ਸਮ੍ਹਾ ਦਵਾਰ
ਪੰਜਾਬ ਤੇ ਉਹਦੇ ਰੰਗ
ਲੇਖਕ
ਟੀਪੂ ਸਲਮਾਨ ਮਖ਼ਦੂਮ
ਕਿਤਾਬ ਬਾਰੇ:
ਸੁਣਦੇ ਆਏ ਆਂ ਕਿ ਪੰਜਾਬੀ ਇੱਕ ਬੇ ਗ਼ੈਰਤ ਕੌਮ ਏ। ਜਦੋਂ ਵੀ ਕਿਸੇ ਫ਼ੌਜ ਨੇ ਉਥੇ ਹਮਲਾ ਕੀਤਾ, ਪੰਜਾਬੀ ਲੜਨ ਦੇ ਬਜਾਏ ਉਹਦੇ ਅੱਗੇ ਹੱਥ ਬੰਨ੍ਹ ਕੇ ਖਲੋ ਗਏ।
ਕੀ ਅਸਲੋਂ ਇੰਜ ਈ ਹੋਇਆ ਸੀ? ਜੇ ਇੰਜ ਨਹੀਂ ਸੀ ਹੋਇਆ ਤੇ ਫ਼ਿਰ ਤਰੀਖ਼ ਵਿਚ ਉਨ੍ਹਾਂ ਜੰਗਾਂ ਦੀ ਗੱਲ ਕਿਉਂ ਨਹੀਂ ਹੋਈ ਜਿਹੜੀਆਂ ਪੰਜਾਬੀਆਂ ਨੇ ਲੜੀਆਂ ਸਨ?
ਜੇ ਪੰਜਾਬੀ ਬੇ ਗ਼ੈਰਤ ਨਹੀਂ ਤੇ ਆਪਣੀ ਮਾਂ ਬੋਲੀ ਕਿਉਂ ਛੱਡ ਦੇ ਜਾਂਦੇ ਨੇਂ?
ਪੰਜਾਬ ਨੇ ਕਦੀ ਕੋਈ ਵੱਡਾ ਬੰਦਾ ਵੀ ਜੰਮਿਆ ਏ ?
ਪੰਜਾਬੀ ਰਹਿਤਲ ਏਸ ਜੋਗੀ ਹੈ ਵੀ ਕਿ ਇਹਦੇ ਤੇ ਮਾਣ ਕੀਤਾ ਜਾਵੇ?
ਇਹੀ ਗੱਲਾਂ ਬਾਤਾਂ ਨੇਂ ਏਸ ਕਿਤਾਬ ਵਿਚ?
ਲੇਖਕ ਬਾਰੇ:
ਮਖ਼ਦੂਮ ਟੀਪੂ ਸਲਮਾਨ ਸੁਪਰੀਮ ਕੋਰਟ ਦੇ ਵਕੀਲ ਨੇਂ ਤੇ ਪਿਛਲੇ ਬਾਈ ਵਰ੍ਹਿਆਂ ਤੋਂ ਆਈਨੀ ਵਕਾਲਤ ਪਏ ਕਰਦੇ ਨੇਂ। ਇਸਤੋਂ ਪਹਿਲਾਂ ਉਹ ਫ਼ਲਸਫ਼ਾ-ਏ-ਕਨੂੰਨ, ਪਾਕਿਸਤਾਨੀ ਤਰੀਖ਼ ਤੇ ਕਹਾਣੀਆਂ ਦੀਆਂ, ਅੰਗਰੇਜ਼ੀ, ਉਰਦੂ ਤੇ ਪੰਜਾਬੀ ਜ਼ਬਾਨਾਂ ਵਿਚ ਪੰਜ ਕਿਤਾਬਾਂ ਲਿਖ ਚੁੱਕੇ ਨੇਂ।
ਅੰਗ। 2
ਮਾਂ ਬੋਲੀ
ਅੱਸੂ ਤੇ ਕਿਤੇ ਦਾ ਮੌਸਮ, ਜੀਹਨੂੰ ਉਰਦੂ ਵਿਚ ਖ਼ਿਜ਼ਾਂ ਤੇ ਅੰਗਰੇਜ਼ੀ ਵਿਚ ਫ਼ੂਲ ਕਹਿੰਦੇ ਆਂ, ਉਨ੍ਹਾਂ ਈ ਵਧੀਆ ਹੁੰਦਾ ਏ ਜਿਹਨਾਂ ਚਿੱਤਰ ਤੇ ਵਿਸਾਖ ਦਾ ਹੁੰਦਾ ਏ, ਜੀਹਨੂੰ ਉਰਦੂ ਵਿਚ ਬਿਹਾਰ ਤੇ ਅੰਗਰੇਜ਼ੀ ਵਿਚ ਸਪਰਿੰਗ ਕਹੀ ਦਾ ਏ। ਸਖ਼ਤ ਮੌਸਮ ਬਦਲ ਜਾਂਦਾ ਏ, ਦਰ ਜਾਏ ਹਰਾਰਤ ਸੌਖਾ ਹੋ ਜਾਂਦਾ ਏ ਤੇ ਸੂਰਜ ਦੀ ਰੌਸ਼ਨੀ ਹੌਲੀ ਹੋ ਜਾਂਦੀ ਏ ਜਿਸਤੋਂ ਹਰ ਸ਼ੈ ਦਾ ਰੰਗ ਨਿਖਰ ਆਂਦਾ ਏ। ਤਬੀਅਤ ਵਿਚ ਖ਼ੁਸ਼ੀ ਜਿਹੀ ਵੜ ਆਉਂਦੀ ਏ। ਹਰ ਸ਼ੈ ਚੰਗੀ ਚੰਗੀ ਲੱਗਣ ਲੱਗ ਪੈਂਦੀ ਏ। ਪੰਜਾਬ ਦੀ ਰੀਤ ਏ ਕਿ ਜਦੋਂ ਵੀ ਮੌਸਮ ਬਦਲਦਾ ਏ, ਇਸੀ ਮੇਲਾ ਠੇਲ੍ਹ ਲਾ ਕੇ ਨੱਚਦੇ ਗਾਉਂਦੇ ਆਂ। ਪੰਜਾਬ ਦੀਆਂ ਰੀਤਾਂ ਪੰਜਾਬ ਦੀ ਭੋਈਂ ਤੋ ਪੁੰਗਰਦੀਆਂ ਨੇਂ ਕਿਊ ਨਿੱਜੇ ਇਹ ਇਥੋਂ ਦੇ ਮੌਸਮਾਂ, ਰੁੱਖਾਂ, ਜਨੌਰਾਂ, ਦਰਿਆਵਾਂ ਤੇ ਮੱਟੀ ਨਾਲ਼ ਜੁੜੀਆਂ ਨੇਂ।
ਰੀਤੀ ਰਿਵਾਜਾਂ ਦੇ ਨਾਲ਼ ਸਾਡੇ ਜਜ਼ਬਾਤ ਵੀ ਪੰਜਾਬ ਦੀ ਭੋਈਂ ਨਾਲ਼ ਈ ਜੁੜੇ ਨੇਂ, ਤੇ ਇਨ੍ਹਾਂ ਦਾ ਇਜ਼ਹਾਰ ਵੀ। ਨਿਆਣਾ ਜਦੋਂ ਡਿੱਗ ਪਵੇ ਤੇ ਹਰ ਦੇਸ ਦੀ ਮਾਂ ਤੜਫ਼ ਪੈਂਦੀ ਏ ਤੇ ਕੁਝ ਨਾਂ ਕੁਝ ਕਹਿੰਦੀ ਏ। ਉਹ ਜੋ ਵੀ ਕਹਿੰਦੀ ਏ, ਨਿਆਣੇ ਦੀ ਪੀੜ ਦਾ ਇਲਾਜ ਉਹੀ ਲਫ਼ਜ਼ ਕਰਦੇ ਨੇਂ। ਸਾਡੀਆਂ ਮਾਵਾਂ ਕਹਿੰਦਿਆਂ ਸਨ, ਹਾਏ ਮੈਂ ਮਰ ਗਈ, ਰੱਬ ਦੀਆਂ ਰੱਖਾਂ ਤੇ ਹਾਏ ਮੈਂ ਸਦਕੇ। ਕਿਉਂਜੇ ਮੈਂ ਬਾਲਪੁਣੇ ਵਿਚ ਬੇਬੇ ਨੂੰ ਆਪਣੇ ਵੱਲ ਨੱਸਦੇ ਇਹੀ ਕਹਿੰਦੇ ਸੁਣਿਆ ਏ, ਏਸ ਲਈ ਮੈਨੂੰ ਮਾਂ ਦੀ ਨਿਆਣੇ ਲਈ ਤੜਫ਼ਾਹਟ ਵਾਸਤੇ ਇਹੋ ਜੁਮਲੇ ਸਭ ਤੋਂ ਅਸਰ ਅੰਗੇਜ਼ ਲਗਦੇ ਨੇਂ। ਇਹ ਦੂਸਰੀ ਜ਼ਬਾਨਾਂ ਨਾਲ਼ ਬੁਗ਼ਜ਼ ਨਹੀਂ, ਆਪਣੀ ਮਾਂ ਬੋਲੀ ਦਾ ਅਸਰ ਏ ਜਿਹੜਾ ਮੈਨੂੰ ਮੇਰੀ ਸਕਾਫ਼ਤ, ਮੇਰੀਆਂ ਜੜਾਂ ਨਾਲ਼ ਜੁੜਦਾ ਏ।
