ਕਰਾਰਦਾਦ-ਏ- ਮਕਾਸਿਦ
ਲੇਖਕ
ਟੀਪੂ ਸਲਮਾਨ ਮਖ਼ਦੂਮ
ਜਦੋਂ ਲੋਕੀ ਚੀਕ ਚੀਕ ਕਿ ਕਹਿੰਦੇ ਨੇਂ ਕਿ ਮੇਰਾ ਬੀ 712 ਈਸਵੀ ੲਚੱ ਪਿਆ ਸੀ ਤੇ ਮੈਨੂੰ ਦੰਦਲ
ਜਏ ਪੇ ਜਾਂਦੇ ਨੇਂ। ਮੈਂ ਤੇ ੧੯੪੯ ੲਚੱ
ਬਹਿਰ-ਏ-ਅਰਬ ਦੇ ਕੰਢੇ ਜੰਮੀ ਸਾਂ, ਏ ਮੈਨੂੰ ਇੱਕ ਹਜ਼ਾਰ ਦੋ ਸੌ ਵਰ੍ਹੇ ਪਹਿਲਾਂ ਕਿੱਥੇ ਧਰੂਕੀ
ਫਿਰਦੇ ਨੇਂ? ਪਰ ਲੋਕੀ ਲਾਲ਼ ਪੀਲੇ ਹੁੰਦੇ ਨੇਂ, ਰਾਲ਼ਾਂ ਵਗਾਂਦੇ ਨੇਂ। ਇਹੋ ਜਿਹਾਂ ਲਾਲ਼ ਲਾਲ਼ ਤੇ ਗੋਲ ਗੋਲ ਅੱਖਾਂ ਕਢਦੇ ਨੇਂ ਕਿ ਮੈਂ ਆਪ
ਘਾਬਰ ਜਾਨੀ ਆਂ। ਮੈਨੂੰ ਤੇ ਉਹਦੋਂ ਦੇ ਬਾਦ ਦਾ ਈ ਪਤਾ ਏ ਨਾ ਜਦੋਂ ਦੀ ਮੇਰੀ ਅੱਖ ਨੇ ਵੇਖਣਾ
ਸ਼ੁਰੂ ਕੀਤਾ ਏ। ਪਹਿਲਾਂ ਦੀ ਤੇ ਮੈਂ ਬੱਸ ਗੱਲਾਂ ਈ ਸੁਣੀਆਂ ਨੇ। ਤੇ ਸਾਡਾ ਇਨਸਾਨਾਂ ਆਲ਼ਾ ਹਿਸਾਬ
ਤੇ ਹੁੰਦਾ ਨਹੀਂ ਕਿ ਵੱਡੇ ਛੋਟੀਆਂ ਨੂੰ ਦੱਸਣ ਬਈ ਤੁਹਾਡੋਂ ਪਹਿਲਾਂ ਕੀ ਹੋਇਆ ਸੀ। ਮੈਨੂੰ ਤੇ
ਲੋਕ ਈ ਦੱਸਦੇ ਨੇਂ ਬਈ ਮੇਰਾ ਸ਼ਜਰਾ ਕਿੱਥੇ ਤੀਕਰ ਜਾਂਦਾ ਏ। ਏ ਕਹਿੰਦੇ ਨੇਂ ਕਿ ਮੈਂ 12 ਮਾਰਚ 1949 ਨੂੰ ਤੇ ਬੱਸ
ਆਪਣੀ ਅਜੋਕੀ ਸ਼ਕਲ ੲਚੱ ਜੰਮੀ ਸਾਂ। ਕਰਾਚੀ ਦੇ ਅਸੰਬਲੀ ਚੈਂਬਰ ੲਚੱ। ਮੇਰਾ ਬੀ ਦੇਬਲ ਦੇ ਸਾਹਿਲ ਤੇ ਓਸ
ਵੇਲੇ ਈ ਪੇ ਗਿਆ ਸੀ ਜਦੋਂ 712 ੲਚੱ ਮੁਹੰਮਦ ਬਿਨ ਕਾਸਿਮ ਅਰਬੀ ਨੇ ਹਮਲਾ ਕਰ ਕਿ ਇਥੋਂ ਦੇ ਸਿੰਧੀ ਰਾਜੇ ਦਾਹਿਰ ਨੂੰ
ਢਾਇਆ ਤੇ ਫ਼ਿਰ ਸਿੰਧੀ ਲੋਕੀ ਹਿਨਦੋਵੋਂ ਮੁਸਲਮਾਨ ਹੋਣ ਲੱਗ ਪਏ। ਉਹ ਕਹਿੰਦੇ ਨੇਂ ਬਈ ਕਬੀਲੇ ਖ਼ੂਨ
ਨਾਲ਼ ਬੰਦੇ ਨੇਂ ਪਰ ਕੌਮਾਂ ਖ਼ਿਆਲ ਨਾਲ਼ ਬੰਦਿਆਂ ਨੇਂ। ਸੋ ਜਦੋਂ ਸਿੰਧੀਆਂ ਨੇ ਇਸਲਾਮ ਕਬੂਲ ਕਰ ਲਿਆ
ਤੇ ਉਨ੍ਹਾਂ ਦਾ ਕਬੀਲਾ ਸਿੰਧੀ ਈ ਰਿਹਾ ਪਰ ਕੌਮ ਸਿੰਧਿਓਂ ਬਦਲ ਕਿ ਮੁਸਲਮਾਨ ਹੋ ਗਈ। ਤੇ ਫ਼ਿਰ ਸਿੰਧੀ
ਕੌਮ ਖ਼ਿਆਲ ਦੀ ਤਾਕਤ ਨਾਲ਼ ਵੰਡੀ ਗਈ।।।। ਵੱਡੀ ਗਈ। ਹੁਣ ਸਿੰਧ ੲਚੱ ਸੰਧੀ ਤੇ ਅਰਬੀ ਕੌਮਾਂ ਨਹੀਂ
ਸਨ। ਬੁੱਧ, ਜੈਨ, ਹਿੰਦੂ ਤੇ ਮੁਸਲਮਾਨ ਕੌਮਾਂ ਵੀ ਨਹੀਂ ਸਨ। ਬੱਸ ਦੋ ਕੌਮਾਂ
ਸਨ ਬਣ ਗਈਆਂ। ਮੁਸਲਮਾਨ ਕੌਮ ਤੇ ਕਾਫ਼ਰ ਕੌਮ।
ਮੇਰੇ ਤੇ ਜੰਮਣ ਤੇ ਵੀ ਵੱਡੀ ਖਿੱਚ ਧਰੂਕ ਹੋਈ ਸੀ। ਇਹੋ
ਦੋਨ੍ਹਾਂ ਵਿਚ। ਮੁਸਲੇ ਤੇ ਕਾਫ਼ਰ। ਪਹਿਲਾਂ ਪਹਿਲਾਂ ਤੇ ਮੈਨੂੰ ਇੰਜ ਜਾਪਿਆ ਬਈ ਏ ਕਾਲੇ ਤੇ ਗੋਰੇ
ਪਏ ਲੜਦੇ ਨੇਂ। ਕਾਲੇ ਕਾਤਿਲ ਮੈਨੂੰ ਜੰਮਣ ਤੋ ਪਹਿਲਾਂ ਈ ਦਫ਼ਨ ਕਰ ਦੇਣਾ ਚਾਹੁੰਦੇ ਸਨ ਤੇ ਗੋਰੇ
ਤੇ ਮੇਰੀਆਂ ਐਨੀਆਂ ਤਾਰੀਫ਼ਾਂ ਪਏ ਕਰਦੇ ਸਨ ਕਿ ਮੈਂ ਤਾਂ ਲੱਜਾ ਨਾਲ਼ ਲਾਲ਼ ਬੋਟੀ ਹੋ ਗਈ। ਪਰ ਫ਼ਿਰ
