਆਂ ਨਸਲਾਂ ਵੇਖਦਿਆਂ ਨੇਂ ਕਿ ਇਹ ਛਾਣਦੀਆਂ ਬੋਲੀਆਂ ਦੇ ਬੋਲਣ ਆਲੇ ਅਮੀਰ ਵੀ ਹਨ, ਤੇ ਇਲਮ ਵ ਅਦਬ ਦੇ ਵਧੀਆ ਕੰਮ ਵੀ ਇਨ੍ਹਾਂ ਬੋਲੀਆਂ ਵਿਚ ਈ ਪਏ ਹੁੰਦੇ ਨੇਂ। ਉਨ੍ਹਾਂ ਇਹੋ ਸਮਝ ਆਂਦੀ ਏ ਕਿ ਜ਼ਰੂਰ ਇਹ ਅਮੀਰ ਦੇਸਾਂ ਦੀਆਂ ਬੋਲੀਆਂ ਚੰਗੀਆਂ ਹੋਣਗੀਆਂ ਤੇ ਸਾਡੀ ਮਾਂ ਬੋਲੀ ਬੇਕਾਰ ਤੇ ਘਟੀਆ ਹੋਵੇਗੀ, ਤਦੀ ਤੇ ਤਰੱਕੀ ਅਮੀਰ ਬੋਲੀਆਂ ਪਈ ਕਰਦਿਆਂ ਨੇਂ। ਇਹ ਸਮਝ ਕੇ ਉਹ ਆਪਣੀਆਂ ਮਾਂ ਬੋਲੀਆਂ ਛੱਡ ਕੇ ਵੱਡ-ਏ-ਾਂ ਬੋਲੀਆਂ ਅਪਣਾਈ ਜਾਰਹੀਆਂ ਨੇਂ। ਏਸ ਮਸਲੇ ਦਾ ਹੱਲ ਕਰਨ ਦੀ ਲੋੜ ਏ ਨਹੀਂ ਤਾਂ ਗ਼ਰੀਬ ਦੇਸਾਂ ਦੀਆਂ ਮਾਂ ਬੋਲੀਆਂ ਮਰ ਜਾਣਗੀਆਂ।
ਪੰਜਾਬੀ ਪਾਕਿਸਤਾਂ ਦੀ ਸਭ ਤੋਂ ਵੱਡੀ ਤੇ ਦੁਨੀਆ ਵਿਚ ਏਸ ਵੇਲੇ ਬੋਲੀ ਜਾਣ ਆਲਿਆਂ ਸੱਤ ਹਜ਼ਾਰ ਜ਼ਬਾਨਾਂ ਵਿੱਚੋਂ ਦਸਵੀਂ ਸਭ ਤੋਂ ਵੱਡੀ ਜ਼ਬਾਨ ਏ। ਇਹ ਨਾ ਸਿਰਫ਼ ਹਿੰਦੁਸਤਾਨ, ਆਸਟ੍ਰੇਲੀਆ, ਇੰਗਲਿਸਤਾਨ, ਮਸ਼ਰਿਕ-ਏ-ਵਸਤਾ, ਫ਼ਰਾਂਸ, ਅਮਰੀਕਾ ਤੇ ਹੋਰ ਕਈ ਦੇਸਾਂ ਵਿਚ ਬੋਲੀ ਜਾਂਦੀ ਏ, ਸਗੋਂ ਕੈਨੇਡਾ ਦੀ ਤੇ ਇਹ ਪੰਜਵੇਂ ਵੱਡੀ ਜ਼ਬਾਨ ਏ। ਕਰੋੜਾਂ ਲੋਕਾਂ ਦੀ ਇਹ ਸਦੀਆਂ ਪੁਰਾਣੀ ਜ਼ਬਾਨ, ਜਿਹੜੀ ਸਾਡੀ ਮਾਂ ਬੋਲੀ ਏ, ਬਹੁਤ ਵੱਡੀ, ਵੁਸਅਤ ਆਲੀ, ਫ਼ੈਦੇ ਮੰਦ ਤੇ ਵਧੀਆ ਜ਼ਬਾਨ ਏ। ਕਿਆ ਇਸੀ ਇਹਨੂੰ ਆਪਣੇ ਹੱਥੀਂ ਮਾਰ ਸੱਟਾਂਗੇ?
ਪੰਜਾਬ ਦੇ ਦਿਲ ਲਹੌਰ ਵਿਚ ਕੋਈ ਧੋਤੀ ਕਰਤਾ ਪਾਇਆ ਦੱਸੇ ਤੇ ਅਚਰਜ ਲਗਦਾ ਏ। ਕੋਈ ਖੁੱਸਾ ਪੱਗ ਪਾਇਆ ਦੱਸੇ ਤੇ ਅਚਰਜ ਲਗਦਾ ਏ। ਕੋਈ ਪੜ੍ਹਿਆ ਲਿਖਿਆ ਪੰਜਾਬੀ, ਇਲਮ ਵ ਅਦਬ ਦੇ ਕਸੀ ਮੋਜ਼ੂਵਾ ਅਤੇ ਪੰਜਾਬੀ ਜ਼ਬਾਨ ਵਿਚ ਘੰਬੀਰ ਗੱਲ ਕਰਦਾ ਸੁਨੀਜੇ ਤੇ ਅਜੀਬ ਲਗਦਾ ਏ। ਇਹ ਅਚਰਜ ਲੱਗਣਾ ਅਜੀਬ ਜਿਹੀ ਗੱਲ ਏ, ਪਰ ਖ਼ੋਰੇ ਕਿਓਂ ਇਹ ਅਜੀਬ ਨਹੀਂ ਲਗਦੀ?
ਹੋਰ ਵੀ ਬਥੇਰੀਆਂ ਅਜੀਬ ਗੱਲਾਂ ਹੋਇੱਿਆਂ ਪਿਆਂ ਨੇਂ। ਟੀ।ਵੀ ਤੇ ਇਸ਼ਤਿਹਾਰ ਚਲਦੇ ਨੇਂ ਕਿ ਸਵਾਣੀਆਂ ਨੂੰ ਬ੍ਰੈਸਟ ਕੈਂਸਰ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਏ, ਕਿਉਂਜੇ ਇਹ ਅੱਜਕਲ੍ਹ ਬਹੁਤ ਫੈਲ ਰਿਹਾ ਏ ਤੇ ਇਹਦਾ ਬਾਕਾਇਦਗੀ ਨਾਲ਼ ਚੈਕ ਅਪ ਕਰਾਂਦੇ ਰਹਿਣਾ ਚਾਹੀਦਾ ਏ। ਲੋਕਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਇਸ਼ਤਿਹਾਰ ਚਲਦਾ ਏ, ਚੰਗੀ ਗੱਲ ਏ। ਇਹ ਇਸ਼ਤਿਹਾਰ ਉਰਦੂ ਵਿਚ ਵੀ ਚਲਦਾ ਏ ਬਈ ਸਵਾਣੀਆਂ ਨੂੰ ਛਾਤੀ ਦੇ ਕੈਂਸਰ ਬਾਰੇ ਹੁਸ਼ਿਆਰ ਰਹਿਣਾ ਚਾਹੀਦਾ ਏ। ਆਮ ਲੋਕਾਂ ਦੀ ਜਾਣਕਾਰੀ ਵਾਸਤੇ ਇਸ਼ਤਿਹਾਰ ਕੌਮੀ ਜ਼ਬਾਨ ਵਿਚ ਚਲਾਂਦੇ ਨੇਂ ਤਾਂ ਰਿਆਦਾ ਤੋਂ ਰਿਆਦਾ ਲੋਕੀ ਗੱਲ ਸਮਝ ਸਕਣ। ਬਹੁਤ ਚੰਗੀ ਗੱਲ ਏ। ਪਰ ਇਹ ਇਸ਼ਤਿਹਾਰ ਪੰਜਾਬ ਵਿਚ ਪੰਜਾਬੀ ਜ਼ਬਾਨ ਵਿਚ ਨਹੀਂ ਚੱਲ ਸਕਦਾ। ਚਲਿਆ ਤੇ ਚਾਰ ਚੁਫ਼ੇਰੇ ਪੰਜਾਬੀਆਂ ਨੇ ਹਾ ਹਾ ਕਾਰ ਪਾ ਦੇਣੀ ਏ ਬਈ ਟੀ।ਵੀ ਤੇ ਗੰਦੀਆਂ ਗੱਲਾਂ ਕਰ ਕੇ ਫ਼ਹਾਸ਼ੀ ਪਈ ਬਿਖੇਰੀ ਜਾਂਦੀ ਏ। ਗੰਦੀ ਗੱਲ? ਫ਼ਹਾਸ਼ੀ? ਕਿਉਂ ਬਈ, ਜੇ ਇੱਕ ਗੱਲ ਅੰਗਰੇਜ਼ੀ ਤੇ ਉਰਦੂ ਵਿਚ ਹੁੰਦੀਆਂ ਸਾਫ਼ ਤੇ ਚੰਗੀ ਰਹਿੰਦੀ ਏ ਤੇ ਉਹੀ ਗੱਲ ਪੰਜਾਬੀ ਵਿਚ ਹੋਣ ਨਾਲ਼ ਗੰਦੀ ਤੇ ਫ਼ੁਹਸ਼ ਕਸਰਾਂ ਹੋ ਜਾਂਦੀ ਏ?