ਏ ਜਿੰਨੀ ਮਿੰਨੀ ਗਿੱਲ ਏ ਕਿ ਸਾਡੀ ਮਾਂ ਬੋਲੀ ਸਾਡੀ ਸੋਚ, ਤੇ ਸੋਚਣ ਦੇ ਅੰਗ ਤੇ ਵਾਹਵਾ ਅਸਰ ਅੰਦਾਜ਼ ਹੁੰਦੀ ਏ। ਇਸੀ ਗੱਲ ਕਰਨ ਲਈ ਆਪਣੀ ਮਾਂ ਬੋਲੀ ਏਸ ਲਈ ਇਸਤੇਮਾਲ ਕਰਨੇ ਹਾਂ ਕਿ ਇਸੀ ਸੋ ਚੁਣੇ ਆਪਣੀ ਮਾਂ ਬੋਲੀ ਵਿਚ ਆਂ। ਜਿਸ ਬੋਲੀ ਵਿਚ ਇਸੀ ਆਪਣੇ ਆਪ ਨਾਲ਼ ਗੱਲਾਂ ਕਰਨੇ ਆਂ ਉਸੀ ਜ਼ਬਾਨ ਵਿਚ ਦੂਜਿਆਂ ਨਾਲ਼ ਵੀ ਸਭ ਤੋ ਵਧੀਆ ਗੱਲ ਕਰ ਸਕਦੇ ਆਂ। ਬੋਲੀ ਗੱਲ ਉੱਗਾ ਲੱਦੀ ਏ, ਜੰਮਦੀ ਨਹੀਂ। ਗੱਲ ਜੰਮਦੀ ਬੰਦੇ ਦੇ ਭੀਤਰ ਏ। ਭੀਤਰ ਡੋਂਗਾ ਹੋਵੇ ਤੇ ਗੱਲ ਵੀ ਡੂੰਗੀ ਈ ਨਿਕਲਦੀ ਏ, ਬੋਲੀ ਭਾਵੇਂ ਕੋਈ ਵੀ ਹੋਵੇ। ਮੈਂ ਪੋਲਸ਼ ਨਾਵਲ ਰੇਨਬੋ, ਜਰਮਨ ਨਾਵਲ ਸਿਧਾਰਥ ਤੇ ਹਿੰਦੁਸਤਾਨੀ ਨਾਵਲ ਦਿੱਲੀ ਪੜ੍ਹੇ ਹੋਏ ਨੇਂ। ਮੈਂ ਸਮਝਦਾਂ ਸਾਂ ਕਿ ਮੈਂ ਪੋਲਿਸ਼ ਨਾਵਲ ਅੰਗਰੇਜ਼ੀ ਵਿਚ, ਤੇ ਜਰਮਨ ਤੇ ਹਿੰਦੁਸਤਾਨੀ ਨਾਵਲ ਉਰਦੂ ਵਿਚ ਪੜ੍ਹੇ ਹੋਏ ਨੇਂ। ਕੁਝ ਅਰਸਾ ਪਹਿਲਾਂ ਮੈਂ ਆਪਣੀਆਂ ਕਿਤਾਬਾਂ ਵੇਖ ਰਿਹਾ ਸਾਂ ਤੇ ਪਤਾ ਲੱਗਿਆ ਕਿ ਮੈਂ ਰੂਸੀ ਨਾਵਲ ਪੰਜਾਬੀ ਵਿਚ, ਜਰਮਨ ਨਾਵਲ ਉਰਦੂ ਵਿਚ ਤੇ ਹਿੰਦੁਸਤਾਨੀ ਨਾਵਲ ਅੰਗਰੇਜ਼ੀ ਵਿਚ ਪੜ੍ਹਿਆ ਸੀ। ਨਾਵਲਾਂ ਦੀ ਗੱਲ ਏਨੀ ਕੋ ਜ਼ੋਰਦਾਰ ਸੀ ਕਿ ਮੈਨੂੰ ਇਹ ਚੇਤੇ ਈ ਨਹੀਂ ਰਿਹਾ ਕਿ ਗੱਲ ਕਿਹੜੀ ਬੋਲੀ ਵਿਚ ਪੜ੍ਹੀ ਸੀ। ਬੋਲੀ ਗੱਲ ਨੂੰ ਵਧੀਆ ਕਰਦੀ ਏ, ਵਧਾ ਨਹੀਂ ਸਕਦੀ। ਜਿਹੜੀ ਬੋਲੀ ਵਿਚ ਇਸੀ ਸੋਚਦੇ ਆਂ ਇਸ ਵਿਚ ਸਭ ਤੋਂ ਵਧੀਆ ਅੰਗ ਨਾਲ਼ ਗੱਲ ਕਰ ਵੀ ਸਕਦੇ ਆਂ ਤੇ ਸਮਝ ਵੀ ਲੈਂਦੇ ਆਂ।
ਬੋਲੀ ਆਪ ਨਹੀਂ ਬੋਲਦੀ, ਬੰਦੇ ਬੋਲਦੇ ਨੇਂ। ਬੋਲੀ ਵੀ ਬੋਲਦੇ ਨੇਂ ਤੇ ਮਾਂ ਬੋਲੀ ਵੀ। ਲੋਕੀ ਬੋਲਦੇ ਨੇਂ ਤੇ ਜੁੜਦੇ ਨੇਂ। ਬੋਲੀ ਬੋਲਦੇ ਨੇਂ ਤਾਂ ਉਹ ਕੰਮ ਕਰ ਸਕਣ, ਲੇਨ ਦੇਣ ਕਰ ਸਕਣ ਤੇ ਹਿਸਾਬ ਕਿਤਾਬ ਕਰ ਸਕਣ, ਤੇ ਮਾਂ ਬੋਲੀ ਬੋਲਦੇ ਨੇਂ ਤਾਂ ਦੁੱਖ ਸੁਖ ਕਰ ਸਕਣ। ਬੋਲੀ ਬੰਦਿਆਂ ਦੇ ਵਿਚਾਰ ਜੁੜਦੀ ਏ, ਤੇ ਮਾਂ ਬੋਲੀ ਜਜ਼ਬਾਤ। ਲੇਨ ਦੇਣ, ਹਿਸਾਬ ਕਿਤਾਬ ਦੀ ਗੱਲ ਕਿਸੇ ਵੀ ਜ਼ਬਾਨ ਵਿਚ ਕੀਤੀ ਜਾ ਸਕਦੀ ਏ, ਪਰ ਦੁੱਖ ਸੁਖ ਦੀ ਗੱਲ ਸਿਰਫ਼ ਮਾਂ ਬੋਲੀ ਵਿਚ ਹੁੰਦੀ ਏ। ਕਿਸੇ ਦਾ ਵੈਣ ਸੁਣ ਕੇ ਰੋ ਪੈਣਾ ਤੇ ਕਿਸੇ ਦਾ ਮਖ਼ੌਲ ਸੁਣ ਕੇ ਹੱਸ ਪੈਣਾ, ਏ ਸਿਰਫ਼ ਮਾਂ ਬੋਲੀ ਵਿਚ ਈ ਹੋ ਸਕਦਾ ਏ। ਮਾਂ ਬੋਲੀ ਉਹ ਬੋਲੀ ਹੁੰਦੀ ਏ ਜਿਹਦੇ ਵਿਚ ਮਾਂ ਸਾਨੂੰ ਲੋਰੀਆਂ ਸੁਣਾਂਦੀ ਏ, ਰਵੀਏ ਤੇ ਚੁੱਪ ਕਰਾਂਦੀ ਏ ਤੇ ਲਾਡ ਕਰਦੀ ਏ। ਇਹੋ ਜ਼ਬਾਨ ਹੁੰਦੀ ਏ ਜਿਹੜੀ ਨਸਲਾਂ ਤੋਂ ਸਾਡ-ਏ-ਾਂ ਮਾਵਾਂ ਸਾਨੂੰ ਗੋਦੀ ਚੁੱਕ ਕੇ ਸਾਡੇ ਨਾਲ਼ ਬੋਲਦਿਆਂ ਨੇਂ। ਇਹ ਉਹ ਬੋਲੀ ਹੁੰਦੀ ਏ ਜਿਹੜੀ ਸਾਨੂੰ ਦੁਨੀਆ ਤੋਂ ਰੂਸ਼ਨਾਸ ਕਰਾਂਦੀ ਏ। ਦਿਸਦੀ ਏ ਕਿ ਦੁਨੀਆ ਕਿੰਜ ਬਣੀ, ਕਿੰਨੇ ਬਣਾਈ। ਇਸੀ ਕੌਣ ਆਂ, ਕਿੱਥੋਂ ਆਏ ਆਂ ਤੇ ਮਰ ਕੇ ਕਿੱਥੇ ਚਲੇ ਜਾਵਾਂਗੇ। ਰਿਸ਼ਤੇ ਕਿਆ ਹੁੰਦੇ ਨੇਂ, ਚੰਗਾ ਮੰਦਾ ਕੀਹ ਹੁੰਦਾ ਏ, ਨੇਕੀ ਬਦੀ ਕਿਆ ਹੁੰਦੀ ਏ। ਮਾਂ ਬੋਲੀ ਉਹ ਐਨਕ ਹੁੰਦੀ ਏ ਜਿਸਤੋਂ ਇਸੀ ਜਿੰਦੜੀ ਨੂੰ ਵੇਖਦੇ ਆਂ, ਪਰਖਦੇ ਆਂ। ਮਾਂ ਬੋਲੀ ਰੰਗਾਂ ਦੀ ਉਹ ਬਿਸਾਤ ਹੁੰਦੀ ਏ ਜਿਸਤੋਂ ਇਸੀ ਆਪਣੀ ਜਿੰਦੜੀ ਦੇ ਨਕਸ਼ੇ ਨੂੰ ਰੰਗੀਨ ਕਰਦੇ ਆਂ।
ਵੱਡੇ ਜਿਹੜੀ ਬੋਲੀ ਬਾਲਾਂ ਨਾਲ਼ ਬੋਲਦੇ ਨੇਂ, ਜੋ ਕੁਝ ਉਨ੍ਹਾਂ ਕਹਿੰਦੇ ਨੇਂ, ਜੋ ਬਾਲਾਂ ਨਾਲ਼ ਕਰਦੇ ਨੇਂ, ਉਹ ਬਾਲ ਸਾਰੀ ਹਯਾਤੀ ਨਹੀਂ ਭੁੱਲਦੇ।
ਮੈਂ ਤੀਜੀ ਵਿਚ ਪੜ੍ਹਦਾ ਸਾਂ, ਅੱਸੀ ਉਨ੍ਹਾਂ ਦਿਨਾਂ ਇਸਲਾਮਾਬਾਦ ਰਹਿੰਦੇ ਸਾਂ। ਸਾਰਾ ਦਿਨ ਮੈ ਫ਼ੇਅਰ ਦੀਆਂ ਚਿੰਗਮਾਂ ਖਾ ਖਾ ਕੇ ਅੰਦਰੋਂ ਨਿਕਲਦੇ ਸਟਿੱਕਰ ਜਮ੍ਹਾਂ ਕਰਦੇ ਕਿ ਇੱਕ ਤੋਂ ਸੌ ਨੰਬਰ ਤੀਕਰ ਦੇ ਸਟਿੱਕਰ ਪੂਰੇ ਹੋਣਗੇ ਤੇ ਚਿੰਗਮਾਂ ਦਾ ਪੂਰਾ ਡੱਬਾ ਮੁਫ਼ਤ ਲੱਭੇਗਾ। ਚੁਆਨੀ ਦੀ ਚਿੰਗਮ ਹੁੰਦੀ ਸੀ ਪਰ ਸਾਡੇ ਕੋਲ਼ ਚੁਆਨੀ ਵੀ ਹਰ ਵੇਲੇ ਨਹੀਂ ਸੀ ਹੋਇਆ ਕਰਦੀ। ਪਰ ਚਿੰਗਮ ਦਾ ਮਜ਼ਾ ਤੇ ਮੁਫ਼ਤ ਡੱਬੇ ਦਾ ਲਾਲਚ ਸਾਨੂੰ ਸਾਹ ਨਹੀਂ ਸੀ ਲੇਨ ਦਿੰਦਾ। ਹਰ ਵੇਲੇ ਐਧਰੋਂ ਉਧਰੋਂ ਚੁਆਨੀ ਅਠਿਆਨੀ ਅ ਕਟਹਿ ਕਰ ਕੇ ਭੱਜੇ ਜਾ ਰਹੇ ਹੁੰਦੇ ਚਿੰਗਮ ਲੇਨ। ਚੁਆਨੀਆਂ ਅਠਿਆਨੀਆਂ ਲੱਭਣੀਆਂ ਵੀ ਏਨੀਆਂ ਸੌਖਿਆਂ ਕੋਈ ਨਹੀਂ ਸਨ। ਪਿਓ ਸਰਕਾਰੀ ਨੌਕਰ ਸੀ ਤੇ ਹਰਾਮ ਖਾਂਦਾ ਕੋਈ ਨਹੀਂ ਸੀ। ਸੋ ਮਾਰਵੀ ਰੋਡ ਤੇ ਰਹਿੰਦੇ ਵੀ ਜਿਨਾਹ ਸੁਪਰ ਮਾਰਕੀਟ ਯਾਂ ਪੈਦਲ ਜਾਈਦਾ ਸੀ ਯਾਂ ਫ਼ਿਰ ਮਾਰਕੀਟ ਦੇ ਪਿਛਲੇ ਪਾਸੇ ਗੱਡੀ ਖਲ੍ਹਾਰ ਕੇ ਅੰਦਰੋਂ ਅੰਦਰ ਪੈਦਲ ਮਾਰਕੀਟ ਦੇ ਅਗਲੇ ਪਾਸੇ ਅਪੜੀ ਦਾ ਸੀ। ਇਹ ਸਭ ਕੁਝ ਏਸ ਲਈ ਕਿ ਗੱਡੀ ਫ਼ਾਲਤੂ ਦੋ ਕਿਲੋਮੀਟਰ ਨਾ ਚਲੇ, ਪਟਰੋਲ ਦੀ ਬੱਚਤ ਹੋਵੇ। ਫ਼ਿਰ ਵੀ ਹਰ ਵੇਲੇ ਚਿੰਗਮ ਖਾਣਾ ਉਹੀ ਗੱਲ ਸੀ ਕਿ ਪੱਲੇ ਨਹੀਂ ਧੇਲਾ, ਤੇ ਕਰਦੀ ਮੇਲਾ ਮੇਲਾ। ਇੱਕ ਦਿਨ ਤਾਇਆ ਜੀ ਡਾਕਟਰ ਅਜਮਲ ਹੋਰੀ ਆਏ ਹੋਏ ਸਨ। ਵੱਡੇ ਵੀ ਸਨ ਤੇ ਗੌਰਮਿੰਟ ਕਾਲਜ ਲਹੌਰ ਦੇ ਅਲਮਸ਼ਹੂਰ ਪ੍ਰਫ਼ੈਸਰ ਵੀ ਰਹੇ ਹੋਏ ਸਨ, ਬੇਬੇ ਨੇ ਮੇਰੀ ਸ਼ਕੀਤ ਲਾਈ। ਇੱਕ ਤੇ ਨਲੈਕ ਏ, ਸਕੂਲ ਦੀਆਂ ਕਿਤਾਬਾਂ ਨਹੀਂ ਪੜ੍ਹਦਾ, ਉੱਤੋਂ ਹਰ ਵੇਲੇ ਫ਼ਜ਼ੂਲ ਕਹਾਣੀਆਂ ਪੜ੍ਹਦਾ ਰਹਿੰਦਾ ਏ। ਬਾਲਾਂ ਨੂੰ ਤੇ ਇੰਜ ਈ ਮਾਪੇ ਵੱਡੇ ਵੱਡੇ ਤੇ ਤਾਕਤਵਰ ਜਿਨਾਂ ਜਿਹੇ ਲਗਦੇ ਨੇਂ, ਉੱਤੋਂ ਤਾਇਆ ਜੀ ਉਨ੍ਹਾਂ ਤੋਂ ਵੀ ਵੱਡੇ, ਮੈਨੂੰ ਤੇ ਇੰਜ ਪਿਆ ਜਾਪਣ ਲੱਗ ਪਿਆ ਬਈ ਮੈਂ ਕਿਸੇ ਦੇਵ ਦੇ ਅੱਗੇ ਪੇਸ਼ ਕਰ ਦਿੱਤਾ ਗਿਆ ਵਾਂ। ਮੈਂ ਤਿਆਰ ਹੋ ਗਿਆ ਝਿੜਕਾਂ ਖਾਣ ਲਈ। ਤਾਇਆ ਜੀ ਨੇ ਵਾਹਵਾ ਸ਼ੌਕ ਨਾਲ਼ ਪੁੱਛਿਆ ਪੁੱਤਰ ਕਿਆ ਪੜ੍ਹ ਰਹੀਆਂ ਐਂ ਅੱਜ ਕੱਲ੍ਹ? ਮੈਂ ਹਰੀਆਂ ਜਿਹਾ ਹੋ ਕੇ ਦੱਸਿਆ ਕਿ ਇਸ਼ਤਿਆਕ ਅਹਿਮਦ ਦੇ ਜਸੂਸੀ ਨਾਵਲ ਤੇ ਅਮਰੂ ਅੱਯਾਰ ਦੀ ਤਲਿਸਮ ਹੋਸ਼ਰੁਬਾ। ਉਹਨਾਂ ਉਸੇ ਵੇਲੇ ਮੈਨੂੰ ਗੱਡੀ ਵਿਚ ਬਾਹੀਆ ਤੇ ਐਫ਼ ਸਿਕਸ ਦੀ ਕੋਰਡ ਮਾਰਕੀਟ ਲੈ ਗਏ। ਓਥੇ ਮੈਨੂੰ ਤਲਿਸਮ ਹੋ ਸ਼ੋਰਬਾ ਦੀਆਂ ਦਸ ਜਿਲਦਾਂ ਤੇ ਇਸ਼ਤਿਆਕ ਅਹਿਮਦ ਦੇ ਚਾਰ ਜਸੂਸੀ ਨਾਵਲ ਲੈ ਦਿੱਤੇ। ਇਹਦੇ ਨਾਲ਼ ਦੋ ਕੰਮ ਹੋਏ। ਇੱਕ ਤੇ ਮੈਂ ਤਿੰਨ ਦਿਨ ਸਕੂਲੋਂ ਛੁੱਟੀ ਕਰ ਕੇ ਦਿਨ ਰਾਤ ਲਾ ਕੇ ਸੱਤ ਨਾਵਲ ਪੜ੍ਹ ਲਏ, ਜਿਹਦੇ ਨਾਲ਼ ਮੇਰੀ ਪੜ੍ਹਨ ਦੀ ਐਨੀ ਕੋ ਸਪੀਡ ਬਣ ਗਈ ਕਿ ਫ਼ਿਰ ਬੱਸ ਮੈਨੂੰ ਪੜ੍ਹਨ ਤੋਂ ਕਦੀ ਕੋਈ ਨਹੀਂ ਡੱਕ ਸਕਿਆ। ਤੇ ਦੂਜਾ ਮੈਂ ਵੇਖਿਆ ਬਈ ਇੱਕ ਬੰਦਾ ਜਿਹੜਾ ਮਾਂ ਪਿਆਂ ਤੋਂ ਵੀ ਵੱਡਾ ਏ ਤੇ ਜਿਹਦੀ ਮਾਂ ਪੇ ਵੀ ਵੱਡੀ ਇੱਜ਼ਤ ਕਰਦੇ ਨੇਂ, ਉਹ ਮੇਰੇ ਨਾਵਲ ਪੜ੍ਹਨ ਤੇ ਖ਼ੁਸ਼ ਏ। ਹੁਣ ਮੈਨੂੰ ਪੱਕ ਹੋ ਗਿਆ ਕਿ ਮੈਂ ਕੋਈ ਗ਼ਲਤ ਕੰਮ ਨਹੀਂ ਕਰ ਰਿਹਾ ਸਾਂ, ਬੱਸ ਮੇਰਾ ਤੇ ਮਾਪਿਆਂ ਦਾ ਇਖ਼ਤਿਲਾਫ਼-ਏ-ਰਾਏ ਸੀ ਜਿਹਦੇ ਵਿਚ ਮਾਪਿਆਂ ਦੇ ਵੱਡੇ ਮੇਰੇ ਨਾਲ਼ ਸਨ। ਫ਼ਿਰ ਮੈਂ ਗਰਮੀਆਂ ਦੀ ਛੁੱਟੀਆਂ ਸਾਰੀ ਸਾਰੀ ਦੁਪਹਿਰ ਬੰਦ ਸਟੋਰ ਵਿਚ ਰਜ਼ਾਈਆਂ ਦੇ ਅਤੇ ਬਹਾ ਕੇ ਨਾਵਲ ਪੜ੍ਹਦਾ ਰਹਿੰਦਾ। ਨੌਵੀਂ ਅਪੜਦੇ ਆਪੇ ਈ ਮੈਂ ਨਾਵਲਾਂ ਨਾਲ਼ ਤਰੀਖ਼ ਵੀ ਪੜ੍ਹਨੀ ਸ਼ੁਰੂ੍ਹ ਕਰ ਦਿੱਤੀ, ਤੇ ਫ਼ਿਰ ਚੱਲ ਸੋ ਚੱਲ। ਪਰ ਬਚਪਨ ਵਿਚ ਤਾਇਆ ਜੀ ਦਾ ਮੈਨੂੰ ਇਹ ਪੱਕ ਕਰਾਣਾ ਕਿ ਮੇਰਾ ਕਿਤਾਬਾਂ ਪੜ੍ਹਨਾ ਉਨ੍ਹਾਂ ਚੰਗਾ ਲਗਦਾ ਏ, ਸ਼ਾਇਦ ਮੇਰੀ ਪੜ੍ਹਨ ਦੀ ਆਦਤ ਲਈ ਸਭ ਤੋਂ ਵੱਡੀ ਟੇਕ ਸੀ।
ਬੰਦਾ ਭਾਵੇਂ ਕਿੰਨਾ ਮਰਜ਼ੀ ਈ ਵੱਡਾ ਕਿਓਂ ਨਾ ਹੋ ਜਾਵੇ, ਜੋ ਕੁਝ ਓਹਨੂੰ ਬਚਪਨ ਵਿਚ ਸਿੱਖਾ ਦਿੱਤਾ ਜਾਂਦਾ ਏ ਉਸਤੋਂ ਯਾਂ ਤੇ ਉਹ ਨਿਕਲ਼ ਨਹੀਂ ਸਕਦਾ ਯਾਂ ਫ਼ਿਰ ਸਾਰੀ ਉਮਰ ਉਸਤੋਂ ਨਿਕਲਣ ਲਈ ਆਪਣੇ ਆਪ ਨਾਲ਼ ਈ ਲੜਦਾ ਰਹਿੰਦਾ ਏ। ਵਾਹਵਾ ਵਰ੍ਹਿਆਂ ਪਿੱਛੇ ਇੱਕ ਡੋਕੁਮੈਂਟਰੀ ਵੇਖੀ ਸੀ ਕਿ ਗੋਰੇ ਮਚੱਹਯਿਂ ਦੇ ਬਾਲਾਂ ਨੂੰ ਵੀਹ ਦਿਨ ਦਰਿਆ ਦੇ ਪਾਣੀ ਵਿਚ ਰੱਖਦੇ ਨੇਂ ਤੇ ਫ਼ਿਰ ਉਨ੍ਹਾਂ ਨੂੰ ਸਮੁੰਦਰ ਵਿਚ ਛੱਡ ਦਿੰਦੇ ਨੇਂ। ਮਚੱਹਯਿਂ ਸਾਰੀ ਹਯਾਤੀ ਸਮੁੰਦਰ ਵਿਚ ਈ ਰਹਿੰਦੀਆਂ ਖਾਂਦੀਆਂ ਪੈਂਦੀਆਂ ਨੇਂ, ਪਰ ਬਚਪਨ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ। ਬਚਪਨ ਦੇ ਉਸ ਦਰਿਆਈ ਪਾਣੀ ਦੀ ਖ਼ੁਸ਼ਬੂ ਉਨ੍ਹਾਂ ਹਰ ਵੇਲੇ ਤੜਫ਼ਾ ਨਦੀ ਰਹਿੰਦੀ ਏ ਤੇ ਅਖ਼ੀਰ ਵੱਡੀਆਂ ਹੋ ਕੇ ਉਹ ਆਪਣੇ ਬਚਪਨ ਦੇ ਪਾਣੀ ਨੂੰ ਲੱਭਦੀਆਂ ਫ਼ਿਰ ਸਮੁੰਦਰ ਦੇ ਉਸੀ ਕਿਨਾਰੇ ਤੇ ਆਜਾਨਦੀਆਂ ਨੇਂ ਜਿੱਥੋਂ ਉਨ੍ਹਾਂ ਸਯਨਸਦਾਨਾਂ ਨੇਂ ਛੱਡਿਆ ਸੀ।
