ਸਬਜ਼ੀਆਂ
ਲੇਖਕ
ਟੀਪੂ ਸਲਮਾਨ ਮਖ਼ਦੂਮ
ਓਹਦੀ ਸੱਤ ਵਰ੍ਹਿਆਂ
ਦੀ ਧੀ ਓਹਦੇ ਮੋਢਿਆਂ ਤੇ ਚੜ੍ਹੀ ਓਹਦੇ ਬੋਦੇ ਪੁੱਟ ਰਹੀ ਸੀ ਜਦੋਂ ਓਹਦੀ ਵੋਹਟੀ ਨੇ ਓਹਦੇ ਹੱਥ ਸਬਜ਼ੀਆਂ
ਦੀ ਇਕ ਲੰਮੀ ਲਿਸਟ ਫੜਾਈ। ਇਤਵਾਰ ਦੀ ਸਵੇਰ ਸੀ, ਕੈਲਸਟਰੋਲ ਵੀ ਕਾਬੂ
ਇੱਚ ਨਹੀਂ ਸੀ, ਓਹਨੇ ਸੋਚਿਆ ਚਲੋ ਪੈਦਲ
ਈ ਜਾਣਾ ਹਾਂ, ਕੁਝ ਵਰਜ਼ਿਸ਼ ਈ ਹੋ ਜਾਵੇਗੀ।
ਓਹਦੀ ਧੀ ਵੀ ਓਹਦੇ ਦੁਆਲੇ ਹੋ ਗਈ ਕੇ ਉਹ ਵੀ ਨਾਲ਼ ਚੱਲੇਗੀ। ਉਹ ਫ਼ੱਟਾ ਫਟ
ਆਪਣੀ ਨਿੱਕੀ ਜਈ ਸੈਕਲ ਵੀ ਫੜ ਲਿਆਈ ਜਦੇ ਪਿਛਲੇ
ਪਹੀਏ ਨਾਲ਼ ਦੋ ਨਿੱਕੇ ਨਿੱਕੇ ਪਹੀਏ ਲੱਗੇ ਹੁੰਦੇ ਨੇ ਤਾਂ ਬਾਲ ਡਿੱਗਣ ਨਾ।
ਬਾਹਰ ਗਲੀ ਇੱਚ ਨਿਕਲਦੇ
ਈ ਓਹਨੇ ਵੇਖਿਆ ਕੇ ਅੰਬ ਦੇ ਰੁੱਖ ਉਤੇ ਬੂਰ ਆਇ ਖਲੋਤਿ ਸੀ। ਓਹਦਾ ਜੀ ਨੌਰੌਜ਼ ਦੀ ਖ਼ੁਸ਼ੀ ਨਾਲ਼ ਭਰ ਗਿਆ।
ਓਹਨੇ ਬਾਲੜੀ ਨੂੰ ਸਮਝਾਇਆ ਕੇ ਸੜਕ ਤੇ ਚੱਲਣ ਲਈ ਗੱਡੀ ਤੇ ਹੋਈਏ ਤੇ ਆਪਣੇ ਖੱਬੇ ਤੇ ਪੈਦਲ ਹੋਈਏ ਤੇ
ਆਪਣੇ ਸੱਜੇ ਪਾਸੇ ਚਲੀ ਦਾ ਅੇ। ਐ ਸੁਣਦੇ ਈ ਕੁੜੀ
ਸੜਕ ਪਾਰ ਕਰ ਕੇ ਖੱਬੇ ਪਾਸੇ ਹੋ ਗਈ। ਉਹ ਇਕਦਮ ਪ੍ਰੇਸ਼ਾਨ ਹੋ ਕੇ ਓਹਨੂੰ ਝਾੜਨ ਲੱਗਾ ਕਿ ਓਹਨੇ ਕੱਲੇ
ਸੜਕ ਕਿਓਂ ਪਾਰ ਕੀਤੀ ਤੇ ਨਾਲ਼ ਈ ਉਹਦੀ ਸਮਝ ਵਿਚ ਗੱਲ ਆ ਗਈ ਕੇ ਬਾਲੜੀ ਤੇ ਗੱਡੀ ਤੇ ਸੀ ਐਸ ਲਈ ਓਹ ਗੱਡੀ ਆਲੀ ਸੈਡ ਤੇ ਹੋ ਗਈ ਸੀ। ਓਹ ਹੱਸ ਪਿਆ ਤੇ ਓਹਦੇ ਨਾਲ਼
ਈ ਆ ਗਿਆ। ਬਾਲੜੀ ਪਿਓ ਨੂੰ ਨਾਲ਼ ਆਂਦੇ ਵੇਖ ਕੇ ਫੁਲਝੜੀ ਵਾਂਗੂੰ ਖਿੱਲ ਗਈ। ਬਾਲ ਵੀ ਅਜੀਬ ਹੁੰਦੇ