ਕਹਿੰਦੇ ਹਨ ਕਿ ਇੱਜ਼ਤ ਕਰਾਣਾ ਵੀ ਇੱਕ ਫ਼ਨ ਏ, ਜਿਹੜਾ ਹਰ ਕਿਸੇ ਨੂੰ ਨਹੀਂ ਆਂਦਾ। ਪੰਜਾਬੀਆਂ ਵੀ ਇਹ ਫ਼ਨ ਭਲੇ ਬੈਠੇ ਨੇਂ ਤੇ ਆਪਣੇ ਵਿਰਸੇ, ਆਪਣੀ ਸਕਾਫ਼ਤ ਤੇ ਆਪਣੀ ਮਾਂ ਬੋਲੀ ਦੀ ਰੱਜ ਕੇ ਜੱਗ ਹਸਾਈ ਪਏ ਕਰਾਂਦੇ ਨੇਂ। ਛਾਤੀ ਦੇ ਕੈਂਸਰ ਦਾ ਇਸ਼ਤਿਹਾਰ ਪੰਜਾਬੀ ਵਿਚ ਕਹਵਾਏ ਗਾ ਮੰਮਿਆਂ ਦਾ ਕੈਂਸਰ, ਤੇ ਮੰਮਾ ਇੱਕ ਗੰਦਾ ਲਫ਼ਜ਼ ਏ, ਫ਼ੁਹਸ਼ ਲਫ਼ਜ਼ ਏ। ਪਰ ਮੰਮਾ ਗੰਦਾ ਤੇ ਫ਼ੁਹਸ਼ ਲਫ਼ਜ਼ ਕਸਰਾਂ ਏ? ਇਹ ਇਨਸਾਨੀ ਜੁੱਸੇ ਦੇ ਇੱਕ ਹਿੱਸੇ ਦਾ ਨਾਂ ਏ, ਜਸਰਾਂ ਹੱਥ ਯਾਂ ਨੱਕ ਇਨਸਾਨੀ ਜੁੱਸੇ ਦੇ ਹਿੱਸਿਆਂ ਦੇ ਨਾਂ ਹਨ। ਫ਼ਿਰ ਵੀ ਮੰਮਾ ਇੱਕ ਗੰਦਾ ਤੇ ਫ਼ੁਹਸ਼ ਲਫ਼ਜ਼ ਏ ਕਿਉਂਜੇ ਇਹ ਕਦੀ ਵੀ ਕਿਸੇ ਸਾਇੰਸੀ ਯਾਂ ਤਬੀ ਯਾਂ ਕਿਸੇ ਵੀ ਹੋਰ ਘੰਬੀਰ ਮੋਜ਼ੂਅ ਤੇ ਗੱਲ ਕਰਦੇ ਇਸਤੇਮਾਲ ਨਹੀਂ ਹੁੰਦਾ। ਜਦ ਵੀ ਇਸਤੇਮਾਲ ਹੁੰਦਾ ਏ ਯਾਂ ਤੇ ਗਾਲ ਵਿਚ ਯਾਂ ਫ਼ਿਰ ਗੰਦੀਆਂ ਜੁਗਤਾਂ ਵਿਚ। ਏਸ ਲਈ ਲੋਕਾਈ ਦੇ ਜ਼ਿਹਨ ਵਿਚ ਇਹ ਲਫ਼ਜ਼ ਗੰਦੀ ਤੇ ਫ਼ੁਹਸ਼ ਗੱਲ ਨਾਲ਼ ਜੁੜ ਚੁੱਕਿਆ ਏ। ਜੇ ਵਾਕਈ ਇਹ ਲਫ਼ਜ਼ ਸਾਫ਼ ਸੁਥਰਾ ਏ ਤੇ ਫ਼ਿਰ ਘੰਬੀਰ ਗੱਲ ਵਿਚ ਕਿਉਂ ਨਹੀਂ ਵਰਤਿਆ ਜਾਂਦਾ? ਘੰਬੀਰ ਗੱਲ ਵਿਚ ਇਹ ਲਫ਼ਜ਼ ਏਸ ਲਈ ਨਹੀਂ ਵਰਤਿਆ ਜਾਂਦਾ ਕਿ ਪੰਜਾਬ ਵਿਚ ਪੰਜਾਬੀਆਂ ਨੇ ਸੰਜੀਦਾ, ਇਲਮੀ ਤੇ ਅਦਬੀ ਗੱਲ ਪੰਜਾਬੀ ਜ਼ਬਾਨ ਵਿਚ ਕਰਨੀ ਛੱਡ ਦਿੱਤੀ ਏ। ਘੰਬੀਰ ਗੱਲ ਕਰਨ ਲਈ ਉਰਦੂ ਯਾਂ ਅੰਗਰੇਜ਼ੀ ਦਾ ਵਰਤਾਉ ਕੀਤਾ ਜਾਂਦ ਏ। ਸੋ ਪੰਜਾਬੀ ਰਹਿ ਗਈ ਗਾਲ੍ਹਾਂ ਤੇ ਗੰਦੀਆਂ ਜੁਗਤਾਂ ਜੋਗੀ ਤੇ ਉਹਦੇ ਲਫ਼ਜ਼ ਬਣ ਗਏ ਗੰਦੇ ਤੇ ਫ਼ੁਹਸ਼।
ਇਹ ਸਾਡੀ ਬੋਲੀ ਦਾ ਨਹੀਂ ਸਾਡਾ ਘਟੀਆਪਨ ਏ ਕਿ ਅੱਸੀ ਆਪਣੀ ਮਾਂ ਬੋਲੀ ਨੂੰ ਇੱਕ ਗੰਦੀ ਬੋਲੀ ਬਣਾ ਛੱਡਿਆ ਏ। ਜਿੱਥੋਂ ਤੀਕਰ ਲਫ਼ਜ਼ ਮੰਮੇ ਦੇ ਮਤਬਲ ਦਾ ਤਾਲੁਕ ਏ, ਇਹ ਲਫ਼ਜ਼ ਵੱਡਾ ਪਵਿੱਤਰ ਤੇ ਮੁਕੱਦਸ ਏ। ਲਫ਼ਜ਼ ਮੰਮਾ ਬੇਬੇ ਤੇ ਬਾਲ ਦੇ ਤਾਲੁਕ ਨੂੰ ਜ਼ਾਹਰ ਕਰਦਾ ਏ ਕਿਉਂਜੇ ਜੰਮਣ ਮਗਰੋਂ ਬਾਲ ਬੇਬੇ ਦੇ ਮੰਮਿਆਂ ਤੋਂ ਈ ਖ਼ੁਰਾਕ ਲੈ ਕੇ ਜਿਊਂਦਾ ਏ। ਇਹ ਲਫ਼ਜ਼ ਮਾਂ ਤੇ ਬਾਲ ਦੇ ਪਾਕੀਜ਼ਾ ਰਿਸ਼ਤੇ ਦਾ ਅਕਾਸ ਏ। ਲਫ਼ਜ਼ ਮੰਮੇ ਤੋਂ ਈ ਸਾਡੇ ਦੋ ਜਾਣੇ ਪਛਾਣੇ ਲਫ਼ਜ਼ ਨਿਕਲੇ ਨੇਂ। ਇੱਕ ਮਾਂ ਤੇ ਦੂਜਾ ਮਾਂ ਦੀ ਮਮਤਾ। ਸਾਡੀ ਮਾਂ ਬੋਲੀ ਦਾ ਇਹ ਪਾਕ ਤੇ ਮੁਕੱਦਸ ਲਫ਼ਜ਼, ਜਿਹੜਾ ਬੇਬੇ ਤੇ ਬਾਲ ਦੇ ਪਵਿੱਤਰ ਰਿਸ਼ਤੇ ਦੀ ਯਾਦ ਦਵਾਨਦਾ ਏ, ਅੱਸੀ ਗੰਦਾ ਤੇ ਫ਼ੁਹਸ਼ ਬਣਾ ਛੱਡਿਆ ਏ। ਸਾਨੂੰ ਕਦੀ ਚੇਤੇ ਵੀ ਨਹੀਂ ਆਂਦਾ ਜੇ ਇਹ ਲਫ਼ਜ਼ ਇੰਨਾਂ ਈ ਗੰਦਾ ਤੇ ਫ਼ੁਹਸ਼ ਏ, ਤੇ ਫ਼ਿਰ ਏਸ ਤੋਂ ਸਾਡੇ ਈ ਦੋ ਇੰਤਹਾਈ ਪਵਿੱਤਰ ਤੇ ਮੁਕੱਦਸ ਲਫ਼ਜ਼ ਕਿਸ ਤਰ੍ਹਾਂ ਪੁੰਗਰ ਪਏ ਨੇਂ? ਗੱਲ ਤੇ ਇਹ ਵੀ ਵੱਡੀ ਅਜੀਬ ਏ, ਪਰ ਸਾਨੂੰ ਅਜੀਬ ਲਗਦੀ ਨਹੀਂ।
ਕਹਿੰਦੇ ਨੇਂ ਕਿ ਇੱਕ ਜੰਗਲ਼ ਵਿਚ ਇੱਕ ਲੂਮੜ ਰਹਿੰਦਾ ਸੀ। ਇੱਕ ਦਿਨ ਸਰਘੀ ਵੇਲੇ ਉਹ ਉਠਿਆ ਤੇ ਆਪਣੀ ਖੂਹ ਵਿੱਚੋਂ ਬਾਹਰ ਆਇਆ। ਸਾਰੀ ਰਾਤ ਚੰਗਾ ਮਸਤ ਹੋ ਕੇ ਸਿਵਿਆਂ ਸੀ ਏਸ ਲਈ ਵਹਵਾ ਤਾਜ਼ਾ ਦਮ ਸੀ। ਸਵੇਰ ਦੀ ਨਿੰਮ੍ਹੀ ਨਿੰਮ੍ਹੀ-ਏ-ਵਿਚ ਸਾਹ ਲਿਆ ਤੇ ਜੀ ਖ਼ੁਸ਼ ਹੋ ਗਿਆ। ਮਜ਼ੇ ਦੇ ਨਾਲ਼ ਆਕੜ ਲਈ ਤੇ ਟਹਿਲਦਾ ਟਹਿਲਦਾ ਛੱਪੜ ਵੱਲ ਟੁਰ ਪਿਆ। ਓਥੇ ਪਾਣੀ ਪਿਤਾ ਤੇ ਸ਼ਿਕਾਰ ਦੀ ਤਲਾਸ਼ ਵਿਚ ਇਧਰ ਉਧਰ ਫਿਰਨ ਲੱਗ ਪਿਆ। ਸ਼ਿਕਾਰ ਕੋਈ ਨਾ ਮਿਲਿਆ ਤੇ ਸਵੇਰ ਹੋ ਗਈ। ਸੂਰਜ ਨਿਕਲਿਆ ਤੇ ਉਹਨੇ ਵੇਖਿਆ ਕਿ ਉਹਦੀ ਪਰਛਾਈਂ ਬਹੁਤ ਵੱਡੀ ਸੀ। ਆਪਣੀ ਐਨੀ ਵੱਡੀ ਪਰਛਾਈਂ ਵੇਖ ਕੇ ਉਹਦੀ ਛਾਤੀ ਫੁੱਲ ਗਈ। ਆਪਣੇ ਆਪ ਨੂੰ ਕਹਿਣ ਲੱਗਾ ਬਈ ਮੈਂ ਤੇ ਬਹੁਤ ਵੱਡਾ ਵਾਂ, ਮੇਰਾ ਸ਼ਿਕਾਰ ਤੇ ਘੱਟ ਤੋਂ ਘੱਟ ਇੱਕ ਹਾਥੀ ਹੋਣਾ ਚਾਹੀਦਾ ਏ। ਇਹ ਸੋਚ ਕੇ ਉਹਨੇ ਹਾਥੀ ਦੀ ਤਲਾਸ਼ ਸ਼ਰੂਵਾ ਕਰ ਦਿੱਤੀ। ਕਾਫ਼ੀ ਚਿਰ ਫਿਰਦਾ ਰਿਹਾ, ਹਾਥੀ ਕਿੱਥੋਂ ਲੱਭਣਾ ਸੀ? ਏਨੇ ਵਿਚ ਸੂਰਜ ਕੁਝ ਅਤੇ ਨੂੰ ਚੜ੍ਹ ਆਇਆ। ਹੁਣ ਜੋ ਉਹਦੀ ਨਜ਼ਰ ਆਪਣੀ ਪਰਛਾਈਂ ਤੇ ਪਈ ਤੇ ਉਹਨੇ ਵੇਖਿਆ ਕਿ ਪਰਛਾਈਂ ਪਹਿਲਾਂ ਤੋਂ ਕੁਝ ਨਿੱਕੀ ਹੋਈ ਪਈ ਸੀ। ਉਹਨੇ ਸੋਚਿਆ ਹਾਥੀ ਦੀ ਲੋੜ ਕੋਈ ਨਹੀਂ, ਮੇਰਾ ਡੱਡ ਓਠੀਆਂ ਬੈਲ ਨਾਲ਼ ਵੀ ਭਰ ਜਾਵੇਗਾ। ਹੁਣ ਉਹਨੇ ਓਠੀਆਂ ਬੈਲ ਦੀ ਤਲਾਸ਼ ਸ਼ਰੂਵਾ ਕਰ ਦਿੱਤੀ। ਕੁਝ ਹੋਰ ਵੇਲ਼ਾ ਲੰਘ ਗਿਆ ਤੇ ਸੂਰਜ ਕੁਝ ਹੋਰ ਅਤੇ ਨੂੰ ਚੜ੍ਹ ਆਇਆ। ਹੁਣ ਜੇ ਉਹਦੀ ਨਜ਼ਰ ਆਪਣੀ ਪਰਛਾਈਂ ਤੇ ਪਈ ਤੇ ਉਹਨੇ ਵੇਖਿਆ ਕਿ ਪਰਛਾਈਂ ਹੋਰ ਸਕੜੀ ਪਈ ਸੀ। ਹੁਣ ਉਹ ਥੱਕ ਵੀ ਗਿਆ ਸੀ ਤੇ ਭੁੱਖ ਵੀ ਵਾਧੂ ਪਈ ਲਗਦੀ ਸੀ। ਉਹਨੇ ਆਪਣੇ ਆਪ ਨੂੰ ਕਿਹਾ ਕਿ ਓਠੀਆਂ ਬੈਲ ਦੀ ਵੀ ਲੋੜ ਨਹੀਂ, ਡੱਡ ਬੱਕਰੀ ਨਾਲ਼ ਵੀ ਭਰ ਜਾਵੇਗਾ। ਤੇ ਹੁਣ ਉਹਨੇ ਬੱਕਰੀ ਦੀ ਤਲਾਸ਼ ਸ਼ਰੂਵਾ ਕਰ ਦਿੱਤੀ। ਕੁਝ ਹੋਰ ਵੇਲ਼ਾ ਲੰਘ ਗਿਆ ਤੇ ਸੂਰਜ ਸਿਰ ਤੇ ਆਨ ਖਲੋਤਾ। ਭੁੱਖ ਨਾਲ਼ ਵੀ ਨਿਢਾਲ਼ ਹੋ ਗਿਆ ਤੇ ਥੱਕ ਕੇ ਵੀ ਚੋਰ ਈ ਹੋ ਗਿਆ। ਹੁਣ ਜੋ ਪਰਛਾਈਂ ਤੇ ਨਜ਼ਰ ਪਈ ਤੇ ਉਹ ਬਿਲਕੁਲ ਨਿੱਕੀ ਜਿਹੀ ਦੱਸੀ। ਥੋੜਾ ਕੋਚਰ ਆਪਣੀ ਪਰਛਾਈਂ ਨੂੰ ਵੇਖਦਾ ਰਿਹਾ ਤੇ ਫ਼ਿਰ ਕਹਿਣ ਲੱਗਾ, ਮੇਰਾ ਖ਼ਿਆਲ ਏ ਅੱਜ ਦਾ ਕੰਮ ਖ਼ਰਗੋਸ਼ ਨਾਲ਼ ਵੀ ਚੱਲ ਜਾਵੇਗਾ।
ਇਹ ਕੋਰਪੋਰੇਟ ਕਲਚਰ ਜਿਹੜਾ ਕੇ ਸਰਮਾਏਦਾਰੀ ਨਿਜ਼ਾਮ ਦਾ ਨਵਾਂ ਵਸੇਬ ਏ, ਸਾਨੂੰ ਸਰਘੀ ਦਾ ਲੂਮੜ ਬਣਾਈ ਖਲੋਤਾ ਏ। ਸਾਨੂੰ ਕਮਲਾ ਬਨਾਣ ਵਾਸਤੇ ਸਾਡੀ ਪਰਛਾਈਂ ਬਹੁਤ ਵੱਡੀ ਬਣਾ ਕੇ ਵਿਖਾਂਦਾ ਏ। ਇਹ ਸਾਨੂੰ ਦੱਸਦਾ ਏ ਬਈ ਇਸੀ ਬਹੁਤ ਵੱਡੇ ਆਂ। ਸਾਨੂੰ ਜਿਹੜਾ ਆਪਣਾ ਆਪ ਪਿਆ ਦੱਸਦਾ ਏ, ਇਹ ਸਭ ਝੂਟ ਏ। ਅਸਲੋਂ ਇਸੀ ਅਜ਼ੀਮ ਆਂ। ਸਾਡੀ ਮੰਜ਼ਿਲ ਬਹੁਤ ਵੱਡੀ ਏ। ਅੱਸੀ ਅਸਮਾਨ ਨੂੰ ਜੱਫਾ ਮਾਰਨ ਲਈ ਪੈਦਾ ਹੋਏ ਆਂ। ਤੇ ਜੇ ਇਸੀ ਅਸਮਾਨ ਨੂੰ ਜੱਫਾ ਨਾ ਮਾਰਿਆ ਤੇ ਸਾਡੀ ਜਿੰਦੜੀ ਬੇਕਾਰ ਜਾਵੇਗੀ। ਅਸਮਾਨ ਨੂੰ ਜੱਫਾ ਮਾਰੋ। ਅਸਮਾਨ ਵੱਲ ਛਾਲਾਂ ਮਾਰੋ। ਇਹ ਕਹਿ ਕਹਿ ਕੇ ਸਾਡਾ ਦਿਮਾਗ਼ ਖ਼ਰਾਬ ਕਰ ਛੱਡਦਾ ਏ ਇਹ ਕੋਰਪੋਰੇਟ ਕਲਚਰ। ਸਰਘੀ ਦੇ ਲੂਮੜ ਵਾਂਗ ਸਾਨੂੰ ਲਗਦਾ ਏ ਅੱਸੀ ਬਹੁਤ ਵੱਡੇ ਆਂ। ਜੇ ਅੱਸੀ ਅਸਮਾਨ ਨੂੰ ਜੱਫਾ ਨਾ ਮਾਰ ਸਕੇ ਤੇ ਅੱਸੀ ਆਪਣੀ ਜਿੰਦੜੀ ਜ਼ਾਏ ਕਰ ਜਾਵਾਂਗੇ।
ਫ਼ਿਰ ਇਹ ਸਰਮਾਏਦਾਰੀ ਦਾ ਵਸੇਬ ਸਾਨੂੰ ਦੱਸਦਾ ਏ ਕਿ ਅਸਮਾਨ ਦਾ ਮਤਬਲ ਏ ਕਾਮਯਾਬੀ, ਤੇ ਕਾਮਯਾਬੀ ਦਾ ਮਿਆਰ ਏ ਦੌਲਤ। ਏਸ ਤਰ੍ਹਾਂ ਬਾਲਪੁਣੇ ਤੋਂ ਈ ਇਹ ਗਰਦਾਨਾਂ ਸੁਣ ਸੁਣ ਕੇ, ਵੱਡੇ ਹੋਣ ਤੀਕਰ ਸਾਡੇ ਜੀਵਨ ਦਾ ਇਕੱਲਾ ਮਕਸਦ ਦੌਲਤ ਦੇ ਅੰਬਾਰ ਇਕੱਠਾ ਕਰਨਾ ਬਣ ਜਾਂਦਾ ਏ। ਬਾਲਪੁਣੇ ਤੋਂ ਈ ਸਾਡੇ ਦਿਮਾਗ਼ ਵਿਚ ਇਹੋ ਪਾ ਦਿੱਤਾ ਜਾਂਦਾ ਏ ਕਿ ਜੇ ਇਸੀ ਆਪਣੇ ਕੀਰਈਰ ਵਿਚ ਕਾਮਯਾਬ ਨਾਂ ਹੋਏ ਤੇ ਸਮਝੋ ਸਾਡੇ ਵਜੂਦ ਤੇ ਈ ਫ਼ੱਟੇ ਮੋਨਹਾ ਏ। ਤੇ ਕੀਰਈਰ ਵਿਚ ਕਾਮਯਾਬੀ ਦਾ ਮਿਆਰ ਏ ਢੇਰ ਸਾਰੀ ਦੌਲਤਾਂ ਦੇ ਅੰਬਾਰ। ਇਹ ਸ਼ੋਰ ਇਸਰਾਂ ਸਾਡੇ ਚਾਰ ਚੁਫ਼ੇਰੇ ਦਿਨ ਰਾਤ ਪਿਆ ਰਹਿੰਦਾ ਏ ਕਿ ਸਾਡੀ ਮੱਤ ਦਾ ਸੂਰਜ ਕਦੀ ਉਤੇ ਆ ਕੇ ਸਾਨੂੰ ਆਪਣੀ ਇਕਾਤ ਨਹੀਂ ਵਿਖਾ ਸਕਦਾ। ਇਸੀ ਸਾਰੀ ਉਮਰ ਇਹੋ ਸਮਝਦੇ ਰਹਿੰਦੇ ਆਂ ਕਿ ਸਾਡੀ ਜਿੰਦੜੀ ਦਾ ਇਕੱਲਾ ਮਕਸਦ ਦੌਲਤ ਕਮਾਨਾਂ ਏ। ਜੇ ਇਸੀ ਦੌਲਤ ਕਮਾਈ ਤੇ ਇਸੀ ਕਾਮਯਾਬ ਆਂ, ਵਰਨਾ ਨਾਕਾਮ ਤੇ ਨਖਿੱਧ। ਇਹਦੇ ਨਾਲ਼ ਸਾਡੇ ਵਜੂਦ ਦੀ ਕਦ੍ਰੌ ਕੀਮਤ ਵੀ ਸਾਡੇ ਕਾਮਯਾਬ ਕੀਰਈਰ ਨਾਲ਼ ਜੁੜ ਜਾਂਦੀ ਏ। ਜਿੰਦੜੀ ਦੀ ਇਹ ਤਸਵੀਰ ਸਾਡਾ ਬੇੜਾ ਗ਼ਰਕ ਕਰ ਕੇ ਰੱਖ ਦਿੰਦੀ ਏ। ਸਰਮਾਏਦਾਰੀ ਨਿਜ਼ਾਮ ਸਾਨੂੰ ਦੌਲਤ ਦੇ ਏਸ ਮੌਤ ਦੇ ਖੋ ਵਿਚ ਭਜਾ ਭਜਾ ਕੇ ਆਪਣਾ ਕੰਮ ਕਰਦਾ ਏ।