ਜ਼ਰਾ ਕ ਆਕੜ ਲੈ ਕਿ ਜੋ ਮੈਂ ਕੰਨ ਕੀਤੇ ਤੇ ਪਤਾ ਲੱਗਾ ਕਾਲੇ ਗੋਰੇ ਦੋਵੇਂ ਪਾਸੇ ਈ ਰਲੇ ਮਿਲੇ ਸਨ। ਫ਼ਿਰ ਮੈਨੂੰ ਲੱਗਿਆ ਕਿ ਏ ਬੰਗਾਲੀਆਂ ਤੇ ਗ਼ੈਰ ਬੰਗਾਲੀਆਂ ਦੀ ਛਿੰਝ ਏ ਪਰ
ਫ਼ਿਰ ਪਤਾ ਲੱਗਾ ਕਿ ਏ ਲਿਆਕਤ ਅਲੀਖ਼ਾਨ ਸਾਹਿਬ, ਬੜੇ ਗੋਰੇ ਤੇ ਸੋਹਣੇ, ਉਹ ਵੀ ਬੰਗਾਲ ਤੋਂ ਈ ਮਿੰਬਰ ਸਨ। ਤੇ ਉਨ੍ਹਾਂ ਈ ਤੇ
ਮੈਨੂੰ ਗੋਦੀ ਚੁੱਕਿਆ ਹੋਇਆ ਸੀ। ਚੜ੍ਹਦੇ ਪੰਜਾਬ ਦੇ ਵਲੈਤੋਂ ਪੜ੍ਹੇ ਨਵਾਬ ਪੂਰਬੀ ਬੰਗਾਲ ਤੋਂ
ਕਿਓਂ ਮਿੰਬਰ ਸਨ, ਏ ਗੱਲ ਮੈਨੂੰ ਕਦੀ ਸਮਝ ਨਹੀਂ ਆਈ। ਕਈ ਲੋਕ
ਤੇ ਕਹਿੰਦੇ ਨੇਂ ਕਿ ਨਵਾਬ ਸਾਹਿਬ ਲਹਿੰਦੇ ਤੇ ਕੀ, ਚੜ੍ਹਦੇ ਪੰਜਾਬ ਤੋਂ ਵੀ ਇਲੈਕਸ਼ਨ ਨਹੀਂ ਸੀ ਲੜਿਆ। ਉਹ ਤੇ
ਹਮੇਸ਼ ਯੂ ਪੀ ਤੋਂ ਖਲੋਂਦੇ ਸਨ ਤੇ ਏਸ ਵਾਰੀ ਯਾਨੀ
1945-6 ੲਚੱ ਵੀ ਓਥੋਂ ਈ ਜਿੱਤੇ ਸਨ।
ਉਨ੍ਹਾਂ ਦਾ ਹਲਕਾ ਪਾਕਿਸਤਾਨ ੲਚੱ ਨਾ ਆਇਆ ਏਸ ਲਈ ਉਨ੍ਹਾਂ ਬਂਗਾਲੀ ਮਿੰਬਰ ਦੀ ਸੀਟ ਖੋ ਲਈ। ਤੌਬਾ
ਤੌਬਾ। ਇਹੋ ਜਈਆਂ ਖ਼ੌਫ਼ਨਾਕ ਗੱਲਾਂ ਆਮ ਤੌਰ ਤੇ
ਸੁਰਖੇ ਕਰਦੇ ਸਨ। ਮੈਂ ਤੇ ਕੰਨ ਵੀ ਨਹੀਂ ਸੀ ਬੰਦ ਕਰ ਸਕਦੀ, ਏਸ ਲਈ ਮੈਨੂੰ ਤੇ
ਸਬ ਕੁਝ ਈ ਸੁਣਨਾ ਪੈਂਦਾ ਏ। ਇੰਜ ਹੁਨ ਤੇ ਸੁਰਖ਼ਾ ਦਿੱਸਦਾ ਈ ਕੋਈ ਨਹੀਂ । ਕੋਈ ਮਾਰਕਸ ਯਾਂ ਮਾਓ
ਦੀ ਗੱਲ ਕਰੇ ਵੀ ਤੇ ਸੰਗਤਰਾ ਜਿਆ ਈ ਦਿੱਸਦਾ ਏ। ਸੁਰਖੇ ਕਿਹੜੇ। ਦਹਰੀਏ। ਮਰ ਗਏ ਮਰਦੂਦ, ਨਾ ਫ਼ਾਤਿਹਾ ਨਾ ਦਰੂਦ। ਤੇ ਫ਼ਿਰ ਕੁਝ ਅਰਸੇ ਬਾਦ ਵੇਖਿਆ ਕੁਝ ਮੁਸਲੇ ਵੀ ਕਾਫ਼ਰਾਂ
ਨਾਲ਼ ਰਲ ਕਿ ਮੈਨੂੰ ਮਾਰਨ ਦਾ ਪ੍ਰਬੰਧ ਕਰਨ ਦੇ
ਚੱਕਰਾਂ ੲਚੱ ਸਨ। ਮੈਂ ਤਾਂ ਜੰਮਦਿਆਂ ਭੋਨਤਰੀ ਆਂ।
ਅਸੰਬਲੀ ਚੈਂਬਰ ੲਚੱ ਪੰਜ ਦਿਨ ਇਹੋ ਛਿੰਝ ਪਈ ਰਹੀ ਕਿ
ਮੈਨੂੰ ਦਫ਼ਨਾਨਾ ਏ ਕਿ ਮੇਰਾ ਅਕੀਕਾ ਕਰਨਾ ਏ। ਐਸੀ ਦੌਰਾਨ ਮੈਂ ਸੁਣਿਆ ਕਈ ਕਾਫ਼ਰ ਤੇ ਹਾਸਾ ਮਜ਼ਾਕ
ਕਰਦੇ ਸਨ ਕਿ ਪਾਕਿਸਤਾਨ ਜੰਮ ਤੇ ਪਿਆ ਏ ਪਰ ਅਜੇ ਮੁਸਲਾ ਨਹੀਂ ਹੋਇਆ। ਨਵਾਬ ਸਾਹਿਬ ਮੈਨੂੰ ਨੋਮੋਲੁਦ
ਪਾਕਿਸਤਾਨ ਕੰਨੀ ਅਜ਼ਾਨ ਦੇ ਤੌਰ ਤੇ ਵਰਤਣਾ ਚਾਹੁੰਦੇ ਨੇ।
ਪਹਿਲੇ ਦਿਨ ਈ, 7 ਮਾਰਚ 1949 ਨੂੰ ਜਦੋਂ ਨਵਾਬ ਸਾਹਿਬ ਨੇ ਅਸੰਬਲੀ ਚੈਂਬਰ ੲਚੱ ਮੈਨੂੰ ਕੁੱਛੜ ਚੁੱਕ ਕਿ
ਸਭ ਦੇ ਸਾਮ੍ਹਣੇ ਕੀਤਾ ਤੇ ਓਸ ਵੇਲੇ ਤੇ ਮੈਂ ਬੱਸ ਇਹੀ ਵੇਖਿਆ ਬਈ ਕੁਰਸੀਆਂ ਵਾ ਵਾ ਈ ਖ਼ਾਲੀ ਪਈਆਂ
ਸਨ। ਪਰ ਬਹੁਤ ਵਰ੍ਹਿਆਂ ਬਾਦ ਜਦੋਂ ਮੈਂ ਕਾਰਟੂਨ ਫ਼ਿਲਮ ' ਲਾਈਨ ਕਿੰਗ' ਪਈ ਤੱਕਦੀ ਸਾਂ ਤੇ ਓ ਆਲ਼ਾ ਸੀਨ ਵੇਖ ਕਿ ਮੈਨੂੰ ਬਹੁਤ ਹਾਸਾ