ਨੇਂ, ਓਹਨੇ ਸੋਚਿਆ।
ਗਵਾਂਢੀਆਂ ਦਾ ਗੇਟ ਖੁੱਲ੍ਹਾ, ਗੱਡੀ ਬਾਹਰ ਿਨਕਲੀ ਤੇ
ਗੇਟ ਫ਼ਿਰ ਬੰਦ ਹੋ ਗਿਆ। 'ਬਾਬਾ ਐ ਘਰਾਂ ਤੇ ਬੂਹੇ
ਕਿਉਂ ਲੱਗੇ ਹੁੰਦੇ ਨੇਂ?' ਧੀ ਨੇ ਪੁੱਛਿਆ। ਉਹਦਾ
ਜੀ ਕੀਤਾ ਕੇ ਧੀ ਨੂੰ ਦੱਸੇ ਕੇ ਉੱਚੇ ਹੋਣ ਵਾਸਤੇ ਖੋਣਾ ਪੈਂਦਾ ਅੇ। ਤੇ ਲੁੱਟਦੇ ਮਾਲ ਦੀ ਰਾਖੀ ਲਈ ਚਾਰ ਦੀਵਾਰੀਆਂ ਤੇ ਬੂਹੇ
ਲਾਣੇ ਪੈਂਦੇ ਨੇਂ। ਪਰ ਉਹਨੇ ਕਿਹਾ 'ਪੁੱਤਰ ਬੂਹੇ ਏਸ ਲਈ
ਲਾਂਦੇ ਨੇਂ ਤਾਂ ਕੋਈ ਚੋਰ ਨਾ ਅੰਦਰ ਆ ਵੜੇ'। ਕੁੜੀ ਨੇ ਉਹਨੂੰ ਦੱਸਣਾ ਸ਼ੁਰੂ ਕਰ ਦਿੱਤਾ ਕੇ ਸਕੂਲੇ ਓਹ ਅੱਜਕਲ ਚਾਚ
ਦਾ ਪਹਾੜਾ ਪਏ ਯਾਦ ਕਰਦੇ ਹਨ। ਉਹ ਸੈਕਲ ਚਲਾਨਦੇ ਚਲਾਨਦੇ ਡੋਲੀ , ਤੇ ਫ਼ਿਰ ਸੰਭਲ ਕੇ ਪਿਓ
ਨੂੰ ਚਾਰਦਾ ਪਹਾੜਾਗਾ ਗਾ ਕੇ ਸੁਣਾਉਣ ਲੱਗੀ। ਉਹਨੇ
ਪਿਆਰ ਨਾਲ਼ ਉਹਨੂੰ ਵੇਖਿਆ। ਧੀ ਦੀ ਮਾਸੁਮੀਅਤ ਤੇ ਖ਼ੁਸ਼ੀ ਵੇਖ ਕੇ ਉਹਦਾ ਜੀ
ਭਰ ਆਇਆ। ਏਨੇ ਵਿਚ ਸਾਮਨਓਂ ਇੱਕ ਅਵਾਰਾ ਕੁੱਤਾ ਆਉਂਦਾ ਿਦੱਸਾ। ਬਾਲੜੀ ਡਰ ਕੇ ਪਿਓ ਦੇ ਨਾਲ਼
ਹੋ ਗਈ। ਕੁੱਤਿਆਂ ਤੋਂ ਤੇ ਓਹ ਵੀ ਬੜਾ ਡਰਦਾ ਸੀ ਪਰ ਧੀ ਨੂੰ ਬਚਾਣ ਲਈ ਉਹਨੇ ਝੁਕ ਕੇ ਇੱਕ ਵੱਟਾ ਚੁੱਕ
ਲਿਆ ਤੇ ਕੁੱਤੇ ਨੂੰ ਡਰਾਣ ਵਾਸਤੇ ਵੱਟੇ ਵਾਲਾ ਹੱਥ
ਸਿਰੋਂ ਉੱਤੇ ਚੁੱਕਿਆ। ਕੁੱਤਾ ਡਰ ਕੇ ਪਰਾਂ ਨੂੰ ਹੋ ਕੇ ਬਝ ਗਿਆ। ਕੁੜੀ ਸੈਕਲ ਤੋਂ ਉਤਰ ਆਈ
ਤੇ ਪਿਓ ਨੂੰ ਚੰਮੜ ਗਈ। ਓਹਨੇ ਧੀ ਦੇ ਸਿਰ ਤੇ ਹੱਥ ਫੇਰਿਆ ਤੇ ਕੁੜੀ ਨੇ ਸਿਰ ਚੁੱਕ ਕੇ ਉਹਦੇ ਵੱਲ