ਓਥੇ ਇਸਲਾਮਾਬਾਦ ਵਿਚ ਸਾਡੀ ਗਲੀ ਵਿਚ ਇੱਕ ਖ਼ਾਨਦਾਨ ਰਹਿੰਦਾ ਸੀ। ਮਾਪੇ ਤੇ ਉਨ੍ਹਾਂ ਦੇ ਤਿੰਨ ਮੁੰਡੇ। ਛੋਟੇ ਦੋ ਸਾਡੇ ਵੀ ਯਾਰ ਸਨ। ਵੱਡਾ ਖ਼ੁਸ਼ਬਾਸ਼ ਖ਼ਾਨਦਾਨ ਸੀ। ਫ਼ਿਰ ਇਸੀ ਲਹੌਰ ਆ ਗਏ। ਦੋ ਕੋ ਵਰ੍ਹਿਆਂ ਬਾਅਦ ਪਤਾ ਚਲਿਆ ਕਿ ਸਭ ਤੋਂ ਨਿੱਕਾ ਮੁੰਡਾ, ਜਿਹੜਾ ਇਸ ਵੇਲੇ ਪੰਜਵੀਂ ਪੜ੍ਹਦਾ ਸੀ, ਈਦ ਆਲੇ ਦਿਨ ਈਦੀ ਜੋੜ ਕੇ ਆਪਣੇ ਮਸੇਰ ਨਾਲ਼ ਹੋਟਲ ਵਿਚ ਸੋਇਮਨਗ ਕਰਨ ਗਿਆ, ਤੇ ਤਲਾਅ ਵਿਚ ਡੁੱਬ ਕੇ ਮਰ ਗਿਆ। ਦੋ ਕੋ ਵਰ੍ਹੇ ਬਾਅਦ ਪਤਾ ਲੱਗਿਆ ਕਿ ਉਹਦੀ ਮਾਂ ਓਹਨੂੰ ਰੋਂਦੀ ਮਰ ਗਈ। ਆਪਣੀ ਢਿੱਡ ਘੜੋਲੀ ਨੂੰ ਹੱਥੀ ਦਫ਼ਨਾ ਕੇ ਕੁਰਲਾਂਦੀ ਰਹੀ, ਪਰ ਕੋਈ ਕਿਆ ਕਰ ਸਕਦਾ ਸੀ? ਫ਼ਿਰ ਜਦੋਂ ਓਹਨੂੰ ਜਾਪਿਆ ਹੋਣਾ ਏ ਬਈ ਰੱਬ ਦੇ ਸਾਰੇ ਨਾਵਾਂ ਵਿੱਚੋਂ ਸਭ ਤੋਂ ਡਾਹਡਾ ਨਾਂ ਤੇ ਅਲਸਮਦ ਈ ਏ ਤੇ ਫ਼ਿਰ ਇਹੋ ਸੋਚਿਆ ਹੋਣਾ ਏ ਕਿ ਚਲੋ ਮੈਂ ਈ ਬਾਲ ਕੋਲ਼ ਜਾਨੀ ਆਂ। ਯਾਂ ਮਿਲ ਜਾਵੇਗਾ ਯਾਂ ਮੇਰੀ ਜਾਨ ਛਿੱਟੇਗੀ। ਮਰ ਗਈ। ਹੋਰ ਕੋਈ ਇੱਕ ਵਰ੍ਹੇ ਪਿੱਛੋਂ ਖ਼ਬਰ ਮਿਲੀ ਕੇ ਮੋਏ ਬਾਲ ਦੇ ਪਿਓ ਨੇ ਨਵਾਂ ਵਿਆਹ ਕਰ ਲਿਆ। ਇਸ ਵੇਲੇ ਤੇ ਮੈਨੂੰ ਚੂਚਾ ਹੋਰੀ ਤੇ ਬਹੁੰ ਗ਼ੁੱਸਾ ਆਉਂਦਾ ਸੀ ਕਿ ਕਿੰਨਾ ਭੈੜਾ ਕੰਮ ਕੀਤਾ ਸਵ। ਪਰ ਹੁਣ ਜਾਪਦਾ ਏ ਉਹ ਗ਼ੁੱਸਾ ਮੀਰਾ ਨਹੀਂ ਸੀ, ਉਹ ਤੇ ਸੁਣ ਸੁਣਾ ਕੇ ਸੀ। ਜੋ ਕੁਝ ਆਲ ਦੁਆਲੇ ਕਿਹਾ ਜਾ ਰਿਹਾ ਸੀ ਮੈਂ ਵੀ ਉਹੀ ਕਹਿ ਰਿਹਾ ਸਾਂ, ਤੇ ਉਹੀ ਮਸੂਸ ਕਰ ਰਿਹਾ ਸਾਂ। ਹੁਣ ਸੂਚਨਾਵਾਂ ਚੂਚੇ ਨੇ ਕਿਆ ਕੀਤਾ। ਨਿੱਕਾ ਪੁੱਤਰ ਅੱਖਾਂ ਸਾਹਮਣੇ ਮਰ ਗਿਆ, ਵੋਹਟੀ ਵੀ ਮਰ ਗਈ। ਚੂਚੇ ਦਾ ਹਾਲ ਤੇ ਯਤੀਮ ਬਾਲ ਵਰਗਾ ਹੋ ਗਿਆ ਸੀ ਜਿਹਦੇ ਮਾਪੇ ਮਰ ਗਏ ਹੋਣ। ਨਿੱਕੇ ਬਾਲ ਹਤੱਹਾਂ ਵਿਚ ਮਰ ਜਾਣ ਤੇ ਵੱਡੇ ਵੱਡਿਆਂ ਦੀ ਜੰਨਤ ਦੀ ਲਾਲਚ ਮੁੱਕ ਜਾਂਦੀ ਏ। ਚੰਗਾ ਈ ਕੀਤਾ ਸੋ ਜੋ ਜਿੰਦੜੀ ਨਵੀਂ ਕਰਨ ਦੀ ਛਾਈ। ਹੋਈ ਤੇ ਨਹੀਂ ਹੋਵੇਗੀ, ਪਰ ਹੁਣ ਮੈਨੂੰ ਸਮਝੇ ਆਉਂਦੀ ਏ ਬਈ ਇਹ ਚਾਚੇ ਦਾ ਇਜ਼ਹਾਰ ਸੀ ਬਈ ਰੱਬ ਦਾ ਸਭ ਤੋਂ ਡਾਹਡਾ ਨਾਂ ਏ ਅਲਸਮਦ। ਬੇਨਿਆਜ਼
ਉਹ ਚੁਆਨੀ ਆਲੀ ਚੀਮਨਗਾਂ ਖੁੱਲੀ ਦੀਆਂ ਸਨ ਤੇ ਥੱਲੋਂ ਇੱਕ ਸਫ਼ੈਦ ਕਾਗ਼ਜ਼ ਵਿਚ ਲਿਪਟੀਆਂ ਗੁਲਾਬੀ ਚੀਮਨਗਾਂ ਨਿਕਲਦੀਆਂ ਸਨ। ਹੁਣ ਇਸਲਾਮਾਬਾਦ ਬਾਰੇ ਸੂਚਨਾਂ ਆਂ ਤੇ ਦੋ ਈ ਸ਼ੈਵਾਂ ਚੇਤੇ ਔਂਦਿਆਂ ਨੇਂ। ਸਫ਼ੈਦ ਕਾਗ਼ਜ਼ ਵਿਚ ਲਿਪਟੀਆਂ ਚੀਮਨਗਾਂ, ਤੇ ਸਫ਼ੈਦ ਕਫ਼ਨ ਵਿਚ ਲਿਪਟਿਆ ਬਾਲ। ਜਸਰਾਂ ਬਾਲ ਮਰ ਜਾਵੇ ਤੇ ਮੁੜ ਨਹੀਂ ਆਉਂਦਾ, ਮਾਂ ਬੋਲੀ ਵੀ ਮਰ ਜਾਵੇ ਤੇ ਮੁੜ ਨਹੀਂ ਆ ਸਕਦੀ। ਫ਼ਿਰ ਬਚਪਨ ਦੀਆਂ ਯਾਦਾਂ, ਚੀਮਨਗਾਂ ਤੇ ਮੋਏ ਯਾਰ ਬਾਰੇ ਗੱਲਾਂ ਖ਼ੋਰੇ ਕਸਰਾਂ ਦੱਸ-ਏ-ਾਂ ਜਾਵਣ। ਹਿਸਾਬ ਕਿਤਾਬ ਤੇ ਦੂਜੀ ਬੋਲੀ ਵੀ ਕਰ ਲਈਦਾ ਏ, ਮੋਏ ਯਾਰ ਦਾ ਕੁਰਲਾ ਪਾ ਬੰਦਾ ਕਸਰਾਂ ਕਰੇ?