ਆਇਆ ਜਿਸ ਵਿਚ ਸਿਆਣਾ ਬਾਂਦਰ ਰਫ਼ੀਕੀ, ਸ਼ੇਰ ਦੇ ਬੱਚੇ ਸਿੰਬਾ ਨੂੰ ਚੁੰਝ ਆਲੀ ਚਟਾਨ ਤੇ ਲਿਆਯਆ
ਕਿ ਗੋਦੀ ਚੁੱਕਦਾ ਏ ਤਾਂ ਸਾਰਾ ਬੇਲਾ ਉਹਨੂੰ ਵੇਖ
ਲਵੇ। ਖ਼ਾਲੀ ਕੁਰਸੀਆਂ ਮੈਂ ਬਿਲਕੁਲ ਠੀਕ ਧਿਅਣਿਆਂ ਸਨ। ਕਿਉਂਜੇ ਮੇਰੇ ਤੇ ਸਬ ਤੋਂ ਪਹਿਲਾਂ ਇਤਰਾਜ਼
ਈ ਇਹੀ ਹੋਇਆ। ਇੱਕ ਬੰਗਾਲੀ ਮਿੰਬਰ ਸੀ ਪ੍ਰੇਮ ਹਰੀ ਬਰਮਾ। ਉਹਨੇ ਸਭ ਤੋਂ ਪਹਿਲਾਂ ਉਠ ਕਿ ਕਿਹਾ ਕਿ
ਜਨਾਬ-ਏ-ਸਦਰ, ਮੈਨੂੰ ਇਤਰਾਜ਼ ਏ। ਅਸੰਬਲੀ ਦਾ ਸਦਰ, ਯਾਨੀ ਸਪੀਕਰ ਉਸ ਵੇਲੇ ਮੌਲਵੀ ਤਮੀਜ਼ ਉਦੀਨ ਸੀ। ਉਹੀ
ਤਮੀਜ਼ ਉਦੀਨ ਜਿਨੂੰ ਪਹਿਲਾਂ ਅਫ਼ਸਰਸ਼ਾਹੀ ਨੇ ਤੇ ਫ਼ਿਰ ਅਦਾਲਤ-ਏ-ਉਜ਼ਮਾ ਨੇ ਚੁੱਕ ਕਿ ਅਸਮਬਲਿਓ ਬਾਹਰ
ਸੁੱਟਿਆ ਸੀ। ਹੁਣ ਮੈਂ ਉਹਨਾਂ ਵੇਲੇਆਂ ਬਾਰੇ ਸੋਚਣੀਆਂ ਤੇ ਸੁਫ਼ਨਾ ਜਿਆ ਈ ਲਗਦਾ ਏ। ਜਿਸਰਾਂ ਉਸ
ਦਿਨ ਦੀ ਅਸੰਬਲੀ ਸੀ। ਸਦਾਰਤ ਇੱਕ ਬੰਗਾਲੀ ਮੁਸਲਮਾਨ ਕਰ ਰਿਹਾ ਸੀ ਜਿਹੜਾ ਮੁਸਲਿਮ ਲੀਗ ਤੋਂ ਪਹਿਲਾਂ ਕਾਂਗਰਸ ਤੇ ਅੰਜੁਮਨ-ਏ-ਇਸਲਾਮੀਆ
ਦਾ ਰੁਕਣ ਹੁੰਦਾ ਸੀ। ਉਸੀ ਦਿਨ ਸਰ ਜ਼ਫ਼ਰ ਉਲਲਾ
ਖ਼ਾਨ ਨੇ ਮਿੰਬਰਾਂ ਦੇ ਰਜਿਸਟਰ ਤੇ ਸਾਇਨ ਕੀਤੇ ਸਨ। ਇਹ ਉਹੀ ਖ਼ਾਨ ਸਾਹਿਬ ਸਨ ਜਿਹੜੇ ਲੇਹੰਦੇ
ਪੰਜਾਬ ਤੋਂ ਮੁਸਲਿਮ ਲੀਗ ਦੀ ਟਿਕਟ ਤੋਂ ਇੰਤਖ਼ਾਬ ਜਿੱਤ ਕਿ ਏਸ ਅਸੰਬਲੀ ਅੱਪੜੇ ਸਨ। ਮੁਸਲਮਾਨਾਂ
ਦੀ ਸੀਟ ਤੇ ਜਿੱਤੇ ਸਨ ਤੇ ਹੁਣ ਰਜਿਸਟਰ ਤੇ ਸਾਇਨ ਵੀ ਬਤੌਰ ਮੁਸਲਾ ਮਿੰਬਰ ਕੀਤੇ ਸਨ। ਜੇ ਅੱਜ
ਅਸੰਬਲੀ ਦੇ ਰਜਿਸਟਰ ਤੇ ਸਾਇਨ ਕਰਦੇ ਤੇ ਬਤੌਰ
ਮਜ਼੍ਹਬੀ ਅਕਲਿਅਤ ਕਰਦੇ ਨਹੀਂ ਤਾਂ ਜੈਲੇ
ਜਾਂਦੇ, ਕਿਉਂਜੇ ਉਹ
ਅਹਿਮਦੀ ਸਨ। ਏਸ ਤੋਂ ਪਹਿਲਾਂ ਮੁਸਲਿਮ ਲੀਗ ਦੇ
ਸਦਰ ਤੇ ਹਿੰਦੁਸਤਾਨ ਦੀ ਫ਼ੈਡਰਲ ਕੋਰਟ ਦੇ ਜੱਜ ਵੀ
ਰਹ ਚੁੱਕੇ ਸਨ। ਲੋਕੀ ਕਹਿੰਦੇ ਹਨ ਕਿ
ਕਰਾਰਦਾਦ-ਏ-ਪਾਕਿਸਤਾਨ ਵੀ ਉਹਨਾਂ ਈ ਲਿਖੀ ਸੀ। ਪੰਜਾਬ ਤੇ ਬੰਗਾਲ ਦੀ ਵੰਡ ਤੇ ਬਾਉਂਡਰੀ ਕਮੀਸ਼ਨ ਦੇ ਅੱਗੇ ਪਾਕਿਸਤਾਨ
ਦਾ ਕੇਸ ਪੇਸ਼ ਕਰਨ ਵਾਸਤੇ ਵੀ ਜਿਨਾਹ ਸਾਹਿਬ ਤੇ
ਨਵਾਬ ਸਾਹਿਬ ਨੇ ਇਨ੍ਹਾਂ ਦਾ ਈ ਇੰਤਖ਼ਾਬ ਕੀਤਾ
ਸੀ। ਪਾਕਿਸਤਾਨ ਬਣਨ ਤੋਂ ਬਾਦ ਖ਼ਾਨ ਸਾਹਿਬ ਪਾਕਿਸਤਾਨ ਦੇ ਵਜ਼ੀਰ-ਏ-ਖ਼ਾਰਜਾ ਬਣੇ ਤੇ ਉਹ ਪਹਿਲੇ
ਐਸ਼ੀਆਈ ਸਨ ਜਿਹੜੇ ਯੂਨਾਇਟਿਡ ਨੇਸ਼ਨ ਜਨਰਲ ਅਸੰਬਲੀ ਤੇ ਇੰਟਰਨੈਸ਼ਨਲ ਕੋਰਟ ਔਫ਼ ਜਸਟਿਸ (ICJ) ਦੇ ਸਦਰ ਰਹੇ। ਉਸੀ ਦਿਨ ਨਵਾਬ ਸਾਹਿਬ ਆਈਨ-ਏ-ਪਾਕਿਸਤਾਨ
ਨੂੰ ਇਸਲਾਮੀ ਬੁਨਿਯਅਦਾਂ ਤੇ ਬਨਾਣ ਲਈ ਮੈਨੂੰ ਪਏ ਪੇਸ਼ ਕਰਦੇ ਸਨ ਤੇ ਓਥੇ ਈ ਅਸੰਬਲੀ ਦੇ ਹਿੰਦੂ ਮਿੰਬਰ ਮੇਰੀ ਬੜੀ ਜ਼ੋਰਦਾਰ ਮੁਖ਼ਾਲਫ਼ਤ ਪਏ