ਤੱਕਿਆ। ਬੱਚੀ ਦੀ ਮੁਸਕਾਨ ਵਿਚ ਏਨਾ ਤਸ਼ਕੱਰ ਤੇ ਉਹਦੀ ਅੱਖੀਆਂ ਚ ਏਨਾ ਭਰੋਸਾ ਸੀ ਕੇ ਉਹਦਾ ਸਾਹ ਘੁੱਟ ਜਿਆ ਗਿਆ। ਉਹਦਾ ਜੀ ਕੀਤਾ
ਕੇ ਬੱਚੀ ਨੂੰ ਦੱਸ ਦੇਵੇ ਕੇ ਉਹ ਉਹਨੂੰ ਇੰਜ ਈ ਵੱਡਾ
ਬਹਾਦਰ ਤੇ ਤਾਕਤਵਰ ਸਮਝ ਰਹੀ ਹੈ। ਅਸਲ ਇਚ ਉਹ ਓਸਤੋਂ
ਵੀ ਜ਼ਿਆਦਾ ਡਰਪੋਕ ਤੇ ਕਮਜ਼ੋਰ ਏ। ਫ਼ਿਰ ਏ ਸੋਚ ਕੇ ਚੁੱਪ ਕਰ ਗਿਆ ਕਿ ਬੱਚੀ ਏ, ਇਸੇ ਸਹਾਰੇ ਨਾਲ਼ ਉਹਦੀ
ਚੰਗੀ ਲੰਗ ਜਾਵੇਗੀ। ਤੇ ਜਿਦੋਂ ਤੀਕਰ ਉਹਨੂੰ ਏ ਗੱਲ ਸਮਝ ਆਨੀ ਏ ਬਈ ਉਥੇ ਨਾ ਕੋਈ ਬਹਾਦਰ ਏ ਤੇ ਨਾ
ਤਾਕਤਵਰ, ਉਹਦੋਂ ਤੀਕਰ ਉਹ ਆਪ ਈ ਜ਼ਿੰਦਗੀ ਦੇ ਭੇਦ ਪਾ ਚੁੱਕੀ ਹੋਣੀ ਏ।
ਗਲੀ ਦੇ ਮੋੜ ਤੇ ਅੱਪੜੇ ਤੇ ਉਹਨੇ ਧੀ ਨੂੰ ਸੈਕਲੋਂ ਲਾਹ ਕੇ ਉਹਦੀ ਸੈਕਲ ਆਪ ਫੜ ਲਈ
ਕਿਊਂਜੇ ਵੱਡੀ ਸੜਕ ਤੇ ਟ੍ਰੈਫ਼ਿਕ ਵੀ ਬਹੁੰ ਸੀ ਤੇ ਗਡੀਯਾਂ ਵੀ ਰੇਸ ਚੁੱਕ ਕੇ ਰੱਖਦਿਆਂ ਸਨ। ਨਾਲ਼ ਨਾਲ਼
ਚਲਦੇ ਧੀ ਨੇ ਉਹਨੂੰ ਦੱਸਿਆ ਕੇ ਗਵਾਂਡਿਆਂ ਨੇ ਇੱਕ
ਵੱਡੀ ਸਾਰੀ ਲਿਸ਼ਕਦੀ ਨਵੀਂ ਗੱਡੀ ਲਈ ਏ। ਤੇ ਨਾਲ਼ ਈ
ਪੁੱਛਿਆ ਕੇ 'ਬਾਬਾ ਅਸੀ ਨਵੀਂ ਗੱਡੀ
ਕਦੋਂ ਲਵਾਂ ਗੇ?' ਬੱਚੀ ਲਈ ਨਵੀਂ ਗੱਡੀ
ਤੇ ਨਵੇਂ ਖਿਡੌਣੇ ਵਿੱਚ ਕੀ ਫ਼ਰਕ ਹੋਣਾ ਸੀ। ਪਰ ਉਹਨੂੰ
ਆਪਣੇ ਮੋਡਿਆਂ ਤੇ ਇਕ ਬੋਝ ਜਿਆ ਮਸੂਸ ਹੋਇਆ। ਆਪਣੀ ਧੀ ਦੀ ਹਰ ਖ਼ਾਹਿਸ਼ ਪੂਰੀ ਕਰਨ ਦੀ ਜ਼ਿੰਮੇਵਾਰੀ ਦਾ
ਬੋਝ।
ਉਹਦਾ ਜੀ ਕੀਤਾ ਕਿ ਧੀ
ਦੇ ਸਾਮਣੇ ਆਪਣਾ ਜੀਵਨ ਦੁਖੜਾ ਫੋਲੇ। ਉਹਨੂੰ ਦੱਸੇ