ਵੱਡ-ਏ-ਾਂ ਬੋਲੀਆਂ ਜ਼ਰੂਰ ਸੱਖਣੀਆਂ ਚਾਹੀਦੀਆਂ ਨੇਂ। ਦੁਨੀਆ ਨਾਲ਼ ਰਾਬਤੇ ਦਾ ਜ਼ਰੀਆ ਇਹੋ ਏ। ਇੰਜ ਏ ਵੀ ਹਨ ਮਸਲਾ ਨਹੀਂ ਰਹਿਣਾ। ਜਸਰਾਂ ਟੈਕਨੌਲੋਜੀ ਤਰੱਕੀ ਪਈ ਕਰਦੀ ਏ, ਪੰਜ ਸੱਤ ਵਰ੍ਹਿਆਂ ਦੀ ਗੱਲ ਏ ਕਿ ਇੱਕ ਬੰਦਾ ਚੀਨੀ ਹੋਵੇ ਤੇ ਦੂਜਾ ਪੰਜਾਬੀ, ਤੇ ਵਿਚਕਾਰ ਇੱਕ ਡੱਬੀ ਰਖ ਕੇ ਬੋਲੀ ਜਾਣਗੇ। ਡੱਬੀ ਚੀਨੀ ਨੂੰ ਪੰਜਾਬੀ ਤੇ ਪੰਜਾਬੀ ਨੂੰ ਚੀਨੀ ਵਿਚ ਵਰਤੀ ਜਾਵੇਗੀ। ਏ ਕੰਮ ਸ਼ਰੂਵਾ ਤੇ ਹੋ ਵੀ ਗਿਆ ਏ। ਕਿਸੇ ਵੀ ਦੇਸ ਜਾਵੀਏ, ਗੂਗਲ ਟਰਾਂਸਲੇਟਰ ਆਪਣੇ ਫ਼ੋਨ ਵਿਚ ਨਾਲ਼ ਲੈ ਜਾਵੋ ਤੇ ਜਿਹੜੀ ਮਰਜ਼ੀ ਬੋਲੀ ਦੇ ਬੰਦੇ ਨਾਲ਼ ਆਪਣੀ ਬੋਲੀ ਵਿਚ ਗੱਲ ਕਰੋ। ਕਿਤਾਬਾਂ ਵੀ ਐਸੀ ਤਰ੍ਹਾਂ ਮਿੰਟਾਂ ਸਕਿੰਟਾਂ ਵਿਚ ਤਰਜਮਾ ਹੋ ਜਾਇਆ ਕਰਨ ਗਿਆਂ। ਫ਼ਿਰਵੀ ਸਾਡੇ ਵੱਲ ਅੰਗਰੇਜ਼ੀ ਦਾ ਵਾਹਵਾ ਰਿਵਾਜ ਏ। ਜਿਹਦੀ ਅੰਗਰੇਜ਼ੀ ਜਿੰਨੀ ਚੰਗੀ, ਉਹ ਓਨਾ ਈ ਲੀਕ। ਜਿਨੂੰ ਵੇਖੋ ਬੱਚਿਆਂ ਨੂੰ ਪੰਜਾਬੀ ਛੱਡ ਅੰਗਰੇਜ਼ੀ ਸਿਖਾਈ ਜਾਂਦਾ ਏ। ਤੇ ਅੰਗਰੇਜ਼ੀ ਕੰਮ ਵੀ ਵਾਹਵਾ ਆਉਂਦੀ ਏ। ਪਰ ਜ਼ਰੂਰੀ ਨਹੀਂ ਹੁੰਦਾ ਜੋ ਸ਼ੈ ਅੱਜ ਕੰਮ ਆ ਰਹੀ ਹੋਵੇ ਉਹ ਹਮੇਸ਼ਾ ਈ ਕੰਮ ਆਉਂਦੀ ਰਹੇ। ਜਦੋਂ ਭੇਡੂ ਕੁਰਬਾਨੀ ਲਈ ਲਿਆਂਦੇ ਆਂ ਤੇ ਉਹਦੀ ਵੱਡੀ ਖ਼ਾਤਰ ਮੁੱਦਾ ਰੱਤ ਕਰਨੇ ਆਂ। ਓਹਨੂੰ ਮਹਿੰਦੀ ਲਾਣੇ ਆਂ, ਘੁੰਗਰੂ ਪਾਣੇ ਆਂ, ਚੰਗਾ ਖੋ ਇੰਨੇ ਆਂ। ਭੇਡੂ ਤੇ ਸੋਚਦਾ ਹੋਵੇਗਾ ਬਈ ਇਹ ਤੇ ਮੇਰੇ ਬਹੁਤ ਈ ਸਕੇ ਨੇਂ। ਉਹ ਤੇ ਜਦੋਂ ਓਹਨੂੰ ਲੰਮੀਆਂ ਪਾ ਕੇ ਉਹਦੀ ਧੋਣ ਤੇ ਛੁਰੀ ਫੇਰੀ ਦੀ ਏ ਉਸ ਵੇਲੇ ਵਿਚਾਰਾ ਸੋਚਦਾ ਹੋਵੇਗਾ ਬਈ ਇਹ ਮੇਰੇ ਨਾਲ਼ ਹੋਈ ਕਿਆ ਏ? ਵੱਡੀਆਂ ਬੋਲੀਆਂ ਵੀ ਸਾਨੂੰ ਚਾਰਾ ਪਾਣੀ ਪਾ ਕੇ ਸਾਡੀ ਮਾਂ ਬੋਲੀ ਦੀ ਧੋਣ ਤੇ ਛੁਰੀ ਪਿਆਂ ਫੇਰਦਿਆਂ ਨੇਂ।
ਅਕਲ ਵੀ ਆਪ ਈ ਕਰਨੀ ਪੈਂਦੀ ਏ, ਆਪਣੇ ਆਪ ਨਹੀਂ ਹੁੰਦੀ। ਇਟਲੀ ਦੇ ਚਰਚਾਂ ਵਿਚ ਯਸੂ(ਅਲੈ.) ਦੇ ਨਾਲ਼ ਵੱਡੇ ਦੇਣੀ ਬਜ਼ੁਰਗਾਂ ਦੇ ਬੁੱਤ ਵੀ ਹੁੰਦੇ ਸਨ। ਇੱਕ ਵੱਡਾ ਅਕਲਮੰਦ ਬੰਦਾ ਇੱਕ ਬਜ਼ੁਰਗ ਦਾ ਮੰਨਣ ਆਲ਼ਾ ਸੀ। ਉਹ ਦਸ ਵਰ੍ਹੇ ਮੁਸਲਸਲ ਹਰ ਅਤਵਾਰ ਗਿਰਜੇ ਜਾਂਦਾ ਤੇ ਬਜ਼ੁਰਗ ਦੇ ਬੁੱਤ ਅੱਗੇ ਹੱਥ ਜੋੜ ਕੇ ਬਿਨਤੀ ਕਰਦਾ ਬਈ ਮੇਰੀ ਲਾਟਰੀ ਕੱਢਦੇ। ਲਾਟਰੀ ਨਾ ਨਿਕਲੇ। ਮੁਰੀਦ ਵੀ ਬਾਜ਼ ਨਾ ਆਵੇ। ਇੱਕ ਦਿਨ ਜੋ ਉਹ ਬੁੱਤ ਅੱਗੇ ਅਪੜਿਆ ਤੇ ਬੁੱਤ ਵਿਚ ਜਾਨ ਪੈ ਗਈ, ਬਜ਼ੁਰਗ ਨੇ ਮੁਰੀਦ ਅੱਗੇ ਹੱਥ ਜੌੜੇ ਤੇ ਕਹਿਣ ਲੱਗਾ, ਯਾਰ ਮੈਂ ਤਾਂ ਪਹਿਲੀ ਵਾਰੀ ਈ ਤੇਰੀ ਲਾਟਰੀ ਕਢੂਂ ਸਾਂ, ਪਰ ਤੂੰ ਮਿਹਰਬਾਨੀ ਕਰ ਲਾਟਰੀ ਦਾ ਟਿਕਟ ਤੇ ਖ਼ਰੀਦ ਲੈ। ਗੋਰੇ ਵੀ ਸਾਡੇ ਬਜ਼ੁਰਗ ਬਣੇ ਖਲੋਤੇ ਨੇਂ। ਬਿਜਲੀ ਈਜਾਦ ਕੀਤੀ। ਕੰਪਿਊਟਰ ਈਜਾਦ ਕੀਤਾ। ਕੰਪਿਊਟਰ ਵਿਚ ਪੰਜਾਬੀ ਪਾਈ। ਪੰਜਾਬੀ ਤੇ ਦੂਜੀ ਜ਼ਬਾਨਾਂ ਦੇ ਤਰਜਮੇ ਦੇ ਸੌਫ਼ਟੋਈਰ ਬਣਾਏ। ਹੁਣ ਵੀ ਜੇ ਇਸੀ ਮਾਂ ਬੋਲੀ ਨਾ ਟੁਰੀਏ ਤੇ ਫ਼ਿਰ ਅਸਾਂ ਤੇ ਸਿਆਣੇ ਬਾਂਦਰ ਵਿਚ ਕੀਹ ਫ਼ਰਕ ਰਹਿ ਜਾਵੇ? ਸਿਆਣੇ ਬਾਂਦਰ ਦੀ ਵੀ ਇੱਕ ਕਹਾਣੀ ਏ। ਕਹਿੰਦੇ ਨੇਂ ਦਸ ਹਜ਼ਾਰ ਬਾਂਦਰਾਂ ਨੂੰ ਸਟਾਕ ਐਕਸਚੇਂਜ ਤੇ ਬਹਾ ਦਿਓ ਤੇ ਉਨ੍ਹਾਂ ਦੋ ਬਟਨ ਦੇ ਦਿਓ, ਇੱਕ ਬਟਨ ਇੱਕ ਕੰਪਨੀ ਦੇ ਸ਼ਈਰ ਖ਼ਰੀਦਣ ਵਾਸਤੇ ਤੇ ਦੂਜਾ ਦੂਜੀ ਕੰਪਨੀ ਦੇ ਸ਼ਈਰ ਖ਼ਰੀਦਣ ਵਾਸਤੇ। ਹਨ ਬਾਂਦਰ ਬਟਨ ਦੱਬਣਗੇ। ਉਦ੍ਹੇ ਇੱਕ ਬਟਨ ਦੱਬਣਗੇ ਤੇ ਉਦ੍ਹੇ ਦੂਜਾ ਬਟਨ। ਯਾਨੀ ਉਦ੍ਹੇ ਬਾਂਦਰਾਂ ਨੂੰ ਫ਼ਾਇਦਾ ਹੋਵੇਗਾ ਤੇ ਅੱਧੀਆਂ ਨੂੰ ਨੁਕਸਾਨ। ਨੁਕਸਾਨ ਆਲੇ ਬਾਂਦਰ ਕੱਢ ਦਿਓ ਤੇ ਬਾਕੀਆਂ ਨੂੰ ਫ਼ਿਰ ਬਟਨ ਦੱਬਣ ਦਿਓ। ਫ਼ਿਰ ਉਹੀ ਹੋਵੇਗਾ, ਉਦ੍ਹੇ ਬਾਂਦਰ ਇੱਕ ਬਟਨ ਦੱਬਣਗੇ ਤੇ ਉਦ੍ਹੇ ਦੂਜਾ। ਫ਼ਿਰ ਉਦ੍ਹੇ ਮੁਨਾਫ਼ਾ ਕਮਾਨਗੇ ਤੇ ਉਦ੍ਹੇ ਨੁਕਸਾਨ। ਫ਼ਿਰ ਨੁਕਸਾਨ ਆਲੇ ਕੱਢ ਦਿਓ। ਇਸਰਾਂ ਕਰਦੇ ਕਰਦੇ ਅਖ਼ੀਰ ਵਿਚ ਇੱਕੋ ਬਾਂਦਰ ਰਹਿ ਜਾਵੇਗਾ। ਇਹ ਉਹ ਬਾਂਦਰ ਹੋਵੇਗਾ ਜਿਹਨੇ ਹਮੇਸ਼ਾ ਮੁਨਾਫ਼ਾ ਆਲ਼ਾ ਬਟਨ ਦੱਬਿਆ ਹੋਵੇਗਾ। ਹਰ ਬੰਦਾ ਬਾਂਦਰ ਨੂੰ ਹੀਰੋ ਬਣਾ ਕੇ ਲੱਗ ਪਵੇਗਾ ਥਿਊਰੀਆਂ ਕੁਡ੍ਹਨ। ਇੱਕ ਕਹੇਗਾ, ਇਹ ਬਾਂਦਰ ਕੇਲੇ ਖਾਂਦਾ ਏ ਏਸ ਲਈ ਏਨਾ ਸਿਆਣਾ ਏ, ਸਿਆਣ ਪੰਨੇ ਲਈ ਕੇਲੇ ਖਾਣੇ ਚਾਹੀਦੇ ਨੇਂ। ਦੂਜਾ ਆਖੇਗਾ ਇਹ ਬਾਂਦਰ ਪੂਨਛਲ ਨਾਲ਼ ਪੁੱਠਾ ਲਟਕਦਾ ਏ ਏਸ ਲਈ ਏਨਾ ਸਿਆਣਾ ਏ, ਸਿਆਣ ਪੰਨੇ ਲਈ ਪੁਟੱਹੇ ਲਟਕੋ। ਕੋਈ ਵੀ ਬਣਦਾ ਹੱਡ ਭੰਨ ਕੇ ਕਮਾਈ ਕਰਨ ਨੂੰ ਤਿਆਰ ਨਹੀਂ। ਹਰ ਬੰਦਾ ਬੱਸ ਫ਼ੱਟਾ ਫਟ ਦੌਲਤਾਂ ਦੇ ਅੰਬਾਰ ਚਾਹੁੰਦਾ ਏ। ਸਾਰੀ ਮੁਸਲਾ ਕੌਮ ਸਿਆਣੇ ਬਾਂਦਰ ਵਾਂਗ ਪੁੱਠੀ ਲਟਕਣ ਲਈ ਤਿਆਰ ਏ, ਪੈਂਡਾ ਕਰਨ ਲਈ ਨਹੀਂ। ਇਸੀ ਕੰਮ ਨਹੀਂ ਕਰਨਾ ਚਾਹੁੰਦੇ, ਸਿਕੱਹਨ ਦੀ ਪੀੜ ਨਹੀਂ ਜਰਨਾ ਚਾਹੁੰਦੇ, ਬੱਸ ਸਿਆਣੇ ਬਾਂਦਰ ਵਾਂਗ ਹਰ ਕੰਮ ਫ਼ਟਾਫ਼ਟ ਤੇ ਬਿਹਤਰੀਨ ਹੋਇਆ ਚਾਹਨੇ ਆਂ। ਇਸਰਾਂ ਨਾ ਤੇ ਹੁੰਦਾ ਏ ਤੇ ਨਾ ਕਦੀ ਹੋਣਾ ਏ। ਆਪ ਮੋਇਆਂ ਬਣ ਵੀ ਕਦੀ ਸੁਵਰਗ ਲੱਭਿਆ ਏ? ਮਾਂ ਬੋਲੀ ਟੋਰੀ ਰੱਖਣ ਲਈ ਵੀ ਸਾਨੂੰ ਪੈਂਡਾ ਕਰਨਾ ਪਵੇਗਾ, ਸਿਰਫ਼ ਗੱਲਾਂ ਬਾਤਾਂ ਕਰਨ ਨਾਲ਼ ਤੇ ਆਨਿਆਂ ਜਾਣੀਆਂ ਵਿਖਾਣ ਨਾਲ਼ ਇਹਨੇ ਨਹੀਂ ਜੇ ਟੁਰਨਾ। ਇਸੀ ਮਾਂ ਬੋਲੀ ਇਸ ਤਰ੍ਹਾਂ ਲੈ ਰਹੇ ਆਂ ਜਸਰਾਂ ਵੱਡੇ ਦੌਲਤ ਨੂੰ ਲਿਆ ਕਰਦੇ ਸਨ; ਯਾਨੀ ਹੱਥ ਦੀ ਮੈਲ। ਅੱਜ ਹਤੱਹੋਂ ਤਿਲਕ ਵੀ ਗਈ ਤੇ ਕੋਈ ਗੱਲ ਨਹੀਂ, ਕੱਲ੍ਹ ਫ਼ਿਰ ਆ ਜਾਵੇਗੀ। ਮਾਂ ਬੋਲੀ ਬੋਲਣੀ ਨਹੀਂ, ਪੜ੍ਹਨੀ ਨਹੀਂ, ਲਿਖਣੀ ਨਹੀਂ, ਉਹਦੀ ਲਾਜ ਨਹੀਂ ਰੱਖਣੀ ਤੇ ਫ਼ਿਰ ਵੀ ਇਹੋ ਮਾਣ ਰੱਖਣਾ ਬਈ ਮਰਦੀ ਨਹੀਂ। ਇਹ ਤੇ ਸਿਆਣੇ ਬਾਂਦਰ ਆਲੀ ਈ ਗੱਲ ਏ।