ਕਰਦੇ ਸਨ। ਮਗਰ ਇਨ ਹਿੰਦੂ ਮਿੰਬਰਾਂ ਨੂੰ ਮੁੰਹ ਤੋੜ ਜਵਾਬ ਦੇਣ ਵਾਸਤੇ ਨਵਾਬ ਸਾਹਿਬ ਜ਼ਮੀਨ ਤੋਂ ਵੱਟੇ ਨਹਿ ਬਲਕਿ ਕਿਤਾਬਾਂ ਤੋਂ
ਦਲੀਲਾਂ ਲੱਭਦੇ ਸਨ।
ਸ਼ਿਰੀ ਪ੍ਰੇਮ ਹਰੀ ਬਰਮਾ, ਜਿਹੜੇ ਪਾਕਿਸਤਾਨ
ਦੀ ਪਹਿਲੀ ਦਸਤੂਰ ਸਾਜ਼ ਅਸੰਬਲੀ ਦੇ ਬੰਗਾਲੀ ਹਿੰਦੂ ਮਿੰਬਰ ਸਨ, ਉਨ੍ਹਾਂ ਨੇ ਮੇਰੇ
ਤੇ ਸਬ ਤੋਂ ਪਹਿਲਾਂ ਇਤਰਾਜ਼ ਕੀਤਾ। ਇਤਰਾਜ਼ ਇਹ
ਕੀਤਾ ਕਿ ਨਵਾਬ ਸਾਹਿਬ ਨੇ ਮੈਨੂੰ ਲਕੋ ਕਿ ਰਖਯਿਅ ਹੋਇਆ ਸੀ। ਕਹਿੰਦੇ ਪਏ ਸਨ ਕਿ ਇਹ ਤੇ ਬਜਟ
ਸੈਸ਼ਨ ਸੀ ਤੇ ਬਜਟ ਦੀ ਬਹਿਸ ਖ਼ਤਮ ਕਰ ਕਿ ਬਹੁਤ ਸਾਰੇ ਮਿੰਬਰ ਪਿਛਾਂ ਬੰਗਾਲ ਟੁਰ ਗਏ ਸਨ ਕਿਉਂਜੇ
ਉਨ੍ਹਾਂ ਨੂੰ ਤੇ ਪਤਾ ਈ ਨਹੀਂ ਸੀ ਕਿ ਕੋਈ ਕਰਾਰਦਾਦ-ਏ-ਮਕਾਸਿਦ ਵੀ ਏ
ਜਿਹੜੀ ਕਿ ਮਨਜ਼ੂਰੀ ਲਈ ਅਸੰਬਲੀ ੲਚੱ ਪੇਸ਼ ਹੋਣੀ ਏ।
ਤੇ ਫ਼ਿਰ ਸਰਸ ਚੰਦਰਾ ਚੱਟੂ ਪਦੱਹਿਆ ਕਹਿਣ ਲੱਗੇ ਕਿ ਅਸਾਂ ਤਾਂ ਚੜ੍ਹਦੇ
ਬੰਗਾਲ ਤੋਂ ਬਜਟ ਤੇ ਗੱਲ ਕਰਨ ਆਏ ਸਾਂ। ਇਜੰਡੇ ੲਚੱ ਤੇ ਇਹੋ ਜਈ ਕਿਸੇ ਕਰਾਰ ਦਾਦ ਦਾ ਨਾਂ ਨਿਸ਼ਾਂ
ਵੀ ਨਹੀਂ ਸੀ। ਸਾਨੂੰ ਤੇ ਇਹੀ ਪਤਾ ਸੀ ਕਿ ਕਾਇਦ-ਏ-ਆਜ਼ਮ
ਨੇ ਕਿਹਾ ਸੀ ਕਿ ਮਜ਼ਹਬ ਤੇ ਸਿਆਸਤ ਪਾਕਿਸਤਾਨ ਦੀ ਰਿਆਸਤ ੲਚੱ ਇੱਕ ਦੂਜੇ ਦੀ ਰਾਹ ਨਹੀਂ
ਕੱਟਣ ਗੇ। ਪਰ ਏ ਕਰਾਰ ਦਾਦ ਤੇ ਪਾਕਿਸਤਾਨੀ ਸਿਆਸਤ ਦੀ ਬੁਨਿਆਦ ਮਜ਼ਹਬ ਤੇ ਰੱਖ ਰਹੀ ਏ। ਇਹਨੂੰ
ਅਸੰਬਲੀ ਦੇ ਅਗਲੇ ਸੈਸ਼ਨ ਤੇ ਰੱਖੋ ਤਾਂ ਅਸੀ ਵੀ ਪਿੱਛੇ ਜਾ ਕਿ ਲੋਕਾਂ ਨਾਲ਼ ਸੁਲਾ ਮਸ਼ਵਰਾ ਕਰ ਲਈਏ ਤੇ ਬਾਕੀ ਸਾਰੇ ਮਿੰਬਰ ਵੀ ਆ ਕਿ ਆਪਣੀ
ਰਾਏ ਦੇ ਸਕਣ। ਨਵਾਬ ਸਾਹਿਬ ਨਾ ਮੰਨੇ ਤੇ ਕਹਿਣ ਲੱਗੇ ਬਈ ਮੈਂ ਤੇ ਚਾਰ ਦਿਨ ਪਹਿਲਾਂ ਈ ਏ ਕਰਾਰ
ਦਾਦ ਬਹਿਸ ਲਈ ਜਮ੍ਹਾਂ ਕਰਾ ਦਿੱਤੀ ਸੀ ਤਾ ਕਿ
ਤੁਸੀ ਏਸ ਬਾਰੇ ਸੋਚ ਵਿਚਾਰ ਕਰ ਲਵੋ। ਤੇ
ਜੇ ਤੁਹਾਨੂੰ ਹੋਰ
ਵਕਤ ਚਾਹਿਦਾ ਏ ਤੇ ਅਸਾਂ ਕਲ ਤੀਕਰ ਦਾ ਟੈਮ ਦੇ ਸਕਣੇ ਆਂ। ਮੌਲਵੀ ਸਾਹਿਬ ਨੇ ਏਸ ਗੱਲ ਤੇ
ਵੋਟਿੰਗ ਕਰਾ ਦਿੱਤੀ ਕਿ ਕਰਾਰ ਦਾਦ ਬਹਿਸ ਲਈ
ਅਗਲੇ ਮਹੀਨੇ ਦੀ ਵੀ ਤਰੀਖ਼ ਨੂੰ ਰੱਖੀ ਜਾਵੇ ਯਾਂ ਕੱਲ? ਅਸੰਬਲੀ ਦੇ
ਜ਼ਿਆਦਾ ਮਿੰਬਰਾਂ ਨੇ ਕਿਹਾ ਕਿ ਇਹਨੂੰ ਹੁਣੇ ਇੰਨੇ
ਬੰਨੇ ਲਾਓ। ਸੋ ਮੌਲਵੀ ਸਾਹਿਬ ਨੇ ਬਾਕੀ ਬਹਿਸ ਅਗਲੇ ਦਿਨ ਯਾਨੀ 8 ਮਾਰਚ
1949 ਨੂੰ ਰੱਖ ਲਈ।
1992 ੲਚੱ ਲਹੌਰ ਦੀ ਅਦਾਲਤ-ਏ-ਆਲੀਆ ਦੇ ਤਿੰਨ ਮੈਂਬਰ
ਫੁੱਲ ਬੈਂਚ ਨੇ ਮੇਰੇ ਬਾਰੇ ਇੱਕ ਫ਼ੈਸਲਾ ਕੀਤਾ। ਏ ਫ਼ੈਸਲਾ ਸਕਿਨਾ ਬੀ ਬੀ ਬਨਾਮ ਵਫ਼ਾਕ-ਏ-ਪਾਕਿਸਤਾਨ