ਕਿ ਕੁਦਰਤ ਨੇ ਉਹਦੇ ਨਾਲ਼ ਤਿੰਨ ਕਿੰਨੀ ਵੱਡੀਆਂ ਜ਼ਿਆਦਤੀਆਂ ਕੀਤਿਾਂ ਨੇ। ਪਹਲਾਂ ਈਹ ਕਿ ਉਹਨੂੰ
ਐਹੋ ਜਹੇ ਖ਼ਾਨਦਾਨ ਇਚ ਜੰਮ ਦਿੱਤਾ ਜਿਥੇ ਉਹਦੇ ਸਾਰੇ
ਚਚੇਰਾਂ ਤੇ ਮਸੇਰਾਂ ਨੇ ਚਾਹਲੀ ਟੱਪਦਿਆਂ ਈ ਗੱਡੀਆਂ ਲੈ ਲਈਆਂ ਤੇ ਘਰ ਬਣਾ ਲਏ। ਕਿਸੇ ਨੇ ਹਲਾਲ ਕਮਾ
ਕਿ, ਕਿਸੇ ਨੇ ਹਰਾਮ ਕਮਾ
ਕਿ, ਤੇ ਕਿਸੇ ਨੇ ਮਾਪਿਆਂ
ਦੀ ਜ਼ਿਵੀਂ ਵੇਚ ਕਿ। ਬੱਸ ਉਹ ਈ ਰਹ ਗਿਆ ਸੀ ਪੁਰਾਣੀ ਗੱਡੀ ਤੇ ਕਿਰਾਏ ਦੇ ਮਕਾਨ ਆਲ਼ਾ। ਦੂਜੇ ਨਾ ਉਹ
ਐਸ ਜੋਗਾ ਸੀ ਕਿ ਹਰਾਮ ਖਾ ਲਏ ਤੇ ਨਾ ਐਸ ਜੋਗਾ ਕਿ ਐਨਾ ਸਾਰਾ ਮਾਲ ਹਲਾਲ ਤਰੀਕੋਂ ਲੁੱਟ ਲਏ। ਤੇ ਤੀਜੀ
ਜ਼ਿਆਦਤੀ ਈਹ ਕਿ ਐਨੀ ਸੋਹਣੀ ਤੇ ਮਨਮੋਹਣੀ ਧੀ ਦਿੱਤੀ ਸੂ ਜੱਦੀ ਹਰ ਖ਼ਾਹਿਸ਼ ਨੂੰ ਫ਼ੌਰਨ ਪੂਰਾ ਕਰਨ ਦਾ
ਜੀ ਕਰਦਾ ਸਿ।
ਉਹ ਆਪਣੇ ਚਚੇਰਾਂ ਤੇ
ਮਸੇਰਾਂ ਨਾਲ਼ ਇੱਕ ਅਣ ਕਹੇ ਦੰਗਲ ਇੱਚ ਫਸਿਆ ਹੋਇਆ ਸੀ ਤੇ
ਉਹਦੀ ਜਿੰਦ ਐਸੇ ਕੋਸ਼ਿਸ਼ ਵਿੱਚ ਲੰਗੀ ਜਾਣਦੀ
ਸੀ ਕਿ ਘੱਟੋ ਘੱਟ ਉਹ ਸ਼ਰੀਕੇ ਕੋਲੋਂ ਧੋਬੀ ਪਟੜਾ ਤੇ
ਨਾ ਖਾਵੇ। ਤੇ ਈ ਕੋਸ਼ਿਸ਼ ਉਹਦੀ ਜਿੰਦੜੀ ਨਿਗਲੀ ਜਾਂਦੀ ਸੀ। ਹਫ਼ਤੇ ਦੇ ਸੱਤ ਵਿਚੋਂ ਪੰਜ ਦਿਨ।
ਯਾਨੀ ਦੋ ਤਿਹਾਈਆਂ ਤੋ ਜ਼ਿਆਦਾ। ਹਫ਼ਤੇ ਦੇ ਈ ਪੰਜ ਦਿਨ ਸਵੇਰ ਤੋਂ ਲੈ ਕਿ ਰਾਤੀ ਤੀਕਰ ਉਹ ਇੱਕ ਇਹੋ
ਜਏ ਦੜਬੇ ਵਿੱਚ ਬੈਠਾ ਰਹਿੰਦਾ ਸੀ ਜਿਨਹੋਂ ਵੇਖਦਿਆਂ