ਸਰਮਾਏਦਾਰੀ ਨਿਜ਼ਾਮ ਦੀ ਜ਼ਰੂਰਤ ਏ ਕਿ ਲੋਕੀ ਏਸ ਨਿਜ਼ਾਮ ਵਿਚ ਇੱਕ ਪੁਰਜ਼ੇ ਦੀ ਤਰ੍ਹਾਂ ਦਿਨ ਰਾਤ ਕੰਮ ਕਰਦੇ ਰਹਿਣ। ਇਹ ਬੇਰਹਿਮ ਨਿਜ਼ਾਮ ਚਾਹੁੰਦਾ ਏ ਕਿ ਲੋਕ ਇਨਸਾਨ ਤੋਂ ਮਸ਼ੀਨ ਦੇ ਪੁਰਜ਼ੇ ਬਣ ਜਾਣ। ਉਨ੍ਹਾਂ ਦੀ ਜਿੰਦੜੀ ਵਿਚ ਸਿਵਾਏ ਪੀਹਾ ਕਮਾਨ ਵਾਸਤੇ ਕੰਮ ਕਰਨ ਦੇ, ਹੋਰ ਕੁਝ ਨਾ ਰੋਏ। ਨਾ ਰਿਸ਼ਤੇ, ਨਾ ਸ਼ੌਕ, ਨਾ ਫ਼ਨ, ਨਾ ਅਦਬ, ਨਾ ਇਲਮ ਬਰਾਏ ਇਲਮ ਦੀ ਤਲਬ, ਨਾ ਸਮਾਜੀ ਕੰਮ ਤੇ ਨਾ ਹੀ ਕੁਝ ਹੋਰ। ਬੱਸ ਕੰਮ ਈ ਕੰਮ ਹੋਵੇ, ਤੇ ਕੰਮ ਵੀ ਉਹ ਹੋਵੇ ਜਿਹਦੇ ਵਿਚ ਦੌਲਤ ਕਮਾਈ ਜਾ ਸਕਦੀ ਹੋਏ। ਕਿਹੜੇ ਕੰਮ ਵਿਚ ਦੌਲਤ ਕਮਾਈ ਜਾ ਸਕਦੀ ਏ, ਇਹ ਫ਼ੈਸਲਾ ਨਿਜ਼ਾਮ ਕਰਦਾ ਏ, ਸਰਮਾਏਦਾਰੀ ਨਿਜ਼ਾਮ। ਇਸਰਾਂ ਸਰਮਾਏਦਾਰੀ ਨਿਜ਼ਾਮ ਦੀ ਮੁਠ ਵਿਚ ਫਸ ਕੇ ਸਾਰਾ ਸਮਾਜ ਖੋ ਦੇ ਡੱਡੂ ਵਾਂਗ ਦੌਲਤ ਦੀ ਦੌੜ ਵਿਚ ਲੱਗਾ ਰਹਿੰਦਾ ਏ, ਜਦੋਂ ਤੀਕਰ ਕਬਰ ਦੀ ਮਿੱਟੀ ਓਹਨੂੰ ਢਕ ਨਹੀਂ ਲੈਂਦੀ।
ਹੁਣ ਜਦੋਂ ਇਹ ਸਭ ਕੁਝ ਹੋ ਜਾਂਦਾ ਏ ਤੇ ਇਹਦੇ ਨਾਲ਼ ਇੱਕ ਹੋਰ ਛਿੰਝ ਵੀ ਆ ਖਲੋਂਦੀ ਏ। ਉਹ ਇਹ ਕਿ ਇਸੀ ਇਕੱਲੇ ਆਂ ਤੇ ਸਾਡੇ ਕੋਲ਼ ਵਕਤ ਵੀ ਬਹੁਤ ਘੱਟ ਏ। ਜੋ ਕੁਝ ਵੀ ਕਰਨਾ ਏ ਅਸਾਂ ਈ ਕਰਨਾਂ ਏ ਤੇ ਉਹ ਵੀ ਫ਼ੱਟਾ ਫਟ। ਇਸੀ ਕਿਸੇ ਵੱਡੀ ਲਹਿਰ ਦਾ ਹਿੱਸਾ ਨਹੀਂ ਹੋ ਸਕਦੇ। ਇਹ ਨਹੀਂ ਹੋ ਸਕਦਾ ਕਿ ਇਸੀ ਆਪਣੇ ਹਿੱਸੇ ਦਾ ਦੀਵਾ ਬਾਲ ਦਈਏ, ਤੇ ਅਗਲੇ ਆਪਣੇ ਹਿੱਸੇ ਦੇ ਦੀਵੇ ਬਾਲਦੇ ਜਾਣ, ਤੇ ਇਸਰਾਂ ਹੌਲੀ ਹੌਲੀ ਇੱਕ ਵੱਡਾ ਅਲਾਉ ਬਾਲ ਲਿਆ ਜਾਵੇ, ਇੱਕ ਵੱਡਾ ਮਕਸਦ ਹਾਸਲ ਕਰ ਲਤਾ ਜਾਵੇ। ਪਹਿਲਾਂ ਤੇ ਮਕਸਦ ਈ ਇੱਕੋ ਏ, ਯਾਨੀ ਸਿਰਫ਼ ਦੌਲਤ ਕਮਾਣਾ, ਏਸ ਲਈ ਹੋਰ ਕਿਸੇ ਮਕਸਦ ਲਈ ਦੀਵਾ ਬਾਲਣ ਦਾ ਤੇ ਸਵਾਲ ਈ ਨਹੀਂ ਉਠਦਾ। ਦੂਜਾ ਇਹ ਮਕਸਦ ਹਾਸਲ ਕਰਨ ਲਈ ਤੁਹਾਡੇ ਕੋਲ਼ ਮੁਹਲਤ ਵੀ ਸਿਰਫ਼ ਤੁਹਾਡੀ ਜਿੰਦੜੀ ਏ। ਜੇ ਤੇ ਤੁਸੀ ਮਰਨ ਤੋਂ ਪਹਿਲਾਂ ਪਹਿਲਾਂ ਦੌਲਤ ਦੇ ਢੇਰ ਲਾ ਲਏ, ਤੇ ਤੁਹਾਡਾ ਜੀਵਨ ਸਫਲ ਏ, ਨਹੀਂ ਤੇ ਤੁਸੀ ਸਮਝੋ ਬਈ ਤੁਸੀ ਬੇ ਮੌਤ ਈ ਮਰ ਗਏ।
ਜਦੋਂ ਜੀਵਨ ਦੀ ਏਸ ਤਸਵੀਰ ਨਾਲ਼ ਜਿੰਦੜੀ ਗੁਜ਼ਾਰੀ ਜਾਏਗੀ ਤੇ ਫ਼ਿਰ ਉਹ ਕਿਹੜਾ ਲਾਈ ਲੱਗ ਹੋਵੇਗਾ ਜਿਹੜਾ ਚੱਲਦੀ ਬੋਲੀ ਛੱਡ ਕੇ ਮਾਂ ਬੋਲੀ ਪਿੱਛੇ ਜਾਵੇਗਾ? ਜਿਹੜੀ ਬੋਲੀ ਵਿਚ ਕੰਮ ਲੱਭੇ, ਜਿਹੜੀ ਬੋਲੀ ਬੋਲ ਕੇ, ਪੜ੍ਹ ਕੇ ਤੇ ਲਿਕੱਹ ਕੇ ਦੌਲਤ ਕਮਾਈ ਜਾਸਕੇ, ਉਹੀ ਬੋਲੀ ਕੰਮ ਦੀ ਹੋਵੇਗੀ, ਬਾਕੀ ਸਭ ਬੇਕਾਰ ਹੋ ਜਾਣਗੀਆਂ। ਅੱਜ ਲੈਂਦੇ ਪੰਜਾਬ ਵਿਚ ਕੰਮ ਦੀ ਬੋਲੀ ਅੰਗਰੇਜ਼ੀ ਬਣ ਚੁੱਕੀ ਏ, ਤੇ ਪੰਜਾਬ ਵਿਚ ਅੰਗਰੇਜ਼ੀ ਈ ਚੱਲਦੀ ਏ। ਬੇ ਦੁਲੱਤੀ ਬੋਲੀ ਪੰਜਾਬੀ ਹੁਣ ਕੌਣ ਬੋਲੇ? ਅੱਸੀ ਆਪ ਵੀ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਆਂ ਤੇ ਬੱਚਿਆਂ ਨੂੰ ਵੀ ਅੰਗਰੇਜ਼ੀ ਈ ਸਿਖਾਣ ਦੀ ਕੋਸ਼ਿਸ਼ਾਂ ਵਿਚ ਲੱਗੇ ਰਹਿੰਦੇ ਆਂ। ਗੱਲ ਫ਼ਿਰ ਐਤੱਹੇ ਈ ਆ ਕੇ ਮੁੱਕਦੀ ਏ ਕਿ ਜਦ ਜੀਵਨ ਈ ਸਾਰਾ ਦਾ ਸਾਰਾ ਪੀਹੀਆਂ ਦੇ ਪਿੱਛੇ ਚੱਲਣਾ ਏ ਤੇ ਫ਼ਿਰ ਕਿਹੜੀ ਮਾਂ ਤੇ ਕਿਹੜੀ ਬੋਲੀ?
ਫ਼ਿਰ ਖ਼ਿਆਲ ਆਂਦਾ ਏ ਕਿ ਦੁਨੀਆ ਸਰਮਾਇਆ ਦਾਰਾਂ ਦੀ ਮਰਜ਼ੀ ਨਾਲ਼ ਤੇ ਨਹੀਂ ਪਈ ਚੱਲਦੀ। ਕਬਰ ਸਾਡੀ ਆਪਣੀ ਏ ਤੇ ਜਿੰਦੜੀ ਵੀ ਆਪਣੀ ਈ ਏ। ਜੇ ਜਿੰਦੜੀ ਆਪਣੀ ਮਰਜ਼ੀ ਨਾਲ਼ ਨਹੀਂ ਲੰਘਾਨੀ ਤੇ ਭਾਵੇਂ ਲਨਘਹੇ ਭਾਵੇਂ ਨਾ ਲਨਘਹੇ, ਇੱਕੋ ਬਰਾਬਰ ਏ। ਜਦ ਬਾਤਸ਼ਾਹ ਹਮੇਸ਼ ਨਹੀਂ ਰਹਿੰਦੇ ਤੇ ਵੇਲੇ ਵੀ ਹਮੇਸ਼ ਈ ਇੱਕੋ ਜਿਹੇ ਨਹੀਂ ਰਹਿਣ ਲੱਗੇ। ਇਹ ਜਿੰਦੜੀ ਦਾ ਅਟੱਲ ਅਸੂਲ ਏ ਕਿ ਸਾਹਮਣੇ ਦੱਸਦੇ ਹਾਲਾਤ ਕੁਝ ਹੋਰ ਹੁੰਦੇ ਨੇਂ, ਜਿਹਨਾਂ ਵੇਖ ਕੇ ਕਦੀ ਵੀ ਮੁਸਤਕਬਿਲ ਦਾ ਟੇਵਾ ਨਹੀਂ ਲਾਇਆ ਜਾ ਸਕਦਾ। ਅੱਜ ਵੀ ਜਦੋਂ ਅੱਗੇ ਪਿੱਛੇ ਸਾਰੇ ਤੋਤਿਆਂ ਵਨਗਰ ਪਏ ਰਾਗ ਅਲਾਪਦੇ ਨੇਂ ਕਿ ਅੰਗਰੇਜ਼ੀ ਸਿਕੱਹੋ ਅੰਗਰੇਜ਼ੀ ਸਿਕੱਹੋ, ਇਹੋ ਅੱਜ ਕਾਮਯਾਬੀ ਦੀ ਬੋਲੀ ਏ,ਮੈਨੂੰ ਰੂਮੀ ਦੀ ਇੱਕ ਕਹਾਣੀ ਚੇਤੇ ਆਂਦੀ ਏ।
ਕਹਿੰਦੇ ਨੇਂ ਇੱਕ ਬੰਦਾ ਇੱਕ ਪੈਰ ਕੋਲ਼ ਗਿਆ ਤੇ ਕਹਿਣ ਲੱਗਾ ਤੁਹਾਨੂੰ ਜਨੌਰਾਂ ਦੀ ਬੋਲੀ ਆਂਦੀ ਏ, ਮੈਨੂੰ ਵੀ ਸਿਖਾਵ। ਪੈਰ ਕਿਹਾ ਬਈ ਇਹ ਵੱਡੀਆਂ ਗੱਲਾਂ ਨੀਂ, ਤੇਰਾ ਜ਼ਰਫ਼ ਨਹੀਂ, ਤੋਂ ਨਹੀਂ ਜਰ ਸਕੇਂਗਾ, ਤੋਂ ਜਨੌਰਾਂ ਦੀ ਬੋਲੀ ਨਾ ਸਿੱਖ। ਉਹ ਨਾ ਮੰਨਿਆ। ਹਰ ਕੇ ਪੈਰ ਨੇ ਓਹਨੂੰ ਜਨੌਰਾਂ ਦੀ ਬੋਲੀ ਸਿੱਖਾ ਦਿੱਤੀ। ਬੰਦਾ ਹੁਣ ਸਵੇਰੇ ਸਵੇਰੇ ਜਾ ਆਪਣੇ ਬੂਹੇ ਤੇ ਖਲੋ ਗਿਆ। ਏਨੇ ਵਿਚ ਗ਼ੁਲਾਮ ਨੇ ਬਾਸੀ ਰੋਟੀ ਦਾ ਇੱਕ ਚੱਪਾ ਬਾਹਰ ਸੁੱਟਿਆ। ਓਥੇ ਇੱਕ ਕੁੱਤਾ ਤੇ ਬੰਦੇ ਦਾ ਪਾਲ਼ਤੂ ਕੁੱਕੜ ਬੈਠਿਆ ਸੀ। ਕਿਤੇ ਨੇ ਰੋਟੀ ਵੇਖੀ ਤੇ ਛਾਲ ਮਾਰ ਕੇ ਰੋਟੀ ਵੱਲ ਵਧਿਆ ਪਰ ਕੰਧ ਤੇ ਬੈਠਿਆ ਕੁੱਕੜ ਉੱਡ ਕੇ ਆਇਆ ਤੇ ਰੋਟੀ ਚੁੰਝ ਵਿਚ ਲੈ ਕੇ ਫ਼ਿਰ ਅਤਿਆਂ ਨੂੰ ਕੰਧ ਤੇ ਜਾ ਚੜ੍ਹਿਆ। ਕਿਤੇ ਨੇ ਕੁੱਕੜ ਨੂੰ ਤਰਲਾ ਪਾਇਆ ਕਿ ਉਹ ਭੁੱਖਾ ਏ, ਰੋਟੀ ਓਹਨੂੰ ਦੇ ਦੂਏ। ਕੁੱਕੜ ਕਿਹਾ ਕਿ ਉਹ ਆਪ ਰਾਤ ਦਾ ਭੁੱਖਾ ਏ, ਪਰ ਕੁੱਤਾ ਫ਼ਿਕਰ ਨਾ ਕਰੇ, ਅੱਜ ਮਾਲਕ ਦਾ ਊਠ ਮਰ ਜਾਵੇਗਾ ਤੇ ਕੁੱਤੇ ਨੂੰ ਵਾਹਵਾ ਗੋਸ਼ਤ ਲੱਭ ਜਾਵੇਗਾ। ਕੁੱਤਾ ਇਹ ਸੁਣ ਕੇ ਚੁੱਪ ਹੋ ਗਿਆ। ਬੰਦਾ ਫ਼ੱਟਾ ਫਟ ਗਿਆ ਤੇ ਊਠ ਬਜ਼ਾਰ ਵਿਚ ਵੇਚ ਆਇਆ। ਅਗਲੇ ਦਿਨ ਉਹ ਫ਼ਿਰ ਆ ਕੇ ਬੂਹੇ ਤੇ ਖਲੋ ਗਿਆ। ਥੋੜੇ ਚਿਰ ਬਾਅਦ ਈ ਓਥੇ ਕੁੱਤਾ ਆ ਗਿਆ ਤੇ ਕੁੱਕੜ ਨੂੰ ਕਹਿਣ ਲੱਗਾ ਕਿ ਨਾ ਕੋਈ ਊਠ ਮਰਿਆ ਨਾ ਕੋਈ ਗੋਸ਼ਤ ਲੱਭਿਆ। ਕੁੱਕੜ ਕਹਿਣ ਲੱਗਾ ਕਿ ਊਠ ਤੇ ਮਰ ਗਿਆ ਏ, ਪਰ ਮਾਲਕ ਓਹਨੂੰ ਵੇਚ ਆਇਆ ਸੀ। ਪਰ ਕੁੱਤਾ ਫ਼ਿਕਰ ਨਾ ਕਰੇ ਕਿਉਂਜੇ ਅੱਜ ਮਾਲਕ ਦਾ ਘੋੜਾ ਮਰ ਜਾਵੇਗਾ, ਤੇ ਉਹਦੀ ਦਾਅਵਤ ਹੋ ਜਾਵੇਗੀ। ਕੁੱਤਾ ਚੁੱਪ ਕਰ ਗਿਆ। ਬੰਦਾ ਉਸੇ ਵੇਲੇ ਗਿਆ ਤੇ ਅਪਣਾ ਘੋੜਾ ਵੇਚ ਆਇਆ। ਅਗਲੇ ਦਿਨ ਫ਼ਿਰ ਉਸੀ ਤਰ੍ਹਾਂ ਸਵੇਰੇ ਕੁੱਤਾ ਆਇਆ ਤੇ ਮੁਰਗ਼ੇ ਨੂੰ ਕਹਿਣ ਲੱਗਾ ਕਿ ਨਾ ਘੋੜਾ ਮਰਿਆ ਨਾ ਦਾਅਵਤ ਹੋਈ। ਮੁਰਗ਼ੇ ਨੇ ਕਿਹਾ ਕਿ ਨਹੀਂ, ਘੋੜਾ ਤੇ ਮਰ ਗਿਆ ਏ, ਪਰ ਮਾਲਿਕ ਉਹਨੂੰ ਵੇਚ ਆਇਆ ਸੀ, ਪਰ ਕੁੱਤਾ ਫ਼ਿਕਰ ਨਾ ਕਰੇ, ਅੱਜ ਮਾਲਿਕ ਦਾ ਗ਼ੁਲਾਮ ਮਰ ਜਾਵੇਗਾ ਤੇ ਕੁੱਤੇ ਨੂੰ ਵਾਹਵਾ ਰੋਟੀਆਂ ਲਬੱਹਨ ਗਿਆਂ। ਇਹ ਸੁਣਦੇ ਸਾਰ ਈ ਬੰਦਾ ਗਿਆ ਤੇ ਬਜ਼ਾਰ ਵਿਚ ਗ਼ੁਲਾਮ ਵੇਚ ਆਇਆ। ਅਗਲੀ ਸਵੇਰ ਫ਼ਿਰ ਕੁੱਤਾ ਆਇਆ ਤੇ ਕੁੱਕੜ ਨੂੰ ਕਹਿਣ ਲੱਗਾ ਕਿ ਨਾ ਗ਼ੁਲਾਮ ਮਰਿਆ ਤੇ ਨਾ ਈ ਰੋਟੀਆਂ ਲੱਭੀਆਂ। ਮੁਰਗ਼ੇ ਨੇ ਕਿਹਾ, ਨਹੀਂ, ਗ਼ੁਲਾਮ ਤੇ ਮਰ ਗਿਆ ਏ ਪਰ ਮਾਲਿਕ ਉਹਨੂੰ ਵੇਚ ਸੁੱਟਿਆ ਸੀ। ਪਰ ਹੁਣ ਕੁੱਤਾ ਫ਼ਿਕਰ ਨਾ ਕਰੇ ਕਿਉਂਜੇ ਇਨ੍ਹਾਂ ਤਿੰਨਾਂ ਦੀ ਮੌਤ ਮਾਲਕ ਦੀ ਜਾਨ ਦਾ ਸਦਕਾ ਸੀ, ਜਿਹੜਾ ਕਿ ਉਹਨੇ ਟਾਲ਼ ਦਿੱਤਾ ਏ, ਤੇ ਹੁਣ ਕੱਲ੍ਹ ਮਾਲਕ ਆਪ ਈ ਮਰ ਜਾਵੇਗਾ ਤੇ ਕੁੱਤੇ ਨੂੰ ਖਾਣ ਲਈ ਬਹੁਤ ਕੁਝ ਲੱਭੇਗਾ। ਇਹ ਸੁਣ ਕੇ ਬੰਦੇ ਦੇ ਹੋਸ਼ ਉਡ ਗਏ ਤੇ ਉਹ ਭੱਜਿਆ ਭੱਜਿਆ ਪੈਰ ਕੋਲ਼ ਅਪੜਿਆ। ਸਾਰੀ ਗੱਲ ਪੈਰ ਨੂੰ ਸੁਣਾਈ ਤੇ ਕਹਿਣ ਲੱਗਾ ਕਿ ਪੈਰ ਓਹਨੂੰ ਬਚਾਏ। ਇਹ ਸੁਣ ਕੇ ਪੈਰ ਨੇ ਕਿਹਾ ਕਿ ਉਹਨੇ ਬੰਦੇ ਨੂੰ ਪਹਿਲਾਂ ਈ ਕਿਹਾ ਸੀ ਇਹ ਵੱਡ-ਏ-ਾਂ ਗੱਲਾਂ ਹਨ ਉਹ ਨਹੀਂ ਜਰ ਸਕੇਗਾ। ਹੁਣ ਉਹ ਸਿਰਫ਼ ਬੰਦੇ ਲਈ ਮਗ਼ਫ਼ਿਰਤ ਦੀ ਦੁਆ ਈ ਕਰ ਸਕਦਾ ਏ।