ਦੇ ਨਾਂ ਤੋਂ ਛਪਿਆ। ਏਸ ਫ਼ੈਸਲੇ ਨੇ ਤੇ ਮੈਨੂੰ
ਆਈਨ ਦਾ ਵੀ ਆਈਨ ਈ ਬਣਾ ਦਿੱਤਾ। ਜਦੋਂ ਅਦਾਲਤ ਨੇ
ਏ ਫ਼ੈਸਲਾ ਸੁਣਾਇਆ ਕਿ 1985 ਤੋਂ ਮੈਂ ਸਿਰਫ਼ ਇਕ ਕਰਾਰਦਾਦ ਨਹੀਂ ਬਲਕਿ ਆਈਨ ਦਾ ਹਿੱਸਾ ਬਣ ਚੁੱਕੀ ਆਂ। ਬਲਕਿ ਮੈਂ ਆਈਨ ਦਾ ਹਿੱਸਾ ਨਹੀਂ ਬਣੀ ਬਲਕਿ ਆਈਨ ਮੇਰਾ ਹਿੱਸਾ ਬਣ ਚੁੱਕਿਆ ਸੀ ਤੇ ਹੁਣ ਆਈਨ-ਏ-ਪਾਕਿਸਤਾਨ
ਨੇ ਮੇਰੇ ਮੁਤਾਬਿਕ ਚੱਲਣਾ ਸੀ। ਇੰਜ ਤੇ ਏ ਫ਼ੈਸਲਾ ਬਾਦ ੲਚੱ ਸੁਪਰੀਮ ਕੋਰਟ ਉਲਟਾ ਛੱਡਿਆ ਸੀ, ਪਰ ਇਸ ਦਿਨ ਮੈਨੂੰ ਜ਼ਿਆ ਉਲਹਕ ਬੜਾ ਚੇਤੇ ਆਇਆ। ਉਹੀ ਤੇ ਸੀ ਜਿੰਨੇ 1985 ੲਚੱ ਮੈਨੂੰ ਆਈਨ ਦਾ।।।।।ਆਈਨ ਨੂੰ ਮੇਰਾ।।।।।ਹਿੱਸਾ ਬਣਾਇਆ ਸੀ। ਜ਼ਿਆ ਨੂੰ ਜਦੋਂ ਲੋਕ
ਘੁੱਟੀ ਘੁੱਟੀ ਵਾਜ ੲਚੱ ਜ਼ਿਆ ਉਲਹਕ ਸੁਰਮੇ ਦਾ ਟਰੱਕ ਕਹਿੰਦੇ ਸਨ ਤੇ ਮੈਨੂੰ ਬੜਾ ਹਾਸਾ ਆਂਦਾ ਸੀ।
ਪਰ ਏ ਗੱਲ ਮੈਨੂੰ ਕਦੀ ਸਮਝ ਨਹੀਂ ਆਈ ਕਿ
ਉਹ ਜੂੰ ਪਾਕਿਸਤਾਨ ਦਾ ਜਰਨੈਲ ਸੀ ਤੇ ਇਸਲਾਮ ਦਾ ਸਿਪਾਹੀ ਕਿਓਂ ਸੀ? ਇਥੇ ਤੇ ਛੋਟੀ
ਛੋਟੀ ਮਸਜਿਦਾਂ ਦੇ ਮੌਲਵੀ ਇਸਲਾਮ ਦੇ ਜਰਨੈਲ ਬਣੇ
ਬੈਠੇ ਨੇਂ ਤੇ ਉਹ ਤੇ ਬੜੀ ਵੱਡੀ ਸ਼ੈ ਸੀ ਫ਼ਿਰ
ਆਪਣੇ ਆਪ ਨੂੰ ਇਸਲਾਮ ਦਾ ਸਿਪਾਹੀ ਕਿਉਂ ਕਹਿੰਦਾ ਸੀ? ਫ਼ਿਰ ਮੈਂ ਸੋਚਿਆ ਏ ਕੋਈ ਇਹੋ ਜਈ ਈ ਗੱਲ ਹੋਵੇਗੀ ਜਸਰਾਂ
ਗ਼ਾਜ਼ੀ ਨਾਂ ਦਾ ਸਿਪਾਹੀ ਲੜਦੇ ਮਾਰਿਆ ਜਾਏ ਤੇ ਓਹਨੂੰ ਗ਼ਾਜ਼ੀ ਵੀ ਕਹੀ ਦਾ ਏ ਤੇ ਸ਼ਹੀਦ ਵੀ ਤੇ ਮੈਨੂੰ
ਸਮਝ ਨਹੀਂ ਆਂਦੀ ਕਿ ਉਹ ਅਸਲ ੲਚੱ ਕੀ ਸੀ।
ਲਹੌਰ ਦੀ ਹਾਈਕੋਰਟ ਵਿਚ ਜਦੋਂ ਏਸ ਮੁਕਦਮੇ ਦੀ ਸੁਣਵਾਈ ਹੋ
ਰਹੀ ਸੀ ਤੇ ਮੈਨੂੰ ਬੜੀਆਂ ਅਜੀਬ ਅਜੀਬ ਗੱਲਾਂ ਸੁਣਨ ਨੂੰ
ਮਿਲਿਅਂ। ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਤੇ ਮੇਰੇ ਪੱਲੇ ਈ ਨਾ ਪਈਆਂ। ਖ਼ਾਸ ਕਰ ਜਿਹੜੀਆਂ ਦੋਵੇਂ ਪਾਸੇ
ਦੇ ਵਕੀਲ ਪਏ ਕਰਦੇ ਸਨ। ਕੋਈ ਕਹਿੰਦਾ ਸੀ ਕਿਊੰਜੇ ਅਮਰੀਕੀ ਪ੍ਰੋਫ਼ੈਸਰ ਡਵਾਰਕਿਨ ਕਹਿੰਦਾ ਏ ਕਿ
ਕਨੂੰਨ ਦੀ ਬੁਨਯਿਦ ਇਖ਼ਲਾਕ ਹੁੰਦੇ ਨੇਂ ਏਸ ਲਈ ਮੈਂ ਆਈਨ ਦੀ ਇਖ਼ਲਾਕੀ ਬੁਨਯਆਦ ਆਂ। ਤੇ ਦੂਜੇ ਪਾਸੇ
ਦੇ ਵਕੀਲ ਕਹਿੰਦੇ ਸਨ ਕਿ ਅੰਗਰੇਜ਼ ਪ੍ਰੋਫ਼ੈਸਰ ਹਾਰਟ ਕਹਿੰਦਾ ਏ ਕਿ ਕਨੂੰਨ ਇਖ਼ਲਾਕਿਆਤ ਤੋਂ ਵੱਖਰੀ
ਸ਼ੈ ਏ ਏਸ ਲਈ ਮੇਰਾ ਆਈਨ-ਏ-ਪਾਕਿਸਤਾਨ ਨਾਲ਼ ਕੋਈ ਕਨੂੰਨੀ ਤਾਲੁਕ ਨਹੀਂ ਹੋ ਸਕਦਾ।
ਇਨ੍ਹਾਂ ਮੁਸ਼ਕਿਲ ਜਏ ਵਕੀਲਾਂ ਦੇ ਇਲਾਵਾ ਵੀ ਕੁਝ ਵਕੀਲ ਸਨ
ਜਿੰਨਾਂ ਦੀਆਂ ਗੱਲਾਂ ਮੈਨੂੰ ਸਮਝ ਵੀ ਆਂਦੀਆਂ ਸਨ ਤੇ ਉਨ੍ਹਾਂ ਨੂੰ ਸੁਨ ਕਿ