ਹੀ ਉਹਨੂੰ ਹੋਲ ਉਠਦੇ ਸਨ। ਔਥੇ ਬਹ ਕਿ ਉਹ ਓ ਆਲੇ ਕੰਮ ਕਰਦਾ ਸੀ ਜਿਨ੍ਹਾਂ ਤੋਂ ਉਹਨੂੰ ਚਿੜ ਸੀ। ਤੇ ਉਨ੍ਹਾਂ ਲੋਕਾਂ ਲਈ ਤੇ ਉਨ੍ਹਾਂ ਲੋਕਾਂ ਨਾਲ਼ ਕੰਮ
ਕਰਦਾ ਸੀ ਜਿਨ੍ਹਾਂ ਨੂੰ ਉਹ ਗ਼ਰੀਬਾਂ ਦਾ ਖ਼ੂਨ ਚੂਸਣ
ਵਾਲੀਆਂ ਜੋਕਾਂ ਤੇ ਕੰਮ ਜ਼ਰਫ਼ ਸਮਝਦਾ ਸੀ। ਈ ਜਹੰਨਮ ਜਏ ਪੰਜ ਦਿਨ ਸਿਰਫ਼ ਐਸ ਆਸ ਤੇ ਲੰਨਗਦੇ ਸਨ ਕਿ
ਇਹਨਾਂ ਬਾਦ ਦੋ ਦਿਨਾਂ ਦੀ ਛੁੱਟੀ ਲੱਭੇਗੀ, ਜ਼ਿੰਦਗੀ ਗੁਜ਼ਾਰਨ ਲਈ। ਈ ਪੰਜ ਦਿਨਾਂ ਦਾ ਜਹਨਮ ਕੱਟਣ ਦਾ ਫ਼ੈਸਲਾ
ਉਹਨੇ ਕਦੋਂ ਕੀਤਾ ਸੀ ਉਹਨੂੰ ਕੁਝ ਚੇਤੇ ਨਹੀਂ ਸੀ। ਫ਼ੈਸਲਾ ਕੀ ਕਰਨਾ ਸੀ, ਚੁੱਪ ਚੁਪੀਤੇ ਉਹਨੇ
ਉਹੀ ਕਰਨਾ ਸ਼ੁਰੂ ਕਰ ਦਿੱਤਾ ਹੋਵੇਗਾ ਜੋ ਵੱਡੇ ਕਰਦੇ ਹੋਣ ਗੇ। ਚਿੜੀ ਦਾ ਬੋਟ ਕਰ ਵੀ ਕੀ ਸਕਦਾ ਸੀ? ਬੋਟ ਨੇ ਉਹੀ ਕੁਝ
ਈ ਕਰਨਾ ਸੀ ਜੋ ਚਿੜੀ ਕਰਦੀ ਸੀ। ਤੇ ਐਸ ਪੰਜ ਦਿਨਾਂ ਦੇ ਜਹਨਮ ਦੇ ਬਦਲੇ ਜਿਹੜੀ ਦੋ ਦਿਨਾਂ
ਦੀ ਜਨੱਤ ਲੱਭਦੀ ਸੀ ਉਹਦੇ ਵਿਚ ਕਿਰਾਏ ਦਾ ਘਰ ਤੇ ਪੁਰਾਣੀ ਗੱਡੀ ਹੀ ਔਂਦੀ ਸੀ। ਤੇ ਹੁਣ ਧੀ ਰਾਣੀ ਪੁੱਛਦੀ ਸੀ ਬਈ ਉਹ ਨਵੀਂ
ਗੱਡੀ ਕਦੋਂ ਲਵੇਗਾ? ਨਹੀਂ ਨਹੀਂ! ਹੁਨ ਉਹ
ਗੱਡੀ ਨਵੀਂ ਕਰਨ ਲਈ ਆਪਣੀ ਬੱਚੀ ਖੁੱਚੀ ਦੋ ਦਿਨਾਂ ਦੀ ਜ਼ਿੰਦਗੀ ਚੋਂ ਵੀ ਇੱਕ ਹੋਰ ਦਿਨ ਜਹਨੱਮ ਨੂੰ
ਨਹੀਂ ਸੀ ਤਿਆਗ ਸਕਦਾ । ਇੱਕ ਵਾਰੀ ਤੇ ਉਹਦਾ ਜੀ ਕੀਤਾ ਕਿ ਧੀ ਦੇ ਪੈਰੀ ਪੈ ਕਿ ਮੁਆਫ਼ੀ ਮੰਗ ਲਏ ਕਿ
ਉਹ ਆਪਣੀ ਟੁੱਟੀ ਬੱਝੀ ਦੋ ਦਿਨਾਂ ਦੀ ਜਿੰਦੜੀ ਚੋਂ ਇੱਕ ਹੋਰ ਦਿਨ ਉਹਦੀ ਇੱਕ ਮਾਸੂਮ ਖ਼ਾਹਿਸ਼ ਦੇ ਨਾਂ
ਨਹੀਂ ਸੀ ਕਰ ਸਕਦਾ। ਫ਼ੇਰ ਉਹਨੇ ਆਪਣੇ ਜਜ਼ਬਿਆਂ ਨੂੰ ਕਾਬੂ ਇੱਚ ਕੀਤਾ ਤੇ ਥੱਕੀ ਜਹੀ ਮੁਸਕਾਨ ਨਾਲ਼ ਉਹਦੇ ਸਿਰ
ਤੇ ਹੱਥ ਫੇਰਦੇ ਕਿਹਾ ਕਿ ਉਹ ਛੇਤੀ ਹੀ ਓਹਨੂੰ ਵੀ
ਨਵੀਂ ਗੱਡੀ ਲੈ ਦਐਗਾ। ਕੁੜੀ ਫ਼ੇਰ ਫੁਲ ਆਨਗਰ ਖਿੱਲ ਉੱਠੀ ਤੇ ਉਹਦਾ ਦਿਲ ਵੀ ਫ਼ਿਰ ਵੱਡਾ ਹੋ ਗਿਆ।
ਬਜ਼ਾਰ ਦੀ ਸਬਜ਼ੀਆਂ ਆਲੀ
ਗਲੀ ਇੱਕ ਤੇ ਤੰਗ ਜਈ ਸੀ ਤੇ ਉੱਤੋਂ ਹਲਵਾਈ, ਤੰਦੂਰ ਆਲੇ, ਬਿਜਲੀ ਆਲੇ, ਮੁਬਇਲ ਫ਼ੋਨ ਆਲੇ , ਹਰ ਕਿਸੇ ਨੇ ਅਦੱਹੀ
ਦੁਕਾਨ ਗਲੀ ਵਿੱਚ ਸਜਾਈ ਹੋਈ ਸੀ। ਹੁਣ ਈ ਵੀ ਹਰ ਬੰਦੇ ਦੀ ਇੱਜ਼ਤ ਦਾ ਸਵਾਲ ਸੀ ਕਿ ਉਹ ਸ਼ੈ ਯਾ ਤੇ
ਗੱਡੀ ਚੋਂ ਉਤਰੇ ਬਣਾ ਈ ਲੈ ਲਵੇ ਯਾਂ ਫ਼ਿਰ ਗੱਡੀ ਦੁਕਾਨ ਦੇ ਬਿਲਕੁਲ ਸਾਮ੍ਹਣੇ ਈ ਪਾਰਕ ਕਰੇ। ਐਸ ਲਈ
ਹਰ ਬੰਦੇ ਨੇ ਗੱਡੀ ਐਸ ਤੰਗ ਗਲੀ ਵਿਚ ਪਾਈ ਹੋਈ ਸੀ। ਤੇ ਮੁਰਗ਼ੀ ਆਲੇ ਦੀ ਦੁਕਾਨ ਦੇ ਸਾਮ੍ਹਣੇ ਇੱਕ
ਬੰਦਾ ਗੱਡੀ ਖਲ੍ਹਾਰ ਕਿ ਡੂਡ ਡੂਡ ਕਿੱਲੋ ਦੀਆਂ ਦੋ
ਮੁਰਗੀਾਂ ਦੇ ਅੱਠ ਅੱਠ ਪੀਸ ਬਣਵਾ ਰਿਹਾ ਸੀ। ਉਹਦੀ ਪਿਛਲੀ
ਗਡਯਿਂ ਨੇ ਹਾਰਨ ਵਜਾ ਕਿ ਉਹਨੂੰ ਰਾਹ ਡੱਕਣ ਤੋ ਰੋਕਣ ਦੇ ਬਜਾਏ ਸੈਡ ਤੋਂ ਗੁਜ਼ਰਨ ਦੀ ਕੋਸ਼ਿਸ਼ ਵਿੱਚ ਸਾਮਨਓਂ ਆਂਦੀ ਟ੍ਰੈਫ਼ਿਕ ਦਾ ਰਾਹ ਵੀ ਡੱਕ
ਦਿੱਤਾ ਸੀ। ਉਹ ਜਦੋਂ ਐਸ ਬਜ਼ਾਰ ਇੱਚ ਵੜੇ ਤੇ ਮੁਰਗ਼ੀ
ਆਲ਼ਾ ਡਰੈਵਰ ਮਜ਼ੇ ਨਾਲ਼ ਆਪਣਾ ਫ਼ੇਸ ਬੁੱਕ ਵੇਖ ਰਿਹਾ ਸੀ ਤੇ ਅੱਗੇ ਪਿੱਛੇ ਗਡਯਿਂ ਦੀ ਲੈਣਾਂ ਸਨ ਜਦੇ ਵਿਚ ਬੈਠੇ ਡਰੈਵਰ ਸੜਦੇ ਬਲਦੇ ਦਿਲ ਈ ਦਿਲ ਵਿਚ ਇੱਕ ਦੂਜੇ ਨੂੰ