ਬਿਹਤਰ ਇਹੋ ਏ ਕਿ ਫ਼ੱਟਾ ਫਟ ਤੇ ਦਬਾ ਦੱਬ ਦੌਲਤਾਂ ਕਮਾਨ ਦੇ ਚੱਕਰ ਵਿਚ ਇਸੀ ਇਸ ਕੰਮ ਜ਼ਰਫ਼ ਬੰਦੇ ਵਾਂਗ ਉਹੀ ਕੁਝ ਨਾ ਕਰੀ ਜਾਈਏ ਜੋ ਫ਼ੌਰੀ ਤੌਰ ਤੇ ਫ਼ਾਇਦਾ ਮੰਦ ਦਿਸਦਾ ਹੋਵੇ, ਇੰਜ ਨਾ ਹੋਵੇ ਕਿ ਲਾਲਚ ਦੇ ਏਸ ਚੱਕਰ ਵਿਚ ਇਸੀ ਆਪਣੀ ਨਸਲਾਂ ਦਾ ਵੱਡਾ ਨੁਕਸਾਨ ਕਰਾ ਬੈਠੀਏ। ਉਰਦੂ ਅੰਗਰੇਜ਼ੀ ਯਾਂ ਕੋਈ ਹੋਰ ਬੋਲੀ, ਜਿਹੜੀ ਕੰਮ ਕਾਜ ਲਈ ਜ਼ਰੂਰੀ ਯਾਂ ਫ਼ਾਇਦਾ ਮੰਦ ਹੋਵੇ ਉਹ ਜ਼ਰੂਰ ਸਿੱਖੀਏ, ਪਰ ਆਪਣੀ ਮਾਂ ਬੋਲੀ ਨੂੰ ਮਰਨ ਨਾ ਛੱਡ ਦਈਏ।
ਅਜ਼ਾਦੀ ਚੰਗੀ ਸ਼ੈ ਏ। ਪਰ ਹਰ ਸ਼ੈ ਹਰ ਵੇਲੇ ਚੰਗੀ ਨਹੀਂ ਹੁੰਦੀ। ਇੰਤਖ਼ਾਬ ਦੀ ਅਜ਼ਾਦੀ ਚੰਗੀ ਅਜ਼ਾਦੀ ਏ। ਸਰਮਾਏਦਾਰੀ ਦਾ ਕਨਜ਼ਿਊਮਰਇਜ਼ਮ ਨਾਂ ਦਾ ਵਸੇਬ ਏਸ ਅਜ਼ਾਦੀ ਨੂੰ ਵਾਹਵਾ ਚੁੱਕਦਾ ਰਹਿੰਦਾ ਏ। ਤੁਹਾਡੇ ਕੋਲ਼ ਇੱਕ ਤੋਂ ਰਿਆਦਾ ਸ਼ੈਵਾਂ ਵਿੱਚੋਂ ਇੰਤਖ਼ਾਬ ਦੀ ਸਹੂਲਤ ਹੋਣੀ ਚਾਹੀਦੀ ਏ ਤੇ ਨਾਲੇ ਇਹ ਫ਼ੈਸਲਾ ਤੁਹਾਡਾ ਹੋਣਾ ਚਾਹੀਦਾ ਏ, ਉਹ ਕਹਿੰਦਾ ਏ, ਕਿ ਤੁਸੀ ਇਨ੍ਹਾਂ ਵਿੱਚੋਂ ਕਿਆ ਲੈਣਾ ਚਾਹੁੰਦੇ ਓ।
ਇਹ ਵਸੇਬ ਸਾਨੂੰ ਰਟਾਨਦਾ ਰਹਿੰਦਾ ਏ ਬਈ ਇਹ ਇੰਤਖ਼ਾਬ ਦੀ ਅਜ਼ਾਦੀ ਵੱਡੀ ਨੇਅਮਤ ਏ। ਇਹੋ ਤੇ ਜੀਵਨ ਦਾ ਅਸਲ ਰੰਗ ਏ। ਜਦ ਵੀ ਮੈਂ ਇਹ ਗਰਦਾਨ ਸੁਣਦਾ ਆਂ, ਮੈਨੂੰ ਇਸ ਰੋਂਦੀ ਕੁਰਲਾਂਦੀ ਬੇਬੇ ਦਾ ਇੰਟਰਵਿਊ ਚੇਤੇ ਆ ਜਾਂਦਾ ਏ। ਗੋਰੀ ਸੀ, ਔਸਟਰੀਲੀਨ। ਕੁਝ ਵਰ੍ਹਿਆਂ ਦੀ ਗੱਲ ਏ, ਉਨ੍ਹਾਂ ਦੇ ਇਲਾਕੇ ਵਿਚ ਹੜ ਆ ਗਿਆ। ਘਰ ਪਾਣੀ ਵਿਚ ਡੁੱਬਿਆ ਪਿਆ ਸੀ ਤੇ ਉਹ ਆਪਣੇ ਦੋ ਨਿੱਕੇ ਪੁਤਰ ਫੜ ਕੇ ਇੱਕ ਰੁੱਖ ਨਾਲ਼ ਚਿੰਬੜੀ ਪਈ ਸੀ ਕਿ ਪਾਣੀ ਦਾ ਇੱਕ ਜ਼ੋਰ ਦਾ ਰੀਲ੍ਹ ਆ ਗਿਆ। ਪਾਣੀ ਦਾ ਜ਼ੋਰ ਐਨਾ ਸੀ ਕਿ ਉਹ ਦੋਵੇਂ ਪੁੱਤਰ ਫੜ ਕੇ ਰੱਖ ਨਾਲ਼ ਚਿੰਬੜੀ ਨਹੀਂ ਸੀ ਰਹਿ ਸਕਦੀ। ਇੱਕ ਪੱਤਰ ਓਹਨੂੰ ਛੱਡਣਾ ਪੈਣਾ ਸੀ। ਹੁਣ ਕਿਹੜਾ ਪੁੱਤਰ ਉਹਨੇ ਆਪਣੇ ਕੋਲ਼ ਰੱਖਣਾ ਸੀ, ਏਸ ਇੰਤਖ਼ਾਬ ਦੀ ਓਹਨੂੰ ਖੁੱਲੀ ਅਜ਼ਾਦੀ ਸੀ। ਆਪਣਾ ਇੱਕ ਨਿਆਣਾ ਬਚਾਣ ਲਈ ਓਹਨੂੰ ਏਸ ਕਰਬਨਾਕ ਅਜ਼ਾਦੀ ਦਾ ਇਸਤਾਮਾਲ ਕਰਨਾ ਪਿਆ।
ਚੰਗਾ ਤੇ ਇਹੋ ਏ ਕਿ ਏਸ ਤਰ੍ਹਾਂ ਦੀ ਕਰਬਨਾਕ ਅਜ਼ਾਦੀ ਸਾਨੂੰ ਬੋਲੀਆਂ ਭਾਰੋਂ ਨਾ ਹੰਡਾਣੀ ਪੋਏ। ਇਸੀ ਕੌਮੀ ਬੋਲੀਆਂ ਵੀ ਸਿੱਖੀਏ ਤੇ ਬੈਨ-ਉਲ-ਅਕਵਾਮੀ ਬੋਲੀਆਂ ਵੀ। ਪਰ ਜਦੋਂ ਸੁਫ਼ਨਾ ਵੇਖੀਏ ਯਾਂ ਆਪਣੇ ਆਪ ਨਾਲ਼ ਗੱਲਾਂ ਕਰੀਏ ਤੇ ਆਪਣੀ ਮਾਂ ਬੋਲੀ ਵਿਚ ਈ ਕਰੀਏ। ਤੇ ਜਦੋਂ ਕਿਸੇ ਨੂੰ ਵੇਖ ਕੇ ਇੱਕ੍ਹੀ ਅੱਥਰੂ ਆ ਜਾਣ ਤੇ ਛਾਤੀ ਘੱਟ ਜਾਵੇ, ਉਸ ਵੇਲੇ ਵੀ ਮੂੰਹੋਂ ਜੋ ਨਿਕਲੇ ਉਹ ਮਾਂ ਬੋਲੀ ਵਿਚ ਈ ਨਿਕਲੇ। ਰੱਬ ਕਰੇ!ਨ
No comments:
Post a Comment