ਮੈਨੂੰ ਸ਼ਹੀਦ-ਏ-ਮਿਲੱਤ, ਜਿਹੜੇ ਉਸ ਵੇਲੇ ਅਜੇ ਕਾਇਦ-ਏ-ਮਿਲੱਤ ਈ ਸਨ, ਦੀਆਂ ਸਾਰੀਆਂ
ਦਲੀਲਾਂ ਚੇਤੇ ਆਗਈਆਂ ਜੀਹੜੀਆਂ ਉਨ੍ਹਾਂ ਸੱਤ ਤੋੰ ਬਾਰਾ ਮਾਰਚ 1949 ਦੇ ਦਿਨਾਂ ਮੇਰੇ ਹੱਕ ੲਚੱ ਦਿੱਤਿਆਂ
ਸਨ। ਨਵਾਬ ਸਾਹਿਬ ਨੇ ਵੀ ਇਹੋ ਕਿਹਾ ਸੀ ਕਿ ਪਾਕਿਸਤਾਨ ਬਨਾਣ ਦਾ ਮਕਸਦ ਏ ਸੀ ਕਿ ਇੱਕ ਇਸਲਾਮੀ
ਮੁਆਸ਼ਰਾ ਬਣਾਇਆ ਜਾਏ। ਤੇ ਹਨ ਜਦੋਂ ਕਿ ਇੱਕ ਇਸਲਾਮੀ ਰਿਆਸਤ ਬਣ ਗਈ ਏ, ਇਹ ਰਿਆਸਤ ਹੁਣ ਓ
ਸਾਰੇ ਕੰਮ ਕਰੇਗੀ ਜਿਹੜੇ ਇੱਕ ਇਸਲਾਮੀ ਮੁਆਸ਼ਰਾ ਬਨਾਣ ਲਈ ਜ਼ਰੂਰੀ ਨੇਂ। ਕਈ ਵਕੀਲਾਂ ਨੇ ਤੇ ਇਹ
ਵੀ ਕਹ ਛੱਡਿਆ ਕਿ ਵੇਲ਼ਾ ਆ ਗਿਆ ਏ ਕਿ ਸਾਰੇ ਕਨੂੰਨ ਇਸਲਾਮੀ ਕਰ ਦਿੱਤੇ ਜਾਣ। ਉਹ ਤੇ ਸ਼ੁਕਰ ਏ ਕਿ ਏ ਸਿਆਪਾ ਪੇ ਗਿਆ ਕਿ ਕਿਹੜੇ ਮਸਲਕ ਦੇ ਕਨੂੰਨ ਬਣਨ ਗੇ। ਏਸ
ਸਿਆਪੇ ਨੂੰ ਖ਼ਤਮ ਕਰਨ ਦਾ ਇਲਾਜ ਅਦਾਲਤ ਨੇ ਵੀ ਇਹੀ ਕੀਤਾ ਕਿ ਏ ਬਾਦ ਦੀ ਗੱਲ ਏ। ਤੇ ਮੈਂ ਵੀ ਸੁਖ
ਦਾ ਸਾਹ ਲੇਅ ਨਹੀਂ ਤੇ ਏਸ ਗੱਲ ਦੇ ਬਾਦ ਤੇ ਮੇਰੀ
ਤੇ ਗੱਲ ਈ ਕੋਈ ਨਹੀਂ ਸੀ ਪਿਆ ਕਰਦਾ।
ਅਦਾਲਤ ੲਚੱ ਫ਼ਿਰ ਕਿਸੇ ਨੇ ਕਿਹਾ ਕਿ ਮੈਂ ਤਦੋਂ ਈ ਜੰਮ ਪਈ
ਸਾਂ ਜਦੋਂ ਮੁਹੰਮਦ ਬਿਨ ਕਾਸਿਮ ਨੇ ਸਿੰਧ ਫ਼ਤਹ ਕੀਤਾ ਸੀ। ਏ ਗੱਲ ਮੈਂ ਏਨੀ ਵਾਰ ਸੁਣ ਚੁੱਕੀ ਹਾਂ
ਕਿ ਜੇ ਕੁਝ ਦਿਨ ਇਹ ਗੱਲ ਮੇਰੇ ਕੰਨੀ ਨਾ ਪਏ ਤੇ ਮੈਨੂੰ ਹੋਕੇ ਜਏ ਉਠੱਨ ਲੱਗ ਪੈਂਦੇ ਨੇਂ। ਪਰ
ਇੱਕ ਦਿਨ ਇੱਕ ਸੁਰਖੇ ਨੇ ਵੱਡੀ ਅਜੀਬ ਜਈ ਗੱਲ ਕੀਤੀ ਜਿਹੜੀ ਹੁਣ ਤੀਕਰ ਮੇਰੇ ਦਿਮਾਗ਼ ੲਚੱ ਚਮੜੀ
ਪਈ ਏ। ਮੇਰਾ ਖ਼ਿਆਲ ਏ ਕਿ ਭੁੱਟੋ ਦਾ ਈ ਜ਼ਮਾਨਾ ਸੀ ਤੇ ਮੇਰੇ ਕਿਸੇ ਹਿਮਾਇਤੀ ਨੇ ਇਹੀ ਗੱਲ ਕੀਤੀ
ਤੇ ਉਹ ਸੁਰਖ਼ ਸਰਕਾਰ ਕਹਿਣ ਲੱਗੇ ਕਿ ਨਾ ਤੇ ਕਦੀ ਅਰਬਾਂ ਨੇ ਹਿੰਦੁਸਤਾਨ ਤੇ ਹਕੂਮਤ ਕੀਤੀ ਏ ਤੇ
ਨਾ ਈ ਅਰਬ ਆਲਮਾਂ ਨੇ ਉਥੇ ਇਸਲਾਮ ਫੈਲਾਇਆ ਏ। ਏ
ਦੋਵੇਂ ਕੰਮ ਤੇ ਵਸਤੀ ਐਸ਼ੀਆ ਦੇ ਆਰੀਆ ਨਸਲ ਦੇ ਮੁਸਲਿਆਂ
ਨੇ ਕੀਤੇ ਨੇਂ। ਮੈਂ ਤੇ ਅਕਸਰ ਈ ਸੋਚਣੀ ਆਂ ਚੰਗਾ
ਈ ਹੋਇਆ ਕਿ ਸੁਰਖੇ ਮੁੱਕ ਗਏ ਨਹੀਂ ਤੇ ਇਹਨਾ ਨੇ
ਮੈਨੂੰ ਨਹੀਂ ਸੀ ਛੱਡਣਾ।
ਸ਼੍ਰੀ ਭੁਪਿੰਦਰਾ ਕੁਮਾਰ ਦਿੱਤਾ ਚੜ੍ਹਦੇ ਬੰਗਾਲ ਤੋਂ
ਮਿੰਬਰ ਸਨ। ਕਹਿਣ ਲੱਗੇ ਕਿ ਸਿਆਸਤ ਤੇ ਮਜ਼ਹਬ ਦੇ ਮਿਲਾਪ ਤੋਂ ਦੋ ਮਸਲੇ ਹੁੰਦੇ ਨੇਂ। ਪਹਿਲਾਂ ਤੇ
ਇਹ ਕਿ ਮਜ਼ਹਬ ਸਿਆਸਤ ਵਿਚੋਂ ਅਕਲ ਕਭ ਦਿੰਦਾ ਏ।
ਤੇ ਉਸੇ ਤੋਂ ਦੂਜਾ ਮਸਲਾ ਜੰਮਦਾ ਏ ਕਿ ਜਦੋਂ ਮਜ਼ਹਬ ਦੀ ਤਸ਼ਰੀਹ ਅਕਲ ਤੋਂ ਨਹੀਂ ਹੋਵੇਗੀ ਤੇ ਫ਼ਿਰ ਸਿਆਸਤ ਦੀ