ਸੁਣਿਆ ਏ ਸਟੀਫ਼ਨ ਹਾਕਿੰਗ ਨੇ ਕਿਹਾ ਏ ਕਿ ਇਲਮ ਦੀ ਸਭ ਤੋਂ ਵੱਡੀ ਦੁਸ਼ਮਣ ਜਹਾਲਤ ਨਹੀਂ, ਸਿਆਣ ਪੰਨੇ ਦਾ ਝਾਕਾ ਏ। ਏਸ ਬਾਰੇ ਸੁਕਰਾਤ ਦੀ ਵੀ ਇੱਕ ਕਹਾਣੀ ਵਾਹਵਾ ਮਸ਼ਹੂਰ ਏ। ਐਥਿਨਜ਼ ਵਿਚ ਇੱਕ ਵੱਡੀ ਦੇਵੀ ਸੀ ਡੈਲਫ਼ੀ, ਉਹਦੇ ਮੰਦਰ ਵਿਚ ਜਿਹੜੀ ਦੇਵਦਾਸੀ ਸੀ ਓਹਨੂੰ ਕੋਈ ਗੱਲ ਪੁਚੱਹੋ ਤੇ ਉਹ ਦੇਵੀ ਨੂੰ ਪੁੱਛ ਕੇ ਦੱਸ ਦਿੰਦੀ ਸੀ। ਸੁਕਰਾਤ ਦੇ ਬੈਲੀ ਨੇ ਦੇਵੀ ਕੋਲੋਂ ਪੁੱਛਿਆ ਬਈ ਐਥਿਨਜ਼ ਵਿਚ ਸਭ ਤੋਂ ਸਿਆਣਾ ਬੰਦਾ ਕੌਣ ਏ? ਦੇਵੀ ਨੇ ਜਵਾਬ ਦਿੱਤਾ ਸੁਕਰਾਤ। ਬੈਲੀ ਨੇ ਇਹ ਗੱਲ ਸੁਕਰਾਤ ਨੂੰ ਦੱਸੀ ਤੇ ਉਹ ਹਰੀਆਂ ਹੋਇਆ। ਕਹਿਣ ਲੱਗਾ ਬਈ ਮੈਨੂੰ ਤੇ ਕੁਝ ਵੀ ਨਹੀਂ ਆਂਦਾ ਜਾਂਦਾ, ਮੈਂ ਤੇ ਕਿੱਥੋਂ ਦਾ ਵੀ ਸਿਆਣਾ ਨਹੀਂ, ਪਰ ਦੇਵੀ ਵੀ ਦੇਵੀ ਏ, ਕੂੜ ਤੇ ਨਹੀਂ ਮਾਰ ਸਕਦੀ, ਫ਼ਿਰ ਗੱਲ ਕਿਆ ਏ? ਇਹਦੀ ਤਹਿ ਤੀਕਰ ਅਪੜਨ ਲਈ ਸੁਕਰਾਤ ਐਥਿਨਜ਼ ਦੇ ਇੱਕ ਮੰਨੇ ਗੰਨੇ ਸਿਆਣੇ ਕੋਲ਼ ਗਿਆ ਤੇ ਉਹਦੇ ਨਾਲ਼ ਗੱਲਬਾਤ ਕੀਤੀ। ਥੋੜਾ ਕੋਚਰ ਗੱਲ ਕਰ ਕੇ ਓਹਨੂੰ ਸਮਝ ਆ ਗਈ ਬਈ ਇਹ ਸਿਆਣਾ ਤੇ ਸੁਕਰਾਤ ਵਨਗਰ ਈ ਬੇ ਉਲਮਾ ਏ, ਬੱਸ ਆਪਣੇ ਆਪ ਨੂੰ ਸਮਝਦਾ ਡਾਹਡਾ ਸਿਆਣਾ ਏ। ਓਹਨੂੰ ਛੱਡ ਕੇ ਉਹ ਫ਼ਿਰ ਇੱਕ ਦੂਜੇ ਮਸ਼ਹੂਰ ਸਿਆਣੇ ਕੋਲ਼ ਗਿਆ। ਓਥੇ ਵੀ ਇਹੋ ਹੋਇਆ। ਕੁਝ ਚਿਰ ਵਿਚ ਈ ਸੁਕਰਾਤ ਨੂੰ ਪਤਾ ਲੱਗ ਗਿਆ ਬਈ ਇਹਨੂੰ ਵੀ ਆਂਦਾ ਜਾਂਦਾ ਕੋਈ ਨਹੀਂ, ਇਹ ਵੀ ਬੱਸ ਆਪਣੇ ਵੱਲੋਂ ਈ ਤੁਰਮ ਖ਼ਾਂ ਬਣਿਆ ਖਲੋਤਾ ਏ। ਇਸੇ ਤਰ੍ਹਾਂ ਸੁਕਰਾਤ ਨੇ ਐਥਿਨਜ਼ ਦੇ ਸਾਰੇ ਸਿਆਣੇ ਛਾਣ ਲਏ, ਤੇ ਸਾਰੇ ਈ ਸਿਆਣੇ ਝਾਵੀਂ ਨਿਕਲੇ। ਸੁਕਰਾਤ ਸੂਚੀ ਪੈ ਗਿਆ। ਤੇ ਹੁਣ ਸੁਕਰਾਤ ਨੂੰ ਗੱਲ ਸਮਝ ਆ ਗਈ ਤੇ ਉਹਨੇ ਕਿਹਾ, ਉਹ ਬੰਦਾ ਜੀਹਨੂੰ ਆਪਣੀ ਬੇ ਇਲਮੀ ਦਾ ਸੀਹਾਨ ਨਹੀਂ, ਮੂਰਖ ਏ। ਮੈਨੂੰ ਦੇਵੀ ਨੇ ਸਿਆਣਾ ਏਸ ਲਈ ਆਖਿਆ ਏ ਕਿਉਂਜੇ ਮੈਨੂੰ ਘੱਟੋ ਘੱਟ ਇਹ ਤੇ ਪਤਾ ਏ ਕਿ ਮੈਨੂੰ ਕੁਝ ਨਹੀਂ ਆਂਦਾ। ਅੱਜਕਲ੍ਹ ਹਰ ਪੰਜਾਬੀ ਇਹੋ ਸਮਝੀ ਬੈਠਾ ਏ ਬਈ ਪੰਜਾਬੀ ਤੇ ਉਹਦੀ ਘਰ ਦੀ ਲੌਂਡੀ ਏ। ਪੰਜਾਬੀ ਤੇ ਓਹਨੂੰ ਆਉਂਦੀ ਈ ਏ, ਉਹ ਪੰਜਾਬੀ ਜੋ ਹੋਇਆ। ਪਰ ਜੇ ਆਖੋ ਜ਼ਰਾ ਪੰਜਾਬੀ ਲਿਖ ਕੇ ਤੇ ਵਿਖਾਊ ਤੇ ਜਵਾਬ ਦੇਣਗੇ, ਉਹ ਇਸੀ ਤੇ ਕਦੀ ਲਿਕੱਹੀ ਨਹੀਂ। ਪੜ੍ਹਨ ਨੂੰ ਆਖੋ ਤੇ ਫ਼ਿਰ ਇਹੋ ਜਵਾਬ, ਇਸੀ ਤੇ ਕਦੀ ਪੜ੍ਹੀ ਨਹੀਂ। ਬੋਲਣ ਨੂੰ ਆਖੋ ਤੇ ਕਹਿਣਗੇ, ਬੋਲਣੇ ਆਂ, ਨੌਕਰਾਂ ਨਾਲ਼ ਇਸੀ ਪੰਜਾਬੀ ਈ ਬੋਲਣੇ ਆਂ, ਇੰਜ ਹੌਲੀ ਹੌਲੀ ਉਨ੍ਹਾਂ ਉਰਦੂ ਸਿਖਾ ਰਹੇ ਆਂ। ਨਾਲੇ ਅਗਲੇ ਈ ਸਾਹ ਵਿਚ ਦੱਸਣਗੇ ਕਿ ਉਹ ਪੰਜਾਬੀ ਬੋਲੀ ਤੇ ਸਕਾਫ਼ਤ ਨਾਲ਼ ਕਿੰਨਾ ਪਿਆਰ ਕਰਦੇ ਨੇਂ। ਅਣਮੁੱਲੀ ਡੈਲਫ਼ੀ ਦੇਵੀ, ਤੋਂ ਸਾਨੂੰ ਬੜੇ ਚੇਤੇ ਆਉਂਦੀ ਐਂ!
No comments:
Post a Comment