ਗਾਲਾਂ ਕਡ ਰੁਏ ਸਨ।
ਉਹ ਦੋਵੇਂ ਖਲੋਤੀ ਗਡਯਿਂ
ਵਿਚੋਂ ਕਦੀ ਿਸੱਦੇ ਤੇ ਕਦੀ ਿਡੰਗੇ ਹੁੰਦੇ ਨਿਕਲਦੇ
ਨਿਕਲਦੇ ਸਬਜ਼ੀ ਦੀ ਹੱਟੀ ਤੇ ਅੱਪੜ ਗਏ। ਉਹਨੇ ਲਿਸਟ
ਦੇ ਮੁਤਅਬਿਕ ਸਬਜ਼ੀਆਂ ਤੁਲਵਅਣਿਾਂ ਸ਼ੁਰੂ ਕੀਤਿਾਂ। ਇੱਕ ਕਿੱਲੋ ਬੱਤੌਂ, ਇੱਕ ਕਿੱਲੋ ਵੱਡੀ ਮਿਰਚ, ਇੱਕ ਕਿੱਲੋ ਟੀਂਡੇ,
ਅੱਧਾ ਸੇਰ ਿਭੰਡਿ। ਇਥੇ ਓ ਰੁਕ ਗਿਆ ਤੇ ਧੀ ਨੂੰ ਦੱਸਣ ਲੱਗ ਪਿਆ ਕਿ ਕਿੱਲੋ
ਤੇ ਸੇਰ ਇੱਚ ਕੀ ਫ਼ਰਕ ਹੁੰਦਾ ਏ। ਉਹਨੂੰ ਪਤਾ ਸੀ ਕਿ ਅਜੇ ਬੱਚੀ ਨੂੰ ਗੱਲ ਸਮਝ ਤੇ ਨਹੀਂ ਆਨੀ ਪਰ ਉਹਦੇ
ਕੱਨੀ ਪੇ ਜਾਏਗਾ ਕਿ ਇਹੋ ਜਇਾਂ ਕਾਈ ਦੋ ਸ਼ੈਵਾਂ ਹੁੰਦੀਆਂ ਨੇ। ਤੇ ਹੌਲੀ ਹੌਲੀ ਸਮਝ ਜਾਵੇਗੀ। ਫ਼ਿਰ ਜਦੋਂ ਸਬਜ਼ੀ ਆਲੇ ਨੇ ਬਿਲ ਦਿੱਤਾ ਤੇ ਉਹਨੇ ਧੀ ਨੂੰ ਫ਼ਿਰ
ਪੜ੍ਹਾਇਆ ਕਿ ਵੇਖ ਤਿੰਨ ਸੋ ਪੰਜਾਹ ਦਾ ਬਿੱਲ ਏ ਤੇ
ਮੈਂ ਹੁਣ ਪੰਜ ਸੋ ਦਾ ਨੋਟ ਦੁਕਾਨਦਾਰ ਅੰਕਲ ਨੂੰ ਦਿੱਤਾ ਏ। ਦਸ ਬਾਕੀ ਕਿੰਨੇ ਮੈਨੂੰ ਵਾਪਸ ਮਿਲਣ ਗੇ।
ਬੱਚੀ ਨੇ ਉੱਲੂਵਾਂ ਆਂਗਰ ਉਸ ਵੱਲ ਤਕਿੱਆ ਤੇ ਉਹ ਉਹਨੂੰ ਸਮਝਾਣ ਲੱਗਾ ਬਈ ਏ ਉਹੀ ਹਿਸਾਬ ਦੇ ਸਵਾਲ
ਨੇਂ ਜੇੜੇ ਤੋਂ ਆਪਣੀ ਕਾਪੀ ਵਿੱਚ ਕਰਨੀ ਏਂ। ਪੰਜ ਸੌ ਮਅਇਨਸ ਤਿੰਨ ਸੌ ਪੰਜਾਹ। ਬਾਕੀ ਪਹੇ ਫੜਨ ਤੀਕਰ
ਕੁੜੀ ਏ ਪੇਸੇਆਂ ਦਾ ਹਿਸਾਬ ਕਿਤਾਬ ਨਹੀਂ ਸੀ ਕਰ ਸਕੀ ਕਿਊਂਜੇ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਸਕੂਲ
ਦੇ ਕੰਮ ਦਾ ਐਸ ਬਾਰਲੀ ਦੁਨੀਆ ਨਾਲ਼ ਕੀ ਸਮਥੰਦ ਹੋ ਸਕਦਾ ਸੀ।
ਵਾਪਸ ਟੁਰੇ ਤੇ ਉਹਨੇ
ਸਬਜ਼ੀਆਂ ਦੇ ਸ਼ਾਪਰ ਸੈਕਲ ਦੇ ਹੈਂਡਲ ਦੇ ਦੋਵੇਂ ਪਾਸੇ ਲਟਕਾ ਦਿੱਤੇ ਤੇ ਦੋ ਲਿਫ਼ਾਫ਼ੇ ਕੇਰਿਅਰ ਤੇ ਭਨਹ
ਦਿੱਤੇ। ਹੁਣ ਕੁੜੀ ਪੂਰੇ ਧਿਆਨੇ ਲੱਗ ਗਈ ਕਿ ਸਬਜ਼ਿਾਂ ਡਿੱਗ ਨਾ ਪੈਣ। ਤੇ ਉਹ ਸੋਚਣ ਲੱਗ ਪਿਆ ਕਿ ਹਫ਼ਤੇ
ਆਲੇ ਦਿਨ ਸਵੇਰੇ ਉਹਨੇ ਅਖ਼ਬਾਰ ਪੜ੍ਹਿਆ ਸੀ ਤੇ ਫ਼ਿਰ ਬਜ਼ਾਰ ਤੋਂ ਕੁਝ ਸ਼ੈਵਾਂ ਲੈ ਕਿ ਆਇਆ ਸੀ। ਫ਼ਿਰ ਵੋਹਟੀ
ਤੇ ਬੱਚਿਆਂ ਨਾਲ਼ ਬੇਹ ਕਿ ਸੀ ਡੀ ਉਤੇ ਇੱਕ ਹਿਨਦਿ ਫ਼ਿਲਮ ਵੇਖੀ ਸੀ। ਰਾਤ ਨੂੰ ਇੱਕ ਸ਼ਾਦੀ ਤੇ ਜਾਣਾ
ਸੀ ਸੋ ਸ਼ਾਮ ਤੋਂ ਈ ਉਹਦਿ ਤਿਆਰੀ ਸ਼ੁਰੂ ਸੀ। ਵਿਆਹ ਜਾਣਾ ਕੀ ਸੀ ਭੁਗਤਾਣਾ
ਈ ਸੀ। ਤੇ ਅੱਜ ਸਵੇਰ ਦਾ ਓ ਫ਼ੇਸ ਬੁੱਕ, ਟੁਇਟਰ, ਇਨਸਟਾ ਗ੍ਰਾਮ ਤੇ ਵੋਟਸ ਐਪ ਤੇ ਲੱਗਾ ਹੋਇਆ ਸੀ। ਹੁਣ ਘਰ ਜਾ ਕਿ ਹੋਰ ਘੈਨਟਾਕ
ਬੱਚਿਆਂ ਤੇ ਫ਼ੋਨ ਨਾਲ਼ ਖੇਡੇਗਾ ਤੇ ਫ਼ਿਰ ਦੋਪਹਿਰ ਦਾ ਖਾਣਾ ਖਾ ਕਿ ਲੰਮਾ ਪੇ ਜਾਏਗਾ ਤੇ ਬੱਚੇ ਕੋਈ ਫ਼ਿਲਮ ਲਾ ਲੈਣ ਗੇ ਜਿਨੂੰ ਵੇਖਦਿਆਂ ਸ਼ਾਮ ਹੋ ਜਾਵੇਗੀ। ਸ਼ਾਮ ਨੂੰ ਨਿਊਜ਼ ਚੈਨਲਾਂ
ਦੇ ਤਬਸਰਿਆਂ ਤੇ ਤਜਜ਼ਿਆਂ ਨੇ ਨਿਗਲ ਜਾਣੀ ਏ ਤੇ ਫ਼ਿਰ ਰਾਤ ਦਾ ਖਾਣਾ ਖਾ ਕਿ ਟੀ ਵੀ ਅੱਗੇ ਬੈਠੇ
ਬੈਠੇ ਈ ਜਿੰਦੜੀ ਦਾ ਦੂਸਰਾ ਤੇ ਆਖ਼ਰੀ ਦਿਨ
ਵੀ ਲੰਗ ਜਾਣਾ ਏ ਐਸੀ ਤਰ੍ਹਾਂ ਟੁਰਦੇ ਟੁਰਦੇ ਉਹ ਸਬਜ਼ੀਆਂ ਨਾਲ਼ ਘਰ ਅੱਪੜ ਗਏ।
No comments:
Post a Comment