ਵੀ ਤਸ਼ਰੀਹ ਅਕਲ ਨਾਲ਼ ਨਹੀਂ ਹੋ ਸਕੇਗੀ। ਤੇ ਇਸ ਤਰ੍ਹਾਂ ਲੋਕਾਈ ਦੇ ਨੁਮਾਇੰਦੇ ਸਿਆਸਤ ਦੀ
ਤਸ਼ਰੀਹ ਨਹੀਂ ਕਰ ਸਕਣ ਗੇ। ਮਜ਼ਹਬ ਦੇ ਨਾਲ਼ ਨਾਲ਼ ਫ਼ਿਰ ਸਿਆਸਤ ਦੀ ਤਸ਼ਰੀਹ ਵੀ ਮੌਲਵੀ
ਕਰਨ ਗੇ। ਏ ਤੇ ਸਾਰਾ ਸਿਆਸੀ ਨਿਜ਼ਾਮ ਈ ਮੌਲਵੀਆਂ ਦੇ ਹੱਥ ਦੇਣ ਆਲੀ ਗੱਲ ਹੋ ਗਈ।
ਓਸ ਵੇਲੇ ਤੇ ਮੈਨੂੰ ਏ ਗੱਲਾਂ ਓਪਰੀਆਂ ਜਈਆਂ ਲੱਗੀਆਂ ਸਨ
ਪਰ ਬਾਦ ੲਚੱ ਮੈਂ ਵੇਖਿਆ ਕਿ ਇਹੋ ਜਈ ਸਿਆਸਤ ਈ ਪਾਕਿਸਤਾਨ ਤੇ ਛਾਂਦੀ ਗਈ ਜਿਦੇ ਵਿਚ ਮੌਲਵੀ ਦਾ
ਕਿਰਦਾਰ ਵੱਧ ਤੋਂ ਵੱਧ ਈ ਹੁੰਦਾ ਜਾਂਦਾ ਏ। ਪਰ ਸਭ ਤੋਂ ਜ਼ਿਆਦਾ ਹਾਸਾ ਤੇ ਮੈਨੂੰ ਅਹਿਮਦੀਆਂ ਦੀ ਹਾਲਤ ਵੇਖ ਵੇਖ ਕਿ
ਆਂਦਾ ਏ। ਜਦੋਂ ਮੈਂ ਵੇਖਣੀਆਂ ਕਿ ਉਹ ਹੁਣ ਕਿੰਜ
ਚੋਰਾਂ ਵੰਗਰ ਜਾਨ ਲੁਕਾਨਦੇ ਫਿਰਦੇ ਨੇਂ
ਤੇ ਮੈਨੂੰ ਚੇਤੇ ਆਂਦੀ ਏ ਸਰ ਜ਼ਫ਼ਰ ਉਲਾੱ ਖ਼ਾਨ ਦੀ
ਮੇਰੇ ਹੱਕ ੲਚੱ ਬੜੀ ਜ਼ੋਰਦਾਰ ਤਕਰੀਰ ਜਿਦੇ ੲਚੱ ਓ ਹਿੰਦੂ ਮਿੰਬਰਾਂ ਨੂੰ ਯਕੀਨ ਪਏ
ਦਵਾਨਦੇ ਸਨ ਕਿ ਮੈਨੂੰ ਆਈਨ ੲਚੱ ਪਾਨ ਨਾਲ਼ ਨਾ ਤੇ ਮੌਲਵੀ ਸਿਆਸਤ ਤੇ ਗ਼ਾਲਿਬ ਆਏਗਾ ਤੇ ਨਾ ਈ ਗ਼ੈਰ
ਮੁਸਲਮਾਨ ਨੂੰ ਕੋਈ ਤਕਲੀਫ਼ ਹੋਵੇਗੀ।
ਪੰਜ ਦਿਨ ਮੇਰੇ ਓੱਤੇ ਬਹਿਸ ਮੁਬਾਹਿਸਾ ਹੁੰਦਾ
ਰਿਹਾ। ਬੜੀ ਗੱਲਾਂ ਵੱਡੀ ਦਲੀਲਾਂ ਦਿਤਿਆਂ ਗਈਆਂ।
ਤੇ ਅਖ਼ੀਰ ਅਸੰਬਲੀ ਨੇ ਮੈਨੂੰ ਪਾਸ ਕਰ ਦਿੱਤਾ।
ਮੈਨੂੰ ੲਹ ਅੱਜ ਤੀਕਰ ਪੱਲੇ ਨਹੀਂ ਪਿਆ ਕਿ ਮੇਰੇ ਉਤੇ ਲੋਕੀ
ਏਨਾ ਉਛਲਦੇ ਕਿਉਂ ਨੇ? ਮੇਰੇ ਹੱਕ ੲਚੱ ਵੀ ਤੇ ਮੇਰਿ ਮੁਖ਼ਾਲਫ਼ਤ ੲਚੱ ਵੀ। ਮੈਂ
ਤੇ ਬੱਸ ਇੰਨਾਂ ਈ ਕਹਿੰਦੀ ਆਂ ਕਿ ਪਾਕਿਸਤਾਨ ਦਾ ਸਿਆਸੀ ਨਿਜ਼ਾਮ ਜਮਹੂਰੀ ਹੋਵੇਗਾ ਪਰ ੲਸਲਾਮੀ
ਅਸੂਲਾਂ ਦੇ ਮੁਤਾਬਿਕ। ਲੋਕਾਂ ਨੂੰ ਇਹ ਕਿਉਂ ਲਗਦਾ ਏ ਕਿ ਮੇਰੀ ਵਜਹੋਂ ਮੌਲਵੀ ਪਾਕਿਸਤਾਨ ਦਾ
ਸਿਆਸੀ ਨਿਜ਼ਾਮ ਹਾਈਜੈਕ ਕਰ ਸਕਦੇ ਨੇਂ? ਇਸਲਾਮ ਤੇ ਸੱਚਾਈ ਤੇ ਅਮਨ ਦਾ ਦਰਸ ਦਿੰਦਾ ਏ। ਜੇ ਲੋਕੀ ਮੋਲਵਿਆਂ ਦੀ ਖੁੱਚਰ ਪੀਤੀਆਂ ਛੱਡ ਕਿ ਅਕਲ ਤੋਂ ਕੰਮ ਲੈਣ ਤੇ ਮੈਂ ਆਪਣੇ ਆਪ ਤੇ
ਮੌਲਵੀਆਂ ਨੂੰ ਨੇੜੇ ਵੀ ਨਹੀਂ ਲੱਗਣ ਦਿੰਦੀ।
ਫ਼ਿਰ ਜਦੋਂ ਜ਼ਿਆ ਨੇ ਮੈਨੂੰ ਆਈਨ ਦੇ ਦੀਬਾਚੇ ਚੋਂ ਕਡ ਕਿ
ਆਈਨ ਦੇ ਅੰਦਰ ਪਾ ਦਿੱਤਾ ਤੇ ਮੇਰੇ ਤੋਂ ਜ਼ਿਆਦਾ ਮੇਰਾ ਆਰਟੀਕਲ ਮਸ਼ਹੂਰ ਹੋ ਗਿਆ। 2-A । ਏਨਾ ਮਸ਼ਹੂਰ ਹੋ ਗਿਆ ਕਿ ਇੱਕ ਦਿਨ ਮੈਂ ਸੁਨਿਆਂ ਇਕ ਬੰਦਾ
ਦੂਜੇ ਨੂੰ ਪੁੱਛ ਰਿਹਾ ਸੀ ਕਿ ਏ UNO ਫ਼ਲਸਤੀਨ ਲਈ ਕੁਝ
ਕਰਦੀ ਕਿਉਂ ਨਹੀਂ, ਉਹਦੇ ਚਾਰਟਰ ੲਚੱ ਆਰਟੀਕਲ 2-A ਨਹੀਂ ਹੈਗਾ?
ਮੇਰਾ ਸਬ ਤੋਂ ਭੈੜਾ ਹਾਲ 1972 ੲਚੱ ਹੋਇਆ
ਸੀ। ਲੋਕੀ ਮੇਰੇ ਬਾਰੇ ਘੁੱਟੀ ਘੁੱਟੀ
ਗੱਲ ਕਰਦੇ ਸਨ। ਪਹਿਲਾਂ ਤੇ ਮੈਨੂੰ ਸਮਝ ਨਹੀਂ ਆਈ
ਕਿਊਨਜੇ ਉਸਤੋਂ ਪਿਛਲੀ ਦਿਹਾਈ ੲਚੱ ਮੇਰੀ ਗੱਲ ਜ਼ਰਾ
ਘੱਟ ਈ ਹੋ ਗਈ ਸੀ। ਪਾਕਿਸਤਾਨ ੲਚੱ ਅਮਰੀਕੀ ਤੇ
ਰੂਸੀ ਸੋਚ ਬਾਰੇ ਜ਼ਿਆਦਾ ਤੁ ਤੁ ਮੈਂ ਮੈਂ
ਹੁੰਦੀ ਰਹਿੰਦੀ ਸੀ। ਮੈਂ ਸਮਝੀ ਇਸੇ ਲਈ ਮੇਰਾ
ਜਿਕਰ ਹੋਰ ਘੱਟ ਗਿਆ ਏ। ਪਰ ਫ਼ਿਰ ਸਮਝ ਆਈ ਕਿ
ਪਾਕਿਸਤਾਨ ਟੁੱਟਣ ਮਾਰੇ ਮੌਲਵੀ ਭੋੰਤਰੇ ਪਏ ਨੇਂ ਕਿ ਇਹ ਕੀ ਹੋ ਗਿਆ। ਪਾਕਿਸਤਾਨ ਦੀ ਤੇ ਬੁਨਯਾਦ
ਈ ਟੁੱਟ ਗਈ। ਤੇ ਹਿੰਦੁਸਤਾਨੀ ਉਨ੍ਹਾਂ ਦਾ ਹਾਸਾ ਉਡਾਂਦੇ । ਏਸ ਕਰ ਕਿ ਕੁਝ ਅਰਸਾ ਤੇ ਮੌਲਵੀ ਭੋੰਤਰੇ
ਮੇਰਾ ਨਾਂ ਭੁੱਲ ਗਏ। ਪਰ ਫ਼ਿਰ ਉਨ੍ਹਾਂ ਨੇ ਪਹਿਲਾਂ ਤੋਂ ਵੀ ਜ਼ਿਆਦਾ ਮੇਰਾ ਨਾਂ ਲੈਣਾ ਸ਼ੁਰੂ ਕਰ
ਦਿੱਤਾ। ਮੈਨੂੰ ਇੰਜ ਜਾਪਣ ਲੱਗ ਪਿਆ ਕਿ ਮੌਲਵੀ ਸੰਘੀ ਫਾੜ ਫਾੜ ਕਿ ਮੇਰੇ ਨਾਂ ਦੇ ਨਾਅਰੇ ਮਾਰਦੇ ਨੇਂ ਤਾਂ ਅਮਰ ਸੋਨਆ ਬੰਗਲਾ ਦਾ ਗੀਤ ਕਿਸੇ ਨੂੰ
ਕੰਨੀ ਨਾ ਪੇ ਸਕੇ। ਤੇ ਇਹੀ ਹੋਇਆ। ਪੰਜ ਵਰ੍ਹੇ
ਬਾਦ ਈ ਲੋਕੀ ਇਹ ਸਵਾਲ ਚੁੱਕਣ ਦੇ ਬਜਾਏ ਕਿ
ਬੰਗਲਾ ਦੇਸ਼ ਬਣਨ ਤੋਂ ਬਾਦ ਦੋ ਕੌਮੀ ਨਜ਼ਰੀਏ ਦਾ ਕੀ ਹੋਇਆ। ਇਸਲਾਮੀ ਨਿਜ਼ਾਮ ਦੇ ਕਿਆਮ ਲਈ ਇਸਲਾਮ ਦਾ ਸਿਪਾਹੀ ਲੈ ਆਏ ਜਿੰਨੇ ਮੁੰਤਖ਼ਿਬ
ਵਜ਼ੀਰ-ਏ-ਆਜ਼ਮ ਨੂੰ ਫਾਏ ਲਾਇਆ ਤੇ ਲੋਕਾਈ ਦੇ ਚੁੱਤੜਾਂ ਤੇ ਹਦੂਦ ਦੇ ਨਾਂ ਤੇ ਕੌੜੇ ਮਰਵਾਏ।
ਮੇਰਾ ਖ਼ਿਆਲ ਸੀ ਕਿ ਆਪਣੇ ਚੁਤੱੜ ਲਾਲ਼ ਕਰਾ ਕਿ ਤੇ ਲੋਕਾਂ
ਨੂੰ ਸਬਕ ਮਿਲ ਗਿਆ ਹੋਵੇਗਾ ਤੇ ਅੱਗੋਂ ਓ ਇਹੋ ਜਿਆ
ਖੋਤ ਪੁੰਨਾ ਨਹੀਂ ਕਰਨ ਗੇ। ਪਰ 9/11
ਦੇ ਬਾਦ ਜਦੋਂ ਖ਼ੁੱਦਕੁੱਸ਼ ਬੰਬਾਰਾਂ ਨੇ
ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੋਮਿਨਾਂ ਨੇ ਇਹ ਪੁੱਛਣ ਦੇ ਬਜਾਏ ਕਿ ਏ ਕਿਹੜਾ ਜਹਾਦ ਏ ਜਿਹੜਾ ਮਾਸੂਮ ਤੇ ਨਿਹਅੱਤੇ ਮੁਸਲੇ
ਆਦਮੀ, ਔਰਤਾਂ ਤੇ
ਬੱਚਿਆਂ ਨੂੰ ਮਾਰ ਕਿ ਹੁੰਦਾ ਏ, ਇਹ ਕਹਿਣਾਂ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨਾਲ਼ ਏ ਸਬ ਕੁਝ
ਏਸ ਲਈ ਹੋ ਰਿਹਾ ਏ ਕਿ ਮੇਰੇ ਉੱਤੇ ਅਮਲ ਨਹੀਂ ਹੋ ਰਿਹਾ। ਜਦੋਂ ਮੈਂ ਏ ਸੁਣਿਆ ਤੇ ਮੈਂ ਇੱਕ ਵਾਰੀ
ਫ਼ਿਰ ਭੋੰਤਰ ਗਈ। ਬਿਲਕੁਲ ਉਸੀ ਤਰ੍ਹਾਂ ਜਿਸਰਾਂ ਮੈਂ ਜੰਮਦੇ ਈ ਭੋੰਤਰ ਗਈ ਸਾਂ। ਬੱਸ ਏਸ ਵਾਰੀ
ਮੈਨੂੰ ਸਮਝ ਨਾ ਆਇਆ ਕਿ ਮੈਂ ਹੱਸਾਂ ਕਿ ਰੋਵਾਂ?
No comments:
Post a Comment